ਪੰਜਾਬ ਲੌਕਡਾਊਨ 4.0 ਕੀ ਖੁੱਲ੍ਹਾ? ਕੀ ਬੰਦ?

ਸੋਮਵਾਰ 18 ਮਈ 2020 ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਅਤੇ ਲੌਕਡਾਊਨ ਦੀ ਸ਼ੁਰੂਆਤ ਹੋਈ। ਇਸ ਨਾਲ ਪੰਜਾਬ ਵਿਚ ਬਾਹਰ ਨਿਕਲਣ ਲਈ ਪਾਸ ਲੈਣ ਦੀ ਜ਼ਰੂਰਤ ਖ਼ਤਮ ਹੋ ਗਈ। ਇਸ ਦੇ ਨਾਲ ਹੀ ਦੇਸ਼ ਅੰਦਰ ਲੌਕਡਾਊਨ ਦਾ ਚੌਥਾ ਦੌਰ ਸ਼ੁਰੂ ਹੋ ਗਿਆ ਜੋ ਕਿ 31 ਮਈ ਤੱਕ ਜਾਰੀ ਰਹੇਗਾ।

ਇਸ ਦੌਰਾਨ ਕੇਂਦਰ, ਸੂਬਾ ਅਤੇ ਜ਼ਿਲ੍ਹਾ ਸਰਕਾਰਾਂ ਵੱਲੋਂ ਆਪਣੇ-ਆਪਣੇ ਪੱਧਰ ਦੇ ਹੁਕਮ ਜਾਰੀ ਕੀਤੇ ਗਏ ਹਨ ‘ਤੇ ਦੱਸਿਆ ਗਿਆ ਹੈ ਕਿ ਲੌਕਡਾਊਨ ਦੌਰਾਨ ਕੀ ਖੁੱਲ੍ਹਾ ਜਾਂ ਕੀ ਬੰਦ ਰਹੇਗਾ।

ਆਉ ਤੁਹਾਨੂੰ ਸੌਖੀ ਭਾਸ਼ਾ ਵਿਚ ਦੱਸਦੇ ਹਾਂ ਕਿ ਇਸ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਕੀ ਸਹੂਲਤਾਂ ਦਿੱਤੀਆਂ ਹਨ।

ਕੀ ਖੁੱਲ੍ਹਾ ਰਹੇਗਾ?
ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਦੀ ਓਪੀਡੀ
ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਦੇ ਅੰਦਰ ਆਉਣ ਜਾਣਾ
ਟੈਕਸੀ ਕੈਬ ਸੇਵਾ
ਰਿਕਸ਼ਾ/ਆਟੋ ਰਿਕਸ਼ਾ
ਸੂਬਿਆਂ ਵਿਚਾਲੇ ਬੱਸਾਂ ਸੂਬਿਆਂ ਦੀ ਮੰਜ਼ੂਰੀ ਨਾਲ ਹੀ ਚੱਲਣਗੀਆਂ
ਚਾਰ ਪਹੀਆ ਵਾਹਨ, ਕਾਰਾਂ/ਜੀਪਾਂ ਆਦਿ
ਦੋ ਪਹੀਆ ਵਾਹਨ ਸਕੂਟਰ/ਮੋਟਰ ਸਾਇਕਲ/ਸਕੂਟੀ ਆਦਿ
ਸਪੋਰਟਸ ਕੰਪਲੈਕਸ/ਸਟੇਡੀਅਮ ਖਿਡਾਰੀਆਂ ਲਈ ਖੁੱਲ੍ਹੇ ਰਹਿਣਗੇ, ਦਰਸ਼ਕਾਂ ਦੇ ਆਉਣ ਦੀ ਮਨਾਹੀ ਹੋਵੇਗੀ
ਪਿੰਡਾਂ/ਸ਼ਹਿਰਾਂ ਵਿਚ ਆਮ ਦੁਕਾਨਾਂ
ਪਿੰਡਾਂ/ਸ਼ਹਿਰਾਂ ਵਚਿ ਨਾਈ/ਬਿਊਟੀ ਪਾਰਲਰ
ਕੇਂਦਰ ਤੇ ਪੰਜਾਬ ਸਰਕਾਰ ਦੇ ਦਫ਼ਤਰ
ਪ੍ਰਾਈਵੇਟ ਦਫ਼ਤਰ
ਰੇਸਤਰਾਂ-ਸਿਰਫ਼ ਖਾਂਣੇ ਦੀ ਹੋਮ ਡਲਵਿਰੀ ਤੇ ਪੈਕਿੰਗ ਲਈ
ਪਿੰਡਾਂ/ਸ਼ਹਿਰਾਂ ਵਿਚ ਉਸਾਰੀ ਦਾ ਕੰਮ
ਖੇਤੀਬਾੜੀ, ਬਾਗ਼ਬਾਨੀ, ਪਸ਼ੂ-ਪਾਲਣ
ਬੈਂਕ ਅਤੇ ਫ਼ਾਇਨਾਂਸ
ਡਾਕ ਸੇਵਾ, ਕੋਰੀਅਰ
ਪਿੰਡਾਂ/ਸ਼ਹਿਰਾਂ ਵਿਚ ਫੈਕਟਰੀਆਂ ਚੱਲਣਗੀਆਂ
ਈ-ਕਾਮਰਸ, ਸਾਰੀਆਂ ਚੀਜ਼ਾਂ ਦੀ ਹੋਮ ਡਲਵਿਰੀ ਹੋ ਸਕੇਗੀ
ਸਕੂਲ/ਕਾਲਜ ਸਿਰਫ਼ ਦਫ਼ਤਰੀ ਕੰਮ, ਕਿਤਾਬਾਂ ਵੰਡਣ ਲਈ ਜਾਂ ਆਨਲਾਈਨ ਪੜ੍ਹਾਈ ਵਾਸਤੇ ਖੁੱਲ੍ਹ ਸਕਦੇ ਹਨ।

ਕੀ ਬੰਦ ਰਹੇਗਾ?
ਹਵਾਈ, ਰੇਲ, ਮੈਟਰੋ ਯਾਤਰਾ
ਸਕੂਲ, ਕਾਲਜ, ਯੂਨੀਵਰਸਟਿਆਂ, ਟਰੇਨਿੰਗ ਤੇ ਕੋਚਿੰਗ ਸੈਂਟਰ
ਹੋਟਲ, ਰੇਸਤਰਾਂ ਅਤੇ ਮਾਲ
ਸਿਨੇਮਾ, ਜਿੰਮ, ਬਾਰ, ਆਡੋਟੋਰੀਅਮ
ਸਮਾਜਿਕ, ਸਿਆਸੀ, ਸਭਿਆਚਾਰਕ ਸਮਾਗਮ
ਸਾਰੇ ਧਾਰਮਿਕ ਸਥਾਨ
ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਬਾਹਰ ਜਾਣਾ
10 ਸਾਲ ਤੋਂ ਛੋਟੇ ਬੱਚਿਆਂ, 65 ਸਾਲ ਤੋਂ ਵੱਡੇ ਬਜ਼ੁਰਗਾਂ, ਗਰਭਵਤੀ ਔਰਤਾਂ  ‘ਤੇ ਪੂਰਾ ਦਿਨ ਬਾਹਰ ਨਿਕਲਣ ‘ਤੇ ਪਾਬੰਦੀ ਰਹੇਗੀ, ਸਿਰਫ਼ ਮੈਡੀਕਲ ਲੋੜਾਂ ਲਈ ਛੋਟ ਮਿਲੇਗੀ।

ਤੁਹਾਡੀ ਸਹੂਲਤ ਵਾਸਤੇ ਅਸੀਂ ਇਸ ਸਾਰੀ ਸੂਚੀ ਦਾ ਇਕ ਪੋਸਟਰ ਤਿਆਰ ਕੀਤਾ ਹੈ, ਜਿਸ ਨੂੰ ਡਾਊਨਲੋਡ ਕਰਕੇ ਤੁਸੀਂ ਆਪਣੇ ਫ਼ੋਨ ਵਿਚ ਸੰਭਾਲ ਕੇ ਰੱਖ ਸਕਦੇ ਹੋ ਅਤੇ ਹੋਰਾਂ ਨਾਲ ਸਾਂਝਾ ਕਰ ਸਕਦੇ ਹੋ। ਇਹ ਪਸੋਟਰ ਹੇਠਾਂ ਦਿੱਤਾ ਜਾ ਰਿਹਾ ਹੈ।

ਕੀ ਤੁਹਾਨੂੰ ਇਨ੍ਹਾਂ ਸਹੂਲਤਾਂ ਪ੍ਰਾਪਤ ਕਰਨ ਵਿਚ ਕੋਈ ਸਮੱਸਿਆ ਆ ਰਹੀ ਹੈ? ਇਸ ਬਾਰੇ ਜਾਣਕਾਰੀ ਦੇਣ ਲਈ ਹੇਠਾਂ ਟਿੱਪਣੀ ਕਰਕੇ ਦੱਸੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ ਆਪਣਾ Option ਚੁਣੋ। ਭਾਰਤ ਤੋਂ ਸਹਿਯੋਗ ਰਾਸ਼ੀ ਦੇਣ ਲਈ ਹੇਠਾਂ ਜਾ ਕੇ ਆਪਣੀ ਸਹਿਯੋਗ ਰਾਸ਼ੀ ਵਾਲਾ ਬਟਨ ਚੁਣੋ।

ਸਹਿਯੋਗ ਰਾਸ਼ੀ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।


Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com