ਮਾਨ ਨੇ ਦਿੱਤਾ ਆਪਣੇ ਅਲੋਚਕਾਂ ਨੂੰ ਠੋਕਵਾਂ ਜਵਾਬ
*ਸਵਾਤੀ ਸ਼ਰਮਾ ਗੋਇਲ/ਪੱਤਰਕਾਰ ਸਕੂਪ-ਵੂਪ*ਜਦੋਂ ਗੁਰਦਾਸ ਮਾਨ ਕੋਈ ਗੀਤ ਗਾਉਂਦਾ ਹੈ ਤਾਂ ਉਸਦੇ ਕੁਝ ਮਾਇਨੇ ਹੁੰਦੇ ਹਨ। ਇਕ ਚਰਚਿਤ ਸ਼ਖ਼ਸੀਅਤ ਹੋਣ ਕਰਕੇ ਉਹ ਜੋ ਵੀ ਕਹਿੰਦਾ ਹੈ, ਉਸ ਬਾਰੇ ਚਰਚਾ ਹੋਣ ਲੱਗਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਇਸ ਚਰਚਿਤ ਗਾਇਕ ਦੇ ਨਵੇਂ ਗੀਤ ਪੰਜਾਬ ਦੀ ਮਿਊਜ਼ਿਕ ਵੀਡਿਉ ਪੰਜਾਬੀਆਂ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਸ ਗੀਤ ਨੇ ਪੰਜਾਬ ਦੀ ਦੁਖਦੀ ਰਗ਼, ਨਸ਼ਿਆ ਨਾਲ ਹੋਰ ਰਹੇ ਨੌਜਵਾਨਾਂ ਦੇ ਕਥਿਤ ਘਾਣ, ਉੱਤੇ ਹੱਥ ਧਰਿਆ ਹੈ। ਇਹ ਅਜਿਹਾ ਵਿਸ਼ਾ ਹੈ ਜਿਸ ਬਾਰੇ ਵਿਵਾਦਤ ਹਿੰਦੀ ਫਿਲਮ ਉੜਤਾ ਪੰਜਾਬ ਦੀ ਰਿਲੀਜ਼ ਵੇਲੇ ਵਿਚਾਰ ਦੋ ਹਿੱਸਿਆਂ ਵਿਚ ਵੰਡੇ ਗਏ ਸਨ ਅਤੇ ਇਸ ਦਾ ਗੁੱਸੇ ਭਰਿਆ ਵਿਰੋਧ ਕੀਤਾ ਜਾ ਰਿਹਾ ਸੀ। ਪਰ ਮਾਨ ਵਰਗੀ ਵੱਡੀ ਸ਼ਖ਼ਸੀਅਤ ਵੱਲੋਂ ਇਸ ਮਸਲੇ ਬਾਰੇ ਚਿੰਤਾ ਪ੍ਰਗਟ ਕਰਨ ਨਾਲ ਉਸਦੇ ਪ੍ਰਸੰਸ਼ਕਾਂ ਵਿਚ ਇਹ ਗੱਲ ਪੱਕੀ ਹੋ ਗਈ ਹੈ ਕਿ ਪੰਜਾਬ ਵਿਚ ਨਸ਼ਿਆ ਦੀ ਸਮੱਸਿਆ ਮੌਜੂਦ ਹੈ।ਪਰ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਕਰੀਬ ਇਕ ਹਫ਼ਤਾ ਬਾਅਦ ਰਿਲੀਜ਼ ਹੋਏ ਦਮਦਾਰ ਅਤੇ ਧਿਆਨ ਖਿੱਚਣ ਵਾਲੇ ਗੀਤ ਵਿਚ ਨਸ਼ਿਆਂ ਸਮੇਤ ਪੰਜਾਬ ਦੀਆਂ ਹੋਰ ਕਈ ਅਲਾਮਤਾ...