ਕੋਈ ਸ਼ੱਕ ਨਹੀਂ ਕਿ ਦੁਨੀਆਂ ਦੀ ਸਿਆਸਤ ਹੁਣ ਸੋਸ਼ਲ ਮੀਡੀਆ ਰਾਹੀਂ ਚੱਲਦੀ ਤੇ ਬਦਲਦੀ ਹੈ। ਐਲਨ ਮਸਕ ਦੀ ਛੱਤਰ-ਛਾਇਆ ਹੇਠ ਐਕਸ (ਪਹਿਲਾਂ ਟਵਿੱਟਰ) ‘ਤੇ ਟੱਪੇ ਖਾਣ ਅਤੇ ਸਰਕਾਰ ਬਣਾਉਣ ਤੋਂ ਬਾਅਦ ਟਰੰਪ ਅੱਜ-ਕੱਲ੍ਹ ਟਿਕ-ਟੌਕ ‘ਤੇ ਇਕ ਵਾਰ ਫੇਰ ਟੱਪੇ ਖਾ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਟਿੱਕ-ਟੌਕ ਵਰਤਣ ਵਾਲਿਆ ਦੀ ਗਿਣਤੀ 170 ਮਿਲੀਅਨ ਦੇ ਕਰੀਬ ਹੈ।
ਟਰੰਪ (Trump) ਦਾ ਟਿੱਕ-ਟੌਕ (TikTok) ਨਾਲ ਇਹ ਰੌਲਾ ਨਵਾਂ ਨਹੀਂ ਹੈ।
ਟਰੰਪ (Trump) ਨੇ ਪਹਿਲੀ ਵਾਰ ਅਮਰੀਕਾ (America) ਦੇ ਰਾਸ਼ਟਰਪਤੀ ਰਹਿੰਦਿਆਂ 31 ਜੁਲਾਈ 2020 (31 July 2020) ਨੂੰ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਚੀਨੀ ਸੋਸ਼ਲ ਮੀਡੀਆ ਐਪਸ (apps) ਟਿੱਕ-ਟੌਕ (TikTok) ’ਤੇ ਵੀ-ਚੈਟ (WeChat) ’ਤੇ ਪਾਬੰਦੀ ਲਾਉਣ ਦੀ ਗੱਲ ਕਹੀ ਸੀ। ਇਸ ਪਿੱਛੇ ਮੁੱਖ ਕਾਰਨ ਟਿੱਕ-ਟੌਕ (TikTok) ਦੀ ਮਾਲਕ ਕੰਪਨੀ ਬਾਇਟਡਾਂਸ (ByteDance) ਦਾ ਚੀਨੀ ਹੋਣਾ ਹੈ।
ਅਮਰੀਕੀ ਸਰਕਾਰ (government) ਲਗਾਤਾਰ ਚੀਨ ਦੇ ਵੱਧਦੇ ਦਬਦਬੇ ਦੇ ਮੱਦੇਨਜ਼ਰ ਚੀਨ ਖ਼ਿਲਾਫ਼ ਸਖ਼ਤ ਰੁੱਖ਼ ਦਿਖਾਉਂਦੀ ਰਹੀ ਹੈ। ਪਾਬੰਦੀ ਦੀ ਵਜ੍ਹਾ ਚੀਨੀ ਕੰਪਨੀਆਂ ਦੇ ਰਾਹੀਂ ਚੀਨੀ ਸਰਕਾਰ ਵੱਲੋਂ ਅਮਰੀਕੀ ਨਾਗਰਿਕਾਂ ਦੀਆਂ ਨਿੱਜੀ ਜਾਣਕਾਰੀਆਂ (data) ਦੀ ਸੁਰੱਖਿਆ ਨੂੰ ਦੱਸਿਆ ਗਿਆ ਸੀ। ਇਸ ਲੜੀ ਵਿੱਚ ਟਰੰਪ (Trump) ਨੇ 6 ਅਗਸਤ 2020 (6 August 2020) ਨੂੰ ਪ੍ਰਸ਼ਾਸਨਿਕ ਹੁਕਮ (executive order) ਜਾਰੀ ਕਰ ਕੇ ਵਪਾਰਕ ਪਾਬੰਦੀਆਂ (trade restrictions) ਲਾ ਦਿੱਤੀਆਂ। ਫਿਰ ਹੋਰ ਹੁਕਮ 14 ਅਗਸਤ 2020 (14 August 2020) ਨੂੰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਚੀਨੀ ਕੰਪਨੀ ਬਾਈਟਡਾਂਸ (ByteDance) ਅਮਰੀਕਾ ਵਾਲੀ ਟਿੱਕ-ਟੌਕ ਐਪ (app) ਦਾ ਮਾਲਕਾਨਾ ਹੱਕ ਕਿਸੇ ਅਮਰੀਕਾ ਕੰਪਨੀ (company) ਨੂੰ ਦੇ ਦੇਵੇ। ਇਸ ਤਰ੍ਹਾਂ ਅਮਰੀਕੀ ਕੰਪਨੀ (company) ਅਮਰੀਕੀ ਕਾਨੂੰਨਾ (law) ਮੁਤਾਬਕ ਚੱਲੇਗੀ ਅਤੇ ਟਿੱਕ-ਟੌਕ (TikTok) ਚਲਾਉਣ ਵਾਲਾ ਦੀਆਂ ਨਿੱਜੀ ਜਾਣਕਾਰੀ ਦੀ ਰਾਖੀ ਅਮਰੀਕਾ ਕਾਨੂੰਨੀ ਮੁਤਾਬਕ ਕਰਨ ਲਈ ਬਜਿੱਦ ਹੋਵੇਗੀ।
ਇਨ੍ਹਾਂ ਪਾਬੰਦੀਆਂ ਦਾ ਕੀ ਅਰਥ ਸੀ?
ਟਰੰਪ (Trump) ਵੱਲੋਂ ਅਗਸਤ 2020 (August 2020) ਵਿੱਚ ਲਾਈਆਂ ਗਈਆਂ ਪਾਬੰਦੀਆਂ ਦਾ ਅਰਥ ਸੀ ਕਿ ਪਲੇਅ ਸਟੋਰ (Play Store) ਜਾਂ ਐੱਪਲ ਸਟੋਰ (Apple Store) ਤੋਂ ਟਿੱਕ-ਟੌਕ (TikTok) ਡਾਊਨਲੋਡ (download) ਹੋਣ ਤੋਂ ਰੋਕਣਾ। ਦੂਸਰਾ ਅਸਰ ਇਹ ਹੋਣਾ ਸੀ ਕਿ ਅਮਰੀਕੀ ਕੰਪਨੀਆਂ (companies) ਨੂੰ ਬਾਈਟਡਾਂਸ (ByteDance) ਨਾਲ ਕੋਈ ਵੀ ਵਪਾਰਕ ਲੈਣ-ਦੇਣ ਨਾ ਕਰਨ ਲਈ ਕਿਹਾ ਗਿਆ ਸੀ। ਕੰਪਨੀ (company) ਇਸ ਦੇ ਖ਼ਿਲਾਫ਼ ਅਦਾਲਤ ਚਲੀ ਗਈ ਅਤੇ ਅਮਰੀਕੀ ਜੱਜ (judge) ਦੇ ਫੈਡਰਲ ਜੱਜ (federal judge) ਨੇ ਇਸ ਹੁਕਮ ਉੱਤੇ ਰੋਕ ਲਾ ਦਿੱਤੀ। ਇਸ ਤਰ੍ਹਾਂ ਟਿੱਕ-ਟੌਕ (TikTok) ਅਮਰੀਕਾ (America) ਵਿੱਚ ਚੱਲਦਾ ਰਿਹਾ।
ਟਿੱਕ-ਟੌਕ (TikTok) ਦੀ ਚਾਰਾਜੋਈ
ਬਾਈਟਡਾਂਸ (ByteDance) ਨੇ ਅਮਰੀਕਾ (America) ਵਿੱਚ ਆਪਣੀ ਐਪ (app) ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ। ਸੁਰੱਖਿਆ ਦੇ ਮਾਮਲੇ ਵਿੱਚ ਉਸ ਨੇ ਪ੍ਰੋਜੈਕਟ ਟੈਕਸਾਸ (Project Texas) ਸ਼ੁਰੂ ਕੀਤਾ। ਇਸ ਦਾ ਮਕਸਦ ਟਿੱਕ-ਟੌਕ (TikTok) ਅਮਰੀਕਾ (America) ਦਾ ਸਾਰਾ ਡੇਟਾ (data) ਅਮਰੀਕਾ (America) ਵਿੱਚ ਰੱਖਣਾ ਸੀ। ਅਮਰੀਕੀ ਕੰਪਨੀ ਓਰੇਕਲ (Oracle) ਨੂੰ ਡੇਟਾ (data) ਸੰਭਾਲਣ ਦਾ ਠੇਕਾ ਦਿੱਤਾ ਗਿਆ। ਚੀਨੀ ਸਰਕਾਰ ਵੱਲੋਂ ਅਮਰੀਕੀ ਡੇਟਾ (data) ਦੀ ਵਰਤੋਂ ਕਰਨ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਇਹ ਕਦਮ ਸੀ।
ਇਕ ਹੋਰ ਕਦਮ ਕੰਪਨੀ ਨੇ ਅਮਰੀਕਾ (America) ਸਰਕਾਰ ਦੇ ਹੁਕਮ ਦੇ ਮੱਦੇਨਜ਼ਰ ਚੁੱਕਿਆ। ਅਮਰੀਕੀ ਕੰਪਨੀਆਂ ਨਾਲ ਅਮਰੀਕਾ (America) ਵਿੱਚ ਟਿੱਕ-ਟੌਕ (TikTok) ਦਾ ਸਾਰਾ ਕੰਮ-ਕਾਜ ਚਲਾਉਣ ਦਾ ਸੌਦਾ ਕਰਨ ਲਈ ਗੱਲਬਾਤ ਸ਼ੁਰੂ ਕੀਤੀ। ਕਾਨੂੰਨੀ ਤੇ ਸਰਕਾਰੀ ਪ੍ਰਬੰਧਾਂ ਦੀਆਂ ਰੁਕਾਵਟਾਂ ਕਰ ਕੇ ਇਹ ਸੌਦਾ ਸਿਰੇ ਨਹੀਂ ਚੜ੍ਹ ਸਕਿਆ। ਕੰਪਨੀ ਦੇ ਅਮਰੀਕੀ ਅਦਾਲਤ ਵਿੱਚ ਪਟੀਸ਼ਨ (petition) ਪਾਏ ਜਾਣ ਕਰ ਕੇ ਟਿੱਕ-ਟੌਕ (TikTok) ਬੰਦ ਹੋਣ ਤੋਂ ਰੁਕ ਗਿਆ। ਕੰਪਨੀ ਦਾ ਕਹਿਣਾ ਸੀ ਕਿ ਉਸ ਦੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ।
ਬਾਈਡਨ (Biden) ਨੇ ਪਾਸਾ ਪਲਟਿਆ
ਜਨਵਰੀ (January) 2021 ਵਿੱਚ ਜੋ ਬਾਈਡਨ (Joe Biden) ਅਮਰੀਕਾ (America) ਦੇ ਰਾਸ਼ਟਰਪਤੀ ਬਣ ਗਏ। ਪਹਿਲਾਂ ਤਾਂ ਉਨ੍ਹਾਂ ਨੇ ਟਰੰਪ (Trump) ਵੱਲੋਂ ਟਿੱਕ-ਟੌਕ (TikTok) ‘ਤੇ ਲਾਈਆਂ ਪਾਬੰਦੀਆਂ ‘ਤੇ ਰੋਕ ਲਾ ਦਿੱਤੀ। ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਬਾਈਡਨ (Biden) ਸਰਕਾਰ ਨੇ ਨਵੇਂ ਸਿਰੇ ਤੋਂ ਸਮੀਖਿਆ ਸ਼ੁਰੂ ਕੀਤੀ। ਅੱਗੇ ਚੱਲ ਕੇ ਬਾਈਡਨ (Biden) ਸਰਕਾਰ ਨੇ ਟਰੰਪ (Trump) ਸਰਕਾਰ ਦਾ ਪ੍ਰਸ਼ਾਸਕੀ ਹੁਕਮ ਰੱਦ ਕਰ ਦਿੱਤਾ। ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਨੂੰ ਵਿਸਤਾਰ ਸਹਿਤ ਵਿਚਾਰਨ ਦੀ ਗੱਲ ਕਹੀ।
ਟਿੱਕ-ਟੌਕ (TikTok) ਖ਼ਿਲਾਫ਼ ਕਾਨੂੰਨ!
ਮਾਰਚ (March) 2023 ਵਿੱਚ ਬਾਈਡਨ (Biden) ਸਰਕਾਰ ਨੇ ਬਾਈਟਡਾਂਸ (ByteDance) ਨੂੰ ਚਿਤਾਵਨੀ ਦਿੱਤੀ। ਸਰਕਾਰ ਨੇ ਕਿਹਾ ਜਾਂ ਤਾਂ ਐਪ (app) ਦੀ ਅਮਰੀਕੀ ਹਿੱਸੇਦਾਰੀ ਅਮਰੀਕਾ (America) ਦੀ ਕੰਪਨੀ ਨੂੰ ਵੇਚ ਦਿਉ। ਨਹੀਂ ਪਾਬੰਦੀ ਲਈ ਤਿਆਰ ਰਹੋ। ਇਕ ਵਾਰ ਫੇਰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਦੀ ਗੱਲ ਕਹੀ ਗਈ।
ਜੂਨ (June) 2023 ਵਿੱਚ ਕੰਪਨੀ ਨੇ ਯੂਰਪ (Europe) ਵਿੱਚ ‘ਪ੍ਰੋਜੈਕਟ ਕਲੋਵਰ (Project Clover) ਸ਼ੁਰੂ ਕੀਤਾ’ ਜਿਸ ਦਾ ਮਕਸਦ ਡੇਟੇ (data) ਦੀ ਸੁਰੱਖਿਆ ਵਧਾਉਣਾ ਸੀ। ਨਾਲ ਹੀ ਇਸ ਦੀ ਸਾਂਭ-ਸੰਭਾਲ ਨੂੰ ਪਾਰਦਰਸ਼ੀ ਬਣਾਉਣਾ ਸੀ। ਸਰਕਾਰ ਇੰਨੇ ਤੋਂ ਸੰਤੁਸ਼ਟ ਨਹੀਂ ਹੋਈ।
ਅਪ੍ਰੈਲ (April) 2024 ਵਿੱਚ ਬਾਈਡਨ (Biden) ਸਰਕਾਰ ਨੇ ਇਕ ਕਾਨੂੰਨ ਪਾਸ ਕੀਤਾ। ਬਾਈਡਨ (Biden) ਵੱਲੋਂ ਵਿਦੇਸ਼ੀ ਵਿਰੋਧੀ ਕੰਪਨੀਆਂ ਦੀਆਂ ਐਪਾਂ (apps) ਤੋਂ ਅਮਰੀਕੀਆਂ ਦੀ ਸੁਰੱਖਿਆ ਕਾਨੂੰਨ ਉੱਤੇ ਦਸਤਖ਼ਤ ਕੀਤੇ ਗਏ। ਕਾਨੂੰਨ ਨੇ ਬਾਈਟਡਾਂਸ (ByteDance) ਕੰਪਨੀ ਲਈ ਲਾਜ਼ਮੀ ਕਰ ਦਿੱਤਾ ਕਿ ਉਹ 270 ਦੇ ਅੰਦਰ-ਅੰਦਰ ਅਮਰੀਕੀ ਹਿੱਸੇਦਾਰੀ ਅਮਰੀਕੀ ਕੰਪਨੀ ਨੂੰ ਵੇਚੇ। ਕੰਪਨੀ ਇਸ ਕਾਨੂੰਨ ਦੇ ਖ਼ਿਲਾਫ਼ ਅਮਰੀਕਾ (America) ਦੀ ਸੁਪਰੀਮ ਕੋਰਟ (Supreme Court) ਵਿੱਚ ਚਲੀ ਗਈ। ਸੁਪਰੀਮ ਕੋਰਟ (Supreme Court) ਨੇ ਕਾਨੂੰਨ ਨੂੰ ਮਾਨਤਾ ਦਿੰਦਿਆਂ ਕੰਪਨੀ ਨੂੰ 270 ਦਿਨ ਦਾ ਹੁਕਮ ਮੰਨਣ ਲਈ ਕਿਹਾ।
270 ਦਿਨ ਬਾਅਦ ਕੀ ਹੋਇਆ?
ਕੰਪਨੀ ਨੂੰ 270 ਦਿਨ ਦੀ ਰਾਹਤ ਮਿਲ ਗਈ। ਇਸ ਦੇ ਬਾਵਜੂਦ ਕੰਪਨੀ ਨੂੰ ਸੁੱਖ ਦਾ ਸਾਹ ਨਹੀਂ ਮਿਲਿਆ। ਮਿਆਦ ਖ਼ਤਮ ਹੋਣ ਤੋਂ ਪਹਿਲਾਂ ਇਕ ਵਾਰ ਫੇਰ ਟਰੰਪ (Trump) ਦੀ ਸਰਕਾਰ ਬਣ ਗਈ। ਰਾਹਤ 10 ਜਨਵਰੀ (January) 2025 ਨੂੰ ਖ਼ਤਮ ਹੋਣੀ ਸੀ। ਕਰੀਬ ਦਸ ਦਿਨ ਬਾਅਦ ਟਰੰਪ (Trump) ਨੇ ਰਾਸ਼ਟਰਪਤੀ ਬਣਨਾ ਸੀ। ਕੰਪਨੀ ਨੂੰ ਡਰ ਸੀ ਕਿ ਟਰੰਪ (Trump) ਇਸ ਵਾਰ ਪਾਬੰਦੀ ਲਗਾ ਕੇ ਹਟੇਗਾ। ਟਰੰਪ (Trump) ਦੇ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ 18 ਜਨਵਰੀ (January) 2025 ਦੀ ਰਾਤ ਨੂੰ ਆਪ ਹੀ ਟਿੱਕ-ਟੌਕ (TikTok) ਬੰਦ ਕਰ ਦਿੱਤਾ। ਐਪ (app) ਖੋਲ੍ਹਣ ‘ਤੇ ਮੈਸੇਜ (message) ਆਉਂਦਾ ਸੀ “ਸਾਡੀ ਖ਼ੁਸ਼ਕਿਸਮਤੀ ਹੈ ਕਿ ਰਾਸ਼ਟਰਪਤੀ ਟਰੰਪ (Trump) ਨੇ ਸੰਕੇਤ ਦਿੱਤਾ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਾਡੇ ਨਾਲ ਮਿਲ ਕੇ ਹੱਲ ਲੱਭ ਦੇਣਗੇ।” ਇਹ ਸ਼ਨੀਵਾਰ ਦੀ ਰਾਤ ਸੀ।
ਐਤਵਾਰ ਦੀ ਸਵੇਰ ਨੂੰ ਟਰੰਪ (Trump) ਨੇ ਐਲਾਨ ਕੀਤਾ ਕਿ ਉਹ ਸੋਮਵਾਰ 20 ਜਨਵਰੀ (January) 2025 ਨੂੰ ਪ੍ਰਸ਼ਾਸਨਿਕ ਹੁਕਮ ਜਾਰੀ ਕਰਨਗੇ। ਟਿੱਕ-ਟੌਕ (TikTok) ਨੂੰ 90 ਦਿਨ ਦਾ ਹੋਰ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਂ ਸਾਨੂੰ ਸਾਡੀ ਕੌਮੀ ਸੁਰੱਖਿਆ ਯਕੀਨੀ ਬਣਾਉਣ ਲਈ ਸਮਝੌਤਾ ਕਰਨ ਦਾ ਸਮਾਂ ਦੇਵੇਗਾ। ਬਾਈਡਨ (Biden) ਵੱਲੋਂ ਬਣਾਏ ਕਾਨੂੰਨ ਅਨੁਸਾਰ 10 ਜਨਵਰੀ (January) ਤੱਕ ਦਾ ਸਮਾਂ ਸੀ। ਹੁਣ ਇਹ 90 ਦਿਨ ਲਈ ਹੋਰ ਵੱਧ ਗਿਆ।
ਟਰੰਪ (Trump) ਦਾ ਟੱਪਾ
ਟੱਪਾ ਇਹ ਹੈ ਕਿ ਇਹੀ ਟਰੰਪ (Trump) ਚਾਰ ਸਾਲ ਪਹਿਲਾਂ ਟਿੱਕ-ਟੌਕ (TikTok) ਨੂੰ ਪੂਰੀ ਤਰ੍ਹਾਂ ਬੰਦ ਕਰਨਾ ਚਾਹੁੰਦੇ ਸਨ। ਅੱਜ ਉਹ ਅਮਰੀਕੀ ਲੋਕਾਂ ਦੀ ਨਜ਼ਰ ਵਿੱਚ ਟਿੱਕ-ਟੌਕ (TikTok) ਨੂੰ ਬਚਾਉਣ ਵਾਲੇ ਮਸੀਹਾ ਬਣ ਗਏ ਹਨ। ਅਮਰੀਕੀ ਪੱਤਰਕਾਰ ਡੇਵਿਡ ਈ. ਸੇਂਗਰ (David E. Sanger) ਨੇ ਨਿਊਯਾਰਕ ਟਾਈਮਜ਼ (New York Times) ਵਿੱਚ ਲਿਖਿਆ ਹੈ ਕਿ ਟਰੰਪ (Trump) ਨੇ ਚੀਨੀ-ਅਮਰੀਕੀ ਕੰਪਨੀ ਦੀ ਅੱਧੋ-ਅੱਧ ਦੀ ਭਾਈਵਾਲੀ ਦੀ ਸਲਾਹ ਦਿੱਤੀ ਹੈ। ਡੇਵਿਡ (David) ਸਵਾਲ ਚੁੱਕਦੇ ਹਨ ਕੀ ਬਾਈਡਨ (Biden) ਵੱਲੋਂ ਪਾਸ ਕੀਤੇ ਕਾਨੂੰਨ ਦੀਆਂ ਸ਼ਰਤਾਂ ਨੂੰ ਇਹ ਹੱਲ ਪੂਰਾ ਕਰੇਗਾ? ਜਦੋਂ ਟਿੱਕ-ਟੌਕ (TikTok) ਦਾ ਐਲਗੋਰਿਦਮ (algorithm) ਚੀਨ ਦਾ ਹੋਵੇਗਾ। ਇਸ ਨੂੰ ਚਲਾਏਗੀ ਅਮਰੀਕੀ ਕੰਪਨੀ। ਸਵਾਲ ਹੈ ਕਿ ਕੌਮੀ ਸੁਰੱਖਿਆ ਦੇ ਮਸਲੇ ਦਾ ਕੀ ਬਣਿਆ?
ਟਰੰਪ (Trump) ਖ਼ੁਸ਼ ਹੈ ਕਿ ਜਦੋਂ ਟਿੱਕ-ਟੌਕ (TikTok) ਐਤਵਾਰ ਦੋਬਾਰਾ ਚੱਲਿਆ ਤਾਂ ਉਸ ‘ਤੇ ਲਿਖਿਆ ਆ ਰਿਹਾ ਸੀ- “ਤੁਹਾਡੇ ਸਬਰ ਅਤੇ ਸਹਿਯੋਗ ਲਈ ਧੰਨਵਾਦ। ਰਾਸ਼ਟਰਪਤੀ ਟਰੰਪ (Trump) ਦੇ ਉਪਰਾਲੇ ਸਦਕਾ, ਟਿੱਕ-ਟੌਕ (TikTok) ਅਮਰੀਕਾ (America) ਵਿੱਚ ਵਾਪਸ ਆ ਗਿਆ ਹੈ!”
ਚੋਣਾਂ ਦੌਰਾਨ ਟਿੱਕ-ਟੌਕ (TikTok) ਰਾਹੀਂ ਟਰੰਪ (Trump) ਨੂੰ ਨੌਜਵਾਨ ਵੋਟਰਾਂ ਦਾ ਸਮਰਥਨ ਮਿਲਿਆ ਸੀ। ਟਰੰਪ (Trump) ਨੇ ਬਿਆਨ ਵੀ ਦਿੱਤਾ ਸੀ ਕਿ ਇਸ ਲਈ ਮੈਨੂੰ ਟਿੱਕ-ਟੌਕ (TikTok) ਚੰਗਾ ਲੱਗਿਆ ਹੈ।
ਸਿਆਸੀ ਮਾਹਿਰ ਕਹਿ ਰਹੇ ਹਨ 90 ਦਿਨ ਬਾਅਦ ਕੀ ਹੋਣਾ ਹੈ ਕਿਸੇ ਨੂੰ ਨਹੀਂ ਪਤਾ। ਫ਼ਿਲਹਾਲ ਟਰੰਪ (Trump) ਦੇ ਵੋਟਰ ਖ਼ੁਸ਼ ਹਨ।
Leave a Reply