ਕਰਨਲ ਬਾਠ ਕੁੱਟਮਾਰ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਫਟਕਾਰ ਲਾਈ ਦੱਸੀ ਜਾ ਰਹੀ ਹੈ। ਹਾਈਕੋਰਟ ਵੱਲੋਂ ਪੁੱਛੇ ਗਏ ਕੁਝ ਸਵਾਲ:
ਭਰੋਸੇਯੋਗ ਸੂਤਰਾਂ ਮੁਤਾਬਕ ਹਾਈਕੋਰਟ ਨੇ ਕੁੱਟਮਾਰ ਲਈ ਪੁਲਿਸ ਅਤੇ ਸਰਕਾਰ ਨੂੰ ਦੇਰ ਨਾਲ ਪਰਚਾ FIR ਦਰਜ ਹੋਣ ਦਾ ਕਾਰਨ ਦੱਸਣ ਲਈ ਕਿਹਾ। ਪੁੱਛਿਆ ਗਿਆ ਕਿ ਦੇਰ ਕਿਉਂ ਅਤੇ ਕਿਸ ਕਰਕੇ ਹੋਈ? ਪਹਿਲਾਂ FIR ਸਹੀ ਕਿਉ ਨਹੀਂ ਹੋਈ?
ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਦਾ ਲਾਇਸੰਸ ਤੁਹਾਨੂੰ ਕਿਸਨੇ ਦਿੱਤਾ?
ਪੁਲਿਸ ਵਾਲਿਆਂ ਦਾ ਮੌਕੇ ‘ਤੇ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ?
ਸ਼ਰਾਬ ਪੀਤੀ ਸੀ ਜਾਂ ਨਹੀਂ?
ਪੁਲਿਸ ਵੱਲੋਂ ਇੱਕ ਵਕੀਲ ਨੇ ਕਿਹਾ ਕਿ ਇੰਸਪੈਕਟਰ ਅਤੇ ਕਾਂਸਟੇਬਲ ਦੇ ਸੱਟਾਂ ਵੱਜੀਆਂ ਹਨ ਤਾਂ ਕੋਰਟ ਨੇ ਪੁੱਛਿਆ ਕਿ ਫੇਰ ਉਸਦੀ FIR ਕਿਉ ਨਹੀਂ ਹੋਈ? ਮੈਡੀਕਲ ਕਿਉ ਨਹੀਂ ਹੋਇਆ? ਤਾਂ ਵਕੀਲ ਕੋਲ ਸਪੱਸ਼ਟ ਜਵਾਬ ਨਹੀਂ ਸੀ।
ਇੰਸਪੈਕਟਰਾਂ ਦੀਆਂ ਮੁਆਫ਼ੀ ਮੰਗਦੇ ਦੀਆਂ ਵੀਡੀਉ ਕੋਰਟ ਵਿੱਚ ਦਿਖਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਵੀਡੀਉ ਦੇਖ ਜੱਜ ਨੇ ਫਟਕਾਰ ਲਾਈ।
ਮਾਨਯੋਗ ਅਦਾਲਤ ਨੇ ਕਿਹਾ ਇਸ ਕੇਸ ਦੀ ਜਾਂਚ CBI ਨੂੰ ਕਿਉਂ ਨਾ ਦਿੱਤੀ ਜਾਵੇ?
ਮਾਨਯੋਗ ਅਦਾਲਤ ਨੇ ਸਰਕਾਰ ਨੂੰ ਸਾਰੀਆਂ ਗੱਲਾਂ ਦਾ ਸਪੱਸ਼ਟ ਜਵਾਬ ਦਾ ਹਰਫ਼ੀਆ ਬਿਆਨ ਦਾਖ਼ਲ ਕਰਨ ਲਈ 2 ਦਿਨ ਦਾ ਸਮਾਂ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜੇ ਜਵਾਬ ਤਸੱਲੀਬਖ਼ਸ਼ ਨਾ ਹੋਏ ਤਾਂ ਕੇਸ CBI ਨੂੰ ਸੌਂਪ ਦਿੱਤਾ ਜਾਵੇਗਾ। ਅਗਲੀ ਪੇਸ਼ੀ 28 ਮਾਰਚ ਨੂੰ ਹੋਵੇਗੀ।
Leave a Reply