1984 Sikh Genocide ਸੱਜਣ ਕੁਮਾਰ ਦੋਸ਼ੀ!

1984 Sikh Genocide ਸੱਜਣ ਕੁਮਾਰ ਦੋਸ਼ੀ!
A Delhi court on Wednesday convicted Congress MP Sajjan Kumar in a case over the murders of two persons in Saraswati Vihar area during the anti-Sikh riots.

1984 ਸਿੱਖ ਦੰਗਿਆਂ (1984 Sikh Genocide) ਵਿੱਚ ਕਾਂਗਰਸ (congress) ਆਗੂ ਸੱਜਣ ਕੁਮਾਰ (Sajjan Kumar) ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦਿੱਲੀ (Delhi) ਦੀ ਰਾਊਜ ਅਵੇਨਊ ਅਦਾਲਤ ਵੱਲੋਂ ਸੱਜਣ ਕੁਮਾਰ (Sajjan Kumar) ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੁਣ 18 ਫਰਵਰੀ ਨੂੰ ਸਜਾ ਉਤੇ ਬਹਿਸ ਹੋਵੇਗੀ।

1984 ਵਿੱਚ ਦਿੱਲੀ ਸਿੱਖ ਨਸਲਕੁਸ਼ੀ (Sikh genocide) ਜਿਸ ਨੂੰ ਦਿੱਲੀ ਦੇ ਸਿੱਖ ਵਿਰੋਧੀ ਦੰਗੇ ਵੀ ਕਿਹਾ ਜਾਂਦਾ ਹੈ ਦੌਰਾਨ ਸਰਸਵਤੀ ਵਿਹਾਰ (Saraswati Vihar) ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। 1 ਨਵੰਬਰ 1984 ਨੂੰ ਜਸਵੰਤ ਸਿੰਘ (Jaswant Singh) ਅਤੇ ਉਸ ਦੇ ਪੁੱਤਰ (son) ਤਰੁਣਦੀਪ ਸਿੰਘ (Tarundeep Singh) ਦਾ ਕਤਲ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ (Sajjan Kumar) ਨੂੰ ਤਿਹਾੜ (Tihar) ਜੇਲ੍ਹ ਤੋਂ ਅਦਾਲਤ ਅੱਗੇ ਪੇਸ਼ ਕੀਤਾ ਗਿਆ।

ਇਹ ਮਾਮਲਾ ਪੰਜਾਬੀ ਬਾਗ਼ ਪੁਲੀਸ ਥਾਣੇ (Punjabi Bagh police station) ਵਿੱਚ ਦਰਜ ਕੀਤਾ ਗਿਆ ਸੀ।

ਪਰ ਬਾਅਦ ਵਿੱਚ ਇਸ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦੇ ਹਵਾਲੇ ਕਰ ਦਿੱਤਾ ਗਿਆ ਸੀ। ਕੁਝ ਸਾਲ ਪਹਿਲਾਂ 16 ਦਸੰਬਰ 2021 ਨੂੰ ਅਦਾਲਤ ਨੇ ਸੱਜਣ ਕੁਮਾਰ (Sajjan Kumar) ਖ਼ਿਲਾਫ “ਪਹਿਲੀ ਦ੍ਰਿਸ਼ਟੀ ਨਾਲ” ਦੋਸ਼ ਤੈਅ ਕੀਤੇ ਸਨ।

ਸਰਕਾਰੀ ਵਕੀਲ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਇਕ ਵੱਡੀ ਭੀੜ ਮਾਰੂ ਹਥਿਆਰਾਂ ਲੈ ਕੇ ਵੱਡੇ ਪੱਧਰ ‘ਤੇ ਸਿੱਖਾਂ ਦੀ ਸਾੜ-ਫੂਕ, ਲੁੱਟ ਅਤੇ ਜਾਇਦਾਦਾਂ ਦੇ ਨੁਕਸਾਨ ਉੱਤੇ ਉਤਾਰੂ ਸੀ। ਭੀੜ ਨੇ ਜਸਵੰਤ ਸਿੰਘ ਦੇ ਘਰ ਉੱਤੇ ਹਮਲਾ ਕੀਤਾ, ਜਿਸ ਦੌਰਾਨ ਜਸਵੰਤ ਸਿੰਘ ਤੇ ਉਨ੍ਹਾਂ ਦਾ ਪੁੱਤਰ ਤਰੁਣਦੀਪ ਸਿੰਘ ਮਾਰੇ ਗਏ। ਜਸਵੰਤ ਸਿੰਘ ਦੀ ਪਤਨੀ ਵੱਲੋਂ ਦਰਜ ਸ਼ਿਕਾਇਤ ਮੁਤਾਬਕ ਭੀੜ ਨੇ ਉਨ੍ਹਾਂ ਦਾ ਘਰ ਲੁੱਟ ਲਿਆ ਅਤੇ ਫੇਰ ਘਰ ਨੂੰ ਅੱਗ ਲਾ ਦਿੱਤੀ।

ਅਦਾਲਤ ਵਿੱਚ ਕੇਸ ਚੱਲਣ ਦੌਰਾਨ ਅਦਾਲਤ ਨੂੰ “ਪ੍ਰਤੱਖ ਦ੍ਰਿਸ਼ਟੀ” ਨਜ਼ਰੀਆ ਬਣਾਉਣ ਲਈ ਕਾਫ਼ੀ ਸਬੂਤ ਮਿਲੇ ਕਿ ਸੱਜਣ ਕੁਮਾਰ ਨਾ ਸਿਰਫ਼ ਇਸ ਕਤਲ ਵਿੱਚ ਸ਼ਾਮਲ ਸੀ ਬਲਕਿ ਉਹ ਭੀੜ ਦੀ ਅਗਵਾਈ ਕਰ ਰਿਹਾ ਸੀ।

1984 Sikh Genocide ਮਾਮਲੇ ਵਿੱਚ ਕਦੋਂ ਸੁਣਾਈ ਜਾਵੇਗੀ ਸਜ਼ਾ

1984 ਦੇ ਸਿੱਖ ਨਸਲਕੁਸ਼ੀ (Sikh genocide) ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸ ਸੰਸਦ (former Congress MP) ਮੈਂਬਰ ਸੱਜਣ ਕੁਮਾਰ (Sajjan Kumar) ਨੂੰ ਦੋਸ਼ੀ (covicted) ਠਹਿਰਾਏ ਜਾਣ ‘ਤੇ ਐਡਵੋਕੇਟ ਐਚਐਸ ਫੂਲਕਾ (advocate HS Phoolka) ਨੇ ਦੱਸਿਆ, “ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਕਾਵੇਰੀ ਬਾਵੇਜਾ ਨੇ ਸੱਜਣ ਕੁਮਾਰ ਨੂੰ 1984 ਵਿੱਚ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਹੈ।

ਇਹ ਵੀ ਪੜ੍ਹੋ: ਦਿੱਲੀ ਬਨਾਮ ਮਜ਼ਲੂਮ ਜਾਂ ਘਟਗਿਣਤੀ?

ਫੂਲਕਾ ਨੇ ਦੱਸਿਆ, “ਇਹ ਜਸਵੰਤ ਸਿੰਘ (Jaswant Singh) ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ (Tarundeep Singh) ਦੇ ਕਤਲ ਨਾਲ ਸਬੰਧਤ ਮਾਮਲਾ ਹੈ। ਇਹ ਮਾਮਲਾ ਪੁਲਿਸ ਦੁਆਰਾ ਬੰਦ ਕਰ ਦਿੱਤਾ ਗਿਆ ਸੀ। 2015 ਵਿੱਚ ਮੋਦੀ ਸਰਕਾਰ ਦੁਆਰਾ ਐਸਆਈਟੀ (SIT) ਨਿਯੁਕਤ ਕਰਨ ਤੋਂ ਬਾਅਦ ਇਸਨੂੰ ਦੁਬਾਰਾ ਖੋਲ੍ਹਿਆ ਗਿਆ ਸੀ। ਅਸੀਂ ਅਦਾਲਤ, ਸਰਕਾਰੀ ਵਕੀਲ ਮਨੀਸ਼ ਰਾਵਤ ਅਤੇ ਤਫ਼ਤੀਸ਼ੀ ਅਫ਼ਸਰ ਜਗਦੀਸ਼ ਕੁਮਾਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ‘ਤੇ ਬਹੁਤ ਮਿਹਨਤ ਕੀਤੀ। 18 ਫਰਵਰੀ ਨੂੰ, ਅਦਾਲਤ ਸਜ਼ਾ ਸੁਣਾਏਗੀ।”

ਦਿੱਲੀ ਸਿੱਖ ਕਤਲੇਆਮ 1984 ਬਾਰੇ ਮਹੱਤਵਪੂਰਨ ਕਿਤਾਬਾਂ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com