Politics

ਬੇਰੁਜ਼ਗਾਰੀ ਨੇ ਤੋੜਿਆ ਰਿਕਾਰਡ
lok sabha election 2019, modi, Politics, unemployment, ਸਿਆਸਤ, ਬੇਰੁਜ਼ਗਾਰੀ, ਮੋਦੀ

ਬੇਰੁਜ਼ਗਾਰੀ ਨੇ ਤੋੜਿਆ ਰਿਕਾਰਡ

ਔਰਤਾਂ ਅਤੇ ਮਰਦਾਂ ਵਿਚ ਵੱਧ ਰਿਹੈ ਤਨਖ਼ਾਹ ਦਾ ਪਾੜਾਨੋਟਬੰਦੀ ਨਾਲ ਘਰ ਵਿਚ ਕਮਾਉਣ ਵਾਲਿਆਂ ਦੀ ਗਿਣਤੀ ਘਟੀ 2019 ਦੀਆਂ ਲੋਕ ਸਭਾਂ ਚੌਣਾਂ (Lok Sabha Election 2019) ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਅਤੇ ਚੋਣ ਪ੍ਰਚਾਰ ਹਰ ਰੋਜ਼ ਤਿੱਖਾ ਹੁੰਦਾ ਜਾ ਰਿਹਾ ਹੈ। ਅਜਿਹੇ ਦੌਰ ਵਿਚ ਚੋਣਾਂ ਦੌਰਾਨ ਕਿਹੜੇ ਮਹੱਤਵਪੂਨਰ ਮੁੱਦੇ ਰਹਿਣ ਵਾਲੇ ਹਨ, ਉਸ ਵਿਚ ਬੇਰੁਜ਼ਗਾਰੀ ਸਭ ਤੋਂ ਭਖਦਾ ਮਸਲਾ ਹੈ। ਇਸ ਵੇਲੇ ਦੇਸ਼ ਵਿਚ ਬੇਰੁਜ਼ਗਾਰੀ ਦੀ  ਕੀ ਸਥਿਤੀ ਹੈ, ਆਉ ਇਸ ਬਾਰੇ ਵਿਚਾਰ ਕਰਦੇ ਹਾਂ।ਜ਼ਿਕਰਯੋਗ ਹੈ ਕਿ ਬੇਰੁਜ਼ਗਾਰੀ (unemployment) ਵਿਚ ਰਿਕਾਰਡ ਤੋੜ ਵਾਧੇ ਬਾਰੇ ਐਨਐਸਐਸਓ (NSSO) ਵੱਲੋਂ ਤਿਆਰ ਕੀਤੀ ਗਈ ਸਰਵੇ ਰਿਪੋਰਟ 19 ਦਸੰਬਰ 2018 ਨੂੰ ਜਨਤਕ ਹੋਣ ਵਾਲੀ ਸੀ, ਜਿਸ ਨੂੰ ਸਰਕਾਰ ਵੱਲੋਂ ਛਾਪਣ ਤੋਂ ਰੋਕ ਦਿੱਤਾ ਗਿਆ, ਇਸੇ ਦੌਰਾਨ ਇਹ ਰਿਪੋਰਟ ਲੀਕ ਹੋ ਗਈ ਸੀ, ਜਿਸ ਤੋਂ ਬਾਅਦ ਨੀਤੀ ਆਯੋਗ (NITI Ayog) ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ (Rajeev Kumar) ਨੇ ਕਿਹਾ ਸੀ ਕਿ ਸਰਕਾਰ ਦੀ ਮੰਜ਼ੂਰੀ ਤੋਂ ਬਾਅਦ ਹੀ ਮਾਰਚ 2019 ਵਿਚ ਰਿਪੋਰਟ ਜਾਰੀ ਕੀਤੀ ਜਾਵੇਗੀ। ਪੂਰਾ ਮਾਰਚ ਲੰਘ ਗਿਆ ਹੈ ...
15 lakh, 15 ਲੱਖ, modi, Politics, ਸਿਆਸਤ, ਮੋਦੀ

ਕੀ ਹੈ ਮੋਦੀ ਵੱਲੋਂ 15 ਲੱਖ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਸੱਚਾਈ?

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਅਖਾੜਾ ਭੱਖ ਗਿਆ ਹੈ ਅਤੇ 15 ਲੱਖ ਲੋਕਾਂ ਦੇ ਖਾਤੇ ਵਿਚ ਨਾ ਆਉਣ ਦਾ ਸਵਾਲ ਇਕ ਵਾਰ ਫਿਰ ਉੱਠਣ ਲੱਗ ਪਿਆ ਹੈ। ਹੁਣ ਵੱਡਾ ਸਵਾਲ ਉੱਠਦਾ ਹੈ ਕਿ ਅਸਲ ਵਿਚ ਇਹ 15 ਲੱਖ ਵਾਲਾ ਵਾਅਦਾ ਹੈ ਕੀ ਸੀ?ਕੀ ਮੋਦੀ ਨੇ ਹਰ ਦੇਸ਼ ਵਾਸੀ ਦੇ ਬੈਂਕ ਖਾਤੇ ਵਿਚ 15 ਲੱਖ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ?15 ਲੱਖ ਬੈਂਕ ਖਾਤੇ ਵਿਚ ਆਉਣ ਦੀ ਗੱਲ ਪੂਰੇ ਦੇਸ਼ ਵਿਚ ਕਿਵੇਂ ਫੈਲੀ?5 ਸਾਲ ਬੀਤ ਜਾਣ ਤੋਂ ਬਾਅਦ ਵੀ ਜਨਤਾ ਦੇ ਖਾਤੇ ਵਿਚ 15 ਲੱਖ ਕਿਉਂ ਨਹੀਂ ਆਏ?ਕੀ ਜੇ ਹੁਣ ਮੋਦੀ ਦੀ ਸਰਕਾਰ ਬਣੇਗੀ ਤਾਂ ਲੋਕਾਂ ਦੇ ਖਾਤਿਆਂ ਵਿਚ 15 ਲੱਖ ਆਉਣਗੇ?ਅਸਲ ਵਿਚ ਇਸ ਵੇਲੇ ਹਰ ਆਮ ਦੇਸ਼ ਵਾਸੀ ਦੇ ਦਿਮਾਗ਼ ਵਿਚ ਇਹੀ ਸਵਾਲ ਚੱਲ ਰਹੇ ਹਨ। ਆਉ ਤੁਹਾਨੂੰ ਇਕ-ਇਕ ਸਵਾਲ ਦਾ ਜਵਾਬ ਦਿੰਦੇ ਹਾਂ।ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਨੇ ਕਦੇ ਵੀ ਨਹੀਂ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾਉਣੇ। ਹੁਣ ਤੁਸੀਂ ਪੁੱਛੋਗੇ ਕਿ ਜੇ ਉਨ੍ਹਾਂ ਨੇ ਕਿਹਾ ਨਹੀਂ ਤਾਂ ਇਹ ਗੱਲ ਆਈ ਕਿੱਥੋਂ? ਦਰਅਸਲ ਇਸ ਗੱਲ ਦੀ ਸ਼ੁਰੂਆਤ 7 ਨਵੰਬਰ 2013 ਨੂੰ ...
Politics, pulwama attack, ਸਿਆਸਤ

ਆਪ ਆਗੂ ਜਰਨੈਲ ਸਿੰਘ ਦੇ ਪੁਲਵਾਮਾ ਹਮਲੇ ਬਾਰੇ ਸਰਕਾਰ ਨੂੰ 10 ਸੁਆਲ

14 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ  ਵਿਚ ਭਾਰਤੀ ਫ਼ੌਜ ਦੇ ਜਵਾਨਾਂ ਉੱਤੇ ਹੋਏ ਆਤਮਘਾਤੀ ਹਮਲੇ ਬਾਰੇ ਸਰਕਾਰ ਦੀ ਸੁਰੱਖਿਆ ਨੀਤੀ ਅਤੇ ਨੀਤ ਉੱਤੇ ਸਵਾਲ ਚੁੱਕਦਿਆਂ ਸਾਬਕਾ ਪੱਤਰਕਾਰ, ਦਿੱਲੀ ਤੋਂ ਆਮ ਆਦਮੀ ਪਾਟਰੀ ਦੇ ਸਾਬਕਾ ਐਮਐਲਏ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਮੌਜੂਦਾ ਉੱਪ-ਪ੍ਰਧਾਨ ਜਰਨੈਲ ਸਿੰਘ ਨੇ ਫੇਸਬੁੱਕ ਰਾਹੀਂ ਮੋਦੀ ਸਰਕਾਰ ਨੂੰ ਦੱਸ ਸਵਾਲ ਪੁੱਛੇ ਹਨ।ਇਨ੍ਹਾਂ ਸਵਾਲਾਂ ਦੇ ਜ਼ਰੀਏ ਉਨ੍ਹਾਂ ਭਾਰਤੀ ਖ਼ੂਫ਼ੀਆ ਤੰਤਰ ਦੀ ਨਾਕਾਮੀ, ਸੁਰੱਖਿਆ ਪ੍ਰਬੰਧਾਂ ਵਿਚ ਖਾਮੀ, ਇਸ ਹਮਲੇ ਦੇ ਹਾਲਾਤ ਬਣਨ ਪਿੱਛੇ ਸਰਕਾਰ ਦੀ ਨੀਤੀ, ਸਰਕਾਰ ਵੱਲੋਂ ਫ਼ੌਜੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ  ਵਿਚ ਖੁਨਾਮੀ, ਕਸ਼ਮੀਰ ਮਸਲੇ ਦੇ ਹੱਲ ਲਈ ਠੋਸ ਨੀਤੀ ਦੀ ਘਾਟ, ਸਰਕਾਰ ਦਾ ਕਸ਼ਮੀਰੀਆਂ ਨਾਲ ਵਿਤਕਰਾ ਵਰਗੇ ਮਸਲਿਆਂ ਉੱਤੇ ਸਰਕਾਰ ਨੂੰ ਘੇਰਿਆ ਹੈ।ਆਪ ਆਗੂ ਜਰਨੈਲ ਸਿੰਘ ਨੇ ਜਿਹੜੇ ਸਵਾਲ ਪੁੱਛੇ ਹਨ, ਉਹ ਸਵਾਲ ਹਨ-1.ਫੌਜ ਦੇ ਕਾਫਲੇ ਤੇ ਹਮਲਾ ਹੋਇਗਾ, ਇਹ ਇਨਪੁਟ ਸੀ, ਫੇਰ ਕਾਫਲੇ ਦੀ ਸੁਰੱਖਿਆ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ? ਕੌਣ ਜਿੰਮੇਵਾਰ? ਸੰਬੰਧਿਤ ਅਧਿਕਾਰੀ ਨੂੰ ਤਲਬ ਕੀਤਾ, ਕੋਈ ਜਾਂਚ? ...
Politics, ਸਿਆਸਤ

ਸ਼ਾਜਿਲਾ ਤੇਰੇ ਹੰਝੂ ਪਿੱਤਰਕੀ ਸੱਤਾ ਦੀਆਂ ਜੜ੍ਹਾਂ ‘ਚ ਤੇਲ!

ਇਹ ਲਿਖਦੇ ਹੋਏ ਮੇਰੀਆਂ ਅੱਖਾਂ ਪਰਲ-ਪਰਲ ਵਗ ਰਹੀਆਂ ਹਨ, ਕਮਰੇ ਵਿਚ ਇਕੱਲਾ ਬੈਠਾ ਕਿੰਨੀ ਦੇਰ ਤੋਂ ਮੈਂ ਸ਼ਾਜਿਲਾ ਦੀ ਤਸਵੀਰ ਦੇਖੀ ਜਾ ਰਿਹਾ ਹਾਂ, ਅੱਖਾ ਕਦੋਂ ਵਗਣ ਲੱਗੀਆਂ ਮੈਨੂੰ ਪਤਾ ਨਈ ਲੱਗਾ। ਕੈਮਰੇ 'ਤੇ ਕਸੇ ਹੋਏ ਹੱਥ ਅਤੇ ਆਕੜੀ ਹੋਈ ਗਰਦਨ ਨਾਲ ਸ਼ਾਜਿਲਾ ਦੀ ਗਰਦਨ ਤੱਕ ਆ ਗਏ ਹੰਝੂਆਂ ਦੀਆਂ ਲਕੀਰਾਂ ਦੇ ਨਾਲ-ਨਾਲ ਮੈਂ ਵੀ ਹੰਝੂ ਬਣ ਵਹਿ ਰਿਹਾ ਹਾਂ।34 ਸਾਲਾ ਸ਼ਾਜਿਲਾ ਅਲੀ ਫ਼ਾਤਿਮਾ ਕੇਰਲਾ ਦੇ ਮਸ਼ਹੂਰ ਚੈਨਲ ਕੇਰਲੀ ਦੀ ਕੈਮਰਾਨਵੀਸ ਹੈ। ਪਿਛਲੇ ਪੰਜ ਸਾਲਾਂ ਤੋਂ ਉਹ ਅਨੇਕ ਮਹੱਤਵਪੂਰਨ ਘਟਨਾਵਾਂ ਦੇ ਦ੍ਰਿਸ਼ ਆਪਣੇ ਕੈਮਰੇ ਵਿਚ ਕੈਦ ਕਰ ਰਹੀ ਹੈ। ਹਰ ਰੋਜ਼ ਦੀ ਤਰ੍ਹਾਂ 2 ਜਨਵਰੀ 2019 ਨੂੰ ਵੀ ਉਹ ਥਿਰੂਵੰਤਨਪੁਰਮ ਦੇ ਸੂਬਾ ਸਕੱਤਰੇਤ ਦੇ ਸਾਹਮਣੇ ਆਪਣੇ ਕੈਮਰੇ ਵਿਚ ਘਟਨਾ ਕੈਦ ਕਰ ਰਹੀ ਸੀ। 'ਪਾਬੰਦੀਸ਼ੁਦਾ ਉਮਰ' ਦੀਆਂ ਦੋ ਔਰਤਾਂ ਦੇ ਮੂੰਹ ਹਨੇਰੇ ਸਾਬਰੀਮਾਲਾ ਮੰਦਰ ਵਿਚ ਦਾਖ਼ਲ ਹੋਣ ਦੇ ਵਿਰੋਧ ਵਿਚ ਭਾਜਪਾ, ਸੰਘ ਅਤੇ ਹੋਰ ਹਿੰਦੂਤਵੀ ਜੱਥੇਬੰਦੀਆਂ ਧੱਕੇ ਨਾਲ ਬਾਜ਼ਾਰ ਬੰਦ ਕਰਵਾ ਰਹੀਆਂ ਸਨ। ਸ਼ਾਜਿਲਾ ਸਮੇਤ ਵੱਖ-ਵੱਖ ਮੀਡੀਆ ਅਦਾਰਿਆਂ ਦੇ ਚਾਰ-ਪੰਜ ਕੈਮਰਾ ਮੈਨ ਤਸਵੀਰਾਂ ਉਤਾਰ ਰਹੇ ਸਨ। ਉਹ ਇਕੱਲ...
ਦਿੱਲੀ ਬਨਾਮ ਮਜ਼ਲੂਮ
1984, Politics, sajjan kumar, sikh, ਸੱਜਣ ਕੁਮਾਰ, ਸਿਆਸਤ, ਸਿੱਖ

ਦਿੱਲੀ ਬਨਾਮ ਮਜ਼ਲੂਮ

ਦਿੱਲੀ ਕੀ ਹੈ? ਭਾਰਤ ਨਾਮਕ ਦੇਸ਼ ਦੀ ਕੌਮੀ ਰਾਜਧਾਨੀ। ਦੇਸ਼ ਦੀ ਸੱਤਾ ਦਾ ਕੇਂਦਰ। ਲੋਕਤੰਤਰੀ ਢਾਂਚੇ ਵਿਚ ਕੇਂਦਰੀ ਸੱਤਾ ਦਾ ਹੈੱਡਕੁਆਟਰ, ਭਾਵ ਸੰਸਦ। ਦਿੱਲੀ ਕੇਂਦਰੀ ਸ਼ਾਸਤ ਸੂਬਾ ਵੀ ਹੈ, ਜਿਸ ਦੀ ਆਪਣੀ ਸਰਕਾਰ ਹੈ। ਇਹ ਤਾਂ ਜਨਰਲ ਨਾਲੇਜ ਵਾਲਾ ਜਵਾਬ ਹੈ। ਸਮਾਜ ਵਿਗਿਆਨ ਵਿਚ ਜਦੋਂ ਦਿੱਲੀ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਹੈ-ਸੱਤਾ। ਇਹ ਗੱਲਾਂ ਜ਼ਿਆਦਾਤਰ ਲੋਕਾਂ ਨੂੰ ਪਤੈ, ਬੱਸ ਭੂਮਿਕਾ ਬੰਨ੍ਹਣ ਲਈ ਅਤੇ ਜਾਣਕਾਰੀ ਤਾਜ਼ਾ ਕਰਨ ਲਈ ਦੁਹਰਾਈ ਕੀਤੀ ਹੈ। ਸੱਜਣ ਕੁਮਾਰ (ਪੁਰਾਣੀ ਤਸਵੀਰ): ਐਨਡੀਟੀਵੀ ਤੋਂ ਧੰਨਵਾਦ ਸਹਿਤ ਸੱਤਾ ਦੇ ਕੇਂਦਰ ਵੱਜੋਂ ਦਿੱਲੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ, ਪਰ ਜੇ ਨੇੜਲੇ ਇਤਿਹਾਸਕ ਕਾਲ ਉੱਤੇ ਪੰਛੀ ਝਾਤ ਮਾਰੀਏ ਤਾਂ ਦਿੱਲੀ ਸੱਤਾ ਦਾ ਤਾਕਤਵਰ ਕੇਂਦਰ ਸੰਨ 1649 ਤੋਂ 1857 ਦੌਰਾਨ ਮੁਗ਼ਲ ਰਾਜ ਦੌਰਾਨ ਰਿਹਾ। ਸੰਨ 1857 ਦੀ ਬਗ਼ਾਵਤ ਤੋਂ ਪਹਿਲਾਂ ਤੱਕ ਈਸਟ ਇੰਡੀਆਂ ਕੰਪਨੀ ਦੇ ਰਾਜ ਦੌਰਾਨ ਬੰਦਰਗਾਹ ਦੇ ਨੇੜੇ ਹੋਣ ਕਰਕੇ ਕਲਕੱਤਾ ਸੱਤਾ ਅਤੇ ਵਪਾਰ ਦਾ ਕੇਂਦਰ ਸੀ। ਸੰਨ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ਼ ਰਾਜ਼ ਆਇਆ ਤਾਂ ਕਲਕੱਤਾ ਦੇਸ਼ ਦੀ ਰਾਜਧਾਨੀ ਬਣਿਆ ਅਤੇ 19ਵੀਂ ...
chaman lal, gauri lankesh murder, hindu sansthaan, intolerance, modi, Politics

ਗੌਰੀ ਲੰਕੇਸ਼ ਦੇ ਕਾਤਲਾਂ ਦੇ ਨਿਸ਼ਾਨੇ ‘ਤੇ ਚਮਨ ਲਾਲ ਤੇ ਆਤਮਜੀਤ!

ਲੇਖਕ ਪ੍ਰੋਫ਼ੈਸਰ ਚਮਨ ਲਾਲ ਅਤੇ ਨਾਟਕਕਾਰ ਆਤਮਜੀਤ ਤੋਂ ਇਲਾਵਾ 26 ਵਿਅਕਤੀਆਂ ਦੀ ਹਿੱਟ ਲਿਸਟ ਕੀਤੀ ਸੀ ਤਿਆਰਬੰਗਲੌਰ ਦੀ ਵਿਸ਼ੇਸ਼ ਅਦਾਲਤ ਵਿਚ ਦਾਖ਼ਲ ਕੀਤੀ ਗਈ 9235 ਪੰਨਿਆਂ ਦੀ ਚਾਰਜਸ਼ੀਟ ਵਿਚ ਹੋਇਆ ਖ਼ੁਲਾਸਾਹਿੰਦੂ ਕੱਟੜਵਾਦੀ ਸੰਗਠਨ ਸਨਾਤਨ ਸੰਸਥਾ ਦੇ 18 ਕਾਰਕੁੰਨਾਂ ਦਾ ਨਾਮ ਚਾਰਜਸ਼ੀਟ ਵਿਚ ਦਰਜਮੋਦੀ ਨੇ 2013 ਵਿਚ ਸੰਸਥਾ ਨੂੰ 'ਰਾਸ਼ਟਰ ਨਿਰਮਾਣ' ਵਿਚ ਯੋਗਦਾਨ ਲਈ ਭੇਜਿਆ ਸੀ ਪ੍ਰਸ਼ੰਸ਼ਾ-ਪੱਤਰਜ਼ੋਰਦਾਰ ਟਾਈਮਜ਼ ਬਿਊਰੋ। ਸ਼ੁਕਰਵਾਰ (23 ਨਵੰਬਰ 2018) ਨੂੰ ਕਰਨਾਟਕ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬੰਗਲੌਰ ਦੀ ਵਿਸ਼ੇਸ਼ ਅਦਾਲਤ ਵਿਚ ਗੌਰੀ ਲੰਕੇਸ਼ ਕਤਲ ਮਾਮਲੇ ਵਿਚ ਦਾਖ਼ਲ ਕੀਤੀ ਗਈ ਦੂਸਰੀ ਚਾਰਜਸ਼ੀਟ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। 9235 ਪੰਨਿਆਂ ਦੀ ਚਾਰਜਸ਼ੀਟ ਵਿਚ ਕਰਨਾਟਕ ਪੁਲਿਸ ਅਤੇ ਸਰਕਾਰੀ ਵਕੀਲ ਨੇ ਦੱਸਿਆ ਹੈ ਕਿ ਗੌਰੀ ਲੰਕੇਸ਼ ਨੂੰ ਕਤਲ ਕਰਨ ਵਾਲੇ ਕਾਤਲਾਂ ਨੇ ਇਕ ਹਿੱਟ ਲਿਸਟ ਬਣਾਈ ਸੀ, ਜਿਸ ਵਿਚ ਪੰਜਾਬ ਦੇ ਦੋ ਲੇਖਕਾਂ ਤੋਂ ਇਲਾਵਾ 26 ਵਿਅਕਤੀਆਂ ਦੇ ਨਾਮ ਸ਼ਾਮਲ ਸਨ, ਜਿਨ੍ਹਾਂ ਨੂੰ ਕਤਲ ਕਰਨ ਦੀ ਯੋਜਨਾ ਸੀ। ਇਸ ਚਾਰਜਸ਼ੀਟ ਵਿਚ ਹਿੰਦੂ ਕੱਟੜਵਾਦੀ ਸੰਗਠਨ ਸਨਾਤਨ ਸੰਸਥਾ ਅਤੇ ਉਸ...
abp news, master stroke, Politics, punya parsun bajpai

ਮੈਨੂੰ ਕਿਹਾ ਗਿਆ ਕਿ ਮੋਦੀ ਦਾ ਨਾਮ ਨਾ ਲਵਾਂ, ਨਾ ਹੀ ਉਸ ਦੀ ਤਸਵੀਰ ਦਿਖਾਵਾਂ: ਪੁਣਯ ਪ੍ਰਸੂਨ ਬਾਜਪੇਈ

ਆਪਣੇ ਇਸ ਲੇਖ ਵਿਚ ਮਾਸਟਰ ਸਟਰੋਕ ਦੇ ਮੇਜ਼ਬਾਨ (ਐਂਕਰ) ਰਹੇ ਪੁਣਯ ਪ੍ਰਸੂਨ ਬਾਜਪੇਈ ਉਨ੍ਹਾਂ ਘਟਨਾਵਾਂ ਬਾਰੇ ਵਿਸਤਾਰ ਵਿਚ ਦੱਸ ਰਹੇ ਹਨ ਜਿਨ੍ਹਾਂ ਕਰਕੇ ਏਬੀਪੀ ਨਿਊਜ਼ ਚੈਨਲ ਦੇ ਪ੍ਰਬੰਧਕਾਂ ਨੇ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ।ਚੈਨਲ ਮਾਲਕ, "ਕੀ ਇਹ ਹੋ ਸਕਦਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਨਾ ਲਵੋ। ਤੁਸੀਂ ਚਾਹੋ ਤਾਂ ਉਨ੍ਹਾਂ ਦੇ ਮੰਤਰੀਆਂ ਦਾ ਨਾਲ ਲੈ ਲਵੋ। ਸਰਕਾਰ ਦੀਆਂ ਨੀਤੀਆਂ ਵਿਚ ਜੋ ਵੀ ਗੜਬੜ ਤੁਸੀਂ ਦਿਖਾਉਣਾ ਚਾਹੁੰਦੇ ਹੋ, ਦਿਖਾ ਸਕਦੇ ਹੋ। ਮੰਤਰਾਲੇ ਦੇ ਹਿਸਾਬ ਨਾਲ ਮੰਤਰੀ ਦਾ ਨਾਮ ਲਵੋ, ਪਰ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਜ਼ਿਕਰ ਕਿਤੇ ਨਾ ਕਰੋ।"ਬਾਜਪੇਈ, "ਪਰ ਜਦ ਪ੍ਰਧਾਨਮੰਤਰੀ ਮੋਦੀ ਆਪ ਹੀ ਹਰ ਯੋਜਨਾ ਦਾ ਐਲਾਨ ਕਰਦੇ ਹਨ। ਹਰ ਮੰਤਰਾਲੇ ਦੇ ਕੰਮ ਨਾਲ ਆਪ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਮੰਤਰੀ ਵੀ ਜਦ ਉਨ੍ਹਾਂ ਦਾ ਹੀ ਨਾਮ ਲੈ ਕੇ ਯੋਜਨਾ ਜਾਂ ਸਰਕਾਰੀ ਨੀਤੀਆਂ ਦਾ ਜ਼ਿਕਰ ਕਰ ਰਹੇ ਹਨ ਤਾਂ ਅਸੀਂ ਕਿਵੇਂ ਮੋਦੀ ਦਾ ਨਾਮ ਹੀ ਨਹੀਂ ਲਵਾਂਗੇ।"ਚੈਨਲ ਮਾਲਕ, "ਛੱਡ ਦਿਉ ਜੀ... ਥੋੜ੍ਹੇ ਦਿਨ ਦੇਖਦੇ ਹਾਂ ਕੀ ਹੁੰਦੈ, ਉਂਝ ਕਹਿ ਤੁਸੀ...
gangs of punjab, gonder, jaggu, lorrence, pepsi, Politics, rocky, tayo, ਸਿਅਾਸਤ

ਵਾਇਆ ਸਿਨੇਮਾ | ਪੰਜਾਬ, ਨੌਜਵਾਨ, ਜੋਸ਼ੀਲਾ ਲਹੂ ਅਤੇ ਸਾਡੇ ਸਮੇਂ ਦਾ ਚਿੰਤਨ

ਹਰਪ੍ਰੀਤ ਸਿੰਘ ਕਾਹਲੋਂ*ਸ਼ਾਮ 4 ਵਜੇ ਸਕੂਲ ਦੀ ਛੁੱਟੀ ਤੋਂ ਬਾਅਦ ਪਟਿਆਲਾ ਦੇ ਦੇਵੀਗੜ੍ਹ ਸ਼ਹਿਰ ਦੇ ਨੇੜੇ ਤੇੜੇ 11ਵੀ, 12ਵੀਂ ਜਮਾਤ ਦੇ ਮੁੰਡਿਆਂ ਦੀ ਟੋਲੀ ਕੰਧਾਂ 'ਤੇ ਪੋਸਟਰ ਲਾ ਰਹੀ ਸੀ।ਪੋਸਟਰ ਦੇਵੀਗੜ੍ਹ ਸਰਕਲ ਦੇ ਬੱਸਾਂ ਦੇ ਮਾਮਲਿਆਂ ਨੂੰ ਨਿੱਜਠਣ ਲਈ ਬਣਾਏ ਰੂਟ ਪ੍ਰਧਾਨ ਨੂੰ ਲੈਕੇ ਸਨ।   ਰੂਟ ਪ੍ਰਧਾਨ 14-15 ਸਾਲਾਂ ਦਾ ਮੁੰਡਾ ਸੀ।ਸਕੂਲ ਦੇ ਇਹਨਾਂ ਵਿਦਿਆਰਥੀਆਂ ਦੀ ਯੂਨੀਅਨਬਾਜ਼ੀ ਨੂੰ ਇਹਨਾਂ ਦੇ ਕਾਲਜਾਂ ਯੂਨੀਵਰਸਿਟੀਆਂ ‘ਚ ਪੜ੍ਹਦੇ ਸੀਨੀਅਰ ਮੁੰਡਿਆਂ ਦੀ ਸਰਪ੍ਰਸਤੀ ਸੀ।ਇਸੇ ਸਰਪ੍ਰਸਤੀ ਦੀ ਖੇਡ ‘ਚ ਕੱਲ੍ਹ ਤੱਕ ਕਾਲਜੀਏਟ ਸਨ ਪਰ ਹੁਣ ਸਕੂਲ ਵੀ ਇਸੇ ਜੱਦ ‘ਚ ਆ ਗਏ ਹਨ।ਯਾਨਿ ਕਿ ਇਹ ਸਕੂਲੀ ਵਿਦਿਆਰਥੀ ਜਦੋਂ ਤੱਕ ਕਾਲਜਾਂ ‘ਚ ਜਾਣਗੇ ਉਦੋਂ ਤੱਕ ਸਿਆਸਤ ਦੀ ਏ.ਬੀ.ਸੀ.ਡੀ ਸਿੱਖ ਗਏ ਹੋਣਗੇ। ਪਾਵਰ ਦੀ ਇਸ ਸਿਆਸਤ ਨੇ ਯੂਥ ਵਿੰਗ,ਜਿੰਮ ਅਤੇ ਸਟੂਡੈਂਟ ਆਰਗਨਾਈਜੇਸ਼ ਤਾਂ ਖੋਲ੍ਹ ਦਿੱਤੇ ਪਰ ਸਿਆਸਤ ਦੀ ਬੁਨਿਆਦੀ ਜ਼ਮੀਨ ਬਰਬਾਦ ਕਰ ਦਿੱਤੀ।ਉਹ ਜ਼ਮੀਨ ਜਿਸ ‘ਚ ਲਾਲ ਬਹਾਦਰ ਸ਼ਾਸ਼ਤਰੀ ਵਰਗੇ ਚੰਗੇ ਸਿਆਸਤਦਾਨ ਖੜ੍ਹੇ ਹੋ ਸਕਦੇ ਸਨ।ਹੁਣ ਸਾਡੇ ਕੋਲ ਕੋਈ ਉਸਮਾਨੀਆ ਯੂਨੀਵਰਸਿਟੀ ਦੀ ਉਦਾਹਰਨ ਨਹੀਂ ਹੈ,ਜਿੱਥ...
media, Politics, ਸਿਅਾਸਤ, ਮੀਡੀਆ

ਜੱਗ ਬਾਣੀ ਜਾਂ ਅਜੀਤ? ਕੌਣ ਹੈ ਨੰਬਰ 1?

ਪੰਜਾਬ ਦੇ ਪੰਜਾਬੀ ਅਖ਼ਬਾਰਾਂ ਅਜੀਤ ਅਤੇ ਜਗਬਾਣੀ ਵਿਚਾਲੇ ਨੰਬਰ 1 ਹੋਣ ਦੀ ਜੰਗ ਛਿੜੀ ਹੋਈ ਹੈ, ਦੋਵੇਂ ਹੀ ਪੰਜਾਬੀ ਦੇ ਨੰਬਰ 1 ਅਖ਼ਬਾਰ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਅਸਲ ਵਿਚ ਦੋਵੇਂ ਹੀ ਸੱਚੇ ਹਨ, ਪਰ ਸਵਾਲ ਪੈਦਾ ਹੁੰਦਾ ਹੈ ਕਿ ਦੋਵੇਂ ਹੀ ਕਿਵੇਂ ਹੋ ਸਕਦੇ ਹਨ, ਨੰਬਰ 1? ਆਉ ਤੁਹਾਨੂੰ ਦੱਸਦੇ ਹਾਂ, ਨੰਬਰ 1 ਦੀ ਇਸ ਖੇਡ ਦਾ ਸੱਚ...ਅਸਲ ਵਿਚ ਦੋਵੇਂ ਹੀ ਅਖ਼ਬਾਰ ਦੋ ਵੱਖ-ਵੱਖ ਅਦਾਰਿਆਂ ਦੇ ਆਸਰੇ ਆਪਣੀ-ਆਪਣੀ ਨੰਬਰ 1 ਦੀ ਦਾਅਵੇਦਾਰੀ ਠੋਕ ਰਹੇ ਹਨ। ਭਾਰਤ ਵਿਚ ਅਖ਼ਬਾਰਾਂ ਦੀ ਛਪਣ ਗਿਣਤੀ ਅਤੇ ਪਾਠਕਾਂ ਦੀ ਗਿਣਤੀ ਦੱਸਣ ਲਈ ਦੋ ਪ੍ਰਮੁੱਖ ਸੰਸਥਾਵਾਂ ਹਨ। ਇਕ ਹੈ ਮੀਡੀਆ ਰਿਸਰਚ ਯੂਸਰਜ਼ ਕਾਊਂਸਿਲ (ਐਮਆਰਯੂਸੀ), ਜੋ ਇੰਡੀਅਨ ਰਿਡਰਸ਼ਿਪ ਸਰਵੇ (ਆਈਆਰਐਸ) ਕਰਵਾਉਂਦੀ ਹੈ ਅਤੇ ਦੂਸਰੀ ਹੈ ਆਡਿਟ ਬਿਓਰੋ ਆਫ਼ ਸਰਕੂਲੇਸ਼ਨ (ਏਬੀਸੀ), ਜੋ ਅਖ਼ਬਾਰਾਂ ਦੀ ਛਪਣ ਗਿਣਤੀ ਨੂੰ ਪ੍ਰਮਾਣਿਤ ਕਰਦੀ ਹੈ। ਇਹ ਦੋਵੇਂ ਹੀ ਗ਼ੈਰ-ਮੁਨਾਫ਼ਾ ਨਿੱਜੀ ਅਦਾਰੇ ਹਨ।ਇੰਡੀਅਨ ਰਿਡਰਸ਼ਿਪ ਸਰਵੇ ਕਰਨ ਵਾਲਾ ਅਦਾਰਾ ਐਮਆਰਯੂਸੀ ਸਿੱਧਾ ਆਮ ਲੋਕਾਂ ਵਿਚ ਜਾ ਕੇ ਉਨ੍ਹਾਂ ਵੱਲੋਂ ਪੜ੍ਹੀਆਂ ਜਾਂਦੀਆਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਬਾਰੇ ਜਾਣਕਾਰੀ ਲੈਂਦਾ ...
fakenews, Politics, pranab mukherjee, presidentofindia, ram naath kovind

ਰਾਸ਼ਟਰਪਤੀ ਕੋਵਿੰਦ ਦਾ ਟਵਿੱਟਰ ਅਤੇ ਫ਼ੇਕ ਫ਼ੋਲੋਅਰਜ਼ ਦੀ ਫ਼ੇਕ ਖ਼ਬਰ

14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਹੈਂਡਲ ਉੱਤੇ 3 ਲੱਖ ਤੋਂ ਜ਼ਿਆਦਾ ਫੋਲੋਅਰਜ਼ ਆ ਜਾਣ ਦੀ ਅਫ਼ਵਾਹ ਵਾਲੀ ਖ਼ਬਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਕੁਝ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਨੇ ਬਿਨਾਂ ਤਕਨੀਕੀ ਪੱਖ ਨੂੰ ਦੇਖੇ ਜਾਂ ਜਾਣਬੁੱਝ ਕੇ ਲੁਕਾਉਂਦੇ ਹੋਏ ਕੇ ਇਸ ਗੱਲ ਨੂੰ ਹਵਾ ਦਿੱਤੀ। ਜਦੋਂ ਕੁਝ ਸੋਸ਼ਲ ਮੀਡੀਆ ਮਾਹਿਰਾਂ ਨੇ ਇਸ ਗੱਲ ਦੀ ਘੋਖ ਕੀਤੀ ਤਾਂ ਮਾਮਲਾ ਦੀ ਅਸਲੀਅਤ ਸਾਹਮਣੇ ਆਈ ਅਤੇ ਇਹ 3 ਲੱਖ ਫੋਲੋਅਰ ਵਾਲੀ ਗੱਲ ਕੋਰੀ ਅਫ਼ਵਾਹ ਨਿਕਲੀ। ਦਰਅਸਲ ਇਸ ਗੱਲ ਦੇ ਤਕਨੀਕੀ ਪੱਖ ਨੂੰ ਸਮਝਣ ਲਈ ਟਵਿੱਟਰ ਦੀਆਂ ਕੁਝ ਤਕਨੀਕੀ ਬਾਰੀਕੀਆਂ ਨੂੰ ਸਮਝਣਾ ਪਵੇਗਾ।ਫੇਸਬੁੱਕ ਵਾਂਗ ਹੀ ਟਵਿੱਟਰ ਵਿਚ ਵੀ ਹਰ ਬੰਦੇ ਦੀ ਇਕ ਆਈ. ਡੀ. ਹੁੰਦੀ ਹੈ, ਉਸਨੂੰ ਉਸਦਾ ਹੈਂਡਲ ਕਿਹਾ ਜਾਂਦਾ ਹੈ।ਉਸ ਹੈਂਡਲ ਨਾਲ ਲੌਗਿਨ ਕਰਨ ਉੱਤੇ ਫੇਸਬੁੱਕ ਵਾਂਗ ਹੀ ਨਿਊਜ਼ ਫ਼ੀਡ ਖੁੱਲ੍ਹ ਜਾਂਦੀ ਹੈ। ਹੈਂਡਲ ਵਾਲਾ ਬੰਦਾ ਜੋ ਵੀ ਪੋਸਟ ਪਾਉਂਦਾ ਹੈ, ਉਸਨੂੰ ਟਵੀਟ ਕਿਹਾ ਜਾਂਦਾ ਹੈ, ਜੋ ਉਸਦੀ ਟਾੲਲੀਲਾਈਨ ਉੱਪਰ ਫੇਸਬੁੱਕ ਦੀ ਟਾਈਮਲਾਈਨ ਵਾਂਗ ਹੀ ਦੇਖੇ ਜਾ ਸਕਦੇ ਹਨ। ਫੇਸਬੁੱਕ ਉੱਤੇ ...