ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਵਿਚ ਦਰਸ਼ਨ ਬੁੱਟਰ-ਸੁਸ਼ੀਲ ਦੁਸਾਂਝ ਦਾ ਗਰੁੱਪ ਬਿਨਾਂ ਮੁਕਾਬਲਾ ਜਿੱਤ ਗਿਆ ਹੈ। ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਸਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਖੋ-ਵੱਖ ਅਹੁਦਿਆਂ ਲਈ ਜੇਤੂ ਕਰਾਰ ਦੇ ਦਿੱਤਾ ਗਿਆ।

ਦੱਸ ਦੇਈਏ ਕਿ 09 ਸਤੰਬਰ 2023 ਨੂੰ ਚੋਣ ਲੜਨ ਦੇ ਚਾਹਵਾਨ ਲੇਖਕ ਮੈਬਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਪੂਰੀ ਸੂਚੀ ਇਸੇ ਰਿਪੋਰਟ ਵਿਚ ਹੇਠਾਂ ਦੇਖੀ ਜਾ ਸਕਦੀ ਹੈ। ਉਸ ਤੋਂ ਬਾਅਦ ਜੋੜ-ਤੋੜ ਦਾ ਸਿਲਸਿਲਾ ਸਿਖਰਾਂ ‘ਤੇ ਪਹੁੰਚ ਗਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸਰਬ-ਸੰਮਤੀ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।

ਇਸ ਦੌਰਾਨ 10 ਸਤੰਬਰ 2023 ਨੂੰ ਸ਼ਾਮ ਪੌਣੇ ਚਾਰ ਵਜੇ ਤੱਕ ਸਰਬ-ਸੰਮਤੀ ਦੀ ਗੱਲਬਾਤ ਨੇਪਰੇ ਨਾ ਚੜ੍ਹਨ ਕਰਕੇ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ। ਅਖ਼ੀਰ, ਕਰੀਬ ਪੌਣੇ ਚਾਰ ਵਜੇ ਸੀਪੀਆਈ ਦਾ ਸਮਰਥਨ ਪ੍ਰਾਪਤ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਰਸਾ ਗਰੁੱਪ ਦੇ ਸਾਰੇ ਉਮੀਦਵਾਰ ਇਕ ਵੱਡੇ ਸਮੂਹ ਦੇ ਰੂਪ ਵਿਚ ਚੋਣ ਅਧਿਕਾਰੀ ਕੋਲ ਪਹੁੰਚੇ ਤੇ ਸਾਰਿਆਂ ਉਮੀਦਵਾਰਾਂ ਨੇ ਚੋਣ ਵਿਚੋਂ ਆਪਣਾ ਨਾਮ ਵਾਪਸ ਲੈਣ ਵਾਲੇ ਪੱਤਰ ਸੌਂਪ ਦਿੱਤੇ।

ਮੀਤ ਪ੍ਰਧਾਨ ਦੇ ਅਹੁਦੇ ‘ਤੇ ਖੜ੍ਹੇ ਸੁਤੰਤਰ ਉਮੀਦਵਾਰ ਮੂਲ ਚੰਦ ਸ਼ਰਮਾ ਤੇ ਸਕੱਤਰ ਦੇ ਅਹੁਦੇ ‘ਤੇ ਖੜ੍ਹੇ ਸੁਤੰਤਰ ਉਮੀਦਵਾਰ ਰਜਿੰਦਰ ਸਿੰਘ ਰਾਜਨ ਨੂੰ ਵੀ ਬੁੱਟਰ-ਦੁਸਾਂਝ ਗਰੁੱਪ ਨੇ ਸਮਰਥਨ ਦੇ ਦਿੱਤਾ ਤੇ ਆਪਣੇ ਦੋ ਉਮੀਦਵਾਰਾਂ ਦੇ ਨਾਮ ਵਾਪਸ ਲੈ ਲਏ। ਇਸ ਤਰ੍ਹਾਂ ਉਹ ਦੋਵੇਂ ਉਮੀਦਰਵਾਰ ਵੀ ਬਿਨਾਂ ਮੁਕਾਬਲਾ ਜੇਤੂ ਹੋ ਗਏ।

ਇਸ ਮੌਕੇ ਡਾ. ਸੁਖਦੇਵ ਸਿਰਸਾ ਗਰੁੱਪ ਵੱਲੋਂ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਡੇਰੇ ਹਿੱਤਾਂ ਵਿਚ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜਦਗੀਆਂ ਵਾਪਿਸ ਲਈਆਂ। ਇਹ ਪੂਰਾ ਬਿਆਨ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ

ਅਗਲੇਰੀ ਕਾਰਵਾਈ ਕਰਦਿਆਂ ਚੋਣ ਅਧਿਕਾਰੀ ਮਨਜੀਤ ਸਿੰਘ ਛਾਬੜਾ ਨੇ ਦਰਸ਼ਨ ਬੁੱਟਰ ਤੇ ਸੁਸ਼ੀਲ ਦੁਸਾਂਝ ਗਰੁੱਪ ਦੀ ਸਮੁੱਚੀ ਟੀਮ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ। ਇਸ ਤਰ੍ਹਾਂ ਹੁਣ 17 ਸਤੰਬਰ 2023 ਨੂੰ ਹੋਣ ਵਾਲੀ ਚੋਣ ਹੁਣ ਨਹੀਂ ਹੋਵੇਗੀ।

ਜੇਤੂਆਂ ਦੀ ਸੂਚੀ

ਪ੍ਰਧਾਨ

ਦਰਸ਼ਨ ਬੁੱਟਰ

ਜਰਨਲ ਸਕੱਤਰ

ਸੁਸ਼ੀਲ ਦੁਸਾਂਝ

ਸੀਨੀਅਰ ਮੀਤ ਪ੍ਰਧਾਨ

ਹਰਜਿੰਦਰ ਸਿੰਘ ਅਟਵਾਲ
ਮੀਤ ਪ੍ਰਧਾਨ
ਸੇਲਿੰਦਰਜੀਤ ਸਿੰਘ ਰਾਜਨ
ਦਲਜੀਤ ਸਿੰਘ ਸ਼ਾਹੀ
ਬਲਵਿੰਦਰ ਸੰਧੂ
ਮਨਜੀਤ ਇੰਦਰਾ
ਮੂਲਚੰਦ ਸ਼ਰਮਾ
ਸਕੱਤਰ
ਸੁਰਿੰਦਰ ਪ੍ਰੀਤ ਘਣੀਆ
ਦੀਪ ਦੇਵਿੰਦਰ ਸਿੰਘ
ਭੁਪਿੰਦਰ ਕੌਰ ਪ੍ਰੀਤ
ਰਜਿੰਦਰ ਸਿੰਘ ਰਾਜਨ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦੁਨੀਆ ਭਰ ਦੇ ਲੇਖਕ ਮੈਂਬਰ ਤੇ ਕੇਂਦਰੀ ਸਭਾ ਨਾਲ ਜੁੜੀਆਂ ਸਥਾਨਕ ਸਾਹਿਤਕ ਸਭਾਵਾਂ ਦੇ ਲੇਖਕ ਮੈਂਬਰ ਵੋਟਾਂ ਪਾ ਕੇ ਕੇਂਦਰੀ ਸਭਾ ਦੇ ਅਹੁਦੇਦਾਰਾਂ ਦੀ ਚੋਣ ਕਰਦੇ ਹਨ।

ਬੀਤੀ 13 ਅਗਸਤ ਨੂੰ ਚੋਣਾ ਦਾ ਐਲਾਨ ਕੀਤਾ ਗਿਆ ਸੀ। ਚੋਣ ਲੜਨ ਦੇ ਚਾਹਵਾਨ ਲੇਖਕ ਮੈਂਬਰਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਅੰਤਿਮ ਤਰੀਕ 8 ਸਤੰਬਰ 2023 ਸੀ। ਫ਼ਾਰਮਾਂ ਦੀ ਪੜਤਾਲ ਤੋਂ ਬਾਅਦ 9 ਸਤੰਬਰ 2023 ਨੂੰ ਚੋਣ ਅਧਿਕਾਰੀ ਮਨਜੀਤ ਸਿੰਘ ਛਾਬੜਾ ਵੱਲੋਂ ਜਾਰੀ ਸੂਚੀ ਮੁਤਾਬਕ ਹੇਠ ਲਿਖੇ ਲੇਖਕ ਮੈਂਬਰਾਂ ਨੇ ਵੱਖ-ਵੱਖ ਅਹੁਦਿਆਂ ਲਈ ਚੋਣ ਲੜਨ ਲਈ ਫਾਰਮ ਭਰੇ ਸਨ। 10 ਸਤੰਬਰ 2023 ਨੂੰ ਸ਼ਾਮ 4 ਵਜੇ ਤੱਕ ਚੋਣ ਨਾ ਲੜਨ ਦੇ ਇੱਛੁਕ ਲੇਖਕ ਮੈਂਬਰ ਆਪਣਾ ਨਾਮ ਵਾਪਸ ਲੈ ਸਕਦੇ ਸਨ।

ਪਾਠਕਾਂ ਦੀ ਸਹੂਲਤ ਲਈ ਅਸੀਂ ਉਮੀਦਵਾਰਾਂ ਦੀ ਜਾਣਕਾਰੀ ਉਨ੍ਹਾਂ ਦੇ ਗਰੁੱਪਾਂ ਅਨੁਸਾਰ ਦੇ ਰਹੇ ਹਾਂ। ਇੱਥੇ ਇਹ ਵੀ ਦਰਜ ਕਰਨਾ ਲਾ੍ਜ਼ਮੀ ਹੋਵੇਗਾ ਕਿ ਇਸ ਚੋਣ ਵਿਚ ਦੋ ਖੱਬੇ ਪੱਖੀ ਪਾਰਟੀਆਂ ਆਰਐਮਪੀਆਈ ਤੇ ਸੀਪੀਆਈ ਦਾ ਮੁੱਖ ਮੁਕਾਬਲਾ ਹੈ। ਇਕ ਪਾਸੇ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰਐਮਪੀਆਈ) ਦਾ ਸਮਰਥਨ ਹਾਸਲ ਲੇਖਕਾਂ ਦਾ ਗਰੁੱਪ ਜਿਸ ਦੇ ਰਣਨੀਤੀਕਾਰ ਲੇਖਕ ਤੇ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ ਹਨ। ਦੂਜੇ ਪਾਸੇ ਸੀਪੀਆਈ ਦੇ ਸਮਰਥਨ ਵਾਲਾ ਲੇਖਕਾਂ ਦਾ ਗਰੁੱਪ ਹੈ ਜਿਸ ਦੇ ਰਣਨੀਤੀਕਾਰ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਹਨ।

ਦੋਵਾਂ ਧਿਰਾਂ ਨੇ ਆਪੋ-ਆਪਣੇ ਉਮੀਦਰਵਾਰ ਚੋਣ ਮੈਦਾਨ ਵਿਚ ਉਤਾਰੇ ਸਨ, ਜਦ ਕਿ ਨਵਾਂ ਜ਼ਮਾਨਾ ਅਖ਼ਬਾਰ ਦੇ ਸਾਹਿਤ ਸੰਪਾਦਕ ਹਰਜਿੰਦਰ ਸਿੰਘ ਅਟਵਾਲ ਸੁਤੰਤਰ ਉਮੀਦਵਾਰ ਦੇ ਰੂਪ ਵਿਚ ਮੁਕਾਬਲੇ ਵਿਚ ਸਨ।

ਅੱਗੇ ਤਿੰਨ ਪ੍ਰਮੁੱਖ ਅਹੁਦਿਆਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਲਈ ਨਾਮਜ਼ਦੀਆਂ ਭਰਨ ਵਾਲੇ ਦੋਵਾਂ ਗਰੁੱਪਾਂ ਦੇ ਉਮੀਦਵਾਰਾਂ ਦੀ ਸੂਚੀ ਦਿੱਤੀ ਜਾ ਰਹੀ ਹੈ। ਮੀਤ ਪ੍ਰਧਾਨ ਤੇ ਸਕੱਤਰ ਦੇ ਅਹੁਦਿਆਂ ਲਈ ਸਾਂਝੀ ਸੂਚੀ ਉਸ ਤੋਂ ਬਾਅਦ ਦਿੱਤੀ ਗਈ ਹੈ।

ਦੋਵਾਂ ਧਿਰਾਂ ਦੇ ਸਾਰੇ ਉਮੀਦਵਾਰਾਂ ਦੀ ਸੂਚੀ

ਪ੍ਰਧਾਨ

ਗਰੁੱਪ RMPIਗਰੁੱਪ CPI
ਡਾ. ਕਰਮਜੀਤ ਸਿੰਘਸੁਰਜੀਤ ਜੱਜ
ਦਰਸ਼ਨ ਬੁੱਟਰਕੇਵਲ ਧਾਲੀਵਾਲ
ਸੁਤੰਤਰ ਉਮੀਦਵਾਰਹਰਜਿੰਦਰ ਸਿੰਘ ਅਟਵਾਲ
ਸਤਨਾਮ ਚਾਨਾ

ਜਰਨਲ ਸਕੱਤਰ

ਗਰੁੱਪ RMPIਗਰੁੱਪ CPI
ਸੁਸ਼ੀਲ ਦੁਸਾਂਝਡਾ. ਸਰਬਜੀਤ ਸਿੰਘ
ਹਰਮੀਤ ਵਿਦਿਆਰਥੀ
ਗੁਲਜ਼ਾਰ ਸਿੰਘ ਪੰਧੇਰ

ਸੀਨੀਅਰ ਮੀਤ ਪ੍ਰਧਾਨ

ਸੁਰਿੰਦਰ ਕੈਲੇ
ਹਰਵਿੰਦਰ ਸਿੰਘ (ਸਰਸਾ)
ਜਸਪਾਲ ਮਾਨਖੇੜਾ
ਸੁਤੰਤਰ ਉਮੀਦਵਾਰਹਰਜਿੰਦਰ ਸਿੰਘ ਅਟਵਾਲ
ਅਰਵਿੰਦਰ ਕੌਰ ਕਾਕੜਾ
ਮੀਤ ਪ੍ਰਧਾਨ
ਸਤਪਾਲ ਭਿੱਖੀ
ਸੇਲਿੰਦਰਜੀਤ ਸਿੰਘ ਰਾਜਨ
ਸੁਖਵੰਤ ਚੇਤਨਪੁਰੀ
ਹਰਜਿੰਦਰ ਸਿੰਘ ਸੂਰੇਵਾਲੀਆ
ਹਰਵਿੰਦਰ ਸਿੰਘ
ਕਰਮ ਸਿੰਘ ਵਕੀਲ
ਗੁਰਸੇਵਕ ਸਿੰਘ ਢਿਲੋਂ ਕਵੀਸ਼ਰ
ਜਸਪਾਲ ਮਾਨਖੇੜਾ
ਜਸਵੀਰ ਝੱਜ
ਜਤਿੰਦਰ ਹਾਂਸ
ਦਲਜੀਤ ਸਿੰਘ ਸ਼ਾਹੀ
ਧਰਵਿੰਦਰ ਸਿੰਘ ਔਲਖ
ਬਲਕਾਰ ਸਿੱਧੂ
ਬਲਵਿੰਦਰ ਸੰਧੂ
ਬਲਵਿੰਦਰ ਸਿੰਘ ਭੁੱਲਰ
ਮਨਜਿੰਦਰ ਧਨੋਆ
ਮਨਜੀਤ ਇੰਦਰਾ
ਮਨਦੀਪ ਕੌਰ ਭੰਮਰਾ
ਮੱਖਣ ਕੁਹਾੜ
ਵਰਗਿਸ ਸਲਾਮਤ
ਸੁਤੰਤਰ ਉਮੀਦਵਾਰ
ਅਰਵਿੰਦਰ ਕੌਰ ਕਾਕੜਾ
ਮੂਲਚੰਦ ਸ਼ਰਮਾ

ਸਕੱਤਰ
ਸੁਖਵੰਤ ਚੇਤਨਪੁਰੀ
ਸੁਰਿੰਦਰ ਪ੍ਰੀਤ ਘਣੀਆ
ਹਰਵਿੰਦਰ ਸਿੰਘ
ਕਰਮ ਸਿੰਘ ਵਕੀਲ
ਗੁਰਮੀਤ ਸਿੰਘ ਬਾਜਵਾ
ਗੁਰਮੇਲ ਸਿੰਘ
ਤਰਲੋਚਨ ਝਾਂਡੇ
ਤੇਜਿੰਦਰ ਵਿਰਲੀ
ਦੀਪ ਦੇਵਿੰਦਰ ਸਿੰਘ
ਧਰਵਿੰਦਰ ਸਿੰਘ ਔਲਖ
ਬਲਕਾਰ ਸਿੱਧੂ
ਭੁਪਿੰਦਰ ਕੌਰ ਪ੍ਰੀਤ
ਮਨਦੀਪ ਕੌਰ ਭੰਮਰਾ
ਸੁਤੰਤਰ ਉਮੀਦਵਾਰ
ਅਰਵਿੰਦਰ ਕੌਰ ਕਾਕੜਾ
ਰਜਿੰਦਰ ਸਿੰਘ ਰਾਜਨ

ਇਸ ਤਰ੍ਹਾਂ 10 ਸਤੰਬਰ 2023 ਨੂੰ ਡਾ. ਸੁਖਦੇਵ ਸਿੰਘ ਸਿਰਸਾ ਦੀ ਅਗੁਵਾਈ ਵਾਲੇ ਸੀਪੀਆਈ ਦੇ ਲੇਖਕਾਂ ਦੇ ਗਰੁੱਪ ਦੀ ਪੂਰੀ ਟੀਮ ਨੇ ਚੋਣ ਵਿਚੋਂ ਆਪਣੇ ਨਾਮ ਵਾਪਸ ਲੈ ਲਏ ਤੇ ਦਰਸ਼ਨ ਬੁੱਟਰ-ਸੁਸ਼ੀਲ ਦੁਸਾਂਝ ਦੀ ਟੀਮ ਬਿਨਾਂ ਮੁਕਾਬਲਾ ਜੇਤੂ ਹੋ ਗਈ।


Updated:

in

,

by

ਇਕ ਨਜ਼ਰ ਇੱਧਰ ਵੀ

Comments

One response to “ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ”

  1. […] ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਸਾਲ ਬ… ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਸਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਖੋ-ਵੱਖ ਅਹੁਦਿਆਂ ਲਈ ਜੇਤੂ ਕਰਾਰ ਦੇ ਦਿੱਤਾ ਗਿਆ। […]

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com