Politics

golden temple, gst, Politics, tirupati temple

ਦਰਬਾਰ ਸਾਹਿਬ ਦਾ ਲੰਗਰ ਬਨਾਮ ਤਿਰੂਪਤੀ ਦਾ ਪ੍ਰਸਾਦ ਬਾਰੇ ਭਰਮ ਭੁਲੇਖੇ!

ਅੱਜ ਕੱਲ੍ਹ ਇਕ ਪੋਸਟ ਫੇਸਬੁੱਕ - ਵੱਟਸਐਪ ਉੱਤੇ ਅਲੱਗ-ਅਲੱਗ ਰੂਪਾਂ ਵਿਚ ਘੁੰਮ ਰਹੀ ਹੈ ਕਿ ਦਰਬਾਰ ਸਾਹਿਬ ਦੇ ਲੰਗਰ ਉੱਤੇ ਜੀਐਸਟੀ ਲੱਗ ਗਿਆ ਹੈ, ਪਰ ਆਂਧਰ ਪ੍ਰਦੇਸ਼ ਦੇ ਤਿਰੂਪਤੀ ਮੰਦਿਰ ਦੇ ਪਰਸਾਦ 'ਤੇ ਟੈਕਸ ਨਹੀਂ ਲੱਗਾ।ਪਹਿਲੀ ਨਜ਼ਰੇ ਪੋਸਟ ਪੜ੍ਹਕੇ ਇੰਝ ਲੱਗਦਾ ਹੈ ਜਿਵੇਂ ਕੇਂਦਰ ਸਰਕਾਰ ਨੇ ਇਕ ਵਾਰ ਫ਼ੇਰ ਸਿੱਖਾਂ ਦੇ ਧਾਰਮਿਕ ਸਥਾਨ ਵਿਚ ਦਖ਼ਲ-ਅੰਦਾਜ਼ੀ ਕਰਨ ਦੀ ਗੁਸਤਾਖ਼ੀ ਕੀਤੀ ਹੈ। ਪਰ ਅਸਲ ਵਿਚ ਇਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਕਰਕੇ ਇੰਝ ਲੱਗ ਰਿਹਾ ਹੈ।ਗੱਲ ਕਹਿਣ ਵਿਚ ਫ਼ਰਕ ਆਉਣ ਨਾਲ ਗੱਲ ਦਾ ਅਰਥ ਬਦਲ ਜਾਂਦਾ ਹੈ ਅਤੇ ਉਸਨੂੰ ਹੋਰ ਰੰਗਤ ਚੜ੍ਹ ਜਾਂਦੀ ਹੈ। ਕਿਸੇ ਵੀ ਧਾਰਮਿਕ ਸਥਾਨ ਦੀ ਕਿਸੇ ਧਾਰਮਿਕ ਪ੍ਰਕਿਰਿਆ ਜਾਂ ਲੰਗਰ 'ਤੇ ਕੋਈ ਟੈਕਸ ਜਾਂ ਜੀਐਸਟੀ ਨਹੀਂ ਲੱਗਾ। ਜੀਐਸਟੀ ਬਾਜ਼ਾਰ ਵਿਚੋਂ ਖਰੀਦੇ ਜਾਣ ਵਾਲੇ ਸਾਮਾਨ ਅਤੇ ਸੇਵਾਵਾਂ ਉੱਤੇ ਲੱਗਾ ਹੈ, ਜੋ ਵੀ ਸਾਮਾਨ ਆਪਾਂ ਬਾਜ਼ਾਰੋਂ ਖਰੀਦਾਂਗੇ, ਉਸ 'ਤੇ ਟੈਕਸ ਲੱਗੇਗਾ। ਸੋ ਇਹ ਟੈਕਸ ਸਿੱਧਾ ਸਿੱਖਾਂ ਦੇ ਕਿਸੇ ਧਾਰਮਿਕ ਸਥਾਨ 'ਤੇ ਨਹੀਂ ਲੱਗਾ ਇਸ ਨੂੰ ਦਰਬਾਰ ਸਾਹਿਬ ਬਨਾਮ ਇਤਿਹਾਸਕ ਹਿੰਦੂ ਮੰਦਿਰ ਦਾ ਮਾਮਲਾ ਬਣਾ ਕੇ ਧਾਰ...
captain amrinder singh, farm debt waiver, Politics, punjab, ਸਿਆਸਤ, ਕਿਸਾਨ ਕਰਜ਼ਾ ਮਾਫ਼ੀ, ਕੈਪਟਨ ਅਮਰਿੰਦਰ ਸਿੰਘ

ਅਮਰਿੰਦਰ ਦੀ ਕਰਜ਼ਾ ਮਾਫ਼ੀ ਵਿਚ ਨੇ ਕਈ ਘੁਣਤਰਾਂ, ਪਰ ਮੀਡੀਆ ਨੇ ਨਹੀਂ ਫੜੀਆਂ ਬਾਰੀਕੀਆਂ

ਪੱਤਰਕਾਰਾਂ, ਸੰਪਾਦਕਾਂ ਨੇ ਕਈ ਸ਼ਰਤਾਂ ਅਤੇ ਖ਼ੇਤ ਮਜ਼ਦੂਰਾਂ ਨੂੰ ਐਲਾਨ ਵਿਚੋਂ ਬਾਹਰ ਰੱਖੇ ਜਾਣ ਵੱਲ ਨਹੀਂ ਕੀਤਾ ਗੌਰਐਸ. ਪੀ. ਸਿੰਘਕੁਝ ਜ਼ੋਰਾਵਰਾਂ ਦੀਆਂ ਢਾਣੀਆਂ, ਆਲਸੀ ਪੱਤਰਕਾਰਾਂ ਦੇ ਟੋਲੇ ਅਤੇ ਜੇ ਡਰਦੇ ਹੋਏ ਕਹਾਂ ਤਾਂ ਕੰਮ ਉੱਤੇ ਸੁੱਤ-ਉਨੀਂਦੇ ਜਿਹੇ ਲੱਗਦੇ ਸੰਪਾਦਕ ਪੰਜਾਬ ਵਰਗੇ ਖ਼ਾਲਸ ਖੇਤੀ-ਪ੍ਰਧਾਨ ਸੂਬੇ ਦੇ ਕਿਸਾਨਾਂ ਨੂੰ ਵੀ ਆਸਾਨੀ ਨਾਲ ਭਰਮਾ ਸਕਦੇ ਹਨ। ਇਸ ਲਈ, ਖ਼ੁਦਕੁਸ਼ੀ ਕਰ ਚੁੱਕੇ ਛੋਟੇ ਕਿਸਾਨਾਂ ਦਾ ਬਕਾਇਆ ਕਰਜ਼ਾ ਵੀ ਖ਼ਤਮ ਕਰਨ ਤੋਂ ਅਸਮਰੱਥ ਅੱਧ-ਪਚੱਦਾ ਖੇਤੀ ਕਰਜ਼ਿਆਂ ਦੀ ਮਾਫ਼ੀ ਦਾ ਐਲਾਨ, ਪੂਰਾ ਕਰਜ਼ਾ ਮਾਫ਼ੀ ਦਾ ਐਲਾਨ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ, ਕਿਉਂਕਿ ਮੁੱਖ-ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈੱਸ-ਨੋਟ ਦੀ ਮੋਟੇ ਅੱਖਰਾਂ ਵਿਚ ਲਿਖੀ ਸੁਰਖ਼ੀ ਇਹੀ ਕਹਿੰਦੀ ਹੈ।ਨੇਤਾਵਾਂ ਦੇ ਬਿਆਨ ਦਿਖਾਉਣ ਲਈ ਹਾਬੜੇ ਰਹਿਣ ਵਾਲੇ ਟੀਵੀ ਚੈਨਲਾਂ ਦੀ ਤੁਲਨਾ ਵਿਚ ਅਖ਼ਬਾਰਾਂ ਦੇ ਸੰਪਾਦਕੀ ਅਮਲੇ ਨੂੰ ਸੁਸਤ ਮੰਨਿਆ ਜਾਂਦਾ ਹੈ, ਪਰ ਉਨ੍ਹਾਂ ਕੋਲੋਂ ਵੀ ਇਸ ਖ਼ਬਰ ਦੀਆਂ ਸਾਰੀਆਂ ਜਾਂ ਜ਼ਿਆਦਾਤਰ ਬਾਰੀਕੀਆਂ ਛੁੱਟ ਜਾਂਦੀਆਂ ਹਨ।ਨਤੀਜੇ ਵੱਜੋਂ ਕਿਸੇ ਵੀ ਅਖ਼ਬਾਰ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਖੇਤ ਮਜ਼...
arvind kejriwal, bhagwant maan, captain amrinder singh, parkash singh badal, Politics, Punjab Assembly Elections 2017, sukhbir singh badal

ਚੋਣ ਵਿਸ਼ਲੇਸ਼ਣ । ਕੌਣ ਜਿੱਤਿਆ, ਪਾਰਟੀਆਂ ਜਾਂ ਰਣਨੀਤੀ?

ਕਰੀਬ ਦੋ ਮਹੀਨੇ ਦੀ ਸ਼ਸ਼ੋਪੰਜ ਵਾਲੀ ਸਥਿਤੀ ਨੂੰ ਖ਼ਤਮ ਕਰਦਿਆਂ ਅੱਜ 11 ਮਾਰਚ 2017 ਨੂੰ ਪੰਜਾਬ ਦੇ ਚੋਣ ਨਤੀਜੇ ਆ ਹੀ ਗਏ, ਜਿਸ ਵਿਚ 77 ਸੀਟਾਂ ਦੀ ਮਜ਼ਬੂਤ ਜਿੱਤ ਹਾਸਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੇ ਪੰਜਾਬ ਦੀ ਸਿਆਸਤ ਵਿਚ ਵਾਪਸੀ ਕਰ ਲਈ।ਸੋਸ਼ਲ ਮੀਡੀਆ 'ਤੇ ਜਿੱਤ ਦਾ ਐਲਾਨ ਕਰੀ ਬੈਠੇ ਆਮ ਆਦਮੀ (ਆਪ) ਪਾਰਟੀ ਦੇ ਸਮਰਥਕਾਂ ਨੂੰ 22 ਸੀਟਾਂ ਨਾਲ ਸਬਰ ਦਾ ਘੁੱਟ ਭਰਨਾ ਪਿਆ, ਉੱਥੇ ਅਕਾਲੀ ਦਲ-ਭਾਜਪਾ ਗਠਜੋੜ ਦੀ ਝੋਲੀ 18 ਸੀਟਾਂ ਹੀ ਪੈ ਸਕੀਆਂ।ਇਨ੍ਹਾਂ ਚੋਣ ਨਤੀਜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਨੂੰ ਸਿਰਫ਼ ਬ੍ਰੇਕ ਦਵਾਈ ਗਈ ਹੈ, ਉਸਦੇ ਆਧਾਰ ਨੂੰ ਕੋਈ ਵੱਡਾ ਖੋਰਾ ਨਹੀਂ (ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਕਦੇ ਵੀ 25% ਤੋਂ ਥੱਲੇ ਨਹੀਂ ਗਿਆ) ਲੱਗਿਆ। ਸ਼ਾਇਦ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਉੱਤੇ ਆਪਣੀ ਸੱਤਾ ਜਾਂਦੀ ਹੋਈ ਨਜ਼ਰ ਆ ਗਈ ਸੀ ਅਤੇ ਉਸਨੇ ਪੂਰੀ ਤਰ੍ਹਾਂ ਸੋਚ ਸਮਝ ਕੇ ਅੰਦਰਖਾਤੇ (ਕਈ ਜਗ੍ਹਾ ਤਾਂ ਪੂਰੀ ਤਰ੍ਹਾਂ ਖੁੱਲ੍ਹ ਕੇ ਵੀ) ਕਾਂਗਰਸ ਨਾਲ ਰਲ਼ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਰਣਨੀਤੀ ਤਿਆਰ ਕੀਤੀ, ਜਿਸ ਵਿਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ।...
election 2017, Politics, ਸਿਅਾਸਤ, ਚੋਣਾਂ 2017

ਪੰਜਾਬ ਵਿਚ ਚੋਣਾਂ 4 ਫਰਵਰੀ ਨੂੰ, 11 ਮਾਰਚ ਨੂੰ ਨਤੀਜੇ, ਚੋਣ ਜ਼ਾਬਤਾ ਲਾਗੂ

ਨਵੀਂ ਦਿੱਲੀਚੰਡੀਗੜ੍ਹ (ਬਿਊਰੋ) : ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ 4 ਫਰਵਰੀ ਨੂੰ ਪੰਜਾਬ ਵਿਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਕਰਨ ਦੇ ਨਾਲ ਹੀ ਪੰਜ ਸੂਬਿਆਂ, ਪੰਜਾਬ, ਯੂ.ਪੀ., ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਇਕ ਹੀ ਪੜਾਅ ਵਿਚ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਮੁਤਾਬਕ 11 ਜਨਵਰੀ ਨੂੰ ਉਮੀਦਵਾਰ ਚੋਣਾਂ ਲਈ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਅਤੇ ਨਾਮਜ਼ਦਗੀ ਦੀ ਆਖਰੀ ਮਿਤੀ 18 ਜਨਵਰੀ ਰੱਖੀ ਗਈ ਹੈ। 21 ਜਨਵਰੀ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਅਤੇ 4 ਫਰਵਰੀ ਨੂੰ ਇਕੋ ਪੜਾਅ ਵਿਚ ਪੂਰੇ ਸੂਬੇ 'ਚ ਚੋਣਾਂ ਹੋਣਗੀਆਂ। 11 ਮਾਰਚ ਨੂੰ ਚੋਣ ਕਮਿਸ਼ਨ ਵਲੋਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਦੇਸ਼ ਦੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 690 ਸੀਟਾਂ 'ਤੇ ਚੋਣਾਂ ਹੋਣਗੀਆਂ ਅਤੇ ਚੋਣ ਕਮਿਸ਼ਨ ਵਲੋਂ ਪੰਜ ਸੂਬਿਆਂ...
janchetna, Politics, ਸਿਅਾਸਤ

ਜਨਚੇਤਨਾ-ਧਾਰਮਿਕ ਸੰਗਠਨ ਟਕਰਾਅ ਮਾਮਲੇ ਵਿਚ ਪੁਲੀਸ ਵੱਲੋਂ 24 ਘੰਟੇ ਵਿਚ ਕਾਰਵਾਈ ਦਾ ਭਰੋਸਾ

ਲੁਧਿਆਣਾ (ਬਿਊਰੋ) ਪੰਜਾਬੀ ਭਵਨ ਸਥਿਤ ਜਨਚੇਤਨਾ ਪੁਸਤਕ ਵਿਕਰੀ ਕੇਂਦਰ ਦੇ ਪ੍ਰਬੰਧਕਾਂ ਅਤੇ ਧਾਰਮਿਕ ਸੰਗਠਨ ਵਿਚਾਲੇ ਧਾਰਮਿਕ ਪੁਸਤਕਾਂ ਨੂੰ ਲੈ ਕੇ ਹੋਏ ਟਕਰਾਅ ਦੇ ਮਾਮਲੇ ਵਿਚ ਮੰਗਲਵਾਰ ਨੂੰ ਪੁਲਿਸ ਨੇ ਹੰਗਾਮਾਕਾਰੀਆਂ ਵਿਰੁੱਧ 24 ਘੰਟੇ ਅੰਦਰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।    ਮੰਗਲਵਾਰ ਸਵੇਰੇ ਲੁਧਿਆਣੇ ਦੀਆਂ ਵੱਖ-ਵੱਖ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੇ ਸੱਦੇ ‘ਤੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਜਮਹੂਰੀ ਕਾਰਕੁੰਨਾਂ ਨੇ ਪੁਲੀਸ ਥਾਣਾ ਡਿਵੀਜਨ ਨੰਬਰ 5 ਦਾ ਘਿਰਾਓ ਕਰਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਅਤੇ ਮੰਗ ਕੀਤੀ ਕਿ ਲੰਘੀ 2 ਜਨਵਰੀ ਨੂੰ ਇਨਕਲਾਬੀ, ਅਗਾਂਹਵਧੂ, ਜਮਹੂਰੀ ਵਿਚਾਰਾਂ ਦੇ ਅਦਾਰੇ ਜਨਚੇਤਨਾ ਦੇ ਪੰਜਾਬੀ ਭਵਨ ਸਥਿਤ ਵਿਕਰੀ ਕੇਂਦਰ ਉੱਤੇ ਹਮਲਾ ਕਰਨ ਵਾਲੇ ਕੱਟੜਪੰਥੀ ਜੱਥੇਬੰਦੀ ਦੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਹਮਲਾਵਰਾਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ।  ਮੁਜ਼ਾਹਰਾਕਾਰੀਆਂ ਵੱਲੋਂ ਧਰਮ ਦੇ ਅਧਾਰ ਉੱਤੇ ਲੋਕਾਂ ਨੂੰ ਵੰਡਣ-ਲੜਾਉਣ ਵਾਲੀਆਂ ਜੱਥੇ...
janchetna, Politics, ਸਿਅਾਸਤ, ਜਨਚੇਤਨਾ

‘ਨਾਸਤਿਕ ਕਿਤਾਬਾਂ’ ਨੂੰ ਲੈ ਕੇ ਧਾਰਮਿਕ ਸੰਗਠਨ ਦਾ ਜਨਚੇਤਨਾ ਨਾਲ ਟਕਰਾਅ

ਲੁਧਿਆਣਾ : (ਬਿਊਰੋ) ਕ੍ਰਾਂਤੀਕਾਰੀ ਕਿਤਾਬਾਂ ਦੇ ਪ੍ਰਕਾਸ਼ਕ ਅਤੇ ਵਿਕਰੇਤਾ ਜਨਚੇਤਨਾ ਦੀ ਪੰਜਾਬੀ ਭਵਨ, ਲੁਧਿਆਣਾ ਸਥਿਤ ਦੁਕਾਨ ਉੱਤੇ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਇਕ ਕਥਿਤ ਹਿੰਦੂ ਧਾਰਮਿਕ ਸੰਗਠਨ ਵੱਲੋਂ ਭਗਤ ਸਿੰਘ ਦੀ ਕਿਤਾਬ ‘ਮੈਂ ਨਾਸਤਿਕ ਕਿਉਂ ਹਾਂ’ ਅਤੇ ਰਾਧਾਮੋਹਨ ਗੋਕੁਲਜੀ ਦੀਆਂ ਕਿਤਾਬਾਂ ‘ਈਸ਼ਵਰ ਕਾ ਬਹਿਸ਼ਕਾਰ’, ‘ਧਰਮ ਕਾ ਢਕੋਸਲਾ’, ‘ਲੌਕਿਕ ਮਾਰਗ’ ਅਤੇ ‘ਇਸਤਰਿਓਂ ਕੀ   ਸਵਾਧੀਨਤਾ’ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਮੌਕੇ ’ਤੇ ਮੌਜੂਦ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਸੰਗਠਨ ਦਾ ਕਹਿਣਾ ਸੀ ਕਿ ਇਹ ਕਿਤਾਬਾਂ ਨੂੰ ਸਮਾਜ ਵਿਚ ਨਾਸਤਿਕਤਾ ਫੈਲਾਉਣ ਅਤੇ ਧਰਮ ਦਾ ਵਿਰੋਧ ਕਰਨ ਦਾ ਕੰਮ ਕਰ ਰਹੀਆਂ ਹਨ। ਇਸ ਵਾਸਤੇ ਇਨ੍ਹਾਂ ਕਿਤਾਬਾਂ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਮੌਕੇ ’ਤੇ ਮੌਜੂਦ ਦੁਕਾਨ ਦੀ ਇੰਚਾਰਜ ਬਿੰਨੀ, ਹੌਜਰੀ-ਟੈਕਸਟਾਈਲ ਕਾਮਗਾਰ ਯੂਨੀਅਨ ਦੇ ਕਾਰਕੁੰਨ ਲਖਵਿੰਦਰ, ਗੁਰਜੀਤ ਸਿੰਘ ਸਮਰ ਅਤੇ ਸਤਵੀਰ ਨੂੰ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਮੌਕੇ ’ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਟਕਰਾਅ ਨੂੰ ਟਾਲਿਆ ਅਤੇ ਜ...