ਭਾਰਤ ਦਾ ਦੁਨੀਆ ਦੀ ਆਮਦਨ ‘ਚ ਚੌਥਾ ਨੰਬਰ, ਕੀ ਸੱਚਮੁੱਚ ਅਮੀਰ ਹੈ ਭਾਰਤ?

ਭਾਰਤ ਦਾ ਦੁਨੀਆ ਦੀ ਆਮਦਨ ‘ਚ ਚੌਥਾ ਨੰਬਰ, ਕੀ ਸੱਚਮੁੱਚ ਅਮੀਰ ਹੈ ਭਾਰਤ?
India ranks 4th in latest GDP report; US, China, Japan, and Germany lead. Strong growth puts India in global economic spotlight. #GDP #IndiaEconomy

ਹਾਲ ਦੇ ਦਿਨਾਂ ਵਿੱਚ ਕੁੱਲ ਘਰੇਲੂ ਉਤਪਾਦ (GDP) ਯਾਨੀ ਆਮਦਨ ਦੇ ਮਾਮਲੇ ਵਿੱਚ ਭਾਰਤ (India) ਚੌਥੇ (4th) ਨੰਬਰ ਉੱਤੇ ਆ ਗਿਆ ਹੈ। ਜਾਪਾਨ (Japan) ਨੂੰ ਪਿੱਛੇ ਛੱਡ ਕੇ ਭਾਰਤ (India) ਚਾਰ ਟ੍ਰਿਲੀਅਨ (four trillion) ਤੋਂ ਵੱਧ ਦੀ ਜੀਡੀਪੀ (GDP) ਵਾਲਾ ਮੁਲਕ ਬਣ ਗਿਆ ਹੈ। ਪਹਿਲੇ ਨੰਬਰ ‘ਤੇ ਅਮਰੀਕਾ (US), ਦੂਜੇ ‘ਤੇ ਚੀਨ (China), ਤੀਜੇ ‘ਤੇ ਜਰਮਨੀ (Germany) ਅਤੇ ਪੰਜਵੇਂ ਨੰਬਰ ‘ਤੇ ਜਾਪਾਨ (Japan) ਹੈ। ਅੰਤਰ-ਰਾਸ਼ਟਰੀ ਮੁਦਰਾ ਫ਼ੰਡ (IMF) ਵੱਲੋਂ ਜਾਰੀ ਇਹ ਅੰਕੜੇ ਸਾਲ 2025-26 ਦਾ ਅਨੁਮਾਨ ਹੈ। ਵਿੱਤੀ ਸਾਲ ਦੇ ਅੰਤ ਵਿੱਚ ਸਾਰੇ ਅੰਕੜੇ ਇਕੱਠੇ ਹੋਣ ਤੋਂ ਬਾਅਦ ਹੀ ਸਹੀ ਸਥਿਤੀ ਪਤਾ ਲੱਗੇਗੀ।

ਫ਼ਿਲਹਾਲ ਚਰਚਾ ਛਿੜੀ ਹੋਈ ਹੈ। ਉਂਝ ਜਾਪਾਨ ਅਤੇ ਭਾਰਤ ਦੇ ਆਮਦਨ ਉੱਨੀ-ਇਕੀ ਦੇ ਫ਼ਰਕ ਨਾਲ ਲਗਪਗ ਬਰਾਬਰ ਹੈ। ਕੁਝ ਪੁਆਇੰਟਾਂ ਨਾਲ ਭਾਰਤ ਜਾਪਾਨ ਤੋਂ ਅੱਗੇ ਨਿਕਲ ਗਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਭਾਰਤ ਚੌਥੇ ਨੰਬਰ ਦਾ ਅਮੀਰ ਦੇਸ਼ ਹੈ?

ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਸੌਖੀ ਭਾਸ਼ਾ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਆਉ ਕੁਝ ਮੂਲ ਨੁਕਤਿਆਂ ਬਾਰੇ ਸਮਝਦੇ ਹਾਂ-

💵 GDP (ਕੁੱਲ ਘਰੇਲੂ ਉਤਪਾਦ) ਕੀ ਹੁੰਦਾ ਹੈ?

  • ਕੋਈ ਦੇਸ਼ ਇੱਕ ਸਾਲ ਵਿੱਚ ਜੋ ਕੁਝ ਬਣਾਉਂਦਾ ਅਤੇ ਵੇਚਦਾ ਹੈ ਉਸ ਤੋਂ ਹੋਣ ਵਾਲੀ ਕੁੱਲ ਕਮਾਈ ਜੀਡੀਪੀ ਹੁੰਦੀ ਹੈ।
  • ਇਸ ਵਿੱਚ ਵਸਤਾਂ ਅਤੇ ਸੇਵਾਵਾਂ ਤੋਂ ਹੋਣ ਵਾਲੀ ਆਮਦਨ ਜੋੜੀ ਜਾਂਦੀ ਹੈ।
  • ਇਸ ਨੂੰ ਤੁਸੀਂ ਦੇਸ਼ ਦੀ ਆਮਦਨ ਮੰਨ ਸਕਦੇ ਹੋ।
  • ਉਦਾਹਰਨ: ਅਮਰੀਕਾ ਸਾਲਾਨਾ $30.51 ਟ੍ਰਿਲੀਅਨ ਕਮਾਉਂਦਾ ਹੈ, ਜਦਕਿ ਭਾਰਤ ਅਤੇ ਜਪਾਨ ਦੋਵਾਂ ਨੂੰ ਲਗਭਗ $4.19 ਟ੍ਰਿਲੀਅਨ ਦੀ ਆਮਦਨ ਹੁੰਦੀ ਹੈ।

🧍‍♂️ GDP per Capita ਪ੍ਰਤੀ ਵਿਅਕਤੀ GDP

  • ਇਹ ਦੱਸਦਾ ਹੈ ਕਿ ਜੇਕਰ ਦੇਸ਼ ਦੇ GDP (ਭਾਵ ਦੇਸ਼ ਦੀ ਆਮਦਨ) ਨੂੰ ਹਰ ਵਿਅਕਤੀ ਵਿਚ ਬਰਾਬਰ ਵੰਡ ਦਿੱਤਾ ਜਾਵੇ, ਤਾਂ ਹਰ ਵਿਅਕਤੀ ਨੂੰ ਕਿੰਨੀ ਰਕਮ ਮਿਲੇਗੀ
  • ਇਹ ਆਮਦਨ ਦੀ ਰਕਮ ਨੂੰ ਆਬਾਦੀ ਦੀ ਗਿਣਤੀ ਨਾਲ ਵੰਡਿਆ ਜਾਂਦਾ ਹੈ।
  • ਉਦਾਹਰਨ: ਭਾਰਤ ਵਿੱਚ ਹਰ ਵਿਅਕਤੀ ਦੀ ਸਾਲ ਦੀ GDP ਸਿਰਫ $2,880 ਹੈ, ਜਦਕਿ ਅਮਰੀਕਾ ਵਿੱਚ $89,110 — ਇਹ ਇਕ ਵੱਡਾ ਪਾੜਾ ਹੈ!

🏦 Top 1% Income Share
ਅਮੀਰ 1% ਦੀ ਆਮਦਨ ਵਿੱਚ ਹਿੱਸੇਦਾਰੀ

  • ਇਹ ਅੰਕੜਾ ਦੱਸਦਾ ਹੈ ਕਿ ਦੇਸ਼ ਦੇ ਸਭ ਤੋਂ ਅਮੀਰ 1% ਲੋਕ ਦੇਸ਼ ਦੀ ਕੁੱਲ ਆਮਦਨ ਵਿੱਚੋਂ ਕਿੰਨਾ ਹਿੱਸਾ ਕਮਾਉਂਦੇ ਹਨ
  • ਉਦਾਹਰਨ: ਭਾਰਤ ਵਿੱਚ ਅਮੀਰ 1% ਲੋਕ 22.6% ਆਮਦਨ ਕਮਾਉਂਦੇ ਹਨ — ਇਹ ਦੱਸਦਾ ਹੈ ਕਿ ਬਹੁਤ ਸਾਰਾ ਪੈਸਾ ਥੋੜ੍ਹੇ ਜਿਹੇ ਲੋਕਾਂ ਕੋਲ ਹੈ।

👨‍👩‍👧‍👦 Bottom 50% Income Share
ਗ਼ਰੀਬ 50% ਦੀ ਆਮਦਨ ਵਿੱਚ ਹਿੱਸੇਦਾਰੀ

  • ਇਹ ਅੰਕੜਾ ਦੱਸਦਾ ਹੈ ਕਿ ਸਭ ਤੋਂ ਘੱਟ ਆਮਦਨ ਵਾਲੀ ਦੇਸ਼ ਦੀ ਅੱਧੀ ਆਬਾਦੀ (50%) ਦੀ ਸਾਰੀ ਆਮਦਨ ਨੂੰ ਜੋੜ ਲਿਆ ਜਾਵੇ ਤਾਂ ਇਸ ਆਬਾਦੀ ਦੀ ਆਮਦਨ ਕਿੰਨੀ ਬਣਦੀ ਹੈ।
  • ਜੇ ਇਹ ਅੰਕੜਾ ਛੋਟਾ ਹੋਵੇ, ਤਾਂ ਇਸਦਾ ਮਤਲਬ ਹੈ ਕਿ ਗ਼ਰੀਬ ਲੋਕਾਂ ਦੀ ਆਮਦਨ ਘੱਟ ਹੈ।
  • ਉਦਾਹਰਨ: ਅਮਰੀਕਾ ਵਿੱਚ ਹੇਠਲੇ 50% ਲੋਕ ਸਿਰਫ 13.4% ਆਮਦਨ ਹੀ ਕਮਾਉਂਦੇ ਹਨ।

💰 Top 1% Wealth Share
ਅਮੀਰ 1% ਦੀ ਦੌਲਤ ਵਿੱਚ ਹਿੱਸੇਦਾਰੀ

  • ਇੱਥੇ ਦੌਲਤ ਤੋਂ ਭਾਵ ਮਕਾਨ, ਸੋਨਾ, ਸ਼ੇਅਰ, ਜ਼ਮੀਨ, ਬਚਤ ਸਮੇਤ ਹਰ ਉਹ ਵਸਤੂ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਹੁੰਦੀ ਹੈ।
  • ਇਹ ਅੰਕੜਾ ਦੱਸਦਾ ਹੈ ਕਿ ਦੇਸ਼ ਦੀ ਕੁੱਲ ਜਾਇਦਾਦ ਵਿੱਚੋਂ ਸਭ ਤੋਂ ਅਮੀਰ 1% ਲੋਕਾਂ ਕੋਲ ਕਿੰਨਾ ਹਿੱਸਾ ਹੈ।
  • ਉਦਾਹਰਨ: ਭਾਰਤ ਵਿੱਚ ਸਭ ਤੋਂ ਅਮੀਰ 1% ਲੋਕਾਂ ਕੋਲ 40.1% ਜਾਇਦਾਦ ਹੈ।

🧺 Bottom 50% Wealth Share
ਗ਼ਰੀਬ 50% ਦੀ ਦੌਲਤ ਵਿੱਚ ਹਿੱਸੇਦਾਰੀ

  • ਇਹ ਅੰਕੜਾ ਦੱਸਦਾ ਹੈ ਕਿ ਸਭ ਤੋਂ ਗ਼ਰੀਬ ਅੱਧੀ ਆਬਾਦੀ ਦੇ ਕੋਲ ਕੁੱਲ ਜਾਇਦਾਦ ਵਿੱਚੋਂ ਕਿੰਨਾ ਹਿੱਸਾ ਹੈ।
  • ਉਦਾਹਰਨ: ਅਮਰੀਕਾ ਵਿੱਚ ਹੇਠਲੇ 50% ਲੋਕਾਂ ਕੋਲ ਸਿਰਫ਼ 0.9% ਜਾਇਦਾਦ ਹੈ — ਜੋ ਬਹੁਤ ਘੱਟ ਹੈ।

🧠 ਆਉ ਦੇਖੀਏ, ਭਾਰਤ ਦੇ ਚੌਥੇ ਨੰਬਰ ਦੇ ਅਮੀਰ ਹੋਣ ਦਾ ਕੀ ਮਤਲਬ ਹੈ?

ਸਭ ਤੋਂ ਪਹਿਲਾਂ ਅੰਕੜਿਆਂ ਉੱਤੇ ਨਜ਼ਰ ਮਾਰਦੇ ਹਾਂ। ਉੱਪਰ ਦੱਸੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੇਠ ਲਿਖੇ ਅੰਕੜਿਆਂ ਉੱਤੇ ਗੌਰ ਕਰੋ-

ਸਭ ਤੋਂ ਪਹਿਲਾਂ ਅਮਰੀਕਾ, ਚੀਨ, ਜਰਮਨੀ, ਭਾਰਤ ਅਤੇ ਜਪਾਨ ਦੀ ਕੁੱਲ ਆਮਦਨ ਦੀ ਗੱਲ ਕਰਦੇ ਹਾਂ।

💵 GDP
(ਕੁੱਲ ਆਮਦਨ)

ਦੇਸ਼GDP
($ ਟ੍ਰਿਲੀਅਨ)
🇺🇸 ਅਮਰੀਕਾ30.51 (ਸਭ ਤੋਂ ਵੱਧ)
🇨🇳 ਚੀਨ19.23
🇩🇪 ਜਰਮਨੀ4.74
🇮🇳 ਭਾਰਤ4.19
🇯🇵 ਜਪਾਨ4.19

📌 ਭਾਰਤ ਅਤੇ ਜਪਾਨ ਦੀ GDP ਭਾਵ ਆਮਦਨ ਬਰਾਬਰ ਹੈ, ਪਰ ਅਮਰੀਕਾ ਦੀ ਆਮਦਨ ਦੋਵਾਂ ਤੋਂ 7 ਗੁਣਾ ਵੱਧ ਹੈ।

🧍‍♂️ GDP
ਪ੍ਰਤੀ ਵਿਅਕਤੀ
(Per Capita)

ਦੇਸ਼GDP
ਪ੍ਰਤੀ ਵਿਅਕਤੀ
($ ਹਜ਼ਾਰ)
🇺🇸 ਅਮਰੀਕਾ89.11
🇩🇪 ਜਰਮਨੀ55.91
🇯🇵 ਜਪਾਨ33.95
🇨🇳 ਚੀਨ13.69
🇮🇳 ਭਾਰਤ2.88 (ਸਭ ਤੋਂ ਘੱਟ)

📌 ਭਾਰਤ ਦੇ ਆਮ ਨਾਗਰਿਕ ਦੀ ਸਾਲ ਭਰ ਦੀ ਆਮਦਨ 2880 ਡਾਲਰ ਹੈ, ਅਮਰੀਕਾ ਦੇ ਲੋਕਾਂ ਦੀ ਤੁਲਨਾ ਵਿੱਚ ਇਹ 30 ਗੁਣਾ ਘੱਟ ਹੈ। ਜਾਪਾਨ ਦੇ ਨਾਗਰਿਕ ਦੀ ਔਸਤ ਆਮਦਨ 33950 ਡਾਲਰ ਹੈ, ਚੀਨ ਦੇ ਨਾਗਰਿਕ ਦੀ 13, 690 ਡਾਲਰ। ਭਾਰਤ ਦੇ ਨਾਗਰਿਕ ਦੀ ਔਸਤ ਆਮਦਨ ਪੰਜਾਂ ਦੇਸ਼ਾਂ ਵਿੱਚ ਸਭ ਤੋਂ ਘੱਟ ਹੈ।

🏦 ਅਮੀਰ 1% ਦੀ ਆਮਦਨ ਵਿੱਚ ਹਿੱਸੇਦਾਰੀ

ਦੇਸ਼Top 1% ਆਮਦਨ ਹਿੱਸਾ
🇯🇵 ਜਪਾਨ12.6% ✅ (ਸਭ ਤੋਂ ਘੱਟ)
🇩🇪 ਜਰਮਨੀ12.7%
🇨🇳 ਚੀਨ15.7%
🇺🇸 ਅਮਰੀਕਾ20.7%
🇮🇳 ਭਾਰਤ22.6% ❗ (ਸਭ ਤੋਂ ਵੱਧ)

📌 ਇਹ ਅੰਕੜਾ ਝੰਜੋੜ ਕੇ ਰੱਖ ਦੇਣ ਵਾਲਾ ਹੈ। ਭਾਰਤ ਦੀ ਕੁੱਲ੍ਹ ਆਮਦਨ ਵੱਧ ਰਹੀ ਹੈ ਕਿਉਂਕਿ ਭਾਰਤ ਦੇ 1% ਅਮੀਰ ਲੋਕਾਂ ਦੀ ਆਮਦਨ ਬਹੁਤ ਜ਼ਿਆਦਾ ਵੱਧ ਰਹੀ ਹੈ। ਉਦਾਹਰਨ ਲਈ ਭਾਰਤ ਦੇ 100 ਲੋਕਾਂ ਵਿੱਚੋਂ 1 ਅਮੀਰ 100 ਡਾਲਰ ਵਿੱਚੋਂ 22.60% ਕਮਾ ਰਿਹਾ ਹੈ। ਜਦ ਕਿ ਅਮਰੀਕਾ ਦਾ ਅਮੀਰ ਵੀ ਭਾਰਤ ਦੇ ਅਮੀਰ ਤੋਂ ਘੱਟ 20.70%, ਚੀਨ 15.7%, ਜਰਮਨੀ 12.7% ਅਤੇ ਜਾਪਾਨ ਸਭ ਤੋਂਂ ਘੱਟ 12.6% ਕਮਾ ਰਿਹਾ ਹੈ। ਗ਼ਰੀਬ ਨਾਗਰਿਕ ਦੀ ਕਮਾਈ ਕਿੰਨੀ ਹੈ? ਅੱਗੇ ਦੇਖਦੇ ਹਾਂ।

👨‍👩‍👧‍👦 ਘੱਟ ਆਮਦਨ ਵਾਲੇ 50% ਲੋਕਾਂ ਦੀ ਆਮਦਨ ਵਿੱਚ ਹਿੱਸੇਦਾਰੀ

ਦੇਸ਼Bottom 50% ਆਮਦਨ ਹਿੱਸਾ
🇩🇪 ਜਰਮਨੀ19.9% (ਸਭ ਤੋਂ ਵੱਧ)
🇯🇵 ਜਪਾਨ18.6%
🇮🇳 ਭਾਰਤ15.0%
🇨🇳 ਚੀਨ13.7%
🇺🇸 ਅਮਰੀਕਾ13.4% (ਸਭ ਤੋਂ ਘੱਟ)

📌 ਇਹ ਅੰਕੜਾ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ। ਜਿੱਥੇ ਭਾਰਤ ‘ਚ 100 ਵਿੱਚੋਂ 1 ਅਮੀਰ ਦੀ ਆਮਦਨ 22.6% ਹੈ ਤੇ ਉੱਥੇ ਹੀ 100 ਵਿੱਚੋਂ 50 ਗਰੀਬ ਵਿਅਕਤੀਆਂ ਦੀ ਕੁੱਲ੍ਹ ਆਮਦਨ ਸਿਰਫ 15% ਹੈ, ਯਾਨੀ 50 ਗ਼ਰੀਬ ਜੇਕਰ ਆਪਣੀ ਆਮਦਨ ਇਕ ਜਗ੍ਹਾ ਇਕੱਠੀ ਕਰਨ ਤਾਂ ਸਿਰਫ਼ ਕੁੱਲ੍ਹ ਆਮਦਨ 100 ਵਿੱਚੋਂ 15 ਹੀ ਬਣੇਗੀ। ਇਸ ਹਿਸਾਬ ਨਾਲ ਗ਼ਰੀਬ ਦੀ ਆਮਦਨ ਸੱਭ ਤੋਂ ਘੱਟ ਅਮਰੀਕਾ ਵਿੱਚ ਹੈ 50 ਗ਼ਰੀਬਾਂ ਦੀ ਕੁੱਲ੍ਹ ਆਮਦਨ ਮਾਤਰ 13.4%। ਜਾਪਾਨ ਦੇ ਗ਼ਰੀਬ ਦੀ ਆਮਦਨ ਵੀ ਭਾਰਤ ਦੇ ਗ਼ਰੀਬ ਦੀ ਆਮਦਨ ਤੋਂ ਜ਼ਿਆਦਾ 18.6% ਹੈ। ਜਰਮਨੀ ਵਿੱਚ ਗ਼ਰੀਬਾਂ ਦੀ ਆਮਦਨ ਸਭ ਤੋਂ ਵੱਧ 19.9% ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਰਮਂਨੀ ਦੇ 50 ਗ਼ਰੀਬ ਜਰਮਨੀ ਦੇ 1 ਅਮੀਰ (12.7%) ਨਾਲੋਂ ਵੱਧ ਕਮਾਉਂਦੇ ਹਨ।

💰 ਅਮੀਰ 1% ਦੀ ਦੌਲਤ ਵਿੱਚ ਹਿੱਸੇਦਾਰੀ

ਦੇਸ਼Top 1% Wealth Share
🇮🇳 ਭਾਰਤ40.1% (ਸਭ ਤੋਂ ਵੱਧ)
🇺🇸 ਅਮਰੀਕਾ34.8%
🇨🇳 ਚੀਨ30.3%
🇩🇪 ਜਰਮਨੀ27.6%
🇯🇵 ਜਪਾਨ24.8%

📌 ਭਾਰਤ ‘ਚ ਦੌਲਤ ਜਾਂ ਜਾਇਦਾਦ ਦੀ ਗ਼ੈਰ-ਬਰਾਬਰੀ ਸੱਭ ਤੋਂ ਜ਼ਿਆਦਾ ਹੈ। ਸਿਰਫ਼ 1% ਅਮੀਰਾਂ ਕੋਲ ਦੇਸ਼ ਦੀ ਅੱਧੀ ਤੋਂ ਜ਼ਿਆਦਾ ਦੌਲਤ ਹੈ। ਜਦ ਕਿ ਜਾਪਾਨ ਦੇ 1% ਅਮੀਰਾਂ ਕੋਲ 24.8% ਹੀ ਦੌਲਤ ਹੈ। ਚੀਨ ਦੇ ਅਮੀਰਾਂ ਕੋਲ 30.3% ਦੌਲਤ ਹੈ।

🧺 ਗ਼ਰੀਬ 50% ਲੋਕਾਂ ਦੀ ਦੌਲਤ ਵਿੱਚ ਹਿੱਸੇਦਾਰੀ

ਦੇਸ਼Bottom 50% Wealth Share
🇨🇳 ਚੀਨ6.4%
🇮🇳 ਭਾਰਤ6.4%
🇯🇵 ਜਪਾਨ4.0%
🇩🇪 ਜਰਮਨੀ3.5%
🇺🇸 ਅਮਰੀਕਾ0.9% (ਸਭ ਤੋਂ ਘੱਟ)

📌 ਇਹ ਅੰਕੜਾ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਦੀ ਭਿਆਨਕ ਸੱਚਾਈ ਨੰਗੀ ਕਰ ਦਿੰਦਾ ਹੈ। ਸਭ ਤੋਂ ਅਮੀਰ ਅਮਰੀਕਾ ਦੀ ਅੱਧੀ ਗ਼ਰੀਬ ਆਬਾਦੀ ਕੋਲ ਲਗਪਗ ਕੁੱਝ ਵੀ ਨਹੀਂ ਹੈ, 100 ਵਿੱਚੋਂ 50 ਅਮਰੀਕੀ ਗ਼ਰੀਬਾਂ ਦੀ ਦੌਲਤ ਜੋੜ ਕੇ ਵੀ ਸਿਰਫ਼ 0.9% ਬਣਦੀ ਹੈ। ਭਾਰਤ ਅਤੇ ਚੀਨ ਗ਼ਰੀਬਾਂ ਦੀ ਦੌਲਤ ਦੇ ਮਾਮਲੇ ਵਿੱਚ ਭਾਵੇਂ ਪਹਿਲੇ ਨੰਬਰ ‘ਤੇ ਹਨ ਪਰ ਅਸਲੀ ਚਿੰਤਾ ਦਾ ਮਸਲਾ ਅਮੀਰ ‘ਤੇ ਗ਼ਰੀਬ ਦਾ ਪਾੜਾ ਹੈ।

🧠 ਅੰਕੜੇ ਕੀ ਦੱਸਦੇ ਹਨ? (Analysis)

ਉਪਰੋਕਤ ਅੰਕੜਿਆਂ ਨੂੰ ਬਾਰੀਕੀ ਨਾਲ ਦੇਖਣ ‘ਤੇ ਪਤਾ ਲਗਦਾ ਹੈ ਕਿ ਭਾਰਤ ਵਿੱਚ ਅਮੀਰ ਤੇ ਗ਼ਰੀਬ ਦਾ ਪਾੜਾ ਸਭ ਤੋਂ ਜ਼ਿਆਦਾ ਹੈ।

➡️ ਭਾਰਤ ਦੀ ਆਮਦਨ ਅਤੇ GDP ਚੋਟੀ ਦੇ ਦੇਸ਼ਾਂ ਦੀ ਬਰਾਬਰੀ ਵੱਲ ਵੱਧ ਰਹੀ ਹੈ, ਪਰ ਜ਼ਿਆਦਾ ਆਮਦਨ ਤੇ ਦੌਲਤ ਉੱਤੇ ਅਮੀਰਾਂ ਦਾ ਕਬਜ਼ਾ ਹੈ।

➡️ ਭਾਰਤ ਵਿੱਚ 1 ਅਮੀਰ ਅਤੇ 50 ਗ਼ਰੀਬਾਂ ਦੀ ਦੌਲਤ ਵਿਚਾਲੇ ਪਾੜਾ 33.7% ਦਾ ਹੈ।

➡️ ਆਮਦਨ ਅਤੇ ਜਾਇਦਾਦ ਦਾ 1% ਲੋਕਾਂ ਕੋਲ ਇਕੱਠਾ ਹੋਣਾ, ਵੱਡੀ ਆਬਾਦੀ ਨੂੰ ਹਾਸ਼ੀਏ ਤੋਂ ਬਾਹਰ ਧੱਕ ਰਿਹਾ ਹੈ।

➡️ ਆਮਦਨ ਦੇ ਪਾੜੇ ਦੇ ਮਾਮਲੇ ਵਿੱਚ ਭਾਰਤ ਅਮਰੀਕਾ ਤੋਂ ਵੀ ਅੱਗੇ ਹੈ, ਜਦ ਕਿ ਦੌਲਤ ਦੇ ਪਾੜੇ ਦੇ ਮਾਮਲੇ ਵਿੱਚ ਅਮਰੀਕਾ ਭਾਰਤ ਤੋਂ ਸਿਰਫ਼ 0.2% ਹੀ ਅੱਗੇ ਹੈ। ਮਤਲਬ ਇਹ ਨਿਕਲਦਾ ਹੈ ਕਿ ਦੁਨੀਆ ਦੇ ਪਹਿਲੇ ਅਤੇ ਚੌਥਾ ਨੰਬਰ ਦੇ ਅਮੀਰ ਦੇਸ਼ਾਂ ਵਿੱਚ ਅਮੀਰ ਤੇ ਗ਼ਰੀਬ ਦਾ ਪਾੜਾ ਬਰਾਬਰ ਹੈ।

➡️ ਚੀਨ ਵਿੱਚ ਆਮਦਨ ਦਾ ਪਾੜਾ ਸਿਰਫ਼ 2% ਹੋਣ ਦੇ ਬਾਵਜੂਦ ਦੌਲਤ ਦਾ ਪਾੜਾ 23.9% ਹੈ।

➡️ ਜਰਮਨੀ ਦੇ ਅੰਕੜੇ ਬਹੁਤ ਦਿਲਚਸਪ ਹਨ। 50% ਗ਼ਰੀਬਾਂ ਦੀ ਆਮਦਨ ਜੋੜ ਕੇ 1% ਗ਼ਰੀਬਾਂ ਦੀ ਆਮਦਨ 7% ਤੋਂ ਵੀ ਵੱਧ ਹੋ ਜਾਂਦੀ ਹੈ। ਉਂਝ ਦੌਲਤ ਦਾ ਪਾੜਾ 24% ਦੇ ਨੇੜੇ ਹੈ। ਜੋ ਜਰਮਨੀ ਵਿੱਚ ਅਮੀਰ-ਗ਼ਰੀਬ ਦੇ ਆਰਥਕ ਪਾੜੇ ਨੂੰ ਸੰਤੁਲਨ ਬਣਾਉਂਦਾ ਹੈ।

➡️ ਜਾਪਾਨ ਵਿੱਚ 50% ਗ਼ਰੀਬਾਂ ਦੀ ਆਮਦਨ ਜੋੜ ਕੇ 1% ਗ਼ਰੀਬਾਂ ਦੀ ਆਮਦਨ 6% ਤੋਂ ਵੀ ਵੱਧ ਹੋ ਜਾਂਦੀ ਹੈ। ਉਂਝ ਦੌਲਤ ਦਾ ਪਾੜਾ 21% ਦੇ ਨੇੜੇ ਹੈ। ਇਹ ਚੋਟੀ ਦੇ ਅਮੀਰ ਦੇਸ਼ਾਂ ਵਿੱਚੋਂ ਸਭ ਤੋਂ ਘੱਟ ਹੈ।

🧠 ਨਿਚੋੜ ਕੀ ਹੈ?

ਹਾਲਾਂਕਿ ਭਾਰਤ ਦਾ ਅਰਥਚਾਰਾ ਵੱਡਾ ਹੋਇਆ ਹੈ, ਪਰ ਅੱਜ ਵੀ ਭਾਰਤ ਦੀ ਬਹੁਤ ਸਾਰੀ ਆਬਾਦੀ ਦੀ ਆਮਦਨ ਬਹੁਤ ਘੱਟ ਹੈ। ਵੱਡੀ ਆਬਾਦੀ ਕੋਲ ਬਹੁਤ ਘੱਟ ਜਾਇਦਾਦ ਹੈ। ਜ਼ਿਆਦਾਤਰ ਪੈਸਾ ਅਤੇ ਜਾਇਦਾਦ ਉਪਰਲੇ 1% ਅਮੀਰ ਲੋਕਾਂ ਕੋਲ ਹੈ।

➡️ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਹੈ — ਆਮ ਆਦਮੀ ਤੱਕ ਇਹ ਦੌਲਤ ਤੇ ਆਮਦਨ ਕਿਵੇਂ ਪਹੁੰਚੇ?

➡️ ਜਿਸ ਵੇਲੇ ਭਾਰਤ ਜਾਪਾਨ ਤੋਂ ਵੱਧ ਅਮੀਰ ਹੋਣ ਦਾ ਜਸ਼ਨ ਮਨਾ ਰਿਹਾ ਹੈ ਤਾਂ ਉਸ ਨੂੰ ਜਾਪਾਨ ਤੋਂ ਅਮੀਰ-ਗ਼ਰੀਬ ਵਿਚਲਾ ਪਾੜਾ ਘਟਾਉਣ ਦਾ ਗੁਰ ਵੀ ਸਿੱਖਣਾ ਪਵੇਗਾ।

➡️ ਸੋਚਣ ਵਾਲੀ ਗੱਲ ਇਹ ਵੀ ਹੈ ਕਿ 12.4 ਕਰੋੜ ਜਾਪਾਨੀ 143 ਕਰੋੜ ਭਾਰਤੀਆਂ ਦੇ ਬਰਾਬਰ ਆਮਦਨ ਪੈਦਾ ਕਰ ਰਹੇ ਹਨ। ਜੇ ਭਾਰਤ ਅੰਦਰ ਜਾਪਾਨ ਦੇ ਬਰਾਬਰ ਉਤਪਾਦਨ ਜਾਂ ਰੋਜ਼ਗਾਰ ਦੇ ਸਾਧਨ ਮਿਲਦੇ ਹਨ ਤਾਂ ਭਾਰਤ ਦੀ ਕੁੱਲ੍ਹ ਆਮਦਨ ਕਿੱਥੇ ਜਾ ਸਕਦੀ ਹੈ?

➡️ ਸਵਾਲਾ ਦਾ ਸਵਾਲ ਕਿ ਭਾਰਤ ਵਿੱਚ ਅਮੀਰ ਤੇ ਗ਼ਰੀਬ ਦਾ ਇੰਨਾ ਵੱਡਾ ਪਾੜਾ ਕਿਉਂ ਹੈ?

➡️ ਕੀ ਇਸ ਪਾੜੇ ਨੂੰ ਕਦੇ ਦੂਰ ਕੀਤਾ ਜਾ ਸਕੇਗਾ?

AI Disclaimer: ਇਹ ਰਿਪੋਰਟ ਪੱਤਰਕਾਰ ਵੱਲੋਂ ਆਪ ਲਈ ਗਈ ਹੈ, ਇਸ ਨੂੰ ਤਿਆਰ ਕਰਨ ਲਈ ਆਰਟੀਫ਼ਿਸ਼ਲ ਇੰਟੈਲੀਸ਼ਜੈਂਸ ਦੀ ਮਦਦ ਲਈ ਗਈ ਹੈ। ਸਾਰੇ ਅੰਕੜੇ ਮੀਡੀਆ ਵਿੱਚ ਛਪੇ ਅੰਤਰ-ਰਾਸ਼ਟਰੀ ਮੁਦਰਾ ਫ਼ੰਡ ਵੱਲੋਂ ਜਾਰੀ ਸੂਚਨਾ ਦੇ ਆਧਾਰ ‘ਤੇ ਇਸ ਰਿਪੋਰਟ ਦੇ ਪੱਤਰਕਾਰ ਵੱਲੋਂ ਆਪ ਇਕੱਤਰ ਕੀਤੇ ਗਏ ਹਨ। ਅੰਕੜਿਆਂ ਦਾ ਇਕ ਤੋਂ ਵਧੇਰੇ ਸਰੋਤਾਂ ਨਾਲ ਮਿਲਾਣ ਕੀਤਾ ਗਿਆ ਹੈ। ਪੂਰੀ ਰਿਪੋਰਟ ਪੱਤਰਕਾਰ ਵੱਲੋਂ ਲਿਖੀ ਗਈ ਹੈ, ਜਦ ਕਿ ਅੰਕੜਿਆਂ ਦੇ ਜੋੜ-ਘਟਾਉ ਅਤੇ ਵਿਸ਼ਲੇਸ਼ਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਮਦਦ ਲਈ ਗਈ ਹੈ। ਲਿਖਤ ਨੂੰ ਪੜ੍ਹਨ ਤੇ ਦਿੱਖ ਵਿੱਚ ਸੁਖਾਲਾ-ਸੋਹਣਾ ਬਣਾਉਣ ਲਈ ਵੀ ਆਰਟੀਫ਼ਿਸ਼ੀਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ। ਜ਼ੋਰਦਾਰ ਟਾਈਮਜ਼ ਪਾਰਦਰਸ਼ੀ ਅਦਾਰਾ ਹੈ। ਅਸੀਂ ਪਾਠਕਾਂ ਤੇ ਮਾਹਿਰਾਂ ਦੇ ਵਿਚਾਰਾਂ ਤੇ ਸੁਝਾਵਾਂ ਦਾ ਸਨਮਾਨ ਕਰਦੇ ਹਾਂ। ਜੇ ਅੰਕੜਿਆਂ ਜਾਂ ਰਿਪਰੋਟ ਵਿੱਚ ਕੋਈ ਵੀ ਊਣਤਾਈ ਨਜ਼ਰ ਆਉਂਦੀ ਹੈ ਤਾਂ ਸਾਨੂੰ zordartimes@gmail.com ‘ਤੇ ਸੰਪਰਕ ਕਰੋ। ਅਸੀਂ ਲੋੜੀਂਦੀ ਸੋਧ ਕਰਨ ਦੀ ਕੋਸ਼ਿਸ਼ ਕਰਾਂਗੇ।

ਹਰ ਵਿਸ਼ੇ ਦੀਆਂ ਸ਼ਾਨਦਾਰ ਕਿਤਾਬਾਂ ਪੜ੍ਹਨ ਲਈ ਕਲਿੱਕ ਕਰੋ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com