ਪਾਕਿਸਤਾਨ ਵਿਚ ਚੱਲ ਰਿਹੈ ਸਿੱਖਾਂ ਦਾ ਮੋਦੀਖ਼ਾਨਾ!

ਦੁਨੀਆ ਭਰ ਵਿਚ ਹੋਈ ਬੱਲੇ-ਬੱਲੇ!

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਇਲਾਕੇ ਵਿਚ ਖ਼ੈਬਰ ਜ਼ਿਲ਼੍ਹੇ ਦੇ ਜਮਰੌਦ ਕਸਬੇ ਦੇ ਮੇਨ ਬਾਜ਼ਾਰ ਵਿਚ ਗੁਰੂ ਨਾਨਕ ਦੇਵ ਦੇ ਦੇ ਦਿਖਾਏ ਮਾਰਗ ਉੱਤੇ ਚੱਲਦਿਆਂ ਪਾਕਿਸਤਾਨੀ ਸਿੱਖ ਪਰਿਵਾਰ ਮੋਦੀਖ਼ਾਨੇ ਦੀ ਤਰਜ਼ ਉੱਤੇ ਰਾਸ਼ਨ ਦੀ ਦੁਕਾਨ ਚਲਾ ਰਹੇ ਹਨ। ਇਹ ਸਿੱਖ ਨਿਰੰਜਨ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਗੁਰਮੀਤ ਸਿੰਘ ਹਰ ਸਾਲ ਰਮਜ਼ਾਨ ਦੇ ਪੂਰੇ ਮਹੀਨੇ ਸਿਰਫ਼ ਲਾਗਤ ਉੱਤੇ ਸੌਦਾ ਵੇਚਦੇ ਹਨ ਤਾਂ ਜੋ ਲੋੜਵੰਦ ਮੁਸਲਮਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਖ਼ੁਸ਼ੀ-ਖ਼ੁਸ਼ੀ ਮਨਾ ਸਕਣ।

ਪੂਰਾ ਮਹੀਨਾ ਉਹ ਸਿਰਫ਼ ਲਾਗਤ ਉੱਤੇ ਰਾਸ਼ਨ ਵੇਚਦੇ ਹਨ, ਪਾਕਿਸਤਾਨ ਦੇ ਕੇ2 ਟੀਵੀ ਮੁਤਾਬਿਕ ਉਨ੍ਹਾਂ ਦੀ ਦੁਕਾਨ ਉੱਤੇ ਰਾਸ਼ਨ ਦੇ ਭਾਅ ਸਰਕਾਰੀ ਰੇਟਾਂ ਤੋਂ ਵੀ ਘੱਟ ਹੁੰਦੇ ਹਨ। ਸਿੱਖੀ ਦੇ ਅਸਲ ਮੰਤਵ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਉੱਤੇ ਚਲਦੇ ਇਸ ਸਿੱਖ ਪਿਉ-ਪੁੱਤਰ ਦੀ ਸੋਭਾ ਪਾਕਿਸਤਾਨ ਦੇ ਬਾਸ਼ਿੰਦਿਆਂ ਦੀ ਜ਼ੁਬਾਨ ਤੋਂ ਲੈ ਕੇ ਦੁਨੀਆਂ ਭਰ ਵਿਚ ਹੋ ਰਹੀ ਹੈ। ਆਉ ਤੁਹਾਨੂੰ ਦਿਖਾਂਉਂਦੇ ਹਾਂ ਪਾਕਿਸਤਾਨੀ ਮੀਡੀਆ ਵੱਲੋਂ ਨਸ਼ਰ ਕੀਤੀ ਗਈ ਇਕ ਰਿਪੋਰਟ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Posted

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com