ਇਸ ਜ਼ਿਲ੍ਹੇ ਵਿਚ ਖੁੱਲ੍ਹੀਆਂ ਦੁਕਾਨਾਂ! ਡੀਸੀ ਨੇ ਦਿੱਤੀ ਰਾਹਤ
ਪੰਜਾਬ ਸਰਕਾਰ ਵੱਲੋਂ 4 ਘੰਟੇ ਦੀ ਰਾਹਤ ਦਿੱਤੇ ਜਾਣ ਤੋਂ ਬਾਅਦ, ਵੱਖ-ਵੱਖ ਜ਼ਿਲ੍ਹਿਆਂ ਦਾ ਪ੍ਰਸ਼ਾਸ਼ਨ ਆਪਣੇ ਇਲਾਕੇ ਵਿਚ ਢਿੱਲ ਦਿੱਤੇ ਜਾਣ ਸੰਬੰਧੀ ਐਲਾਨ ਕਰ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਡੀਸੀ ਨੇ ਫੇਸਬੁੱਕ 'ਤੇ ਲਾਈਵ ਆ ਕੇ ਕਰਫ਼ਿਊ ਵਿਚ ਦਿੱਤੀਆਂ ਜਾਣ ਵਾਲੀਆਂ ਰਾਹਤਾਂ ਦਾ ਐਲਾਨ ਕੀਤਾ।29 ਅਪ੍ਰੈਲ 2020 ਦੀ ਸ਼ਾਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਐਲਾਨ ਕੀਤਾ ਹੈ।ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਸਵੇਰੇ 7 ਤੋਂ 11 ਵਜੇ ਤੱਕ ਖੁੱਲ੍ਹ ਸਕਣਗੀਆਂਲੋਕ ਦੁਕਾਨਾਂ 'ਤੇ ਵਾਹਨਾਂ ਰਾਹੀਂ ਨਹੀਂ ਜਾ ਸਕਣਗੇ, ਪੈਦਲ ਜਾਣਾ ਪਵੇਗਾਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਬਾਅਦ ਖੁੱਲ੍ਹ ਸਕਣਗੀਆਂਪੇਂਡੂ ਖੇਤਰਾਂ ਦੀਆਂ ਦੁਕਾਨਾਂ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹ ਸਕਣਗੀਆਂਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਅੰਦਰ ਦੁਕਾਨਾਂ ਨਹੀਂ ਖੁੱਲ੍ਹ ਸਕਣਗੀਆਂਸ਼ਹਿਰੀ ਖੇਤਰਾਂ ਵਿੱਚ, ਗੇਟ ਵਾਲੀਆਂ ਕਲੋਨੀਆਂ ਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਜਿਨ੍ਹਾਂ ਦੇ ਖੱਬੇ-ਸੱਜ...