ਦਿਲਜੀਤ ਦੀ ‘ਲਾਇਨ ਆਫ਼ ਪੰਜਾਬ’ ਦੀ ਰਿਲੀਜ਼ ਦੋ ਹਫ਼ਤੇ ਲਈ ਟਲ਼ੀ

ਦਿਲਜੀਤ ਦੇ ਚਾਹੁਣ ਵਾਲਿਆਂ ਨੂੰ ਇਹ ਖ਼ਬਰ ਉਦਾਸ ਕਰੇਗੀ ਕਿ ਉਸ ਦੀ ਬਤੌਰ ਨਾਇਕ ਆ ਰਹੀ ਪਹਿਲੀ ਫ਼ਿਲਮ ਲਾਇਨ ਆਫ਼ ਪੰਜਾਬ ਦੀ ਰਿਲੀਜ਼ ਦੋ ਹਫ਼ਤੇ ਲਈ ਟਾਲ ਦਿੱਤੀ ਗਈ ਹੈ। ਹੁਣ ਇਹ ਫ਼ਿਲਮ 25 ਫ਼ਰਵਰੀ ਨੂੰ ਸਿਨੇਮਾ ਘਰਾਂ ਵਿਚ ਪਹੁੰਚੇਗੀ।

ਇਸ ਤੋਂ ਪਹਿਲਾਂ ਫ਼ਿਲਮ ਪ੍ਰੋਡਿਊਸਰ ਵੱਲੋਂ ਜਾਰੀ ਕੀਤੇ ਗਏ ਪੋਸਟਰਾਂ ਉੱਤੇ ਰਿਲੀਜ਼ ਦੀ ਤਰੀਕ 11 ਫ਼ਰਵਰੀ ਲਿਖੀ ਗਈ ਸੀ, ਜਿਨ੍ਹਾਂ ਨੂੰ ਜਸਟ ਪੰਜਾਬੀ ਨੇ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਸੀ। ਅੱਜ ਤੋਂ ਪ੍ਰਮੁੱਖ ਟੀ.ਵੀ. ਚੈਨਲਾਂ ਉੱਤੇ ਸ਼ੁਰੂ ਹੋਏ ਤਾਜ਼ਾ ਇਸ਼ਤਿਹਾਰਾਂ ਵਿਚ ਅੰਂਗਰੇਜ਼ੀ ਵਿਚ ਲਿਖਿਆ ਗਿਆ ਹੈ, ਲਾਇਨ ਆਫ਼ ਪੰਜਾਬ ਨੂੰ ਮਿਲੋ 25 ਫਰਵਰੀ ਨੂੰ.. ਜਿਸ ਰਾਹੀਂ ਇਹ ਸਪੱਸ਼ਟ ਹੋ ਗਿਆ ਹੈ ਕਿ ਫ਼ਿਲਮ 2 ਹਫ਼ਤੇ ਲਈ ਅੱਗੇ ਪਾ ਦਿੱਤੀ ਗਈ ਹੈ।ਇਸ ਦਾ ਕਾਰਨ ਤਾਂ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ, ਪਰ ਟਰੇਡ ਮਾਹਿਰਾਂ ਦੇ ਮੁਤਾਬਿਕ ਪਿਛਲੇ ਸ਼ੁਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ਏਕਨੂਰ ਤੋਂ ਇਕਦਮ ਬਾਅਦ ਅਗਲੇ ਹੀ ਹਫ਼ਤੇ ਇਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਕਰਨਾ ਕੋਈ ਖ਼ਰਾ ਸੌਦਾ ਨਹੀਂ ਸੀ।ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਿਰਮਾਤਾ ਹੋਰ ਵੀ ਜਿਆਦਾ ਦਿਲਚਸਪ ਪ੍ਰਚਾਰ ਗਤੀਵਿਧਿਆਂ ਦੇ ਨਾਲ ਦਰਸ਼ਕਾਂ ਨੂੰ ਟਿਕਟ ਖਿੜਕੀ ਤੱਕ ਖਿੱਚ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਇਸ ਕਰ ਕੇ ਫ਼ਿਲਮ ਲਈ ਦਰਸ਼ਕਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ।

ਇਸ ਲਈ ਦਿਲਜੀਤ ਦੇ ਚਾਹੁਣ ਵਾਲਿਓ! ਥੋੜ੍ਹਾ ਜਿਹਾ ਸਬਰ ਰੱਖੋ, ਦੋ ਹਫ਼ਤਿਆਂ ਲਈ ਇੰਤਜ਼ਾਰ ਕਰੋ ਅਤੇ ਲਾਇਨ ਆਫ਼ ਪੰਜਾਬ ਦੇ ਸੰਗੀਤ ਦਾ ਆਨੰਦ ਮਾਣੋ । ਅਸਲੀ ਸੀਡੀ/ਡੀਵੀਡੀ ਖਰੀਦੋ ਅਤੇ ਪਾਇਰੇਸੀ ਖਤਮ ਕਰੋ।


by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com