ਗੱਬਰ ਅਤੇ ਸਾਂਭਾ ਦੀ ਫ਼ਿਲਮ ਸਮੀਖਿਆ : ਚੰਨੋ ਕਮਲੀ ਯਾਰ ਦੀ
ਦੀਪ ਜਗਦੀਪ ਸਿੰਘ । ਸ਼ੋਅਲੇ ਆਲੇ ਗੱਬਰ ਸਿੰਘ ਨੇ ਚੰਨੋ ਫ਼ਿਲਮ ਦਾ ਟ੍ਰੇਲਰ ਦੇਖਿਆ ਤਾਂ ਚੰਨੋ ਨੂੰ ਸਾਂਭੇ ਦੀ ਗੰਨਪੁਆਇੰਟ ਤੇ ਰੱਖ ਕੇ ਪੁੱਛਿਆ, “ਨੀ ਚੰਨੋ, ਕੀ ਸੋਚ ਕੇ ਫ਼ਿਲਮ ਬਣਾਈ ਤੂੰ ਕਿ ਤੂੰ ਪ੍ਰੈਗਨੈਂਟ ਹੋ ਕੇ ਕਨੇਡਾ ਦੀਆਂ ਸੜਕਾਂ ਤੇ ਘੁੰਮੇਂਗੀ, ਲੋਕ ਦੇਖਣਗੇ, ਤਾੜੀਆਂ ਵਜਾਉਣਗੇ, ਹੰਝੂ ਵਹਾਉਣਗੇ। ਬਹੁਤ ਬੇਇੰਨਸਾਫ਼ੀ ਐ।”ਪਿੱਛੋਂ ਸਾਂਭਾ ਵੀ ‘ਦੀਵਾਰ’ ਫ਼ਿਲਮ ਦੇ ਅਮਿਤਾਬ ਬੱਚਨ ਦੀ ਸੁਰ ਵਿਚ ਬੋਲਿਆ, “ਮੇਰੇ ਕੋਲ ਵੱਡੇ ਸਿਤਾਰੇ ਨੇ, ਗਲੈਮਰ ਏ, ਪ੍ਰਮੋਸ਼ਨ ਏ, ਤੇਰੇ ਕੋਲ ਕੀ ਏ ਚੰਨੋ?” ਉਸ ਵੇਲੇ ਤਾਂ ਚੰਨੋਂ ਸ਼ਸੀ ਕਪੂਰ ਵਾਂਗੂੰ ਬੱਸ ਇਹੀ ਕਹਿ ਸਕੀ, “ਮੇਰੇ ਕੋਲ ਕਹਾਣੀ ਏ।” ਚੰਨੋ ਦੀਆਂ ਗੱਲਾਂ ’ਚ ਆ ਕੇ ਗੱਬਰ ਨੂੰ ਬਿਨ੍ਹਾਂ ਦੱਸੇ ਸਾਂਭਾ ਲੁਧਿਆਣੇ ਦੇ ਮਲਟੀਪਲੈਕਸ ਵਿਚੋਂ ‘ਚੰਨੋ ਕਮਲੀ ਯਾਰ’ ਦੀ ਦੇਖ ਕੇ ਮੁੜਿਆ ਤਾਂ ਆਉਂਦਿਆਂ ਗੱਬਰ ਨੇ ਘੇਰ ਲਿਆ, ਪੇਸ਼ ਹੈ ਅੱਖੀਂ ਡਿੱਠਾ ਹਾਲ-“ਓਏ ਸਾਂਭਿਆ, ਚੱਲ ਦੱਸ ਚੰਨੋ ਨੇ ਕਿੰਨੇ ਭਰਮ ਤੋੜੇ ਨੇ ਉਏ!”“ਪੰਜ ਸਰਦਾਰ!”“ਹੀਰੋਈਨ ਇੱਕ ’ਤੇ ਭਰਮ ਤੋੜੇ ਪੰਜ, ਬੜੀ ਬੇਇੰਨਸਾਫ਼ੀ ਕੀਤੀ ਊ ਉਏ!”“ਨਈਂ ਸਰਦਾਰ, ਉਹ ’ਕੱਲੀ ਕਿੱਥੇ, ਉਹਦੇ ਨਾਲ ਡਾ...