Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਵੱਡੇ ਪੱਧਰ ‘ਤੇ ਕਰੋਨਾ ਵਾਇਰਸ Coronavirus ਫੈਲਣ ਤੋਂ ਬਾਅਦ ਚਾਰੇ ਪਾਸੇ ਲੋਕ ਮਾਸਕ ਪਾਈ ਨਜ਼ਰ ਆ ਰਹੇ ਹਨ। 25 ਮਾਰਚ 2020 ਤੋਂ ਸਾਰਾ ਦੇਸ਼ ਬੰਦ ਕਰਨ ਤੋਂ ਪਹਿਲਾਂ ਤੱਕ ਲੋਕ ਸੜਕਾਂ, ਬਾਜ਼ਾਰਾਂ ਤੇ ਰੇਲਵੇ ਸਟੇਸ਼ਨਾਂ ‘ਤੇ ਮਾਸਕ ਪਾਈ ਨਜ਼ਰ ਆ ਰਹੇ ਸਨ।
ਪਰ ਕੀ ਮਾਸਕ ਪਾਉਣਾ ਲਾਜ਼ਮੀ ਹੈ? 
ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸ ਨੂੰ ਨਹੀਂ? 
ਮਾਸਕ ਪਾਉਣ ਦੀ ਲੋੜ ਕਦੋਂ ਹੁੰਦੀ ਹੈ? 
ਆਉ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦੇ ਹਾਂ।

ਆਲਮੀ ਸਿਹਤ ਸੰਗਠਨ (ਵਰਲਡ ਹੈਲਥ ਓਰਗਨਾਈਜ਼ੇਸ਼ਨ) ਯਾਨੀ ਡਬਲਯੂਐਚਉ (WHO) ਦਾ ਕਹਿਣਾ ਹੈ ਕਿ COVID-19 ਤੋਂ ਬਚਣ ਲਈ ਮਾਸਕ ਸਿਰਫ਼ ਉਨ੍ਹਾਂ ਨੂੰ ਪਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੈ ਜਾਂ ਜਿਹੜੇ ਕਰੋਨਾ ਵਾਇਰਸ ਨਾਲ ਬਿਮਾਰ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਹਨ। ਡਬਲਯੂਐਚਉ ਦਾ ਕਹਿਣਾ ਹੈ ਕਿ ਜੇ ਤੁਸੀਂ ਆਪ ਬਿਮਾਰ ਨਹੀਂ ਹੋ ਜਾਂ ਕਿਸੇ ਬਿਮਾਰ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਮਾਸਕ ਪਾਉਣ ਦੀ ਲੋੜ ਨਹੀਂ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਵਿਚ ਮਾਸਕ ਬਹੁਤ ਸੀਮਿਤ ਗਿਣਤੀ ਵਿਚ ਹਨ ਤੇ ਜੇ ਤੁਸੀਂ ਬਿਨਾਂ ਲੋੜ ਤੋਂ ਮਾਸਕ ਪਾ ਰਹੇ ਹੋ ਤਾਂ ਇਸ ਤਰ੍ਹਾਂ ਤੁਸੀਂ ਮਾਸਕ ਵਿਅਰਥ ਕਰ ਰਹੇ ਹੋ, ਜੋ ਕਿ ਕਿਸੇ ਲੋੜਵੰਦ ਦੇ ਕੰਮ ਆ ਸਕਦਾ ਹੈ। ਡਬਲਯੂਐਚਉ ਦਾ ਕਹਿਣਾ ਇਸ ਲਈ ਮਾਸਕ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।
ਡਬਲਯੂਐਚਉ ਸਮਝਾਉਂਦਾ ਹੈ ਕਿ ਮਾਸਕ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਵੇ ਅਤੇ ਬੇਲੋੜੀ ਵਰਤੋਂ ਤੋਂ ਬਚਿਆ ਜਾਵੇ ਤਾਂ ਜੋ ਮਾਸਕ ਵਰਗੇ ਜ਼ਰੂਰੀ ਸਾਧਨ ਵਿਅਰਥ ਨਾ ਹੋਣ। ਆਉ ਕਦੋਂ ਮਾਸਕ ਪਾਉਣਾ ਹੈ-
  • ਜੇ ਤੁਸੀਂ ਠਾਕ-ਠਾਕ ਹੋ ਅਤੇ ਕਿਸੇ ਕਰੋਨਾ ਵਾਇਰਸ ਦੇ ਮਰੀਜ਼ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਮਾਸਕ ਪਾਉਣ ਦੀ ਲੋੜ ਨਹੀਂ।
  • ਜੇ ਤੁਹਾਨੂੰ ਖੰਗ ਜਾਂ ਨਿੱਛਾਂ ਆ ਰਹੀਆਂ ਹਨ ਤਾਂ ਮਾਸਕ ਪਾਉਣਾ ਚਾਹੀਦਾ ਹੈ।
  • ਇਸ ਹਾਲਤ ਵਿਚ ਮਾਸਕ ਉਦੋਂ ਹੀ ਲਾਹੇਵੰਦ ਹੋ ਸਕਦਾ ਹੈ ਜੇ ਤੁਸੀਂ ਸਾਬਣ ਨਾਲ ਜਾਂ ਅਲਕੋਹਲ ਵਾਲੇ ਸੈਨੀਟਾਈਜ਼ਰ ਨਾਲ ਬਾਰ-ਬਾਰ ਚੰਗੀ ਤਰ੍ਹਾਂ ਹੱਥ ਧੋਂਦੇ ਹੋ।

ਜੇ ਤੁਸੀਂ ਮਾਸਕ ਪਾਉਂਦੇ ਹੋ ਤਾਂ ਇਸ ਨੂੰ ਪਾਉਣ ਅਤੇ ਵਰਤੋਂ ਤੋਂ ਬਾਅਦ ਨਸ਼ਟ ਕਰਨ ਦੇ ਸਹੀ ਤਰੀਕੇ ਦਾ ਪਤਾ ਹੋਣਾ ਚਾਹੀਦਾ ਹੈ।

ਮਾਸਕ ਕਿਵੇਂ ਪਾਉਣਾ ਹੈ?
ਮਾਸਕ ਪਾਉਣ ਤੋਂ ਪਹਿਲਾਂ ਸਾਬਣ ਜਾਂ ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਹੱਥ ਧੋਵੋ।
ਹੁਣ ਸਾਫ਼ ਹੱਥਾਂ ਨਾਲ ਮਾਸਕ ਆਪਣੇ ਮੂੰਹ ਅਤੇ ਨੱਕ ਉੱਤੇ ਪਾ ਲਵੋ।
ਇਸ ਗੱਲ ਦਾ ਧਿਆਨ ਰੱਖੋ ਕਿ ਮਾਸਕ ਚੰਗੀ ਤਰ੍ਹਾਂ ਨੱਕ ਅਤੇ ਮੂੰਹ ਨੂੰ ਢਕ ਲਵੇ ਅਤੇ ਇਸ ਵਿਚਾਲੇ ਕੋਈ ਖ਼ਾਲੀ ਜਗ੍ਹਾ ਨਾ ਹੋਵੇ।
ਜਦੋਂ ਮਾਸਕ ਗਿੱਲਾ ਹੋ ਜਾਵੇ ਤਾਂ ਇਸ ਦੀ ਵਰਤੋਂ ਨਾ ਕਰੋ।
ਇਕ ਵਾਰ ਵਰਤਣ ਲਈ ਬਣਾਏ ਗਏ ਮਾਸਕ ਦੀ ਦੋਬਾਰਾ ਵਰਤੋਂ ਨਾ ਕਰੋ।

ਇਹ ਵੀ ਪੜ੍ਹੋ
ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨ
ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨਵ । 1 ਲੱਖ 70 ਹਜ਼ਾਰ ਦੇ ਪੈਕੇਜ ਦਾ ਐਲਾਨ
Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ

ਆਉ ਦੱਸੀਏ ਵਰਤੋਂ ਤੋਂ ਬਾਅਦ ਮਾਸਕ ਨਸ਼ਟ ਕਰਨ ਦਾ ਸਹੀ ਤਰੀਕਾ ਕੀ ਹੈ?

ਮਾਸਕ ਉਤਾਰਨ ਵੇਲੇ ਇਸ ਨੂੰ ਸਾਹਮਣਿਉਂ ਨਾ ਹੱਥ ਲਾਉ, ਬਲਕਿ ਪਿੱਛੋਂ ਤਣੀਆਂ ਤੋਂ ਫੜ ਕੇ ਉਤਾਰੋ।
ਉਤਾਰੇ ਗਏ ਮਾਸਕ ਨੂੰ ਤੁਰੰਤ ਬੰਦ ਢੱਕਣ ਵਾਲੇ ਕੂੜੇਦਾਨ ਵਿਚ ਪਾ ਦਿਉ।
ਉਸ ਤੋਂ ਬਾਅਦ ਉਸੇ ਵੇਲੇ ਸਾਬਣ ਜਾਂ ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਹੱਥ ਧੋ ਲਵੋ।
ਡਬਲਯੂਐਚਉ ਅਨੁਸਾਰ ਕਰੋਨਾ ਵਾਇਰਸ ਤੋਂ ਬਚਾਅ ਦਾ ਇਹੀ ਤਰੀਕਾ ਹੈ ਕਿ ਬਾਰ-ਬਾਰ ਹੱਥ ਧੋਂਦੇ ਰਹੋ।
ਖੰਗ ਜਾਂ ਨਿੱਛ ਆਉਣ ਵੇਲੇ ਨੈਪਕਿਨ ਪੇਪਰ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰੋ ਅਤੇ ਉਸ ਨੂੰ ਬੰਦ ਢੱਕਣ ਵਾਲੇ ਕੂੜੇਦਾਨ ਵਿਚ ਸੁੱਟ ਦਿਉ।
ਖੰਗ ਜਾਂ ਨਿੱਛ ਆਉਣ ਵੇਲੇ ਮੂੰਹ ਨੂੰ ਕੁਹਣੀ ਦੇ ਅੰਦਰਲੇ ਜੋੜ ਨਾਲ ਢਕ ਲਵੋ।
ਜਿਸ ਵਿਅਕਤੀ ਨੂੰ ਖੰਗ ਜਾਂ ਨਿੱਛਾਂ ਆ ਰਹੀਆਂ ਹੋਣ ਉਸ ਤੋਂ 1 ਮੀਟਰ (3 ਫੁੱਟ) ਦਾ ਫ਼ਾਸਲਾ ਬਣਾ ਕੇ ਰੱਖੋ।
ਕਰੋਨਾ ਵਾਇਰਸ ਦਾ ਇਲਾਜ ਬਚਾਅ ਵਿਚ ਹੀ ਹੈ। ਸੋ, ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲੋ ਅਤੇ ਉੱਪਰ ਦੱਸੀਆਂ ਸਾਵਧਾਨੀਆਂ ਅਪਣਾਉ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ

ਵਧੇਰੇ ਸਹਿਯੋਗ ਰਾਸ਼ੀ ਦੇਣ ਲਈ ਹੇਠਾਂ ਦਿੱਤਾ ਬਟਨ ਨੱਪੋ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।


Updated:

in

by

Tags:

ਇਕ ਨਜ਼ਰ ਇੱਧਰ ਵੀ

Comments

2 responses to “Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?”

  1. […] ਇਹ ਵੀ ਪੜ੍ਹੋCorona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨCoronavirus ਕੀ ਮਾਸਕ ਪਾਉਣਾ ਜ਼ਰੂਰੀ ਹੈ? […]

  2. […] ਇਹ ਵੀ ਪੜ੍ਹੋCoronavirus ਕੀ ਮਾਸਕ ਪਾਉਣਾ ਜ਼ਰੂਰੀ ਹੈ? […]

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com