Deep Jagdeep Singh, Entertainment, film-review, News, punjabi film review, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ
ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, ਬਲਕਿ ਆਪਣੀ ਫੌਕੀ ਅਣਖਨੁਮਾ ਹਉਮੈ, ਦੌਲਤ ਅਤੇ ਵਾਧੂ ਦੀ ਟੌਹਰ ਦਿਖਾਉਣ ਲਈ ਅਤੇ ਕਿਸੇ ਸੋਹਣੀ ਕੁੜੀ ਦਾ ਦਿਲ ਜਿੱਤਣ ਲਈ। ਜੇ ਦੋ ਹਰਫ਼ੀ ਗੱਲ੍ਹ ਕਰਾਂ ਤਾਂ, ਮੇਲ ਕਰਾਦੇ ਰੱਬਾ ਪੰਜਾਬੀ ਵਿਚ ਬਣਾਈ ਗਈ ਆਮ ਬਾਲੀਵੁੱਡ ਮਸਾਲਾ ਫ਼ਿਲਮ ਹੈ, ਜਿਸ ਵਿਚ ਕਥਿਤ ਪੰਜਾਬਿਅਤ ਦੀ ਟੌਹਰ ਦਾ ਤੜਕਾ ਲਾਇਆ ਗਿਆ ਹੈ। ਮੁੰਡ੍ਹੀਰ ਨੂੰ ਇਹ ਫ਼ਿਲਮ ਪਸੰਦ ਆਏਗੀ, ਕਿਉਂ ਕਿ ਉਹ ਇਦਾਂ ਦੀ ਫੋਕੀ ਟੌਹਰ ਅਤੇ ਦਿਖਾਵੇ ਨੂੰ ਪਸੰਦ ਕਰਦੀ ਹੈ, ਪੰਜਾਬੀ ਮੁਟਿਆਰਾਂ ਵੀ ਸੀਰਤ (ਨੀਰੂ ਬਾਜਵਾ) ਦੇ ਕਿਰਦਾਰ ਵਿਚ ਖੁਦ ਦੀ ਝਲਕ ਦੇਖ ਸਕਦੀਆਂ ਹਨ, ਕਿਉਂ ਕਿ ਇਹ ਕਿਰਦਾਰ ਉਨ੍ਹਾਂ ਦੇ ਦਿਲੀ ਅਹਿਸਾਸਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ।ਫ਼ਿਲਮ ਦੀ ਕਹਾਣੀ ਬਿਲਕੁਲ ਸਾ...