ਦਿੱਲੀ ਵਾਲਿਓ ਵੱਡੇ ਦਿਨ ਨੂੰ ਖੁਸ਼ਆਮਦੀਦ ਕਹੋ, ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਅਤੇ ਅਰਥ-ਭਰਪੂਰ ਸ਼ਾਇਰੀ ਦੇ ਨਾਲ, ਕਿਉਂ ਕਿ ਕ੍ਰਿਸਮਿਸ ਮਨਾਉਣ ਦਿੱਲੀ ਆ ਰਿਹਾ ਹੈ, ਸਤਿੰਦਰ ਸਰਤਾਜ। ਪੰਜਾਬੀ ਬਾਗ਼ ਕ੍ਰਿਸਮਿਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਦੀ ਸ਼ਾਮ, ਸਰਤਾਜ ਦੀ ਮਹਿਫ਼ਿਲ ਕਰਵਾ ਰਿਹਾ ਹੈ।
ਮਹਿਫ਼ਲ ਦਾ ਮਜ਼ਾ ਲੈਣ ਲਈ ਸਾਧਾਰਣ ਟਿਕਟ ਲਈ 1000 ਅਤੇ ਖ਼ਾਸ ਟਿਕਟ ਲਈ 1500 ਰੁਪਏ ਖਰਚਣੇ ਪੈਣਗੇ, ਪਰ ਜੇ ਤੁਸੀ ਸਰਤਾਜ ਦੇ ਫੈਨ ਹੀ ਨਹੀਂ 10 ਟਨ ਦੇ ਏਅਰ ਕੰਡੀਸ਼ਨਰ ਹੋ ਤਾਂ ਇਹ ਸੌਦਾ ਮਹਿੰਗਾ ਨਹੀਂ ਹੈ। ਸਰਤਾਜ ਸ਼ਾਮ ਛੇ ਵਜੇ ਤੋਂ ਸ਼ੁਰੂ ਕਰ ਕੇ ਚਾਰ ਘੰਟੇ ਲਈ ਤੁਹਾਡੇ ਦਿਲੋ-ਦਿਮਾਗ ਤੇ ਛਾ ਜਾਣ ਦੀ ਪੂਰੀ ਤਿਆਰੀ ਵਿਚ ਹੈ। ਮਹਿਫ਼ਿਲ ਬਾਰੇ ਜਿਆਦਾ ਜਾਣਕਾਰੀ ਲਈ ਅਤੇ ਟਿਕਟਾਂ ਖਰੀਦਣ ਲਈ ਇੱਥੇ ਕਲਿੱਕ ਕਰੋ।
Leave a Reply