ਬੀਬੀਸੀ ਦੇ ਚੋਟੀ ਦੇ 40 ਏਸ਼ੀਅਨ ਗੀਤਾਂ ਵਿਚ 26 ਗੀਤ ਪੰਜਾਬੀ

ਰਿਪੋਰਟ-ਦੀਪ ਜਗਦੀਪ ਸਿੰਘ

ਇਸ ਹਫ਼ਤੇ ਦੁਨੀਆਂ ਭਰ ਦੇ ਪੰਜਾਬੀ ਆਪਣੇ ਸੰਗੀਤ ਦੀ ਬੁਲੰਦੀ ਦਾ ਜਸ਼ਨ ਮਨਾ ਸਕਦੇ ਹਨ। ਇਕ ਵਾਰ ਫਿਰ ਪੰਜਾਬੀ ਸੰਗੀਤ ਬੀਬੀਸੀ ਦੇ ਚੋਟੀ ਦੇ 40 ਏਸ਼ੀਆਈ ਗੀਤਾਂ ਦੀ ਸੂਚੀ ਵਿਚ ਛਾਇਆ ਹੋਇਆ ਹੈ। ਚਾਲੀ ਵਿੱਚੋਂ ਛੱਬੀ ਗੀਤ ਪੰਜਾਬੀ ਹਨ ਅਤੇ ਪਹਿਲੇ ਚਾਰ ਪਾਇਦਾਨਾਂ ਵਿਚੋਂ ਤਿੰਨ ਤੇ ਪੰਜਾਬੀ ਗੀਤਾਂ ਦੀ ਝੰਡੀ ਹੈ। ਦੁਨੀਆਂ ਭਰ ਨੂੰ ਦੀਵਾਨਾ ਬਣਾਉਣ ਵਾਲਾ ਹਿੰਦੀ ਫ਼ਿਲਮੀ ਗੀਤ ਆਪਣੇ 13 ਗੀਤਾਂ ਨਾਲ ਇਸ ਸੂਚੀ ਵਿਚ ਪੰਜਾਬੀ ਸੰਗੀਤ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਾਕੀ ਬਚਿਆ ਇਕ ਨੰਬਰ ਗੈਰ-ਭਾਰਤੀ ਸੰਗੀਤ (ਜੇਅ ਸੀਨ ਦੇ ਗੀਤ ਲਾਈਕ ਦਿੱਸ, ਲਾਈਕ ਦੈਟ) ਦੀ ਝੋਲੀ ਵਿਚ ਪਿਆ ਹੈ। ਪੰਜਾਬੀ ਬਾਏ ਨੇਚਰ (ਪੀਬੀਐਨ) ਵੱਲੋਂ ਸੰਗੀਤਬੱਧ ਗੁਲਰੇਜ਼ ਅਖ਼ਤਰ ਅਤੇ ਬਲਵਿੰਦਰ ਭੱਟੀ ਦਾ ਗਾਇਆ ਗੀਤ ਫਿੱਟੇ ਮੂੰਹ ਏਸ਼ੀਆ ਦੇ ਚਾਲੀ ਚੋਟੀ ਦੇ ਗੀਤਾਂ ਵਿਚੋਂ ਪਹਿਲੇ ਨੰਬਰ ਤੇ ਲਗਾਤਾਰ ਦੂਜੇ ਹਫ਼ਤੇ ਬਣਿਆ ਹੋਇਆ ਹੈ। ਨਵਾਂ ਆਇਆ ਨਿੰਦੀ ਕੌਰ ਦਾ ਗੀਤ ‘ਟੂ ਸੀਟਰ” ਆਉਂਦੇ ਹੀ ਦੂਜੇ ਨੰਬਰ ਤੇ ਪਹੁੰਚ ਗਿਆ ਹੈ। ਚੌਥੇ ਨੰਬਰ ਤੇ ਆਪਣੀ ਰਿਲੀਜ਼ ਤੋਂ 16 ਹਫ਼ਤੇ ਬਾਅਦ ਦਿਲਜਿਤ ਦਾ ਗੀਤ ਲੱਕ 28 ਪਹੁੰਚਿਆ ਹੈ, ਇਸ ਹਫ਼ਤੇ ਇਹ ਦੋ ਪਾਏਦਾਨ ਹੋਰ ਉੱਪਰ ਚੜ੍ਹਿਆ ਹੈ, ਯਾਨਿ ਇਸ ਗੀਤ ਦਾ ਲੋਕਪ੍ਰਿਅਤਾ ਹਾਲੇ ਵੀ ਵੱਧ ਰਹੀ ਹੈ। ਰਵੀ ਬੱਲ, ਕੈਲਾਸ਼ ਖ਼ੇਰ ਅਤੇ ਸ਼ਾਜ਼ੀਆ ਮਨਜ਼ੂਰ ਦੌ ਤਿਕੜੀ ਵੱਲੋਂ ਗਾਇਆ ਗਿਆ ਗੀਤ ‘ਸੋਹਣਿਆ ਯਾਦਾਂ’ ਅੱਠਵੇਂ ਸਥਾਨ ਤੇ ਹੈ। ਜੱਸੀ ਸਿੱਧੂ ਦਾ ਗਾਣਾ ਤਿੰਨ ਪੌੜੀਆਂ ਹੇਠਾ ਆ ਕੇ 12ਵੇਂ ਪਾਏਦਾਨ ਤੇ ਪਹੁੰਚ ਗਿਆ ਹੈ। ਲਹਿੰਬਰ ਹੁਸੈਨਪੁਰੀ ਦਾ ਬਾਲੀਵੁੱਡ ਨਾਲ ਪਹਿਲਾ ਪੇਚਾ ਹੀ ਕਾਮਯਾਬ ਹੋ ਗਿਆ ਹੈ। ਤਨੂੰ ਵੈਡਸ ਮੰਨੂ ਫ਼ਿਲਮ ਦਾ ਗੀਤ ‘ਸਾਡੀ ਗਲੀ’ ਲਗਾਤਾਰ ਸੰਗੀਤ ਪ੍ਰੇਮੀਆਂ ਦੀ ਪਸੰਦ ਬਣਿਆ ਹੋਇਆ ਹੈ। ਇਹ ਗੀਤ ਤਿੰਨ ਪਾਏਦਾਨ ਉੱਪਰ ਚੜ੍ਹ ਕੇ 16 ਸਥਾਨ ਤੇ ਪੁੱਜ ਗਿਆ ਹੈ। ਭਾਵੇਂ ਕਿ ਇਹ ਬਾਲੀਵੁੱਡ ਦਾ ਫ਼ਿਲਮੀ ਗੀਤ ਹੈ, ਪਰ ਅਸੀ ਇਸ ਨੂੰ 26 ਪੰਜਾਬੀ ਗੀਤਾਂ ਵਿਚ ਸ਼ਾਮਿਲ ਕੀਤਾ ਹੈ, ਕਿਉਂ ਕਿ ਇਹ ਪੂਰਾ ਤਰ੍ਹਾਂ ਪੰਜਾਬੀ ਗੀਤ ਹੈ ਜੋ ਹਿੰਦੀ ਫ਼ਿਲਮ ਵਿਚ ਸ਼ਾਮਿਲ ਕੀਤਾ ਗਿਆ ਹੈ। ਗੈਰੀ ਸੰਧੂ ਦਾ ਮਿੱਠਾ ਮੁੱਹਬਤ ਭਰਿਆ ਗੀਤ ‘ਛੱਡ ਕੇ ਨਾ ਜਾਈਂ’ 22ਵੀਂ ਪੌੜੀ ਤੇ ਜਗ੍ਹਾ ਬਣਾਉਣ ਵਿਚ ਸਫ਼ਲ ਰਿਹਾ ਹੈ। ਸ਼ੈਰੀ ਮਾਨ ਦਾ ਬਹੁ-ਚਰਚਿਤ ਗੀਤ ‘ਯਾਰ ਅਣਮੁੱਲੇ’ ਆਪਣੀ ਰਿਲੀਜ਼ ਤੋਂ 25 ਹਫ਼ਤੇ ਬਾਅਦ ਭਾਵੇਂ ਲਗਾਤਾਰ ਹੇਠਾ ਜਾ ਰਿਹਾ ਹੈ, ਫਿਰ ਵੀ 11 ਪੌੜੀਆਂ ਹੇਠਾਂ ਆ ਕੇ ਇਹ 31ਵੇਂ ਪਾਏਦਾਨ ਤੇ ਡਟਿਆ ਹੋਇਆ ਹੈ। ਇਸ ਸੂਚੀ ਵਿਚ ਹੋਰਨਾਂ ਪੰਜਾਬੀ ਕਲਾਕਾਰਾਂ ਵਿਚ ਡੀ. ਜੇ. ਡਿੱਪਸ ਗੈਰੀ ਸੰਧੂ ਨਾਲ, ਜੇ. ਕੇ., ਲਿਲ ਅਮਿਤ ਨਾਲ ਕਾਕਾ ਭੈਣੀਏ ਵਾਲਾ, ਡੀ. ਜੇ. ਐੱਚ. ਗੀਤਾ ਜ਼ੈਲਦਾਰ ਨਾਲ, ਮਨੀ ਹਾਇਪੀ, ਜਸਪਿੰਦਰ ਨਰੂਲਾ ੳਤੇ ਨਿਰਮਲ ਸਿੱਧੂ ਨਾਲ, ਨਟੋਰਿਅਸ ਜੱਟ, ਡੀ. ਸਰਬ, ਭੁੱਪਸ ਸੱਗੂ ਮਿਸ ਪੂਜਾ ਨਾਲ, ਡੀ. ਜੇ. ਰੈਗਸ ਸੁਦੇਸ਼ ਕੁਮਾਰੀ ਅਤੇ ਮੀਤ ਮਲਕੀਤ ਨਾਲ, ਗੁੱਪਸ ਸੌਂਢ/ਮੈੱਟਸ ਐਨ ਟ੍ਰਿਕਸ, ਬਿਕਰਮ ਸਿੰਘ, ਫੌਜੀ, ਨਿੱਕੀ ਜੀ ਮਨਜੀਤ ਸੋਹੀ ਨਾਲ, ਡੀ. ਜੇ. ਹਾਰਵੇ ਨਿਰਮਲ ਸਿੱਧੂ ਨਾਲ ਸ਼ਾਮਿਲ ਹਨ। ਮੀਕਾ ਸਿੰਘ ਆਪਣੇ ਫ਼ਿਲਮੀ ਗੀਤ ‘ਢਿੰਕਾ ਚਿੱਕਾ’ ਨਾਲ ਵੀ ਇਸ ਸੂਚੀ ਵਿਚ ਆਪਣੀ ਥਾਂ ਬਣਾਈ ਬੇਠਾ ਹੈ। ਸੋ, ਮਿੱਤਰੋ ਸੁਣਦੇ ਰਹੋ ਚੰਗਾ ਸੰਗੀਤ ਅਤੇ ਅਸਲੀ ਸੀ.ਡੀਜ਼ ਖਰੀਦਣਾ ਨਾ ਭੁੱਲਣਾ। ਪੰਜਾਬੀ ਸੰਗੀਤ ਦੀ ਗੁੱਡੀ ਇਸੇ ਤਰ੍ਹਾਂ ਦੁਨੀਆਂ ਵਿਚ ਚੜ੍ਹੀ ਰਹੇ, ਇਸ ਲਈ ਪਾਇਰੇਸੀ ਨੂੰ ਖਤਮ ਕਰੋ। ਤੁਸੀ ਇਸ ਚੋਟੀ ਦੇ 40 ਗੀਤਾਂ ਵਾਲਾ ਸ਼ੋਅ ਬੀਬੀਸੀ ਰੇਡੀਓ ਦੇ ਏਸ਼ਿਆਨ ਨੈੱਟਵਰਕ ਤੇ ਹਰ ਸ਼ਨਿਵਾਰ 15:00 ਤੋਂ 18:00 ਵਜੇ ਤੱਕ ਮੇਜ਼ਬਾਨ ਬੌਬੀ ਫ੍ਰਿਕਸ਼ਨ ਨਾਲ ਸੁਣ ਸਕਦੇ ਹੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

, ,

by

Tags:

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com