Author: zordartimes

ਵਿਸ਼ਵ ਬੈਂਕ ਨੇ ਭਾਰਤ ਨੂੰ ਦਿੱਤੇ 2 ਬਿਲੀਅਨ ਅਮਰੀਕੀ ਡਾਲਰ । Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ
breaking news, corona, News, ਕੋਰੋਨਾ

ਵਿਸ਼ਵ ਬੈਂਕ ਨੇ ਭਾਰਤ ਨੂੰ ਦਿੱਤੇ 2 ਬਿਲੀਅਨ ਅਮਰੀਕੀ ਡਾਲਰ । Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ

ਇਸ ਪੰਨੇ 'ਤੇ ਕੋਰੋਨਾ ਵਾਇਰਸ ਬਾਰੇ ਸਾਰੀ ਇਕੋ ਜਗ੍ਹਾ 'ਤੇ ਦੇ ਰਹੇ ਹਾਂ। ਪੰਜਾਬ, ਦੇਸ਼ ਤੇ ਦੁਨੀਆ ਵਿਚ ਇਸ ਵੇਲੇ ਕੀ ਨੇ ਹਾਲਾਤ ਅੱਗੇ ਦੇਖੋ।18 ਮਈ 2020 ਅੱਜ ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਤੇ ਲੌਕਡਾਊਨ ਸ਼ੁਰੂਦੇਸ਼ ਭਰ ਵਿਚ ਲੌਕਡਾਊਨ 4.0 ਸ਼ੁਰੂਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਖੁੱਲ੍ਹਾਂ ਮਿਲੀਆਂਕੀ ਖੁੱਲ੍ਹਿਆ ਕੀ ਬੰਦ ਸਮਝਣ ਲਈ ਇਹ ਲਿੰਕ ਖੋਲ੍ਹੋ15 ਮਈ 2020 ਵਿਸ਼ਵ ਬੈਂਕ ਨੇ ਭਾਰਤ ਨੂੰ 1 ਬਿਲੀਅਨ ਅਮਰੀਕੀ ਡਾਲਰ ਦੀ ਹੋਰ ਸਹਾਇਤਾ ਦੇਣ ਨੂੰ ਦਿੱਤੀ ਮੰਜ਼ੂਰੀ।ਕੋਰੋਨਾ ਤੋਂ ਪ੍ਰਭਾਵਿਤ ਗ਼ਰੀਬ ਅਤੇ ਮੁਸ਼ਕਿਲ ਹਾਲਾਤ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਚਲਾਈਆਂ ਗਈਆਂ ਸਕੀਮਾਂ ਵਾਸਤੇ ਦਿੱਤੀ ਗਈ ਇਹ ਆਰਥਿਕ ਸਹਾਇਤਾਵਿਸ਼ਵ ਬੈਂਕ ਨੇ ਪਿਛਲੇ ਮਹੀਨੇ ਭਾਰਤ ਦੇ ਸਿਹਤ ਖੇਤਰ ਦੀ ਆਰਥਿਕ ਸਹਾਇਤਾ ਲਈ 1 ਬਿਲੀਅਨ ਅਮਰੀਕੀ ਡਾਲਰ ਦੇਣ ਦੀ ਮੰਜ਼ੂਰੀ ਦਿੱਤੀ ਸੀ।ਹੁਣ ਇਹ ਰਕਮ 2 ਬਿਲੀਅਨ ਡਾਲਰ ਹੋ ਗਈ ਹੈ।ਪੰਜਾਬ ਵਿਚ ਕੋਰੋਨਾ ਦੇ 7 ਨਵੇਂ ਮਾਮਲੇ, ਕੁੱਲ ਗਿਣਤੀ ਪਹੁੰਚੀ 1942ਫ਼ਾਜ਼ਿਲਕਾ ਵਿਚ 3, ਲੁਧਿਆਣਾ ਵਿਚ 2, ਬਠਿੰਡਾ ਅਤੇ ਰੋਪੜ ਵਿਚ 1-1 ਨਵਾਂ ਮਾਮਲਾ ਸਾਹਮਣੇ ਆਇਆਹੁਣ ਤੱਕ ਲਏ ਗਏ ਕੁੱਲ ਸੈਂਪਲ ...
ਸੁਪਰੀਮ ਕੋਰਟ ਦੀ ਮਜ਼ਦੂਰਾਂ ਦੇ ਹੱਕ ਵਿਚ ਪਟੀਸ਼ਨ ਸੁਣਨ ਤੋਂ ਨਾਂਹ
migrants, Politics, supreme-court, ਸਿਆਸਤ, ਸੁਪਰੀਮ-ਕੋਰਟ, ਮਜ਼ਦੂਰ

ਸੁਪਰੀਮ ਕੋਰਟ ਦੀ ਮਜ਼ਦੂਰਾਂ ਦੇ ਹੱਕ ਵਿਚ ਪਟੀਸ਼ਨ ਸੁਣਨ ਤੋਂ ਨਾਂਹ

ਅਸੀਂ ਮਜ਼ਦੂਰਾਂ ਨੂੰ ਸੜਕਾਂ 'ਤੇ ਤੁਰਨ ਤੋਂ ਕਿਵੇਂ ਰੋਕੀਏ: ਸੁਪਰੀਮ ਕੋਰਟਅਹਿਮਦਬਾਦ ਵਿਚ ਇਕ ਰੇਲਵੇ ਪਟੜੀ ਤੋਂ ਲੰਘਦੇ ਘਰ ਮੁੜਦੇ ਪ੍ਰਵਾਸੀ ਮਜ਼ਦੂਰ ਤਸਵੀਰ: ਅਮਿਤ ਦਵੇ/ਰਾਇਟਰਜ਼ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਹੁਕਮ ਦੇਵੇ ਕਿ ਸ਼ਹਿਰਾਂ ਤੋਂ ਆਪਣੇ ਪਿੰਡਾਂ ਵੱਲ ਤੁਰੇ ਜਾ ਰਹੇ ਮਜ਼ਦੂਰਾਂ ਦੀ ਪਛਾਣ ਕਰਕੇ ਰਸਤੇ ਵਿਚ ਉਨ੍ਹਾਂ ਦੇ ਠਹਿਰਨ ਤੇ ਖਾਣ-ਪੀਣ ਦਾ ਪ੍ਰਬੰਧ ਕਰੇ।ਵਕੀਲ ਅਲਖ ਅਲੋਕ ਸ਼੍ਰੀਵਾਸਤਵ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਪਟੀਸ਼ਨ ਨੂੰ ਨਾਮੰਜ਼ੂਰ ਕਰਦਿਆਂ ਕਿਹਾ "ਕੌਣ ਜਾ ਤੁਰ ਕੇ ਜਾ ਰਿਹਾ ਹੈ ਕੌਣ ਨਹੀਂ ਇਹ ਨਿਗਰਾਨੀ ਰੱਖਣਾ ਸੁਪਰੀਮ ਕੋਰਟ ਦੇ ਵੱਸ ਦੀ ਗੱਲ ਨਹੀਂ।"ਸੁਪਰੀਮ ਕੋਰਟ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਇਸ ਬਾਰੇ ਫ਼ੈਸਲਾ ਕਰਨ ਦਿੱਤਾ ਜਾਵੇ। ਸੁਪਰੀਮ ਕੋਰਟ ਇਸ ਬਾਰੇ ਫ਼ੈਸਲਾ ਕਿਉਂ ਕਰੇ?ਪਟੀਸ਼ਨ ਵਿਚ ਵਕੀਲ ਨੇ ਬੀਤੇਂ ਦਿਨੀਂ  ਰੇਲ ਦੀ ਪਟੜੀ 'ਤੇ ਸੌਂ ਰਹੇ 16 ਮਜ਼ਦੂਰਾਂ ਦੇ ਮਾਲ-ਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਦਾ ਹਵਾਲਾ ਵੀ ਦਿੱਤਾ ਸੀ। ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ, "ਲੋਕ ਤੁਰੀ ਜਾ ਰਹੇ ਹਨ,...
ਵੀਡਿਉ । 113 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾਇਆ
corona, coronavirus, lifestyle, ਕੋਰੋਨਾ, ਕੋਰੋਨਾ ਵਾਇਰਸ

ਵੀਡਿਉ । 113 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾਇਆ

ਜਿਸ ਵੇਲੇ ਦੁਨੀਆ ਭਰ ਵਿਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ ਦੇ ਨੇੜੇ ਪਹੁੰਚ ਗਈ ਹੈ, ਉਸੇ ਵੇਲੇ ਕਰੀਬ ਸਾਢੇ 16 ਲੱਖ ਵਿਅਕਤੀਆਂ ਕੋਰੋਨਾ ਨੂੰ ਮਾਤ ਦੇ ਕੇ ਫੇਰ ਸਿਹਤਮੰਦ ਹੋ ਗਏ ਹਨ। (ਇਹ ਰਿਪੋਰਟ ਲਿਖੇ ਜਾਣ ਤੱਕ)ਇਨ੍ਹਾਂ ਸਿਹਤਮੰਦ ਹੋਣ ਵਾਲਿਆਂ ਵਿਚ ਸਪੇਨ ਦੇ ਕੈਟਾਲੋਨੀਆ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ 113 ਸਾਲ ਦੀ ਉਮਰ ਵਿਚ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਗਈ ਏ।113 ਸਾਲਾਂ ਦੀ ਬੇਬੇ ਮਾਰੀਆ ਬਰਾਇਨਸ ਉੱਤਰੀ ਕੈਟੇਲੋਨੀਆ ਦੇ ਓਲੋਤ ਇਲਾਕੇ ਦੇ ਇਕ ਰਿਟਾਇਰਮੈਂਟ ਹੋਮ ਵਿਚ ਪਿਛਲੇ 20 ਸਾਲਾਂ ਤੋਂ ਰਹਿੰਦੀ ਹੈ। ਖ਼ਬਰਾਂ ਮੁਤਾਬਿਕ 1 ਅਪ੍ਰੈਲ ਤੱਕ ਉਸੇ ਰਿਟਾਰਮੈਂਟ ਹੋਮ ਵਿਚ ਰਹਿਣ ਵਾਲੇ ਵੱਡੀ ਉਮਰ ਦੇ 17 ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ। ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਬੇਬੇ ਮਾਰੀਆ ਬਰਾਇਨਸ ਕੋਰੋਨਾ ਪਾਜ਼ੀਟਿਵ ਨਿਕਲੀ।4 ਮਾਰਚ ਨੂੰ ਉਸ ਨੇ ਆਪਣਾ 113ਵਾਂ ਜਨਮ ਦਿਨ ਮਨਾਇਆ ਸੀ ਤੇ ਉਸ ਵੇਲੇ ਉਹ ਇਲਾਕੇ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਹੋਣ ਕਰਕੇ ਪੂਰੇ ਮੀਡੀਆ ਵਿਚ ਛਾਈ ਹੋਈ ਸੀ। ਸੰਨ 1907 ਨੂੰ ਜਨਮੀ ਬੇਬੇ ਮਾਰੀਆ ਨੇ ਪਹਿਲੀ ਸੰਸਾਰ ਜੰਗ ਤੇ 1936 ਤੋਂ 1939 ਤ...
ਔਰਤ ਦੇ ਸ਼ੋਸ਼ਣ ਦਾ ਇਲਮ ਆਪਣੀ ਜ਼ਿੰਦਗੀ ਦੇ ਮਾੜੇ ਤਜਰਬਿਆਂ ਤੋਂ ਹੋਇਆ: ਨਵਕਿਰਨ
#metooindia, bios-locker-room, crime-against-women, Politics, social-issues

ਔਰਤ ਦੇ ਸ਼ੋਸ਼ਣ ਦਾ ਇਲਮ ਆਪਣੀ ਜ਼ਿੰਦਗੀ ਦੇ ਮਾੜੇ ਤਜਰਬਿਆਂ ਤੋਂ ਹੋਇਆ: ਨਵਕਿਰਨ

ਮੈਂ ਓਦੋਂ ਮਹਿਜ 5-6 ਸਾਲਾਂ ਦੀ ਸੀ, ਸ਼ਾਇਦ ਨਰਸਰੀ ਕਲਾਸ 'ਚ ਪੜ੍ਹਦੀ ਹੋਣੀ, ਜਦੋਂ ਪਹਿਲੀ ਵਾਰ ਮੈਂ ਆਪਣੇ ਦੋਹਾਂ ਪੱਟਾਂ ਦੇ ਵਿਚਕਾਰ ਇੱਕ 26-27 ਸਾਲਾਂ ਦੇ ਮੁੰਡੇ ਦਾ ਲਿੰਗ ਮਹਿਸੂਸ ਕੀਤਾ। ਉਹ ਸਾਡੇ ਗੁਆਂਢ ਹੀ ਰਹਿੰਦਾ ਸੀ ਤੇ ਉਹਨਾਂ ਦੇ ਟੱਬਰ ਦਾ ਸਾਡੇ ਘਰ ਆਉਣ-ਜਾਣ ਸੀ। ਮੈਨੂੰ ਓਦੋਂ ਕੁੱਝ ਸਮਝ ਨਹੀਂ ਆਇਆ ਕਿ ਹੋ ਕੀ ਰਿਹੈ ਪਰ ਕੁੱਝ ਵੀ ਠੀਕ ਨਹੀਂ ਸੀ ਲੱਗ ਰਿਹਾ। ਮੈਨੂੰ ਅੱਜ ਵੀ ਯਾਦ ਐ ਕਿ ਮੈਂ ਉਸ ਦਿਨ ਪੂਰੀਆਂ ਬਾਹਾਂ ਦੀ ਟੀ-ਸ਼ਰਟ ਨਾਲ ਲਾਲ ਰੰਗ ਦੀ ਸ਼ਨੀਲ ਦੀ ਪਜਾਮੀ ਪਾਈ ਹੋਈ ਸੀ। ਇਹ ਡੀਟੇਲ ਮੈਨੂੰ ਅੱਜ ਵੀ ਬਾਖ਼ੂਬੀ ਯਾਦ ਹੈ ਕਿਉਂਕਿ ਉਹ ਸ਼ਨੀਲ ਦੀ ਪਜਾਮੀ ਮੇਰੀ ਇੰਗਲੈਂਡ ਰਹਿੰਦੀ ਮਾਸੀ ਮੇਰੇ ਲਈ ਨਵੀਂ ਲਿਆਈ ਸੀ ਤੇ ਮੈਂ ਉਸ ਦਿਨ ਪਹਿਲੀ ਵਾਰ ਪਾਈ ਸੀ। ਮੇਰਾ ਤਾਂ ਉਸ ਦਿਨ ਚਾਅ ਨਹੀਂ ਸੀ ਚੱਕਿਆ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਖੁਸ਼ੀ ਨਾਲ ਦੱਸਦੀ ਫਿਰਦੀ ਸੀ "ਪਤਾ ਐ ਇਹ ਮੇਰੀ ਮਾਸੀ ਮੇਰੇ ਲਈ ਇੰਗਲੈਂਡ ਤੋਂ ਲੈ ਕੇ ਆਈ ਆ!" ਤੇ ਇਹੀ ਮੈਂ ਉਸ ਇਨਸਾਨ ਨੂੰ ਵੀ ਦੱਸਿਆ ਸੀ। ਮੂੰਹ ਤੇ ਹੱਥਾਂ ਨੂੰ ਛੱਡ ਮੇਰੇ ਸਰੀਰ ਦਾ ਕੋਈ ਵੀ ਅੰਗ ਕੱਪੜਿਆਂ ਤੋਂ ਬਾਹਰ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਓਦ...
ਰੇਡੀਉ ਪ੍ਰੋਗਰਾਮ । ਗੱਲ ਪੰਜਾਬ ਦੀ ਡਾ. ਸੁਮੇਲ ਸਿੰਘ ਸਿੱਧੂ ਨਾਲ । ਐਪੀਸੋਡ 01
podcast, ਗੱਲ-ਪੰਜਾਬ-ਦੀ, ਪੌਡਕਾਸਟ, ਰੇਡੀਉ

ਰੇਡੀਉ ਪ੍ਰੋਗਰਾਮ । ਗੱਲ ਪੰਜਾਬ ਦੀ ਡਾ. ਸੁਮੇਲ ਸਿੰਘ ਸਿੱਧੂ ਨਾਲ । ਐਪੀਸੋਡ 01

ਡਾ. ਸੁਮੇਲ ਸਿੰਘ ਸਿੱਧੂ ਨਾਲ ਗੱਲਬਾਤ ਸੁਣਨ ਲਈ ਹੇਠਾਂ ਖੱਬੇ ਪਾਸੇ ਨਜ਼ਰ ਆ ਰਿਹਾ ਪਲੇਅ ਬਟਨ ਨੱਪੋ। "ਪੰਜਾਬ ਦਾ ਅਸਲ ਕੋਰੋਨਾ ਪੰਜਾਬੀ ਬੁੱਧੀਜੀਵੀਆਂ ਦਾ ਆਲਸ ਹੈ, ਜਿਸ ਕਰਕੇ ਉਹ ਪੂਰੀ ਤਰ੍ਹਾਂ ਅਪ੍ਰਸੰਗਿਕ ਹੋ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਕਹੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ। "-ਡਾ. ਸੁਮੇਲ ਸਿੰਘ ਸਿੱਧੂਪੰਜਾਬ ਦੇ ਕਿਸਾਨੀ, ਰੁਜ਼ਗਾਰ, ਬਾਹਰ ਜਾਣ ਦੇ ਰੁਝਾਨ, ਕੋਰੋਨਾ ਦੇ ਦੌਰਾਨ ਵਿਦੇਸ਼ ਗਏ ਪੰਜਾਬੀਆਂ ਵਿਦਿਆਰਥੀਆਂ ਦੇ ਭਵਿੱਖ ਦੇ ਖ਼ਤਰਿਆਂ ਅਤੇ ਪੰਜਾਬੀ ਬੁਧੀਜੀਵੀਆਂ ਦੀਆਂ ਕਮਜ਼ੋਰੀਆਂ ਅਤੇ ਪੰਜਾਬੀਆਂ ਦੇ ਸੁਭਾਅ ਬਾਰੇ ਬੇਬਾਕ ਟਿੱਪਣੀਆਂਕੋਰੋਨਾ ਸੰਕਟ ਤੇ ਪੰਜਾਬ ਦਾ ਭਵਿੱਖਇਕ ਖ਼ਾਸ ਮੁਲਾਕਾਤਡਾ. ਸੁਮੇਲ ਸਿੰਘ ਸਿੱਧੂ ਨਾਲਰੇਡੀਉ ਪ੍ਰੋਗਰਾਮ ਗੱਲ ਪੰਜਾਬ ਦੀਐਤਵਾਰ ਬਾਅਦ ਦੁਪਹਿਰ 12.30 ਵਜੇਸਿਰਫ਼ ਜ਼ੋਰਦਾਰ ਟਾਈਮਜ਼ ਰੇਡੀਉ 'ਤੇਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆ...
ਇਸ ਜ਼ਿਲ੍ਹੇ ਵਿਚ ਖੁੱਲ੍ਹੀਆਂ ਦੁਕਾਨਾਂ! ਡੀਸੀ ਨੇ ਦਿੱਤੀ ਰਾਹਤ
breaking news, News, ਖ਼ਬਰਾਂ

ਇਸ ਜ਼ਿਲ੍ਹੇ ਵਿਚ ਖੁੱਲ੍ਹੀਆਂ ਦੁਕਾਨਾਂ! ਡੀਸੀ ਨੇ ਦਿੱਤੀ ਰਾਹਤ

ਪੰਜਾਬ ਸਰਕਾਰ ਵੱਲੋਂ 4 ਘੰਟੇ ਦੀ ਰਾਹਤ ਦਿੱਤੇ ਜਾਣ ਤੋਂ ਬਾਅਦ, ਵੱਖ-ਵੱਖ ਜ਼ਿਲ੍ਹਿਆਂ ਦਾ ਪ੍ਰਸ਼ਾਸ਼ਨ ਆਪਣੇ ਇਲਾਕੇ ਵਿਚ ਢਿੱਲ ਦਿੱਤੇ ਜਾਣ ਸੰਬੰਧੀ ਐਲਾਨ ਕਰ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਡੀਸੀ ਨੇ ਫੇਸਬੁੱਕ 'ਤੇ ਲਾਈਵ ਆ ਕੇ ਕਰਫ਼ਿਊ ਵਿਚ ਦਿੱਤੀਆਂ ਜਾਣ ਵਾਲੀਆਂ ਰਾਹਤਾਂ ਦਾ ਐਲਾਨ ਕੀਤਾ।29 ਅਪ੍ਰੈਲ 2020 ਦੀ ਸ਼ਾਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਐਲਾਨ ਕੀਤਾ ਹੈ।ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਸਵੇਰੇ 7 ਤੋਂ 11 ਵਜੇ ਤੱਕ ਖੁੱਲ੍ਹ ਸਕਣਗੀਆਂਲੋਕ ਦੁਕਾਨਾਂ 'ਤੇ ਵਾਹਨਾਂ ਰਾਹੀਂ ਨਹੀਂ ਜਾ ਸਕਣਗੇ, ਪੈਦਲ ਜਾਣਾ ਪਵੇਗਾਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਬਾਅਦ ਖੁੱਲ੍ਹ ਸਕਣਗੀਆਂਪੇਂਡੂ ਖੇਤਰਾਂ ਦੀਆਂ ਦੁਕਾਨਾਂ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹ ਸਕਣਗੀਆਂਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਅੰਦਰ ਦੁਕਾਨਾਂ ਨਹੀਂ ਖੁੱਲ੍ਹ ਸਕਣਗੀਆਂਸ਼ਹਿਰੀ ਖੇਤਰਾਂ ਵਿੱਚ, ਗੇਟ ਵਾਲੀਆਂ ਕਲੋਨੀਆਂ ਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਜਿਨ੍ਹਾਂ ਦੇ ਖੱਬੇ-ਸੱਜ...
ਇਰਫ਼ਾਨ ਖ਼ਾਨ ਦਾ ਆਖ਼ਰੀ ਖ਼ਤ
Entertainment, irfan-khan, ਮਨੋਰੰਜਨ

ਇਰਫ਼ਾਨ ਖ਼ਾਨ ਦਾ ਆਖ਼ਰੀ ਖ਼ਤ

-ਇਰਫ਼ਾਨ ਖ਼ਾਨ, ਫ਼ਿਲਮ ਅਦਾਕਾਰ-ਅਨੁਵਾਦ: ਗੌਰਵ ਝਮੱਟਅਦਾਰਕਾਰ ਇਰਫ਼ਾਨ ਖ਼ਾਨ ਦੀ 29 ਅਪ੍ਰੈਲ ਨੂੰ ਕੈਂਸਰ ਨਾਲ ਮੌਤ ਹੋ ਗਈ।ਕੁਝ ਮਹੀਨੇ ਪਹਿਲਾਂ ਮੈਨੂੰ ਅਚਾਨਕ ਪਤਾ ਚੱਲਿਆ ਕਿ ਮੈਂ ਨਿਊਰੋਐਂਡੋਕ੍ਰਿਨ ਕੈਂਸਰ ਨਾਲ ਗ੍ਰਸਤ ਹਾਂ। ਮੈਂ ਪਹਿਲੀ ਵਾਰ ਉਦੋਂ ਹੀ ਇਹ ਸ਼ਬਦ ਸੁਣਿਆ। ਇਸ ਬਾਰੇ ਜਾਣਕਾਰੀ 'ਕੱਠੀ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਇਸ ਬਿਮਾਰੀ ’ਤੇ ਹਾਲੇ ਕੋਈ ਜ਼ਿਆਦਾ ਕੰਮ ਨਹੀਂ ਹੋਇਆ ਕਿਉਂਕਿ ਇਹ ਇਕ ਦੁਰਲਭ ਸਰੀਰਕ ਅਵਸਥਾ ਦਾ ਨਾਂ ਹੈ ਅਤੇ ਇਸੇ ਕਾਰਨ ਇਸ ਦੇ ਇਲਾਜ ਦੀ ਗੁੰਜਾਇਸ਼ ਵੀ ਘੱਟ ਹੈ। ਹਾਲੇ ਤੱਕ ਆਪਣੇ ਸਫਰ ਵਿਚ ਮੈਂ ਹੌਲੀ-ਤੇਜ਼ ਗਤੀ ਨਾਲ ਤੁਰਦਾ ਜਾ ਰਿਹਾ ਸੀ। ਮੇਰੇ ਨਾਲ ਮੇਰੀਆਂ ਵਿਉਂਤਾਂ, ਅਕਾਂਖਿਆਵਾਂ, ਸੁਪਨੇ ਤੇ ਮੰਜ਼ਿਲਾਂ ਸਨ। ਮੈਂ ਇਸ ਵਿਚ ਮਗਨ ਅੱਗੇ ਵਧਦਾ ਜਾ ਰਿਹਾ ਸੀ ਕਿ ਅਚਾਨਕ ਟਿਕਟ ਚੈੱਕਰ ਨੇ ਪਿੱਠ ਟਕੋਰਦਿਆਂ ਕਿਹਾ, “ਭਾਈ, 'ਟੇਸ਼ਨ ਆ ਰਿਹਾ ਐ ਤੇਰਾ, ਕਿਰਪਾ ਕਰਕੇ ਉੱਤਰ ਜਾ।” ਮੈਨੂੰ ਸਮਝ ਨਹੀਂ ਆਈ,  "ਨਾ ਨਾ, ਮੇਰਾ ਸਟੇਸ਼ਨ ਹਾਲੇ ਨਹੀਂ ਆਇਆ।" ਜਵਾਬ ਮਿਲਿਆ, “ਅਗਲੇ ਕਿਸੇ ਵੀ ਸਟਾਪ ’ਤੇ ਉੱਤਰਣਾ ਪਏਗਾ, ਤੇਰੀ ਮੰਜ਼ਿਲ ਆ ਗਈ।” ਅਚਾਨਕ ਮਹਿਸੂਸ ਹੋਇਆ ਕਿ ...
ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨ
corona, health, News, ਕੋਰੋਨਾ, ਕੋਰੋਨਾ ਵਾਇਰਸ

ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨ

ਆਲਮੀ ਸਿਹਤ ਸੰਸਥਾਨ ਡਬਲਿਊਐਚਓ (WHO) ਨੇ ਤਾਜ਼ਾ ਖੋਜ ਦੇ ਤੱਥ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਹੋਇਆਂ ਖੋਜਾਂ ਮੁਤਾਬਿਕ ਕੋਰੋਨਾ (Corona) ਨਾਲ ਪੀੜਿਤ ਵਿਅਕਤੀ ਦੀ ਨਿੱਛ ਜਾਂ ਖੰਂਗ ਦੇ ਨਾਲ ਕੋਰੋਨਾ (Covid19) ਦੇ ਹਵਾ ਵਿਚ ਫੈਲਣ ਦੀ ਸੰਭਾਵਨਾ ਨਹੀਂ ਹੈ। ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕੋਰੋਨਾ (Corona) ਉਸੇ ਹਾਲਤ ਵਿਚ ਹੋ ਸਕਦਾ ਹੈ ਜਦੋਂ ਉਹ ਕੋਰੋਨਾ (Corona) ਦੇ ਮਰੀਜ਼ ਦੇ 1 ਮੀਟਰ (3 ਫੁੱਟ) ਦੇ ਦਾਇਰੇ ਵਿਚ ਆਵੇਗਾ। ਇਸ ਵਾਸਤੇ ਡਬਲਯੂਐਚਉ (WHO) ਨੇ ਕੋਰੋਨਾ(Corona) ਦੇ ਮਰੀਜ਼ਾਂ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਮਾਸਕ ਪਾਉਣ ਦੀ ਸਲਾਹ ਦਾ ਗੰਭੀਰਤਾ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਡਬਲਯੂਐਚਉ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਕ ਦੂਜੇ ਤੋਂ ਫ਼ਾਸਲਾ ਬਣਾ ਕੇ ਰੱਖਣਾ ਹੀ ਇਸ ਵੇਲੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਸਹੀ ਤਰੀਕਾ ਹੈ।   ਇਹ ਵੀ ਪੜ੍ਹੋ Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ? 1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ...
1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ
corona, coronavirus, covid19, nirmala-sitaraman, Politics, ਸਿਆਸਤ, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19

1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ

ਭਾਰਤ ਵਿਚ ਵਧਦੀ ਕੋਰੋਨਾ ਵਾਇਰਸ (Coronavirus) ਦੀ ਮਾਰ ਅਤੇ 21 ਦਿਨਾਂ ਦੇ ਕਰਫ਼ਿਊ ਦੇ ਦੂਸਰੇ ਦਿਨ ਭਾਰਤ ਸਰਕਾਰ ਨੇ ਦੇਸ਼ ਦੇ 80 ਕਰੋੜ ਗ਼ਰੀਬਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗ਼ਰੀਬਾਂ ਤੇ ਲੋੜਵੰਦਾ ਦੀ ਮਦਦ ਲਈ 1.70 ਲੱਖ ਕਰੋੜ ਦਾ ਰਾਹਤ ਪੈਕੇਜ ਦੇਣ ਦੀ ਗੱਲ ਵੀ ਕਹੀ ਗਈ ਹੈ।ਇਹ ਜਾਣਕਾਰੀ ਦਿੰਦਿਆ ਭਾਰਤ ਦੀ ਵਿੱਤ-ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਕਾਰ ਪ੍ਰਧਾਨਮੰਤਰੀ ਗ਼ਰੀਬ ਭਲਾਈ ਯੋਜਨਾ ਲੈ ਕੇ ਆਈ ਹੈ। ਇਸ ਔਖੀ ਘੜੀ ਵਿਚ ਗ਼ਰੀਬਾਂ 'ਤੇ ਜ਼ਿਆਦਾ ਅਸਰ ਪਵੇਗਾ। ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੂੰ 50 ਲੱਖਰ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਗ਼ਰੀਬਾਂ ਨੂੰ ਅੰਨ-ਧੰਨ ਦੇ ਕੇ ਰਾਹਤ ਪਹੁੰਚਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ ਤਹਿਤ 80 ਕਰੋੜ ਗ਼ਰੀਬਾਂ ਨੂੰ 5 ਕਿੱਲੋ ਕਣਕ ਜਾਂ ਚੌਲ ਤੇ 1 ਕਿੱਲੋ ਦਾਲ ਦਿੱਤੀ ਜਾਵੇਗੀ। ਇਹ ਰਾਸ਼ਨ ਤਿੰਨ ਮਹੀਨੇ ਤੱਕ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਰਾਸ਼ਨ ਮਿਲਦਾ ਹੈ, ਉਹ ਇਸ ਤੋਂ ਵੱਖਰਾ ਹੋਵੇਗਾ।ਕਿਸਾਨਾਂ ਦੀ ਭਲਾਈ ਲਈ ਉ...
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
corona, coronavirus, covid19, free mask, mask, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19, ਮਾਸਕ

Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਵੱਡੇ ਪੱਧਰ 'ਤੇ ਕਰੋਨਾ ਵਾਇਰਸ Coronavirus ਫੈਲਣ ਤੋਂ ਬਾਅਦ ਚਾਰੇ ਪਾਸੇ ਲੋਕ ਮਾਸਕ ਪਾਈ ਨਜ਼ਰ ਆ ਰਹੇ ਹਨ। 25 ਮਾਰਚ 2020 ਤੋਂ ਸਾਰਾ ਦੇਸ਼ ਬੰਦ ਕਰਨ ਤੋਂ ਪਹਿਲਾਂ ਤੱਕ ਲੋਕ ਸੜਕਾਂ, ਬਾਜ਼ਾਰਾਂ ਤੇ ਰੇਲਵੇ ਸਟੇਸ਼ਨਾਂ 'ਤੇ ਮਾਸਕ ਪਾਈ ਨਜ਼ਰ ਆ ਰਹੇ ਸਨ। ਪਰ ਕੀ ਮਾਸਕ ਪਾਉਣਾ ਲਾਜ਼ਮੀ ਹੈ? ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸ ਨੂੰ ਨਹੀਂ? ਮਾਸਕ ਪਾਉਣ ਦੀ ਲੋੜ ਕਦੋਂ ਹੁੰਦੀ ਹੈ? ਆਉ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦੇ ਹਾਂ।ਆਲਮੀ ਸਿਹਤ ਸੰਗਠਨ (ਵਰਲਡ ਹੈਲਥ ਓਰਗਨਾਈਜ਼ੇਸ਼ਨ) ਯਾਨੀ ਡਬਲਯੂਐਚਉ (WHO) ਦਾ ਕਹਿਣਾ ਹੈ ਕਿ COVID-19 ਤੋਂ ਬਚਣ ਲਈ ਮਾਸਕ ਸਿਰਫ਼ ਉਨ੍ਹਾਂ ਨੂੰ ਪਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੈ ਜਾਂ ਜਿਹੜੇ ਕਰੋਨਾ ਵਾਇਰਸ ਨਾਲ ਬਿਮਾਰ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਹਨ। ਡਬਲਯੂਐਚਉ ਦਾ ਕਹਿਣਾ ਹੈ ਕਿ ਜੇ ਤੁਸੀਂ ਆਪ ਬਿਮਾਰ ਨਹੀਂ ਹੋ ਜਾਂ ਕਿਸੇ ਬਿਮਾਰ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਮਾਸਕ ਪਾਉਣ ਦੀ ਲੋੜ ਨਹੀਂ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਵਿਚ ਮਾਸਕ ਬਹੁਤ ਸੀਮਿਤ ਗਿਣਤੀ ਵਿਚ ਹਨ ਤੇ ਜੇ ਤੁਸੀਂ ਬਿਨਾਂ ਲੋੜ ਤੋਂ ਮਾਸਕ ਪਾ...