ਮੋਦੀ ‘ਡਰਨਾ’ ਬਣ ਰਹਿ ਜਾਊ: ਜਸਟਿਸ ਕਾਟਜੂ

Justice Katju on PM Narendra Modi
Justice Katju on PM Narendra Modi

ਅੱਜ ਦੇ ਸਿਆਸੀ ਮਾਹੌਲ ਅਤੇ ਪਿਛਲੇ ਦੌਰ ਦੇ ਮੁਗਲ ਰਾਜ ਵਿੱਚ ਕੁਝ ਹੈਰਾਨੀਜਨਕ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ।

ਜਸਟਿਸ ਮਾਰਕੰਡੇ ਕਾਟਜੂ*

ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ

ਆਖਰੀ ਮਜ਼ਬੂਤ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ, ਜਿਸ ਦੀ ਮੌਤ ਸੰਨ 1707 ਵਿੱਚ ਹੋਈ। ਉਸ ਤੋਂ ਬਾਅਦ ਦੇ ਮੁਗਲ ਬਾਦਸ਼ਾਹਾਂ ਨੇ 1857 ਤੱਕ ਰਾਜ ਕੀਤਾ। ਉਹ ਸਿਰਫ਼ ਨਾਮ ਦੇ ਬਾਦਸ਼ਾਹ ਸਨ, ਜਿਨ੍ਹਾਂ ਦੀ ਹਕੂਮਤ ਉਨ੍ਹਾਂ ਦੇ ਜਰਨੈਲਾਂ ਅਤੇ ਸਥਾਨਕ ਸੂਬੇਦਾਰਾਂ ਨੇ ਖੋਹ ਲਈ ਅਤੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਅਜਿਹੇ ਬਾਦਸ਼ਾਹ ਅਕਸਰ ਸਈਦ ਭਰਾਵਾਂ ਵਰਗੇ ‘ਕਿੰਗ-ਮੇਕਰਾਂ’ ਵੱਲੋਂ ਬਣਾਏ ਅਤੇ ਹਟਾਏ ਜਾਂਦੇ ਸਨ।

ਮੁਗਲ ਰਾਜ ਦੇ ਇਸ ਪਿਛਲੇ ਦੌਰ ਦੇ ਦਿਨ ਘੜਮੱਸ ਅਤੇ ਹੰਗਾਮੇ ਨਾਲ ਭਰੇ ਹੋਏ ਸਨ, ਮਰਾਠੇ ਲੁੱਟਮਾਰ ਕਰਦੇ ਸਨ, ਪਿੰਡਾਰੀ ਕਹੇ ਜਾਂਦੇ ਲੋਟੂਆਂ ਦੇ ਟੋਲੇ ਅਤੇ ਠੱਗ ਹਰ ਪਾਸੇ  ਖੁੱਲ੍ਹੇ ਫਿਰਦੇ ਸਨ। ਮੈਂ ਭਾਰਤ ਵਿੱਚ ਹੁਣੇ ਹੋਈਆਂ ਚੋਣਾਂ ਤੋਂ ਬਾਅਦ ਇਸੇ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੋਈ ਦੇਖ ਰਿਹਾ ਹਾਂ। ਭਾਜਪਾ ਦੀਆਂ ਸੀਟਾਂ (ਪਿਛਲੀ ਲੋਕ ਸਭਾ ਵਿੱਚ 303 ਤੋਂ ਘਟ ਕੇ) 240 ਤੱਕ ਰਹਿ ਗਈਆਂ ਹਨ।  ਇਹ ਬਹੁਮਤ ਲਈ ਲੋੜੀਂਦੇ 272 ਦੇ ਅੱਧੇ ਅੰਕ ਤੋਂ ਵੀ ਘੱਟ ਹਨ। ਭਾਜਪਾ ਹੁਣ ਸਿਰਫ਼ ਨਿਤੀਸ਼ ਕੁਮਾਰ ਦੀ ਜੇਡੀਯੂ ਅਤੇ ਚੰਦਰਬਾਬੂ ਨਾਇਡੂ ਦੀ ਟੀਡੀਪੀ ਦੀਆਂ ਫੋਹੜੀਆਂ ‘ਤੇ ਚੱਲ ਸਕਦੀ ਹੈ। ਇਹ ਬੰਦੇ ਤਕੜੇ ਸੌਦੇਬਾਜ਼ ਅਤੇ ਵੱਡੇ ਗੱਠਜੋੜ ਦੇ ਭਾਈਵਾਲਾਂ ਤੋਂ ਰਿਆਇਤਾਂ ਹਾਸਲ ਕਰਨ ਵਿੱਚ ਮਾਹਿਰ ਹਨ। ਉਹ ਫ਼ਾਇਦੇਮੰਦ ਮੰਤਰਾਲੇ, ਨੀਤੀਗਤ ਫੈਸਲਿਆਂ ਅਤੇ ਬਜਟ ਵਿੱਚ ਵਿਚ ਆਪਣੀ ਗੱਲ ਮਨਵਾਉਣ ਦੀ ਗੱਲ ਕਰਨ ਦੇ ਨਾਲ-ਨਾਲ ਆਪਣੇ ਰਾਜਾਂ ਲਈ ਖਾਸ ਦਰਜਾ (ਜਿਸਦਾ ਮਤਲਬ ਕੇਂਦਰੀ ਸਰਕਾਰ ਵੱਲੋਂ ਉਹਨਾਂ ਨੂੰ ਵੱਧ ਫੰਡ ਦੇਣਾ ਹੈ) ਦੀ ਮੰਗ ਕਰਨਗੇ।

ਭਾਵੇਂ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਜਾਣ ਕੇਂਦਰ ਸਰਕਾਰ ਹੁਣ ਕਮਜ਼ੋਰ ਹੋਵੇਗੀ। ਪਿਛਲੇ 10 ਸਾਲਾਂ ਦੌਰਾਨ ਮੋਦੀ ਜਿਸ ਕਿਸਮ ਦੇ ਆਦਮੀ ਸਨ ਹੁਣ ਉਸ ਦਾ ਪਰਛਾਵਾਂ ਅਤੇ ਡਰਨਾ ਹੀ ਬਣ ਕੇ ਰਹਿ ਜਾਵੇਗਾ। ਭਾਰਤ ਵਿੱਚ ਹੁਣ ਅਸਲ ਤਾਕਤ ਖੇਤਰੀ ਆਗੂਆਂ, ਮੁੱਖ ਮੰਤਰੀਆ, ਕੋਲ ਚਲੀ ਜਾਵੇਗੀ।  ਉਹ ਕਾਫ਼ੀ ਹੱਦ ਤੱਕ ਸਈਦ ਭਰਾਵਾਂ ਵਰਗੇ, ਕੇਂਦਰੀ ਸਰਕਾਰ ਬਣਾਉਣ ਵਾਲੇ ‘ਕਿੰਗ-ਮੇਕਰ’ ਬਣ ਜਾਣਗੇ। ਕੇਂਦਰੀ ਸਰਕਾਰਾਂ ਨੂੰ ਬਣਾਉਣ ਅਤੇ ਤੋੜਨ ਦੀ ਤਾਕਤ ਉਨ੍ਹਾਂ ਕੋਲ ਹੋਵੇਗੀ। ਉਹ ਲੋਕਾਂ ਦੀ ਭਲਾਈ ਵਿੱਚ ਕੋਈ ਦਿਲਚਸਪੀ ਨਾ ਲੈਂਦੇ ਹੋਏ, ਸਿਰਫ਼ ਆਪਣੇ ਲਈ ਹੋਰ ਤਾਕਤ ਅਤੇ ਅਮੀਰੀ ਦੀ ਝਾਕ ਰੱਖਣਗੇ।

ਮੈਂ ਖੁਸ਼ ਹਾਂ ਕਿ ਮੋਦੀ ਦੀ ਤਾਨਾਸ਼ਾਹੀ ਦਾ ਅੰਤ ਹੋ ਗਿਆ ਹੈ, ਪਰ ਮੈਨੂੰ ਭਾਰਤ ਦੇ ਭਵਿੱਖ ਬਾਰੇ ਕੋਈ ਭਰਮ ਨਹੀਂ ਹੈ। ਗ਼ਰੀਬੀ, ਬੇਰੁਜ਼ਗਾਰੀ, ਕੁਪੋਸ਼ਣ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਅਸਮਾਨੀ ਵਾਧਾ ਅਤੇ ਵਧੀਆਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੀ ਘਾਟ ਲਗਪਗ ਪੂਰੀ ਤਰ੍ਹਾਂ ਜਾਰੀ ਰਹੇਗੀ, ਸਥਿਤੀ ਹੋਰ ਵੀ ਖਰਾਬ ਹੋ ਜਾਵੇਗੀ।

ਮੈਂ ਭਾਰਤ ਦੇ ਆਉਣ ਵਾਲੇ ਦਿਨਾਂ ਬਾਰੇ ਸੋਚ ਕੇ ਕੰਬਦਾ ਹਾਂ।

*ਲੇਖਕ ਸੁਪਰੀਮ ਕੋਰਟ ਦੇ ਸਾਬਕਾ ਜੱਜ ਹਨ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com