ਰਾਸ਼ਟਰਪਤੀ ਕੋਵਿੰਦ ਦਾ ਟਵਿੱਟਰ ਅਤੇ ਫ਼ੇਕ ਫ਼ੋਲੋਅਰਜ਼ ਦੀ ਫ਼ੇਕ ਖ਼ਬਰ

14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਹੈਂਡਲ ਉੱਤੇ 3 ਲੱਖ ਤੋਂ ਜ਼ਿਆਦਾ ਫੋਲੋਅਰਜ਼ ਆ ਜਾਣ ਦੀ ਅਫ਼ਵਾਹ ਵਾਲੀ ਖ਼ਬਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਕੁਝ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਨੇ ਬਿਨਾਂ ਤਕਨੀਕੀ ਪੱਖ ਨੂੰ ਦੇਖੇ ਜਾਂ ਜਾਣਬੁੱਝ ਕੇ ਲੁਕਾਉਂਦੇ ਹੋਏ ਕੇ ਇਸ ਗੱਲ ਨੂੰ ਹਵਾ ਦਿੱਤੀ। ਜਦੋਂ ਕੁਝ ਸੋਸ਼ਲ ਮੀਡੀਆ ਮਾਹਿਰਾਂ ਨੇ ਇਸ ਗੱਲ ਦੀ ਘੋਖ ਕੀਤੀ ਤਾਂ ਮਾਮਲਾ ਦੀ ਅਸਲੀਅਤ ਸਾਹਮਣੇ ਆਈ ਅਤੇ ਇਹ 3 ਲੱਖ ਫੋਲੋਅਰ ਵਾਲੀ ਗੱਲ ਕੋਰੀ ਅਫ਼ਵਾਹ ਨਿਕਲੀ। ਦਰਅਸਲ ਇਸ ਗੱਲ ਦੇ ਤਕਨੀਕੀ ਪੱਖ ਨੂੰ ਸਮਝਣ ਲਈ ਟਵਿੱਟਰ ਦੀਆਂ ਕੁਝ ਤਕਨੀਕੀ ਬਾਰੀਕੀਆਂ ਨੂੰ ਸਮਝਣਾ ਪਵੇਗਾ।
ਫੇਸਬੁੱਕ ਵਾਂਗ ਹੀ ਟਵਿੱਟਰ ਵਿਚ ਵੀ ਹਰ ਬੰਦੇ ਦੀ ਇਕ ਆਈ. ਡੀ. ਹੁੰਦੀ ਹੈ, ਉਸਨੂੰ ਉਸਦਾ ਹੈਂਡਲ ਕਿਹਾ ਜਾਂਦਾ ਹੈ।ਉਸ ਹੈਂਡਲ ਨਾਲ ਲੌਗਿਨ ਕਰਨ ਉੱਤੇ ਫੇਸਬੁੱਕ ਵਾਂਗ ਹੀ ਨਿਊਜ਼ ਫ਼ੀਡ ਖੁੱਲ੍ਹ ਜਾਂਦੀ ਹੈ। ਹੈਂਡਲ ਵਾਲਾ ਬੰਦਾ ਜੋ ਵੀ ਪੋਸਟ ਪਾਉਂਦਾ ਹੈ, ਉਸਨੂੰ ਟਵੀਟ ਕਿਹਾ ਜਾਂਦਾ ਹੈ, ਜੋ ਉਸਦੀ ਟਾੲਲੀਲਾਈਨ ਉੱਪਰ ਫੇਸਬੁੱਕ ਦੀ ਟਾਈਮਲਾਈਨ ਵਾਂਗ ਹੀ ਦੇਖੇ ਜਾ ਸਕਦੇ ਹਨ। ਫੇਸਬੁੱਕ ਉੱਤੇ ਤਾਂ ਅਸੀਂ ਜਿੰਨੀ ਮਰਜ਼ੀ ਲੰਮੀ ਪੋਸਟ ਲਿਖ ਸਕਦੇ ਹਾਂ ਪਰ ਟਵਿੱਟਰ ਉੱਤੇ ਇਕ ਪੋਸਟ ਸਿਰਫ਼ 140 ਅੱਖਰਾਂ (ਸਪੇਸ ਸਮੇਤ) ਵਿਚ ਲਿਖਣ ਦੀ ਪਾਬੰਦੀ ਹੁੰਦੀ ਹੈ। ਸ਼ਾਇਦ ਤਾਂਹੀ ਸਾਡੇ ਜ਼ਿਆਦਾਤਰ (ਸਾਰੇ ਨਹੀਂ) ਪੰਜਾਬੀ ਟਵਿੱਟਰ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲੰਮੀਆਂ-ਲੰਮੀਆਂ ਛੱਡਣ ਦੀ ਜ਼ਿਆਦਾ ਆਦਤ ਹੈ। ਤੁਸੀਂ ਹੈਂਡਲ ਕੋਈ ਵੀ ਯੂਜ਼ਰ ਨੇਮ ਵਾਲਾ ਚੁਣ ਸਕਦੇ ਹੋ ਅਤੇ ਉਸ ਨਾਲ ਆਪਣਾ ਅਸਲੀ ਨਾਮ ਦਰਜ ਕਰਨਾ ਹੁੰਦਾ ਹੈ। 
president ram nath kovind fake twitter followers
ਹੁਣ ਆਉਣੇ ਆਂ 13ਵੇਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਮਾਮਲੇ ਉੱਪਰ। ਅਸਲ ਵਿਚ ਜਿੰਨੇ ਵੀ ਸਰਕਾਰੀ ਅਹੁਦੇ ਹੁੰਦੇ ਹਨ, ਉਨ੍ਹਾਂ ਦੇ ਟਵਿੱਟਰ ਹੈਂਡਲ ਉਨ੍ਹਾਂ ਦੇ ਦਫ਼ਤਰ ਦੇ ਨਾਮ ਉੱਤੇ ਹੁੰਦੇ ਹਨ ਤਾਂਕਿ ਕੋਈ ਵੀ ਨੇਤਾ ਜਾਂ ਅਫ਼ਸਰ ਬਦਲ ਜਾਵੇ ਹੈਂਡਲ (ਯਾਨੀ ਆਈਡੀ) ਉਹੀ ਰਹੇ। ਉਸ ਉੱਤੋਂ ਜੋ ਵੀ ਸੂਚਨਾਵਾਂ ਜਾਂ ਵਿਚਾਰ ਦਿੱਤੇ ਜਾਂਦੇ ਹਨ ਉਹ ਦਫ਼ਤਰ ਦਾ ਰਿਕਾਰਡ ਮੰਨੇ ਜਾਂਦੇ ਹਨ। ਇਸ ਤਰ੍ਹਾਂ ਉਹ ਹੈਂਡਲ ਉਸ ਦਫ਼ਤਰ ਦੀ ਡਿਜੀਟਲ ਸੰਪੱਤੀ ਹੁੰਦਾ ਹੈ। ਓਬਾਮਾ ਦੇ ਰਾਸ਼ਟਰਪਤੀ ਬਣਨ ਤੱਕ ਟਵਿੱਟਰ ਵਿਚ ਇਸ ਬਾਰੇ ਕੋਈ ਇੰਤਜ਼ਾਮ ਨਹੀਂ ਸੀ ਕਿ ਜਦੋਂ ਨਵਾਂ ਰਾਸ਼ਟਰਪਤੀ ਆਵੇ ਤਾਂ ਅਮਰੀਕੀ ਰਾਸ਼ਟਰਪਤੀ ਭਵਨ ਦਾ ਟਵਿੱਟਰ ਅਕਾਊਂਟ ਨਵੇਂ ਰਾਸ਼ਟਰਪਤੀ ਨੂੰ ਕਿਵੇਂ ਦਿੱਤਾ ਜਾਵੇ। ਸੋ, ਟਰੰਪ ਦੇ ਰਾਸ਼ਟਰਪਤੀ ਬਣਨ ਵੇਲੇ ਟਵਿੱਟਰ ਨੇ ਇਸਦਾ ਹੱਲ ਕੱਢਿਆ, ਉਹ ਹੱਲ ਕੀ ਸੀ, ਉਸਨੂੰ ਭਾਰਤ ਦੇ ਨਵੀਂ ਰਾਸ਼ਟਰਪਤੀ ਦੇ ਹਵਾਲੇ ਨਾਲ ਸਮਝਦੇ ਹਾਂ। 13ਵੇਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਾ ਆਪਣਾ ਕੋਈ ਨਿੱਜੀ ਟਵਿੱਟਰ ਹੈਂਡਲ ਨਹੀਂ ਸੀ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਰਾਸ਼ਟਰਪਤੀ ਭਵਨ ਨੇ ਉਨ੍ਹਾਂ ਵਾਸਤੇ ਰਾਸ਼ਟਰਪਤੀਭਵਨ ਨਾਮ (@RashtrapatBhvn)  ਵਾਲਾ ਹੈਂਡਲ ਬਣਾਇਆ ਜੋ ਕਿ ਅਸਲ ਵਿਚ ਪ੍ਰਣਾਬ ਮੁਖਰਜੀ ਦਾ ਨਿੱਜੀ ਹੈਂਡਲ ਨਾ ਹੋ ਕੇ ਰਾਸ਼ਟਰਪਤੀ ਭਵਨ ਦੇ ਦਫ਼ਤਰ ਦਾ ਹੈਂਡਲ ਹੈ। ਉਸ ਉੱਪਰ ਰਾਸ਼ਟਰਪਤੀ ਹੁੰਦੇ ਹੋਏ ਨਾਮ ਪ੍ਰਣਾਬ ਮੁਖਰਜੀ ਦਾ ਸੀ ਅਤੇ ਤਸਵੀਰ ਵੀ ਉਨ੍ਹਾਂ ਦੀ ਲੱਗੀ ਹੋਈ ਸੀ। ਜਦੋਂ ਪ੍ਰਣਾਬ ਮੁਖਰਜੀ ਦਾ ਕਾਰਜਕਾਲ ਪੂਰਾ ਹੋਇਆ ਤਾਂ ਇਸ ਸਰਕਾਰੀ ਹੈਂਡਲ ਦੇ ਤਿੰਨ ਲੱਖ ਤੋਂ ਜ਼ਿਆਦਾ ਫ਼ਾਲੋਅਰਜ਼ ਸਨ। 


ਜ਼ਿਆਦਾਤਰ ਦੇਸੀ ਬੰਦੇ ਹਰ ਰੋਜ਼ ਈ ਫੇਸਬੁੱਕ ’ਤੇ ਆਪਣਾ ਨਾਮ ਬਦਲ ਕੇ ਅਤੇ ਪ੍ਰੋਫ਼ਾਈਲ ਪਿੱਕ ਬਦਲ ਕੇ ਸਵਾਦ ਲੈਂਦੇ ਰਹਿੰਦੇ ਹਨ, ਪਰ ਸਰਕਾਰੀ ਹੈਂਡਲ ਵਿਚ ਇਸਦਾ ਮਨੋਰਥ ਹੁੰਦਾ ਹੈ। ਜਦੋਂ 14ਵੇਂ ਰਾਸ਼ਟਰਪਤੀ ਨੇ ਆਪਣਾ ਅਹੁਦਾ ਸੰਭਾਲਿਆ ਤਾਂ ਇਸ ਹੈਂਡਲ ਤੋਂ ਪ੍ਰਣਾਬ ਮੁਖਰਜੀ ਦਾ ਨਾਮ ਬਦਲ ਕੇ ਰਾਮਨਾਥ ਕੋਵਿੰਦ ਕਰ ਦਿੱਤਾ ਗਿਆ ਅਤੇ ਤਸਵੀਰ ਵੀ ਕੋਵਿੰਦ ਹੁਰਾਂ ਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਜਿਹੜੇ ਤਿੰਨ ਲੱਖ ਫ਼ਾਲੋਅਰਜ਼ ਪਹਿਲਾਂ ਸਨ ਉਹੀ ਮੌਜੂਦ ਰਹੇ। ਇਸ ਵਿਚ ਇਕ ਹੋਰ ਅਹਿਮ ਮਸਲਾ ਇਹ ਸੀ ਕਿ ਜੋ ਟਵੀਟ ਪੋਸਟਾਂ ਪ੍ਰਣਾਬ ਮੁਖਰਜੀ ਨੇ ਆਪਣੇ ਕਾਰਜਕਾਲ ਵਿਚ ਕੀਤੀਆਂ ਉਨ੍ਹਾਂ ਦਾ ਕੀ ਕੀਤਾ ਜਾਵੇ। ਸੋ ਉਨ੍ਹਾਂ ਨੂੰ ਸੰਭਾਲਣ ਲਈ ਇਕ ਨਵਾਂ ਟਵੀਟਰ ਹੈਂਡਲ ‘ਪ੍ਰੈਜ਼ੀਡੈਂਟਆਫ਼ਇੰਡੀਆਂ13’ ਭਾਵ ਭਾਰਤ ਦੇ 13ਵੇਂ ਰਾਸ਼ਟਰਪਤੀ (@POI13) ਬਣਾਇਆ ਗਿਆ। ਇਸ ਤਰ੍ਹਾਂ ਜਿਵੇਂ ਸਟੋਰ ਰੂਮ ਦਫ਼ਤਰਾਂ ਦਾ ਪੁਰਾਣਾ ਰਿਕਾਰਡ ਇਕ ਖ਼ਾਸ ਅਲਮਾਰੀ ਵਿਚ ਸੰਭਾਲ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਉਸਨੂੰ ਨੰਬਰ ਲੱਗ ਜਾਂਦਾ ਹੈ, ਉਵੇਂ ਹੀ ਬਤੌਰ 13ਵੇਂ ਰਾਸ਼ਟਰਪਤੀ ਇਸ ਹੈਂਡਲ ਉੱਤੇ ਪ੍ਰਣਾਬ ਮੁਖਰਜੀ ਦੇ ਟਵੀਟਾਂ ਦਾ ਸਾਰਾ ਰਿਕਾਰਡ ਵਾਲੇ @POI13 ਹੈਂਡਲ ਉੱਤੇ ਸਾਂਭਿਆ ਗਿਆ ਹੈ। ਇਸ ਉੱਤੇ ਤਸਵੀਰ ਅਤੇ ਨਾਮ ਵੀ ਪ੍ਰਣਾਬ ਮੁਖਰਜੀ ਦਾ ਹੈ। ਕਿਉਂਕਿ ਇਹ ਨਵਾਂ ਹੈਂਡਲ ਰਾਸ਼ਟਰਪਤੀ ਭਵਨ ਵਾਲੇ ਪੁਰਾਣੇ ਹੈਂਡਲ ਦੇ ਰਿਕਾਰਡ ਵਿਚੋਂ ਕੱਢ ਕੇ ਬਣਾਇਆ ਗਿਆ ਹੈ, ਇਸ ਲਈ ਇਹ ਹੈਂਡਲ ਰਾਸ਼ਟਰਪਤੀ ਭਵਨ ਵਾਲੇ ਹੈਂਡਲ ਨੂੰ ਫ਼ਾਲੋ ਕਰਦਾ ਹੋਇਆ ਨਜ਼ਰ ਆਉਂਦਾ ਹੈ। ਜਿਹੜੇ ਕਹਿ ਰਹੇ ਹਨ ਕਿ ‘ਨਵੇਂ ਰਾਸ਼ਟਰਪਤੀ ਨੂੰ ਸਿਰਫ਼ ਸਾਬਕਾ ਰਾਸ਼ਟਰਪਤੀ ਫ਼ਾਲੋ ਕਰਦੇ ਹਨ’ ਅਸਲ ਵਿਚ ਉਸਦਾ ਤਕਨੀਕੀ ਕਾਰਨ ਇਹੀ ਹੈ। ਇਹ ਦੋਵੇਂ ਹੀ ਹੈਂਡਲ @RashtrapatBhvn ਅਤੇ @POI13 ਰਾਸ਼ਟਰਪਤੀ ਭਵਨ ਦੇ ਸਰਕਾਰੀ ਹੈਂਡਲ ਹਨ ਅਤੇ ਆਪਸ ਵਿਚ ਨੱਥੀ ਹਨ।  @POI13 ਵਾਲੇ ਹੈਂਡਲ ਉੱਤੇ ਪ੍ਰਣਾਬ ਮੁਖਰਜੀ ਦੀ ਤਸਵੀਰ ਅਤੇ ਉਨ੍ਹਾਂ ਦਾ ਪੁਰਾਣਾ ਰਿਕਾਰਡ ਹੈ ਪਰ ਉਸ ਉੱਤੇ ਨਾ ਕੋਈ ਨਵਾਂ ਟਵੀਟ ਹੋ ਸਕਦਾ ਹੈ ਅਤੇ ਨਾ ਹੀ ਉਸਦਾ ਕੰਟਰੋਲ ਪ੍ਰਣਾਬ ਮੁਖਰਜੀ ਕੋਲ ਹੈ। ਉਹ ਸਿਰਫ਼ ਰਿਕਾਰਡ ਵਾਲਾ ਹੈਂਡਲ ਹੈ ਕਿ ਜੇ ਕਿਸੇ ਨੇ ਪ੍ਰਣਾਬ ਮੁਖਰਜੀ ਦੇ ਕਾਰਜਕਾਲ ਦੌਰਾਨ ਕੀਤੇ ਟਵੀਟ ਦੇਖਣੇ ਹੋਣ ਤਾਂ ਇੱਥੇ ਦੇਖ ਸਕਦਾ ਹੈ। ਹੁਣ ਪ੍ਰਣਾਬ ਮੁਖਰਜੀ ਨੇ ਆਪਣਾ ਨਿੱਜੀ ਹੈਂਡਲ @CitiznMukherjee ਵੱਖਰਾ ਬਣਾ ਲਿਆ ਹੈ, ਜੋ ਨਵੇਂ ਸਿਰੇ ਤੋਂ ਚੱਲੇਗਾ ਅਤੇ ਉਹ ਆਪਣੇ ਨਵੇਂ ਫ਼ਾਲੋਅਰ ਜੋੜਣਗੇ। ਰਾਸ਼ਟਰਪਤੀ ਦੇ ਅਹੁਦੇ ਦੇ ਨਾਲ-ਨਾਲ @RashtrapatBhvn ਵਾਲੇ ਹੈਂਡਲ ਉੱਤੇ ਹੁਣ ਰਾਮ ਨਾਥ ਕੋਵਿੰਦ ਬਿਰਾਜਮਾਨ ਹੋ ਚੁੱਕੇ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਣਾਬ ਮੁਖਰਜੀ ਤੋਂ ਮਿਲੇ 3 ਲੱਖ ਤੋਂ ਜ਼ਿਆਦਾ ਫਾਲੋਅਰਜ਼ ਪ੍ਰਾਪਤ ਕਰਨ ਵਾਲੇ ਰਾਮ ਨਾਥ ਕੋਵਿੰਦ ਆਪਣੇ ਕਾਰਜਕਾਲ ਰਾਸ਼ਟਰਪਤੀ ਭਵਨ ਦੇ ਖ਼ਾਤੇ ਵਿਚ ਹੋਰ ਕਿੰਨੇ ਨਵੇਂ ਫ਼ਾਲੋਅਰਜ਼ ਜੋੜਦੇ ਹਨ ਜਾਂ ਇਹ ਅੰਕੜਾਂ ਇਸ ਤੋਂ ਵੀ ਥੱਲੇ ਜਾਵੇਗਾ। ਇਹ ਤਾਂ ਸਮਾਂ ਹੀ ਦੱਸੇਗਾ।


ਅਫ਼ਸੋਸ ਦੀ ਗੱਲ ਇਹ ਹੈ ਕਿ ਰਿਪਬਲਿਕ, ਟਾਈਮਜ਼ ਆਫ਼  ਇੰਡੀਆ, ਜ਼ੀ ਨਿਊਜ਼, ਫਾਈਨੈਂਸ਼ਲ ਐਕਸਪ੍ਰੈਸ ਵਰਗੇ ਵੱਡੇ ਅੱਖ਼ਬਾਰਾਂ ਅਤੇ ਚੈਨਲਾਂ ਨੇ ਵੀ  ਇਹ ਫ਼ੇਕ ਖ਼ਬਰ ਛਾਪੀ ਅਤੇ ਚਲਾਈ। ਇਸ ਨਾਲ ਇਨ੍ਹਾਂ ਵੱਡੇ ਨਾਮਾਂ ਦੀ ਭਰੋਸੇਯੋਗਤਾ ਉੱਤੇ ਵੀ ਸਵਾਲ ਖੜ੍ਹਾ ਹੁੰਦਾ ਹੈ। ਸਭ ਤੋਂ ਪਹਿਲਾਂ ਸਭ ਤੋਂ ਤੇਜ਼ ਦੇ ਚੱਕਰ ਵਿਚ ਦਰਸ਼ਕਾਂ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਉਣਾ ਮੀਡੀਆ ਦੇ ਭਵਿੱਖ ਲਈ ਵੱਡਾ ਖ਼ਤਰਾ ਹੈ।
ਸਰੋਤ : www.altnews.in

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

,

by

Tags:

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com