ਦਿਲਜੀਤ ਦੋਸਾਂਝ ਨਜ਼ਰ ਆਵੇਗਾ ਕਾਮੇਡੀ ਨਾਈਟਸ ਵਿਦ ਕਪਿਲ ਵਿਚ

ਪੰਜਾਬੀ ਗਾਇਕ ਅਤੇ ਅਦਾਕਾਰ, ਨੌਜਵਾਨਾ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਛੇਤੀ ਹੀ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਚਰਚਿਤ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿਚ ਨਜ਼ਰ ਆਵੇਗਾ। ਇਹ ਸ਼ੋਅ ਹਿੰਦੀ ਮਨੋਰੰਜਨ ਚੈਨਲ ਕਲਰਜ਼ ਉੱਪਰ ਹਰ ਸ਼ਨੀਵਾਰ ਅਤੇ ਐਤਵਾਰ ਚੱਲਦਾ ਹੈ। ਕੁਝ ਦਿਨ ਪਹਿਲਾਂ ਦਿਲਜੀਤ ਅਤੇ ਕਪਿਲ ਨੇ ਸ਼ੂਟਿੰਗ ਦੀਆਂ ਝਲਕੀਆਂ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਰਾਹੀਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਦਿਲਜੀਤ ਫੱਬਵੇਂ ਕਾਲੇ ਅੰਗਰੇਜ਼ੀ ਸੂਟ ਅਤੇ ਬੋਅ ਦੇ ਨਾਲ ਚਿੱਟੀ ਪੱਗ ਬੰਨ੍ਹੀਂ ਨਜ਼ਰ ਆ ਰਿਹਾ ਹੈ, ਜਦ ਕਿ ਕਪਿਲ ਸ਼ਰਮਾ ਪੰਜਾਬ ਦੇ ਪਹਿਰਾਵੇ ਕੁੜਤੇ ਪਜਾਮੇ ਨਾਲ ਡਿਜ਼ਾਇਨਰ ਜੈਕਟ ਪਾਈ ਦਿਸ ਰਿਹਾ ਹੈ।

diljit dosanjh kapil sharma comedy nights with kapil
ਦਿਲਜੀਤ ਦੋਸਾਂਝ ਅਤੇ ਕਪਿਲ ਸ਼ਰਮਾ ਸ਼ੂਟਿੰਗ ਦੌਰਾਨ ਕਾਮੇਡੀ ਨਾਈਟਸ ਵਿੱਦ ਕਪਿਲ ਦੇ ਸੈਟ ‘ਤੇ

ਇਸ ਤੋਂ ਪਹਿਲਾਂ ਦਿਲਜੀਤ ਅਤੇ ਕਪਿਲ ਇੱਕਠੇ ਪੀਟੀਸੀ ਪੰਜਾਬੀ ਫ਼ਿਲਮ ਐਵਾਰਡ 2013 ਦੀ ਮੇਜ਼ਬਾਨੀ ਕਰਦੇ ਹੋਏ ਨਜ਼ਰ ਆਏ ਸਨ। ਦੋਵੇਂ ਇਕੱਠੇ ਪਰਦੇ ਉੱਤੇ ਬਹੁਤ ਹੀ ਖ਼ੂਬਸੂਰਤ ਤਾਲਮੇਲ ਨਾਲ ਪੇਸ਼ ਹੁੰਦੇ ਹਨ ਅਤੇ ਆਪਣੇ ਹਾਸ-ਰਸ ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।  ਦੋਵਾਂ ਨੂੰ ਕਾਮੇਡੀ ਨਾਈਟਸ ਵਿਦ ਕਪਿਲ ਸ਼ੋਅ ਵਿਚ ਇੱਕਠੇ ਦੇਖਣਾ ਕਿੰਨਾ ਮਜ਼ੇਦਾਰ ਹੋਵੇਗਾ ਇਹ ਤਾਂ ਸ਼ੋਅ ਆਉਣ ‘ਤੇ ਹੀ ਪਤਾ ਚੱਲੇਗਾ। ਫ਼ਿਲਹਾਲ ਹਾਲੇ ਸ਼ੋਅ ਦਿਖਾਏ ਜਾਣ ਦੀ ਕੋਈ ਤਰੀਕ ਨਹੀਂ ਦੱਸੀ ਗਈ, ਪਰ ਦਿਲਜੀਤ ਦੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਪਹਿਲਾਂ ਹੀ ਬਹੁਤ ਵੱਧ ਗਈਆਂ ਹਨ ਅਤੇ ਉਹ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਕਪਿਲ ਸ਼ਰਮਾ ਪਵਿੱਤਰ ਸ਼ਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਦਿਲਜੀਤ ਲੰਮੇਂ ਸਮੇਂ ਤੋਂ ਲੁਧਿਆਣਾ ਰਹਿ ਰਿਹਾ ਹੈ, ਜਦ ਕਿ ਉਸ ਦਾ ਜੱਦੀ ਪਿੰਡ ਦੋਸਾਂਝ ਕਲਾਂ ਹੈ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

,

by

Tags:

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com