Deep Jagdeep Singh, Entertainment, film-review, News, punjabi film review, ਗੁਰਦਾਸ ਮਾਨ, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ, ਲੇਖ
ਚੱਕ ਜਵਾਨਾ: ਕਹਾਣੀ ਤੇ ਸੁਨੇਹਾ ਭਾਰੂ
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ਬੇਹਤਰੀਨ ਅਦਾਕਾਰੀ, ਦਿਲ ਨੂੰ ਛੋਹ ਲੈਣ ਵਾਲਾ ਸੰਗੀਤ ਅਤੇ ਵਾਜਿਬ ਸੁਨੇਹੇ ਦੇ ਵਿਚਕਾਰ ਚੰਗੀ ਕਹਾਣੀ ਕਿਤੇ ਗੁਆਚ ਕੇ ਰਹਿ ਗਈ। ਗੁਰਦਾਸ ਮਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜਿੰਨ੍ਹੀਆਂ ਆਸਾ ਸਨ, ਉਨ੍ਹਾਂ ‘ਤੇ ਇਹ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ। ਕਮਜ਼ੋਰ ਪਟਕਥਾ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਸਕਣ ਵਿਚ ਅਸਫ਼ਲ ਰਹਿ ਗਈ।ਉਂਝ ਕਹਾਣੀ ਨਸ਼ਾਖੋਰੀ ਦੀ ਬੀਮਾਰੀ ਨਾਲ ਪੀੜਿਤ ਨੌਜਵਾਨਾਂ ਦੀ ਮਾਨਸਿਕਤਾ, ਮਾਪਿਆਂ ਅਤੇ ਸਮਾਜ ਦੇ ਉਨ੍ਹਾਂ ਪ੍ਰਤਿ ਵਿਵਹਾਰ ਅਤੇ ਇਸ ਸੱਮਸਿਆ ਦੇ ਹੱਲ ਲਈ ਲੋੜੀਂਦੇ ਨੁਕਤਿਆਂ ਉੱਪਰ ਗੰਭੀਰਤਾ ਨਾਲ ਚਾਨਣਾ ਪਾਉਂਦੀ ਹੈ।ਚੱਕ ਜਵਾਨਾ ਦੀ ਕਹਾਣੀ ਬਿਲਕੁਲ ਸਿੱਧੀ ਸਾਦੀ ਹੈ। ਭਾਰਤ ਦੀ ਸਮੁੰਦਰੀ ਫੌਜ (ਨੇਵੀ) ਦਾ ਕੈਪਟਨ ਗੁਰਜੀਤ ਸਿੰਘ (ਗੁਰਦਾਸ ਮਾਨ)ਆਪਣੇ ਮਾਪਿਆਂ ਦੀ ਚਿੰਤਾਵਾਂ ਦੂਰ ਕਰਨ ਲਈ ਛੁੱਟੀ ਲੈ ਕੇ ਪਿੰਡ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਲਾਡਲਾ ਭਰਾ ਰਾਜਾ (ਗੌਰਵ ਕੱਕੜ) ਅਤੇ ਉਸਦੇ ਦੋਸਤ ਨਸ਼ਿਆਂ ਵਿਚ ਡੁੱਬੇ ਹੋਏ ਹਨ, ਜਿਸ ਕਰ ਕੇ ਸਭ ਦੇ ਪਰਿਵਾਰ ਘੋਰ ਨਿਸ਼ਾਰਾ ਅਤੇ ਦੁੱਖ ਝੱਲ ਰਹੇ ਹਨ। ਕੈਪਟਨ ਬ...