ਪਤਾ ਨੀ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਦਾ ਟੈਲੀਵਿਜ਼ਨ ਪ੍ਰੀਮਿਅਰ ਐਤਵਾਰ

ਪੰਜਾਬੀ ਮੰਨੋਰੰਜਨ ਜਗਤ ਦਾ ਮੋਹਰੀ ਚੈਨਲ ਪੀਟੀਸੀ ਪੰਜਾਬੀ ਨਵੀਆਂ ਫ਼ਿਲਮਾਂ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਇਕ ਵਾਰ ਫੇਰ ਮੋਹਰੀ ਸਾਬਿਤ ਹੋਇਆ ਹੈ। ਇਸ ਐਤਵਾਰ ੨੯ ਜੁਲਾਈ ਨੂੰ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ਫਰਵਰੀ ਵਿਚ ਰਿਲੀਜ਼ ਹੋਈ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਲੈ ਕੇ ਆ ਰਿਹਾ ਹੈ।

ਇਹ ਫ਼ਿਲਮ ਇਸੇ ਸਾਲ ਦੇ ਫਰਵਰੀ ਮਹੀਨੇ ਵਿਚ ਰਿਲੀਜ਼ ਹੋਈ। ਭਾਵੇਂ ਕਿ ਬੱਤਰਾ ਸ਼ੋਅ ਬਿਜ਼ ਦੇ ਬਤੌਰ ਡਿਸਟ੍ਰਿਬਿਊਟਰ ਜੁੜੇ ਹੋਣ ਕਰ ਕੇ ਦਰਸ਼ਕਾਂ ਨੂੰ ਇਸ ਤੋਂ ਭਾਰੀ ਉਮੀਦਾਂ ਸਨ, ਪਰ ਟਿਕਟ ਖਿੜਕੀ ਤੇ ਇਹ ਔਸਤ ਤੋਂ ਹੇਠਾਂ ਹੀ ਸਾਬਿਤ ਹੋਈ। ਪ੍ਰੋਡਿਊਸਰ ਹਰਮਨ ਦੀ ਕਲਮ ਤੋਂ ਲਿਖੀ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਰਵਿੰਦਰ ਪੀਪਟ ਨੇ ਕੀਤਾ ਹੈ। ਭਾਵੇਂ ਕਿ ਪੰਜਾਬੀ ਸਿਨੇਮਾ ਦੇ ਨਵੇਂ ਦੌਰ ਦਾ ਚਿਹਰਾ ਬਣ ਚੁੱਕੀ ਨੀਰੂ ਬਾਜਵਾ ਦੇ ਨਾਮ ਨਾਲ ਫ਼ਿਲਮ ਦਾ ਪ੍ਰਚਾਰ ਕੀਤਾ ਗਿਆ ਸੀ, ਪਰ ਨੀਰੂ ਦਾ ਨਾਮ ਵੀ ਦਰਸ਼ਕਾਂ ਨੂੰ ਟਿਕਟ ਖਿੜਕੀ ਤੇ ਲਿਆਉਣ ਵਿਚ ਨਾ-ਕਮਾਯਾਬ ਰਿਹਾ ਸੀ।

ਇਹ ਫ਼ਿਲਮ ਹਰਮਨ ਨਾਮ ਦੇ ਇਕ ਗਰੀਬ ਪਰਿਵਾਰ ਦੇ ਮੁੰਡੇ ਦੀ ਕਹਾਣੀ ਬਿਆਨ ਕਰਦੀ ਹੈ, ਜੋ ਆਪਣੇ ਕਾਲਜ ਦੀ ਇਕ ਖੂਬਸੂਰਤ ਕੁੜੀ ਨੂੰ ਪਿਆਰ ਕਰਦਾ ਹੈ। ਪਰ ਹਾਲਾਤ ਦਾ ਚੱਕਰ ਇਸ ਤਰ੍ਹਾਂ ਪੁੱਠਾ ਘੁੰਮਦਾ ਹੈ ਕਿ ਉਸ ਨੂੰ ਰੋਜ਼ੀ-ਰੋਟੀ ਖਾਤਿਰ ਵਿਦੇਸ਼ ਜਾਣਾ ਪੈਂਦਾ ਹੈ। ਕੀ ਉਹ ਕਿਸਮਤ ਦੇ ਪੁੱਠੇ ਘੇੜ ਚੋਂ ਨਿਕਲਣ ਵਿਚ ਸਫ਼ਲ ਹੁੰਦਾ ਹੈ? ਕੀ ਉਹ ਆਪਣਾ ਪਿਆਰ ਹਾਸਲ ਕਰ ਪਾਉਂਦਾ ਹੈ। ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਦੀ ਕਹਾਣੀ ਇਹੀ ਦੱਸਦੀ ਹੈ। ਇਹ ਫ਼ਿਲਮ ਆਪਣੇ ਨਿਵੇਕਲੇ ਅਤੇ ਵੱਖਰੇ ਅੰਤ ਲਈ ਯਾਦ ਰੱਖੀ ਜਾਵੇਗੀ। ਇਸ ਲਈ ਇਹ ਫ਼ਿਲਮ ਇਕ ਵਾਰ ਤਾਂ ਜ਼ਰੂਰ ਦੇਖਣੀ ਬਣਦੀ ਹੈ। ਸੋ ਇਸ ਐਤਵਾਰ ਸਵੇਰੇ ੧੨.੩੦ ਵਜੇ ਪੀਟੀਸੀ ਪੰਜਾਬੀ ਦੀ ਮੂਵੀ ਆਫ਼ ਦਾ ਮੰਥ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ ਦੇਖਣਾ ਨਾ ਭੁੱਲਣਾ।

ਪੰਜਾਬੀ ਸਿਨੇਮਾ ਅਤੇ ਟੈਲੀਵਿਜ਼ਨ ਦੀਆਂ ਤਾਜ਼ਾ ਖ਼ਬਰਾਂ ਲਈ ਦਾ ਗੇੜਾ ਮਾਰਦੇ ਰਹਿਣਾ।


Posted

in

, ,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com