ਕੀ SYL ਕਰਕੇ ਹੋਇਆ Moosewala ਦਾ Murder?
ਕੀ ਐਸ.ਵਾਈ.ਐੱਲ. ਗੀਤ ਕਰਕੇ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ? Photo Credit : Sidhu Moosewala FB ਸੋਸ਼ਲ ਮੀਡੀਆ ’ਤੇ ਅੱਜ-ਕੱਲ੍ਹ ਇਹ ਗੱਲ ਚਰਚਾ ਵਿਚ ਹੈ ਕਿ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ SYL ਗੀਤ ਕਰਕੇ ਹੋਇਆ। ਕਤਲ ਇਸ ਲਈ ਕਰਵਾਇਆ ਗਿਆ ਕਿਉਂਕਿ ਐਸਵਾਲੀਐਲ (SYL) ਗੀਤ ਵਿਚ ਉਸ ਨੇ ਸੱਤਾ ਉੱਤੇ ਸਵਾਲ ਚੁੱਕੇ ਸਨ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸਵਾਈਐਲ (SYL) ਨਹਿਰ ਦੇ ਇੰਜੀਨੀਅਰਾਂ ਨੂੰ ਗੱਡੀ ਚਾੜਨ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ (Balwinder Singh Jattana) ਦਾ ਜ਼ਿਕਰ ਕਰਨ ਕਰਕੇ ਸੱਤਾ ਨੇ ਉਸ ਨੂੰ ਖ਼ਤਮ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ (Sidhu Moosewala) ਦੇ ਪ੍ਰਸ਼ੰਸਕਾਂ ਨੂੰ ਉਸ ਦੇ ਗੀਤ ਐਸਵਾਈਐਲ (SYL) ਦੀ ਬੇਸਬਰੀ ਨਾਲ ਉਡੀਕ ਸੀ। ਸੁਆਲ ਪੈਦਾ ਹੁੰਦਾ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਉਦੋਂ ਤੱਕ ਇਹ ਗੀਤ ਰਿਲੀਜ਼ ਨਹੀਂ ਹੋਇਆ ਸੀ। ਬੀਤੇ ਦਿਨੀਂ ਐਸਵਾਲੀਐਲ (SYL) ਗੀਤ ਸੋਸ਼ਲ ਮੀਡੀਆ ’ਤੇ ਲੀਕ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮੂਸੇਵਾਲਾ ਦੇ ਸੋਸ਼ਲ ਮੀਡੀਆ ਤੋਂ ਇਹ ਗੀਤ ਰਿਲੀਜ਼ ਕਰਨ ਦ...