ਪੰਜਾਬੀ ਸੰਗੀਤ ਦਾ ਸਭ ਤੋਂ ਯਾਦਗਾਰ ਪਲ਼, ਸਾਲ ਦੀ ਸਭ ਤੋਂ ਵੱਡੀ ਜਸ਼ਨ, ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2012 ਬੀਤੀ ਰਾਤ ਸੰਪੰਨ ਹੋਇਆ। ਸਮਾਰੋਹ ਦੇ ਦੌਰਾਨ ਦਿਵਿਆ ਦੱਤਾ, ਸਰਬਜੀਤ ਚੀਮਾ, ਗਿੱਪੀ ਗਰੇਵਾਲ, ਰੱਬੀ ਸ਼ੇਰਗਿੱਲ, ਜੈਜ਼ੀ ਬੀ ਦੀ ਗਾਇਕੀ ਅਤੇ ਸਮੀਰਾ ਰੈੱਡੀ ਦੀਆਂ ਕਾਤਿਲ ਅਦਾਵਾਂ ਦਾ ਜਾਦੂ ਚੱਲਿਆ। ਗੁਰਦਾਸ ਮਾਨ ਦੀ ਆਪਣੇ ਅੰਦਾਜ਼ ਦੀ ਖ਼ਾਸ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਸਮਾਰੋਹ ਦੀ ਮੇਜ਼ਬਾਨੀ ਦਿਵਿਆ ਦੱਤਾ, ਸੋਨੂੰ ਸੂਦ ਅਤੇ ਸਲੀਮ ਨੇ ਕੀਤੀ। ਚੋਟੀ ਦੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਲਾਈਫ਼ ਟਾਈਮ ਐਚੀਵਮੇਂਵ ਐਵਾਰਡ ਭੇਂਟ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦਾਸ ਮਾਨ ਨੂੰ ਕੋਹਿਨੂਰ ਏ ਪੰਜਾਬ ਅਤੇ ਵਿਕਰਮਜੀਤ ਸਾਹਨੀ ਨੂੰ ਵਿਰਸੇ ਦਾ ਵਣਜਾਰਾ ਸਨਮਾਨ ਦਿੱਤਾ ਗਿਆ।
ਨੌਜਵਾਨ ਉਭਰਦੇ ਗਾਇਕਾਂ, ਸੰਗੀਤ ਦੇ ਤਕਨੀਕੀ ਖੇਤਰਾਂ, ਧਾਰਮਿਕ ਸੰਗੀਤ ਤੋਂ ਲੈ ਕੇ ਪੌਪ ਅਤੇ ਲੋਕ ਗਾਇਕੀ ਨਾਲ ਜੁੜੇ ਪੰਜਾਬੀ ਸੰਗੀਤ ਦੇ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ। ਸਨਮਾਨ ਹਾਸਿਲ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ।
Leave a Reply