ChatGpt Update – ਕੀ ਹੈ ਚੈਟ-ਜੀਪੀਟੀ, ਕਿਵੇਂ ਵਰਤੀਏ, ਕੀ ਫ਼ਾਇਦੇ?

Chat Gpt use kivein kariye in Punjabi

ChatGpt ਕੀ ਹੈ?

ChatGpt ਇਕ ਜੈਨਰੇਟਿਵ ਆਰਟੀਫ਼ਿਸ਼ਿਲ਼ ਇੰਟੈਲੀਜੈਂਸ ਪ੍ਰਗੋਰਾਮ Generative Artiticial Intelligence ਸੰਦ ਹੈ। ਭਾਵ ਇਹ ਸਿਰਜਣਾਤਮਕ ਸੰਦ ਹੈ। ਚੈਟਜੀਪੀਟੀ 3.5 ਨਵੰਬਰ 2022 ਵਿਚ ਜਾਰੀ ਕੀਤਾ ਗਿਆ।

ਚੈਟਜੀਪੀਟੀ ਜ਼ੋਰਦਾਰ ਸਿਰਜਣਾਤਮਕ ਕੰਪਿਊਟਰ ਪ੍ਰੋਗਰਾਮ ਹੈ। ਇਹ ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਕਰ ਕੇ ਕਿਸੇ ਮਨੁੱਖ ਵਾਂਗ ਭਾਸ਼ਾ ਨਾਲ ਸੰਬੰਧਤ ਸਾਰੇ ਕੰਮ ਕਰ ਸਕਦਾ ਹੈ।

ਇਸ ਦੇ ਕੁਝ ਪ੍ਰਮੁੱਖ ਕੰਮਾਂ ਵਿਚ ਹੇਠ ਲਿਖੇ ਕੰਮ ਸ਼ਾਮਲ ਹਨ:

 • ਵੱਖ-ਵੱਖ ਵਿਸ਼ਿਆਂ ਬਾਰੇ ਸਵਾਲਾਂ ਦੇ ਜਵਾਬ ਦੇਣੇ
 • ਦਿੱਤੇ ਗਏ ਵਿਸ਼ੇ ‘ਤੇ ਲੇਖ, ਕਵਿਤਾ, ਕਹਾਣੀ ਆਦਿ ਲਿਖਣਾ
 • ਅਨੁਵਾਦ ਕਰਨਾ
 • ਭਾਸ਼ਾ ਦੀ ਸ਼ੁੱਧਤਾ ਦੇਖਣੀ (ਪੰਜਾਬੀ ਲਈ ਹਾਲੇ ਇਹ ਸਹੂਲਤ ਨਹੀਂ ਹੈ)
 • ਸ਼ਬਦ ਜੋੜਾਂ ਤੇ ਵਿਆਕਰਣ ਦੀਆਂ ਗ਼ਲਤੀਆਂ ਠੀਕ ਕਰਨੀਆਂ (ਪੰਜਾਬੀ ਲਈ ਹਾਲੇ ਇਹ ਸਹੂਲਤ ਨਹੀਂ ਹੈ)

ChatGpt ਬਾਰੇ ਮੁੱਢਲੀ ਜਾਣਕਾਰੀ

‘ਓਪਨ ਏਆਈ’ (Open AI) ਨਾਮਕ ਅਮਰੀਕੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਕੰਪਿਊਟਰ ਪ੍ਰੋਗਰਾਮ ChatGpt ਹੈ। ਇਹ ਇਸ ਵੇਲੇ ਸਰਮਾਏ ਦੇ ਮਾਮਲੇ ਵਿਚ ਸਭ ਤੋਂ ਵੱਡੀ ਕੰਪਨੀ ਆਰਟੀਫ਼ਿਸ਼ੀਲ਼ ਇੰਟੈਲੀਜੈਂਸ (Artiticial Intelligence) ਹੈ। ਅਮਰੀਕਾ ਦੀ ਦੁਨੀਆ ਦੀ ਮੋਹਰੀ ਕੰਪਿਊਟਰ ਕੰਪਨੀ ਮਾਈਕ੍ਰੋਸੋਫ਼ਟ (Microsoft) ਵੱਲੋਂ ਇਸ ਨੂੰ ਆਰਟੀਫ਼ਿਸ਼ੀਲ਼ ਇੰਟੈਲੀਜੈਂਸ ਦੀ ਖੋਜ ਵਾਸਤੇ ਆਰਥਕ ਸਹਾਇਤਾ (funding) ਦਿੱਤੀ ਗਈ ਹੈ। ਬਦਲੇ ਵਿਚ ਮਾਈਕ੍ਰੋਸੋਫ਼ਟ ਚੈਟਜੀਪੀਟੀ ਵਰਗੇ ਸੰਦ ਆਪਣੇ ਕੰਪਿਉਟਰ ਪ੍ਰੋਗਰਾਮਾਂ ਨਾਲ ਜੋੜ ਰਹੀ ਹੈ। ਕੋ-ਪਾਇਲਟ (Copilot) ਮਾਈਕ੍ਰੋਸੋਫ਼ਟ ਕੰਪਨੀ ਦਾ ਅਜਿਹਾ ਹੀ ਇਕ ਸੰਦ ਹੈ, ਜੋ ਮਾਈਕ੍ਰੋਸਾਫ਼ਟ ਵੱਲੋਂ ਵਿੰਡੋ ਆਪਰੇਟਿੰਗ ਸਿਸਟਮ (Window 11) ਵਿਚ ਜੋੜਿਆ ਗਿਆ ਹੈ। ਵਿੰਡੋ ਤੇ ਮਾਈਕ੍ਰੋਸਾਫ਼ਟ ਦੇ ਹੋਰ ਕੰਪਿਊਟਰ ਪ੍ਰੋਗਰਾਮਾਂ ਵਿਚ ਸ਼ਾਮਲ ਕੀਤਾ ਗਿਆ ਕੋ-ਪਾਇਲਟ ਚੈਟ-ਜੀਪੀਟੀ (ChatGpt) ਦੀ ਵਰਤੋਂ ਕਰਦਾ ਹੈ। ਕੋ-ਪਾਈਲਟ ਬਾਰੇ ਵਿਸਤਾਰ ਸਹਿਤ ਜਾਣਕਾਰੀ ਇਸ ਲਿੰਕ ‘ਤੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।

ਚੈਟ ਜੀਪੀਟੀ ਦੀ ਵਰਤੋਂ ਕਿਵੇਂ ਕਰੀਏ?

ਚੈਟ ਜੀਪੀਟੀ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਚੈਟ ਜੀਪੀਟੀ (ChatGpt) ਦੀ ਵੈੱਬਸਾਈਟ ‘ਤੇ ਜਾ ਕੇ ਆਪਣਾ ਖ਼ਾਤਾ ਬਣਾਉਣਾ ਪਵੇਗਾ। ਇਹ ਖ਼ਾਤਾ ਬਣਾਉਣ ਦਾ ਕੰਮ ਇਕ ਵਾਰ ਕਰਨਾ ਹੁੰਦਾ ਹੈ।

ਚੈਟ ਜੀਪੀਟੀ ‘ਤੇ ਖ਼ਾਤਾ ਬਣਾਉਣ ਦਾ ਤਰੀਕਾ

ਚੈਟ ਜੀਪੀਟੀ ‘ਤੇ ਅਕਾਊਂਟ ਬਣਾਉਣ ਦੇ ਪੜਾਅ ਹੇਠ ਲਿਖੇ ਹਨ:

 • ਚੈਟ ਜੀਪੀਟੀ ਦੀ ਵੈਬਸਾਈਟ (https://chat.openai.com/) ‘ਤੇ ਜਾਓ।
 • ਸਕਰੀਨ ਦੇ ਸਭ ਤੋਂ ਉੱਪਰ (ਐਨ ਵਿਚਕਾਰ) ਅੰਗਰੇਜ਼ੀ ਵਿਚ ChatGPT 3.5 ਲਿਖਿਆ ਹੈ। ਇਸ ਦੇ ਨਾਲ ਹੇਠਾਂ ਵੱਲ ਨੂੰ ਜਾਂਦਾ ਤੀਰ ਦਾ ਨਿਸ਼ਾਨ ਬਣਿਆ ਹੋਇਆ ਹੈ। ਉਸ ਉੱਤੇ ਕਲਿੱਕ ਕਰੋ।
How to use ChatGpt in Punjabi
 • ਇਕ ਡੱਬਾ ਖੁੱਲ੍ਹੇਗਾ ਉਸ ਵਿਚ ਦੋ ਬਟਨ ਨਜ਼ਰ ਆਉਣਗੇ (ਅੰਗੇਰਜ਼ੀ ਵਿਚ) Sign Up ਲਿਖਿਆ ਹੈ, ਉਸ ਉੱਤੇ ਕਲਿੱਕ ਕਰੋ।
How to use ChatGpt in Punjabi
 • ਹੁਣ ਜੋ ਸਰਕੀਨ ਖੁੱਲ੍ਹੀ ਹੈ, ਉਸ ‘ਤੇ ਅੰਗਰੇਜ਼ੀ ਵਿਚ ‘Create an account’ ਲਿਖਿਆ ਹੈ, ਉਸ ਦੇ ਹੇਠਾ ਡੱਬੇ ਵਿਚ, ਜਿੱਥੇ Email address ਲਿਖਿਆ ਹੈ, ਉਸ ਵਿਚ ਆਪਣਾ ਈ-ਮੇਲ ਪਤਾ ਭਰੋ। ਇੱਥੇ ਉਹੀ ਈ-ਮੇਲ ਪਤਾ ਭਰਨਾ ਹੈ, ਜੋ ਤੁਹਾਡਾ ਪਹਿਲਾਂ ਤੋਂ ਬਣਿਆ ਹੋਇਆ ਹੈ ਤੇ ਚੱਲ ਰਿਹਾ ਹੈ। ਜਿਵੇਂ ਅਸੀਂ ਇੱਥੇ dummy@gmail.com ਭਰਿਆ ਹੈ।
How to use ChatGpt in Punjabi
 • ਖ਼ਾਾਲੀ ਖ਼ਾਨੇ ਵਿਚ ਈ-ਮੇਲ ਭਰਨ ਤੋਂ ਬਾਅਦ ‘continue’ ਬਟਨ ‘ਤੇ ਕਲਿੱਕ ਕਰੋ।
 • ਅਗਲੀ ਸਕਰੀਨ ‘ਤੇ ‘Password’ ਵਾਲੇ ਖ਼ਾਨੇ ਵਿਚ ਨਵਾਂ ਪਾਸਵਰਡ ਭਰੋ। ਇੱਥੇ ਪਾਸਵਰਡ ਉਹੀ ਭਰੋ ਜੋ ਤੁਹਾਨੂੰ ਯਾਦ ਰਹਿ ਜਾਵੇ। ਇਸ ਦੀ ਤੁਹਾਨੂੰ ਬਾਰ-ਬਾਰ ਲੋੜ ਪਵੇਗੀ। ਜੇ ਯਾਦ ਨਹੀਂ ਰੱਖ ਸਕਦੇ ਤਾਂ ਆਪਣੇ ਕੋਲ ਲਿਖ ਕੇ ਰੱਖ ਲਵੋ। ਪਾਸਵਰਡ ਵਿਚ ਅੰਗਰੇਜ਼ੀ ਤੇ ਗਿਣਤੀ ਦੇ ਅੱਖਰ ਵਰਤੇ ਜਾ ਸਕਦੇ ਹਨ। ਕੋਈ ਵੀ ਸਪੇਸ ਨਹੀਂ ਦੇਣੀ ਹੈ। ਪਾਸਵਰਡ ਦੇ ਕੁੱਲ ਅੱਖਰਾਂ ਦੀ ਗਿਣਤੀ ਘੱਟ ਤੋਂ ਘੱਟ 12 ਹੋਣੀ ਚਾਹੀਦੀ ਹੈ।
How to use ChatGpt in Punjabi
 • ਪਾਸਵਰਡ ਭਰਨ ਤੋਂ ਬਾਅਦ ‘continue’ ਬਟਨ ‘ਤੇ ਕਲਿੱਕ ਕਰੋ।
 • ਉਸ ਤੋਂ ਬਾਅਦ ਇਕ ਸਕਰੀਨ ਆਵੇਗੀ, ਜਿਸ ਵਿਚ ਅੰਗਰੇਜ਼ੀ ਵਿੱਚ ਲਿਖਿਆ ਹੋਵੇਗਾ ‘Verify your email’, ਹੁਣ ਤੁਸੀਂ ਇਸ ਸਕਰੀਨ ਨੂੰ ਬੰਦ ਕਰ ਦੇਣਾ ਹੈ।
 • ਹੁਣ ਆਪਣੇ ਈ-ਮੇਲ ਖ਼ਾਤੇ ਵਿਚ ਜਾਉ ਅਤੇ ਉਸ ਵਿਚ ਚੈਟਜੀਪੀਟੀ ਤੋਂ ਆਈ ਈ-ਮੇਲ ਖੋਲ੍ਹੋ। ਉਸ ਵਿਚ ‘ਵੇਰੀਫ਼ਾਈ ਬਟਨ’ ਜਾਂ ਲਿੰਕ ‘ਤੇ ਕਲਿੱਕ ਕਰੋ।
 • ਆਪਣੇ ਆਪ ਚੈਟਜੀਪੀਟੀ ਖੁੱਲ੍ਹ ਜਾਵੇਗਾ।

ਹੁਣ ਚੈਟਜੀਪੀਟੀ ‘ਤੇ ਤੁਹਾਡਾ ਖ਼ਾਤਾ ਬਣ ਚੁੱਕਾ ਹੈ। ਜਿੰਨੀ ਵਾਰ ਵੀ ਤੁਸੀਂ ਚੈਟਜੀਪੀਟੀ ਨੂੰ ਵਰਤਣਾ ਹੈ, ਇਸ ਨੂੰ ਵਰਤਣ ਲਈ ਤੁਹਾਡਾ ਆਪਣੇ ਖ਼ਾਤੇ ਵਿਚ ਹਰ ਵਾਰ ਲੌਗਿਨ ਕਰਨਾ ਲਾਜ਼ਮੀ ਹੈ। ਲੌਗਿਨ ਕਰਨ ਲਈ ਹੇੇਠ ਲਿਖੇ ਅਨੁਸਾਰ ਕਰੋ:

ਚੈਟ ਜੀਪੀਟੀ: ਆਪਣੇ ਖ਼ਾਤੇ ਵਿਚ ਲੌਗਿਨ ਕਿਵੇਂ ਕਰੀਏ?

 • ਚੈਟ ਜੀਪੀਟੀ ਦੀ ਵੈਬਸਾਈਟ (https://chat.openai.com/) ‘ਤੇ ਜਾਓ।
 • ਅੰਗਰੇਜ਼ੀ ਵਿਚ ‘Log In’ ਲਿਖਿਆ ਹੈ, ਉਸ ‘ਤੇ ਕਲਿੱਕ ਕਰੋ।
How to use ChatGpt in Punjabi
 • ਈ-ਮੇਲ ਵਾਲੇ ਖ਼ਾਨੇ ਵਿਚ ਆਪਣਾ ਈ-ਮੇਲ ਭਰੋ, ‘Continue’ ‘ਤੇ ਕਲਿੱਕ ਕਰੋ।
 • ‘Password’ ਵਾਲੇ ਖ਼ਾਨੇ ਵਿਚ ਆਪਣਾ ਪਾਸਵਰਡ ਭਰੋ, ‘Continue’ ‘ਤੇ ਕਲਿੱਕ ਕਰੋ।
 • ਚੈਟਜੀਪੀਟੀ ਤੁਹਾਡੇ ਵੱਲੋਂ ਭਰੇ ਗਏ ਈ-ਮੇਲ ਅਤੇ ਪਾਸਵਰਡ ਦਾ ਮਿਲਾਨ ਕਰੇਗਾ, ਜੇ ਸਹੀ ਭਰਿਆ ਹੋਵੇਗਾ ਤਾਂ ਲੌਗਿਨ ਹੋ ਜਾਵੇਗਾ। ਜੇ ਗ਼ਲਤ ਭਰਿਆ ਜਾਵੇਗਾ ਤਾਂ ਸਹੀ ਭਰਨ ਲਈ ਕਹੇਗਾ।
 • ਜੇ ਤੁਸੀਂ ਈ-ਮੇਲ ਖ਼ਾਤੇ ਵਿਚ ਜਾ ਕੇ ਈ-ਮੇਲ ਵੇਰੀਫ਼ਾਈ ਨਹੀਂ ਕੀਤਾ ਤਾਂ ਵੇਰੀਫਾਈ ਕਰਨ ਲਈ ਕਹੇਗਾ। ਇਸ ਬੱਸ ਇਕ ਵਾਰ ਕਰਨਾ ਹੁੰਦਾ ਹੈ।
 • ਜੇ ਸਭ ਕੁਝ ਸਹੀ ਹੈ ਤਾਂ ਲੌਗਿਨ ਹੋ ਜਾਵੇਗਾ ਅਤੇ ਹੇਠਾਂ ਦਿੱਤੀ ਸਕਰੀਨ ਨਜ਼ਰ ਆਵੇਗੀ।

ਚੈਟ ਜੀਪੀਟੀ ਤੋਂ ਕੰਮ ਕਿਵੇਂ ਲਈਏ?

 • ਹੁਣ ਤੁਸੀਂ ਚੈਟਜੀਪੀਟ ਵਿਚ ਲੌਗਿਨ ਕਰ ਚੁੱਕੇ ਹੋ। ਇਸ ਤੋਂ ਤੁਸੀਂ ਉੱਪਰ ਦੱਸਿਆ ਕੋਈ ਵੀ ਕੰਮ ਲੈ ਸਕਦੇ ਹੋ। ਇਹ ਕੰਮ ਦੇਣ ਲਈ ਤੁਸੀਂ ਇਸ ਨੂੰ ਚੈਟ ਬਾਕਸ ਵਿਚ ਲਿਖ ਕੇ ਹੁਕਮ ਜਾਂ ਨਿਰਦੇਸ਼ ਦੇਣੇ ਹਨ। ਉਹ ਤੁਹਾਡੇ ਕਹੇ ਅਨੁਸਾਰ ਆਪਣੇ ਜੁਆਬ ਦੇਵੇਗਾ। ਇਹ ਬਿਲਕੁਲ ਉਵੇਂ ਹੈ, ਜਿਵੇਂ ਤੁਸੀਂ ਫੇਸਬੁੱਕ ਦੇ ਮੈਸੇਂਜਰ ਵਿਚ ਜਾਂ ਵੱਟਸਐਪ ਉੱਤੇ ਕਿਸੇ ਦੋਸਤ ਨਾਲ ਚੈਟ ਕਰਦੇ ਹੋ।
 • ਸਕਰੀਨ ਦੇ ਸਭ ਤੋਂ ਹੇਠਾਂ ਤੁਹਾਨੂੰ “Message ChatGpt” ਲਿਖਿਆ ਨਜ਼ਰ ਆਵੇਗਾ। ਤੁਸੀਂ ਇਸ ਵਿੱਚ ਆਪਣਾ ਸਵਾਲ ਭਰਨਾ ਹੈ, ਜਿਵੇਂ ਅਸੀਂ ਇੱਥੇ ਭਰ ਰਹੇ ਹਾਂ, “ਤੁਸੀਂ ਮੇਰੀ ਕੀ ਮਦਦ ਕਰ ਸਕਦੇ ਹੋ?”
How to use ChatGpt in Punjabi
 • ਚੈਟ ਵਾਲੇ ਖ਼ਾਨੇ ਵਿਚ ਇਹ ਲਿਖਣ ਤੋਂ ਬਾਅਦ ਉਸ ਦੇ ਸੱਜੇ ਪਾਸੇ ਨਜ਼ਰ ਆ ਰਹੇ ਤੀਰ ਦੇ ਨਿਸ਼ਾਨ (ਬਟਨ) ‘ਤੇ ਕਲਿੱਕ ਕਰਨਾ ਹੈ।
 • ਜਿੱਦਾਂ ਹੀ ਤੁਸੀਂ ਤੀਰ ਵਾਲਾ ਬਟਨ ਦੱਬੋਗੇ, ਇਹ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਨੂੰ ਜੁਆਬ ਦੇਣ ਲੱਗੇਗਾ।
 • ਇਸ ਤਰ੍ਹਾਂ ਤੁਸੀਂ ਜੋ ਵੀ ਸੁਆਲ ਪੁੱਛਣਾ ਹੈ, ਉਹ ਚੈਟ ਬਾਕਸ ਵਿਚ ਲਿਖੋ, ਤੀਰ ਵਾਲਾ ਬਟਨ ਨੱਪੋ। ਉਸ ਦੇ ਜੁਆਬ ਦੀ ਉਡੀਕ ਕਰੋ। ਫੇਰ ਅਗਲਾ ਸੁਆਲ ਪੁੱਛੋ।

ਇਸ ਤਰ੍ਹਾਂ ਤੁਸੀਂ ਮੈਸੇਜ ਲਿਖ ਕੇ ਚੈਟਜੀਪਟੀ ਨੂੰ ਕਿਸੇ ਵਿਸ਼ੇ ‘ਤੇ ਕਵਿਤਾ, ਕਹਾਣੀ ਜਾਂ ਲੇਖ ਲਿਖਣ ਲਈ ਕਹਿ ਸਕਦੇ ਹੋ। ਇਸ ਤਰ੍ਹਾਂ ਕਰਨ ਤੋਂ ਪਹਿਲਾਂ ਹੇਠਾਂ ਦਿੱਤਾ ਜ਼ਰੂਰੀ ਨੋਟ ਪੜ੍ਹੋ।

ਜ਼ਰੂਰੀ ਨੋਟ: ਚੈਟ ਜੀਪੀਟੀ ਸਮੇਤ ਸਾਰੇ ਹੀ ਆਰਟੀਫ਼ੀਸ਼ਿਅਲ ਇੰਟੈਲੀਜੈਂਸ ਸੰਦ ਹਾਲੇ ਸਿਖਲਾਈ ਦੇ ਅਧੀਨ ਹਨ, ਇਸ ਲਈ ਇੰਨ੍ਹਾਂ ਵੱਲੋਂ ਦਿੱਤੇ ਗਏ ਜੁਆਬ ਗ਼ਲਤ ਹੋ ਸਕਦੇ ਹਨ। ਭਾਸ਼ਾ ਦੀਆਂ ਗ਼ਲਤੀਆਂ ਹੋ ਸਕਦੀਆਂ ਹਨ। ਇਨ੍ਹਾਂ ਸਭ ਦੀ ਪਰਖ-ਪੜਤਾਲ ਕਰਨ ਤੇ ਇਨ੍ਹਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਇਸ ਨੂੰ ਵਰਤਣ ਵਾਲੇ ਦੀ ਹੈ। ਇਹ ਗੱਲ ਚੈਟਜੀਪੀਟੀ ਨੇ ਆਪਣੇ ਨਿਯਮ ਤੇ ਸ਼ਰਤਾਂ ਵਿਚ ਪਹਿਲਾਂ ਹੀ ਲਿਖੀ ਹੋਈ ਹੈ। ਸੋ, ਇਸ ਵਿੱਚ ਦਿੱਤੇ ਤੱਥਾਂ ਨੂੰ ਵਰਤਣ ਜਾਂ ਕਿਸੇ ਨਾਲ ਸਾਂਝੇ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ-ਪੜਤਾਲ ਭਰੋਸੇਯੋਗ ਸਰੋਤਾਂ ਤੋਂ ਜ਼ਰੂਰ ਕਰ ਲਵੋ। ਇਸ ਬਾਰੇ ਅਦਾਰਾ ਜ਼ੋਰਦਾਰ ਟਾਈਮਜ਼ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

ਇਹ ਤਕੀਨੀਕੀ ਜਾਣਕਾਰੀ ਪੰਜਾਬੀ ਪਾਠਕਾਂ ਲਈ ਬਹੁਤ ਮਿਹਨਤ ਨਾਲ ਤਿਆਰ ਕੀਤੀ ਗਈ ਹੈ। ਇਸ ਤਰ੍ਹਾਂ ਦੀ ਹੋਰ ਲਾਹੇਵੰਦ ਜਾਣਕਾਰੀ ਤਿਆਰ ਕਰਦੇ ਰਹਿਣ ਵਾਸਤੇ ਤੁਹਾਡੇ ਸਹਿਯੋਗ ਦੀ ਬੇਹੱਦ ਲੋੜ ਹੈ। ਹੇਠਾਂ ਦਿੱਤੇ ਬਟਨਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਸਹਿਯੋਗ ਕਰੋ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com