ਮਿੱਠਾ ਜ਼ਹਿਰ ਹੈ ਚਿੱਟੀ ਚੀਨੀ

White sugar is a slow poison

ਨਵੇਂ ਦੌਰ ਦੀ ਖ਼ੁਰਾਕ ਦਾ ਸਭ ਤੋਂ ਖ਼ਤਰਨਾਕ ਹਿੱਸਾ ਹੈ ਰਿਫ਼ਾਈਂਡ ਖੰਡ

ਪੁਰਾਣੇ ਵੇਲਿਆਂ ਤੋਂ ਹੀ ਖੰਡ ਅਤੇ ਮਿੱਠੇ ਨੂੰ ਭਾਰਤੀ ਖ਼ੁਰਾਕ ਦਾ ਅਨਿਖੜਵਾਂ ਅੰਗਾ ਮੰਨਿਆ ਜਾਂਦਾ ਹੈ। ਭਾਰਤੀ ਚੀਨੀ ਉਦਯੋਗ ਦੇ 2013 ਦੇ ਅੰਕੜਿਆਂ ਮੁਤਾਬਿਕ ਦੁਨੀਆਂ ਵਿਚ ਬ੍ਰਾਜ਼ੀਲ ਤੋਂ ਬਾਅਦ ਚੀਨੀ ਉਤਪਾਦਨ ਵਿਚ ਭਾਰਤ ਦੂਜੇ ਨੰਬਰ ਅਤੇ ਚੀਨੀ ਖਾਣ ਵਿਚ ਭਾਰਤ ਪਹਿਲੇ ਨੰਬਰ ਉੱਤੇ ਹੈ।

ਸਕ੍ਰੋਜ਼ ਅਤੇ ਹਾਈ ਫ਼੍ਰਕਟੋਜ਼ ਕੌਰਨ ਸਿਰਪ ਜਿਹੀ ਰਿਫ਼ਾਈਂਡ ਚੀਨੀ ਵਿਚ ਕੈਲਰੀਜ਼ ਤਾਂ ਭਾਰੀ ਮਾਤਰਾ ਵਿਚ ਹੁੰਦੀ ਹੈ, ਪਰ ਪੌਸ਼ਟਿਕ ਤੱਤ ਬਿਲਕੁਲ ਵੀ ਨਹੀਂ। ਮਿੱਥੀ ਹੱਦ ਤੋਂ 10 ਤੋਂ 20 ਪ੍ਰਤੀਸ਼ਤ ਵੱਧ ਚੀਨੀ ਖਾਣ ਨਾਲ ਵੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ। ਇਸ ਦਾ ਪਾਚਨ ਤੰਤਰ ਉੱਤੇ ਕਾਫ਼ੀ ਮਾੜਾ ਅਸਰ ਪੈ ਸਕਦਾ ਹੈ ਅਤੇ ਇਹ ਜੀਵਨਸ਼ੈਲੀ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦਾ ਵੀ ਕਾਰਣ ਬਣ ਸਕਦੀ ਹੈ।

ਡਾਕਟਰਾਂ ਦੀ ਰਾਇ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪਦਮਸ਼੍ਰੀ ਡਾ. ਕੇਕੇ ਅੱਗਰਵਾਲ ਅਤੇ ਜਨਰਲ ਸਕੱਤਰ ਡਾ. ਆਰਐੱਨ ਟੰਡਨ ਨੇ ਦੱਸਿਆ ਕਿ ਚੀਨੀ ਦੀ ਸੱਭ ਤੋਂ ਵੱਡੀ ਖ਼ਾਮੀ ਹੈ ਕਿ ਇਹ ਖ਼ੂਨ ਦੀ ਸਪਲਾਈ ਵਾਲੀਆਂ ਧਮਨੀਆਂ ਵਿਚ ਗੰਭੀਰ ਸੋਜਿਸ਼ ਲਿਆ ਦਿੰਦੀ ਹੈ। ਜ਼ਿਆਦਾ ਚੀਨੀ ਖਾਣ ਨਾਲ ਇਨਸੁਲਿਨ ਵੱਧਣ ਲੱਗਦਾ ਹੈ, ਜਿਸ ਨਾਲ ਧਮਨੀਆਂ ਦੀਆਂ ਨਾਜ਼ੁਕ ਦੀਵਾਰਾਂ ਵਿਚ ਟੁੱਟ-ਭੱਜ ਹੋ ਜਾਂਦੀ ਹੈ। ਇਹੀ ਨਹੀਂ ਜ਼ਿਆਦਾ ਚੀਨੀ ਖਾਣ ਨਾਲ ਖ਼ੂਨ ਦੇ ਥੱਕੇ ਜੰਮਣ ਅਤੇ ਨਾੜਾਂ ਵਿਚ ਮੈਲ ਜੰਮਣ ਦਾ ਅਨੁਪਾਤ ਵੱਧ ਜਾਂਦਾ ਹੈ।

ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਖ਼ੂਨ ਵਾਲੀਆਂ ਸਾਰੀਆਂ ਨਾੜਾਂ ਵਿਚ ਸੋਜਿਸ਼ ਆ ਜਾਂਦੀ ਹੈ ਅਤੇ ਦਿਲ ਦੇ ਰੋਗਾਂ ਅਤੇ ਦਿਮਾਗ਼ੀ ਦੌਰੇ ਦਾ ਖ਼ਤਰਾ ਬਣ ਜਾਂਦਾ ਹੈ। ਇਸ ਨਾਸ ਨਸਾਂ ਦੇ ਕਮਜ਼ੋਰ ਹੋ ਕੇ ਟੁੱਟ-ਫੁੱਟ ਜਾਣ ਦਾ ਖ਼ਤਰਾ ਵੀ ਵੱਧਦਾ ਹੈ। ਤਾਜ਼ਾ ਅਧਿਐਨ ਮੁਤਾਬਿਕ ਜ਼ਿਆਦਾ ਚੀਨੀ ਖਾਣ ਨਾਲ ਛੇਤੀ ਯਾਦਦਾਸ਼ਤ ਕਮਜ਼ੋਰ ਹੋਣ ਦੀ ਵੀ ਸੰਭਾਵਨਾ ਪੈਦਾ ਹੋ ਗਈ ਹੈ।

ਡਾਕਟਰ ਦੱਸਦੇ ਹਨ ਕਿ ਚੀਨੀ ਨਾਲ ਭਾਰ ਵੀ ਵੱਧਦਾ ਹੈ, ਜਿਸ ਨਾਲ ਸ਼ਰੀਰ ਵਿਚ ਇਨਸੂਲਿਨ ਦੀ ਪ੍ਰਤਿਰੋਧਕ ਸਮਰੱਥਾ ਪੈਦਾ ਹੋ ਜਾਂਦੀ ਹੈ ਅਤੇ ਸ਼ੂਗਰ ਹੋਣ ਦਾ ਖ਼ਤਰਾ ਬਣ ਜਾਂਦਾ ਹੈ, ਜੋ ਦਿਲ ਦੇ ਰੋਗਾਂ ਦਾ ਕਾਰਣ ਬਣਦੀ ਹੈ। ਰਿਫ਼ਾਈਂਡ ਚੀਨੀ ਪਾਚਨ ਤੰਤਰ ਦੇ ਲਈ ਵੀ ਖ਼ਤਰਨਾਕ ਹੁੰਦੀ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਕਾਰਬੋਹਾਈਡ੍ਰੇਟਸ ਹਜ਼ਮ ਕਰਨ ਵਿਚ ਔਖ ਹੁੰਦੀ ਹੈ।

ਇੱਥੋਂ ਤੱਕ ਕਿ ਚਿੱਟੀ ਚੀਨੀ ਨਾਲ ਔਰਤਾਂ ਵਿਚ ਮਰਦਾਵੇਂ ਤੱਤ ਭਾਰੂ ਹੋਣ ਲੱਗਦੇ ਹਨ, ਜਿਵੇਂ ਕਿ ਚਿਹਰੇ ਉੱਤੇ ਵਾਲ ਆਉਣਾ ਜਾਂ ਅੰਡਕੋਸ਼ ਦਾ ਕੰਮ ਨਾ ਕਰਨਾ ਆਦਿ। ਚਿੱਟੀ ਚੀਨੀ ਦੀ ਜਗ੍ਹਾ ਗੰਨਾ, ਸ਼ਹਿਦ ਅਤੇ ਗੁੜ ਜਿਹੇ ਕੁਦਰਤੀ ਤੱਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨਪ ਇਨ੍ਹਾਂ ਵਿਚ ਖੰਡ ਫ਼ਾਈਬਰ ਦੇ ਵਿਚ ਹੁੰਦੀ ਹੈ ਅਤੇ ਸਿਹਤ ਲਈ ਚੰਗੀ ਹੁੰਦੀ ਹੈ।

ਡਾ. ਅੱਗਰਵਾਲ ਦਾ ਕਹਿਣਾ ਹੈ ਕਿ ਕਿਸੇ ਵੀ ਫ਼ਾਈਬਰ ਤੋਂ ਕੱਢੀ ਗਈ ਚੀਨੀ ਜਿਵੇਂ ਫ਼ਲਾਂ ਤੋਂ ਕੱਢੀ ਗਈ ਚੀਨੀ ਖਾਣ ਨਾਲ ਪੂਰੇ ਸ਼ਰੀਰ ਦੇ ਖ਼ੂਨ ਵਿਚ ਵਿਗਾੜ ਪੈਦਾ ਹੋ ਸਕਦਾ ਹੈ ਅਤੇ ਲੰਮਾ ਸਮਾਂ ਅਜਿਹਾ ਹੋਣ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਤਰ੍ਹਾਂ ਕਰ ਸਕਦੇ ਹਾਂ ਚੀਨੀ ਤੋਂ ਪਰਹੇਜ਼-

  • ਹਾਈ ਫ਼੍ਰਕਟੋਜ਼ ਕੌਰਨ ਸਿਰਪ (ਮੱਕੀ ਤੋਂ ਬਣੀ ਚੀਨੀ) ਵਾਲੀਆਂ ਚੀਜ਼ਾਂ ਖਾਣ ਤੋਂ ਬਚੋ। ਪੈਕੇਟ ਖਰੀਦਣ ਵੇਲੇ ਉਸ ਵਿਚ ਇਸਦੀ ਮਾਤਰਾ ਜ਼ਰੂਰ ਦੇਖੋ।
  • ਗੰਨਾ, ਸ਼ਹਿਦ ਅਤੇ ਗੁੜ ਜਿਹੇ ਕੁਦਰਤੀ ਤੱਤਾਂ ਵਾਲਾ ਮਿੱਠਾ ਵਰਤੋ।
  • ਦਿਨ ਵਿਚ ਤਿੰਨ ਵਾਰ ਜ਼ਿਆਦਾ ਮਾਤਰਾ ਵਿਚ ਖਾਣ ਦੀ ਬਜਾਇ ਛੋਟੇ-ਛੋਟੇ ਹਿੱਸਿਆ ਵਿਚ ਖ਼ੁਰਾਕ ਲਉ। ਇਸ ਤਰ੍ਹਾਂ ਪੂਰਾ ਦਿਨ ਤੁਸੀਂ ਤ੍ਰਿਪਤ ਮਹਿਸੂਸ ਕਰੋਗੇ ਅਤੇ ਗ਼ੈਰ-ਸਿਹਤਮੰਦ ਚੀਜ਼ਾਂ ਖਾਣ ਤੋਂ ਬਚੋਗੇ।
  • ਸ਼ਰਾਬ ਦਾ ਸੇਵਨ ਸੀਮਿਤ ਮਾਤਰਾ ਵਿਚ ਕਰੋ। ਸ਼ਰਾਬ ਵਿਚ ਭਾਰੀ ਮਾਤਰਾ ਵਿਚ ਖੰਡ ਲੁਕੀ ਹੁੰਦੀ ਹੈ।
  • ਬ੍ਰੈਡ ਅਤੇ ਬ੍ਰੈਡ ਦੇ ਉਤਪਾਦ ਘੱਟ ਤੋਂ ਘੱਟ ਖਾਉ। ਖ਼ਾਸ ਕਰ ਕਣਕ ਦੀ ਬ੍ਰੈਡ। ਸਾਧਾਰਨ ਖੰਡ ਨਾਲੋਂ ਜ਼ਿਆਦਾ ਗਲੇਸਿਮਿਕ ਇੰਡੈਕਸ (ਸ਼ੂਗਰ ਲਈ ਜ਼ਿੰਮੇਦਾਰ ਤੱਤ) ਕਣਕ ਵਿਚ ਹੁੰਦਾ ਹੈ। ਚਿੱਟੇ ਚਾਵਲ ਅਤੇ ਮੈਦਾ ਜਿੰਨਾਂ ਘੱਟ ਖਾਉਗੇ, ਓਨਾ ਈ ਚੰਗਾ ਰਹੇਗਾ।

ਸਿਹਤ ਸੰਬੰਧੀ ਹੋਰ ਜਾਣਕਾਰੀਆਂ ਲਈ ਕਲਿੱਕ ਕਰੋ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com