ਉਹ ਬੁਲਾ ਰਿਹਾ ਹੈ…
ਰਾਤ ਦੇ ਦੋ ਵਜੇ ਮੈਂ ਅੱਖਾਂ ਬੰਦ ਕਰਕੇ ਸੋਚ ਰਿਹਾ ਸਾਂ, ਭਗਤ ਸਿੰਘ ਦਾ ਦਿਨ ਆਉਣ ਵਾਲਾ ਹੈ। ਹਾਲੇ ਸੋਚ ਦੇ ਪੰਛੀ ਨੇ ਪਰ ਖੋਲ੍ਹੇ ਹੀ ਸਨ ਕਿ ਵਿਚਾਰਾਂ ਦੀ ਦੁਨੀਆ ਅੰਦਰ ਧੂੰਏ ਦੇ ਬੱਦਲਾਂ ਵਿਚੋਂ ਨਿਕਲ ਕੇ ਇਕ ਪਰਛਾਵਾਂ ਮੈਨੂੰ ਅਪਣੇ ਵੱਲ ਵੱਧਦਾ ਹੋਇਆ ਨਜ਼ਰ ਅਇਆ। ਇਸ ਰੂਹ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਸਨੇ ਇਸ਼ਾਰਾ ਕਰਕੇ ਮੈਨੂੰ ਇਕ ਸੁਨੇਹਾ ਲਿਖਣ ਲਈ ਕਿਹਾ ਅਤੇ ਮੇਰੀ ਕਲਮ ਕਾਗਜ਼ ਤੇ ਦੌੜਣ ਲੱਗੀ, ਉਸਨੇ ਲਿਖਵਾਇਆ- ਚਿੱਤਰਕਾਰੀ: ਗੁਰਪ੍ਰੀਤ ਸਿੰਘ, ਆਰਟਿਸਟ, ਬਠਿੰਡਾ ਸਭ ਤੋਂ ਪਹਿਲਾਂ ਮੈਂ ਅਪਣੇ ਦੇਸ਼ ਦੇ ਨੇਤਾਵਾਂ, ਰਾਜਨੀਤਿਕ ਪਾਰਟੀਆਂ, ਜੱਥੇਬੰਦੀਆਂ ਅਤੇ ਪਤਵੰਤੇ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਵਾਰ ਚੌਂਕ ਵਿਚ ਲੱਗੇ ਮੇਰੇ ਅਤੇ ਮੇਰੇ ਸਾਥੀਆਂ ਦੇ ਬੁੱਤਾਂ ਦੇ ਗਲ਼ਾਂ ਵਿਚ ਹਾਰਾਂ ਦੇ ਢੇਰ ਨਾ ਪਾਉਣ, ਕਿਉਂ ਕਿ ਅੱਜ ਕਲ ਦੇਸ਼ ਦੀ ਫਿਜ਼ਾ ਉਂਝ ਹੀ ਕਾਫੀ ਘੁੱਟੀ ਘੁੱਟੀ ਮਹਿਸੂਸ ਹੋ ਰਹੀ ਹੈ। ਤੁਸੀ ਵੀ ਹਾਰਾਂ ਦਾ ਪਹਾੜ ਖੜਾ ਕਰ ਕੇ ਸਾਡਾ ਸਾਹ ਲੈਣਾ ਔਖਾ ਕਰ ਦਿੰਦੇ ਹੋ। ਵੈਸੇ ਵੀ ਦੋਬਾਰਾ 23...