ਡਬਲਯੂਐਚਉ ਨੇ ਦੁਨੀਆ ਭਰ ਵਿਚ ਕੋਰੋਨਾ ਦੇ ਫੈਲਣ ਬਾਰੇ ਹੋਈਆਂ ਵੱਖ-ਵੱਖ ਖੋਜਾਂ ਦੀ ਸੰਖੇਪ ਤੱਥ-ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਹਾਲੇ ਤੱਕ ਸਾਧਾਰਨ ਹਾਲਤਾਂ ਵਿਚ ਖੰਗਣ ਜਾਂ ਛਿੱਕ ਮਾਰਨ ਨਾਲ ਕੋਰੋਨਾ ਦੇ ਹਵਾ ਵਿਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਹੈ। ਨਾ ਹੀ ਪਖਾਣੇ ਰਾਹੀਂ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਸਾਹਮਣੇ ਆਈ ਹੈ।
ਡਬਲਯੂਐਚਉ ਨੇ ਕਿਹਾ ਕਿ ਦੋ ਹੀ ਹਾਲਤਾਂ ਵਿਚ ਕੋਰੋਨਾ ਇਕ ਮਰੀਜ਼ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਇਕ ਜਦੋਂ ਉਹ ਸਿੱਧਾ ਕੋਰੋਨਾ ਦੇ ਮਰੀਜ਼ ਦੇ ਸੰਪਰਕ ਵਿਚ ਆਉਂਦਾ ਹੈ, ਦੂਜਾ ਜਦੋਂ ਉਹ ਕੋਰੋਨਾ ਦੇ ਮਰੀਜ਼ ਵੱਲੋਂ ਵਰਤੀਆਂ ਗਈਆਂ ਉਨ੍ਹਾਂ ਵਸਤਾਂ ਦੇ ਸੰਪਰਕ ਵਿਚ ਆਉਂਦਾ ਹੈ, ਜਿਸ ਤੇ ਮਰੀਜ਼ ਦੇ ਕਣ ਮੌਜੂਦ ਹੋਣ। ਉਨ੍ਹਾਂ ਨੇ ਡਾਕਟਰਾਂ ਨੂੰ ਵੀ ਥਰਮਾਮੀਟਰ ਤੇ ਸਟੈਥੋਸਕੋਪ ਧਿਆਨ ਨਾਲ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਇਸ ਰਾਹੀਂ ਅਸਿੱਧੇ ਰੂਪ ਵਿਚ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਹੋ ਸਕਦੀ ਹੈ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Leave a Reply