controversies, Cultural News, DIljit Dosanjh, Entertainment, Ludhiana, punjabi-music, ਖ਼ਬਰਾਂ, ਗਾਇਕ, ਦਿਲਜੀਤ ਦੋਸਾਂਝ, ਲੁਧਿਆਣਾ
ਆਖ਼ਿਰ ਗਾਇਕ ਦਿਲਜੀਤ ਬਣ ਹੀ ਗਿਆ ਨੰਬਰ ਵਨ…
ਦਿਲਜੀਤ ਨੂੰ ਚਾਹੁੰਣ ਵਾਲਿਆਂ ਦੇ ਨਾਲ-ਨਾਲ ਇਹ ਖ਼ਬਰ ਪੜ੍ਹ ਕੇ ਦਿਲਜੀਤ ਨੂੰ ਨਾ-ਪਸੰਦ ਕਰਨ ਵਾਲੇ ਵੀ ਸ਼ਾਇਦ ਅਜੀਬ ਮਹਿਸੂਸ ਕਰਨ ਕਿ ਦਿਲਜੀਤ ਬਾਕੀ ਸਾਰੇ ਗਾਇਕਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਜਨਾਬ ਜੇ ਤੁਸੀ ਸੋਚ ਰਹੇ ਹੋ ਕਿ ਪੰਜਾਬੀ ਗਾਇਕੀ ਵਿਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਤਾਂ ਤੁਸੀ ਬਿਲਕੁਲ ਗਲਤ ਸੋਚ ਰਹੇ ਹੋ, ਦਰਅਸਲ ਉਹ ਲੱਚਰ ਗਾਇਕੀ ਵਿਚ ਨੰਬਰ ਇੱਕ ਗਿਣਿਆ ਗਿਆ ਹੈ। ਅਜਿਹਾ ਅਸੀ ਨਹੀਂ ਕਹਿ ਰਹੇ, ਇਹ ਕਹਿਣਾ ਹੈ ਇਸ਼ਤਰੀ ਜਾਗ੍ਰਿਤੀ ਮੰਚ ਦਾ ਜਿਹਨਾਂ ਨੇ ਮੰਗਲਵਾਰ ਨੂੰ ਲੁਧਿਆਣੇ ਦੇ ਇਲਾਕੇ ਦੁੱਗਰੀ ਸਥਿਤ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾ ਦਿੱਤਾ। ਸੈਂਕੜੇ ਦੀ ਗਿਣਤੀ ਵਿਚ ਸ਼ਹਿਰ ਦਾ ਮਾਰਚ ਕਰਦੀਆਂ ਹੋਈਆਂ ਔਰਤਾਂ ਦਿਲਜੀਤ ਦੇ ਘਰ ਪਹੁੰਚੀਆਂ ਜਿਨ੍ਹਾਂ ਦੇ ਹੱਥਾਂ ਵਿਚ ‘ਅਸ਼ਲੀਲ ਗਾਇਕ ਦਿਲਜੀਤ ਮੁਰਦਾਬਾਦ’ ਲਿਖੇ ਹੋਏ ਬੈਨਰ ਫੜੇ ਹੋਏ ਸਨ। ਪੂਰਾ ਦਿਨ ਚੱਲੇ ਧਰਨੇ ਦੌਰਾਨ ਔਰਤਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਮੁਹਿੰਮ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਪੰਜਾਬੀ ਗਾਇਕਾਂ ਵਲੋ ਸਭਿਆਚਾਰ ਦਾ ਮਿਆਰ ਡੇਗ ਕੇ ਪੇਸ਼ ਕੀਤੀ ਜਾਂਦੀ ਲੱਚਰ ਗਾਇਕੀਂ ਵਿਰੁੱਧ...