ਹੁਣ ਸਰਤਾਜ ਬਚਾਏਗਾ ਰੁੱਖ


ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ।

ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀ

ਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ ਸਵੈ-ਸੇਵੀ ਸੰਸਥਾ ਨੇਚਰ ਟ੍ਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ ਨੇ ਸਰਤਾਜ ਨੂੰ ਪੰਜ ਸਾਲਾਂ ਲਈ ਸੰਸਥਾ ਦਾ ‘ਬਰੈਂਡ ਐਂਬੈਸਡਰ’ ਬਣਾਏ ਜਾਣ ਦਾ ਐਲਾਨ ਕੀਤਾ। ਲੱਖੇਵਾਲੀ ਮੁਤਾਬਕ ਸਰਤਾਜ ਨੇ ਇਹ ਕਦਮ ਕੈਨੇਡਾ ਰਹਿੰਦੇ ਪ੍ਰਵਾਸੀ ਪੰਜਾਬੀ ਪ੍ਰਮੋਟਰ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਇਕਬਾਲ ਮਾਹਲ ਨੇ ਹੀ ਸਰਤਾਜ ਨੂੰ ਦੇਸ਼-ਵਿਦੇਸ਼ ਦੇ ਮੰਚਾਂ ਉੱਤੇ ਪੇਸ਼ ਕਰ ਕੇ ਗਾਇਕੀ ਦੇ ਪਿੜ ਵਿਚ ਉਤਾਰਿਆ ਸੀ।ਇਸ ਮੌਕੇ ਸਤਿੰਦਰ ਸਰਤਾਜ ਨੂੰ ਚਿੱਤਰਕਾਰ ਸੁਖਵੰਤ ਵੱਲੋਂ ਚਿਤਰਿਆ ਗਿਆ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਲਿਖੀ ਕਵਿਤਾ ਦਾ ਪੋਸਟਰ ਭੇਂਟ ਕੀਤਾ ਗਿਆ।

      ਇਸ ਮੌਕੇ ਸਤਿੰਦਰ ਸਰਤਾਜ ਨੇ ਆਖਿਆ ਕਿ ਨੇਚਰ ਟ੍ਰੀ ਫਾਉਂਡੇਸ਼ਨ ਲਈ ਉਹ ਰੁੱਖ ਦੀ ਸਲਾਮਤੀ ਅਤੇ ਵਾਤਾਵਰਨ ਸੰਭਾਲ ਸੰਬੰਧੀ ਇਕ ਵਿਸ਼ਸ਼ ਨਜ਼ਮ ਲਿਖ ਕੇ ਆਪਣੀ ਆਵਾਜ਼ ਵਿਚ ਰਿਕਾਰਡ ਕਰ ਕੇ ਇਸ ਸੰਸਥਾ ਨੂੰ ਭੇਂਟ ਕਰਨਗੇ।ਇਸ ਤੋਂ ਪਹਿਲਾਂ ਵੀ ਉਹ ਆਪਣੇ ਗੀਤ ਮੋਤੀਆ, ਚਮੇਲੀ… ਰਾਹੀਂ ਪੰਜਾਬ ਤੋਂ ਅਲੋਪ ਹੋ ਰਹੇ ਰਵਾਇਤੀ ਫੁੱਲਾਂ ਅਤੇ ਰੁੱਖਾਂ ਦੀ ਖੂਬਸੂਰਤੀ ਬਿਆਨ ਕਰ ਚੁੱਕੇ ਹਨ।
      
ਇਕਬਾਲ ਮਾਹਲ ਨੇ ਆਖਿਆ ਕਿ ਹਰ ਕਲਾਕਾਰ ਨੂੰ ਸਮਾਜ ਲਈ ਸਾਰਥਿਕ ਕਾਰਜ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਸਤਿੰਦਰ ਸਰਤਾਜ ਰਾਹੀਂ ਵੀ ਇਹ ਸੁਨੇਹਾ ਪੂਰੇ ਸਮਾਜ ਲਈ ਸਾਰਥਿਕ ਬਣੇਗਾ। ਪੱਤਰਕਾਰ ਮਿਲਣੀ ਦੌਰਾਨ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਕਮਲਜੀਤ ਨੀਲੋਂ, ਪਵਨਦੀਪ ਖੰਨਾ, ਡਾ: ਹੀਰਾ ਸਿੰਘ ਆਦਿ ਹਾਜ਼ਰ ਸਨ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply