ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: WHO

who corona covid19 research report

ਆਲਮੀ ਸਿਹਤ ਸੰਸਥਾਨ ਡਬਲਿਊਐਚਓ (WHO) ਨੇ ਤਾਜ਼ਾ ਖੋਜ ਦੇ ਤੱਥ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਹੋਇਆਂ ਖੋਜਾਂ ਮੁਤਾਬਿਕ ਕੋਰੋਨਾ (Corona) ਨਾਲ ਪੀੜਿਤ ਵਿਅਕਤੀ ਦੀ ਨਿੱਛ ਜਾਂ ਖੰਂਗ ਦੇ ਨਾਲ ਕੋਰੋਨਾ (Covid19) ਦੇ ਹਵਾ ਵਿਚ ਫੈਲਣ ਦੀ ਸੰਭਾਵਨਾ ਨਹੀਂ ਹੈ। ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕੋਰੋਨਾ (Corona) ਉਸੇ ਹਾਲਤ ਵਿਚ ਹੋ ਸਕਦਾ ਹੈ ਜਦੋਂ ਉਹ ਕੋਰੋਨਾ (Corona) ਦੇ ਮਰੀਜ਼ ਦੇ 1 ਮੀਟਰ (3 ਫੁੱਟ) ਦੇ ਦਾਇਰੇ ਵਿਚ ਆਵੇਗਾ।

ਇਸ ਵਾਸਤੇ ਡਬਲਯੂਐਚਉ (WHO) ਨੇ ਕੋਰੋਨਾ(Corona) ਦੇ ਮਰੀਜ਼ਾਂ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਮਾਸਕ ਪਾਉਣ ਦੀ ਸਲਾਹ ਦਾ ਗੰਭੀਰਤਾ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਡਬਲਯੂਐਚਉ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਕ ਦੂਜੇ ਤੋਂ ਫ਼ਾਸਲਾ ਬਣਾ ਕੇ ਰੱਖਣਾ ਹੀ ਇਸ ਵੇਲੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਸਹੀ ਤਰੀਕਾ ਹੈ।

ਇਹ ਵੀ ਪੜ੍ਹੋ

Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ

Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ

ਡਬਲਯੂਐਚਉ ਨੇ ਦੁਨੀਆ ਭਰ ਵਿਚ ਕੋਰੋਨਾ ਦੇ ਫੈਲਣ ਬਾਰੇ ਹੋਈਆਂ ਵੱਖ-ਵੱਖ ਖੋਜਾਂ ਦੀ ਸੰਖੇਪ ਤੱਥ-ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਹਾਲੇ ਤੱਕ ਸਾਧਾਰਨ ਹਾਲਤਾਂ ਵਿਚ ਖੰਗਣ ਜਾਂ ਛਿੱਕ ਮਾਰਨ ਨਾਲ ਕੋਰੋਨਾ ਦੇ ਹਵਾ ਵਿਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਹੈ। ਨਾ ਹੀ ਪਖਾਣੇ ਰਾਹੀਂ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਸਾਹਮਣੇ ਆਈ ਹੈ।

ਡਬਲਯੂਐਚਉ ਨੇ ਕਿਹਾ ਕਿ ਦੋ ਹੀ ਹਾਲਤਾਂ ਵਿਚ ਕੋਰੋਨਾ ਇਕ ਮਰੀਜ਼ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਇਕ ਜਦੋਂ ਉਹ ਸਿੱਧਾ ਕੋਰੋਨਾ ਦੇ ਮਰੀਜ਼ ਦੇ ਸੰਪਰਕ ਵਿਚ ਆਉਂਦਾ ਹੈ, ਦੂਜਾ ਜਦੋਂ ਉਹ ਕੋਰੋਨਾ ਦੇ ਮਰੀਜ਼ ਵੱਲੋਂ ਵਰਤੀਆਂ ਗਈਆਂ ਉਨ੍ਹਾਂ ਵਸਤਾਂ ਦੇ ਸੰਪਰਕ ਵਿਚ ਆਉਂਦਾ ਹੈ, ਜਿਸ ਤੇ ਮਰੀਜ਼ ਦੇ ਕਣ ਮੌਜੂਦ ਹੋਣ। ਉਨ੍ਹਾਂ ਨੇ ਡਾਕਟਰਾਂ ਨੂੰ ਵੀ ਥਰਮਾਮੀਟਰ ਤੇ ਸਟੈਥੋਸਕੋਪ ਧਿਆਨ ਨਾਲ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਇਸ ਰਾਹੀਂ ਅਸਿੱਧੇ ਰੂਪ ਵਿਚ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਹੋ ਸਕਦੀ ਹੈ।

ਡਬਲਯੂਐਚਉ ਨੇ ਡਾਕਟਰਾਂ, ਨਰਸਾਂ ਸਮੇਤ ਸਮੂਹ ਸਿਹਤ ਕਾਮਿਆਂ ਨੂੰ ਸਲਾਹ ਦਿੰਦਿਆ ਕਿਹਾ ਹੈ ਕਿ ਕੋਰੋਨਾ ਮਰੀਜ਼ ਦਾ ਇਲਾਜ ਤੇ ਦੇਖ-ਭਾਲ ਕਰਨ ਸਮੇਂ ਵਧੇਰੇ ਧਿਆਨ ਰੱਖਣ। ਉਨ੍ਹਾਂ ਰੈਸਪੀਰੇਟਰ ਵਸਤਾਂ ਦੀ ਘਾਟ ਦੀ ਸਥਿਤੀ ਵਿਚ ਸਾਧਾਰਨ ਮੈਡੀਕਲ ਮਾਸਕ ਨੂੰ ਵਰਤਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।

Updated:

in

,

by

Tags:

Comments

2 responses to “ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: WHO”

  1. […] ਵੀ ਪੜ੍ਹੋ ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ… ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ […]

  2. […] Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ…Coronavirus ਕੀ ਮਾਸਕ ਪਾਉਣਾ ਜ਼ਰੂਰੀ […]

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com