Film Review – Laal Singh Chadha
ਲਾਲ ਸਿੰਘ ਚੱਢਾ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹੀ ਹੈ ਕਿ ਕਿਰਦਾਰ ਦੀ ਦਿੱਖ ਘੜਨ 'ਤੇ ਬਹੁਤ ਮਿਹਨਤ ਕੀਤੀ ਗਈ ਹੈ। ਸਿੱਖ ਦੇ ਕਿਰਦਾਰ ਵਿਚ ਆਮੀਰ ਖ਼ਾਨ ਨਾ ਸਿਰਫ ਜੱਚਿਆ ਹੈ ਬਲਕਿ ਪਹਿਲੀ ਵਾਰ ਪਰਦੇ ਉੱਤੇ ਸਿੱਖ ਕਿਰਦਾਰ ਨੂੰ ਬਿਲਕੁਲ ਅਸਲੀਅਤ ਦੇ ਨੇੜੇ 'ਤੇ ਖ਼ਾਲਸ ਦਿਖਾਇਆ ਗਿਆ ਹੈ। ਇਸ ਗੱਲ ਲਈ ਆਮੀਰ ਖ਼ਾਨ ਵਧਾਈ ਦਾ ਹੱਕਦਾਰ ਹੈ। ਦੂਜੀ ਖ਼ੂਬਸੂਰਤ ਗੱਲ ਇਹ ਹੈ ਕਿ ਇਸ ਸਿੱਖ ਕਿਰਦਾਰ ਰਾਹੀਂ ਸਿੱਖੀ ਦੇ ਮੂਲ ਸਿਧਾਂਤ ਸਰਬੱਤ ਦਾ ਭਲਾ ਨੂੰ ਦਰਸਾਇਆ ਗਿਆ ਹੈ। ਲਾਲ ਸਿੰਘ ਚੱਢਾ ਭਾਈ ਘਨੱਈਏ ਵਾਂਗ ਸਭ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਦਾ ਹੈ ਤੇ ਮਦਦ ਕਰਦਾ ਹੈ। ਉਹ ਮਜ਼ਹਬ ਦੇ ਨਾਮ 'ਤੇ ਲੜਨ-ਲੜਾਉਣ ਤੇ ਮਰਨ-ਮਰਾਉਣ ਵਿਚ ਯਕੀਨ ਨਹੀਂ ਰੱਖਦਾ, ਇਸ ਨੂੰ ਮਲੇਰੀਆ ਕਹਿੰਦਾ ਹੈ। ਇਸ ਤਰ੍ਹਾਂ ਉਹ ਸਾਂਝੀਵਾਲਤਾ ਤੇ ਪ੍ਰੇਮ-ਪਿਆਰ ਦਾ ਸੁਨੇਹਾ ਦਿੰਦਾ ਹੈ। ਇਹ ਤਾਂ ਹੋਈਆਂ ਉਹ ਗੱਲਾਂ ਜੋ ਲਾਲ ਸਿੰਘ ਚੱਡਾ ਨੂੰ ਬਾਕੀ ਫ਼ਿਲਮਾਂ ਤੋਂ ਵੱਖਰੀ ਬਣਾਉਂਦੀਆਂ ਹਨ। ਪਰ ਅਗਲਾ ਸੁਆਲ ਇਹ ਹੈ ਕਿ ਕੀ ਲਾਲ ਸਿੰਘ ਚੱਢਾ ਪਰਫ਼ੈਕਟ ਫ਼ਿਲਮ ਹੈ? ਕੁੱਝ ਗੱਲਾਂ ਚਾਹੁੰਦਿਆਂ ਵੀ ਤੁਹਾਡੇ ਹੱਥ ਵਿਚ ਨਹੀਂ ਹੁੰਦੀਆਂ...