Agnipath ਅਗਨੀਪੱਥ ਤੋਂ ਅਗਾਂਹ ਕਿੱਧਰ ਜਾਣ ਅਗਨੀਵੀਰ Agniveer

0 0
Read Time:6 Minute, 14 Second

~ਦੀਪ ਜਗਦੀਪ ਸਿੰਘ~

ਰੇਲਵੇ (Indian railway) ਸਮੇਤ ਕਈ ਸਰਕਾਰੀ ਅਦਾਰਿਆਂ ਨੂੰ ਸਫ਼ਲਤਾ-ਪੂਰਵਕ ਠੇਕੇ (privatization) ‘ਤੇ ਦੇਣ ਤੋਂ ਬਾਅਦ ਮੋਦੀ (modi) ਸਰਕਾਰ ਨੇ ਫ਼ੌਜ ਨੂੰ ਵੀ ਠੇਕੇ ‘ਤੇ ਦੇਣ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਵੈਸੇ ਇਹੀ ਸਰਕਾਰ ਪਿਛਲੇ ਸਾਲ ਖੇਤੀ ਨੂੰ ਠੇਕੇ ‘ਤੇ ਦੇਣ ਦੀ ਆਪਣੀ ਕੋਸ਼ਿਸ ਵਿਚ ਅਸਫ਼ਲ ਵੀ ਹੋ ਚੁੱਕੀ ਹੈ। ਉਸ ਦਾ ਸਿਹਰਾ ਕਿਸਾਨਾਂ (farmer protest) ਵੱਲੋਂ ਦੇਸ਼ ਦੇ ਸਮੂਹ ਵਰਗਾਂ ਦੇ ਸਹਿਯੋਗ ਨਾਲ ਚਲਾਏ ਗਏ ਬੇਜੋੜ ਸ਼ਾਂਤੀ-ਪੂਰਨ ਕਿਸਾਨ ਸੰਘਰਸ਼ ਨੂੰ ਜਾਂਦਾ ਹੈ। ਪਰ ਲੱਗਦਾ ਹੈ ਕੇਂਦਰ ਸਰਕਾਰ ਨੇ ਹਾਲੇ ਦੇਸ਼ ਦੇ ਕਿਸਾਨਾਂ ਦਾ ਸਿਖਾਇਆ ਸਬਕ ਨਹੀਂ ਸਿੱਖਿਆ, ਇਸੇ ਲਈ ਉਹ ਅਗਨੀਪੱਥ (agnipath) ਯੋਜਨਾ ਲਿਆ ਕੇ ਦੇਸ਼ ਦੇ ਜਵਾਨਾਂ ਨਾਲ ਦਸਤਪੰਜਾ ਲੈਣ ਦੀ ਤਿਆਰੀ ਕਰ ਚੁੱਕੀ ਹੈ। ਕਦੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇਣ ਵਾਲਾ ਇਹ ਦੇਸ਼ ਆਖ਼ਰ ‘ਸੁਆਹ ਕਿਸਾਨ, ਤਬਾਹ ਜੁਆਨ’ ਕਰਨ ਦੇ ਇਰਾਦੇ ‘ਤੇ ਕਿਉਂ ਤੁੱਲ ਗਿਆ ਹੈ।

agnipath agniveer

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (rajnath singh) ਵੱਲੋਂ ਬੀਤੇ ਦਿਨੀਂ ਐਲਾਨੀ ਗਈ ਫ਼ੌਜੀ ਭਰਤੀ ਯੋਜਨਾ ਦਾ ਨਾਮ ਅਗਨੀਪੱਥ (agnipath) ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ ਸਾਢੇ ਸਤਾਰਾਂ ਸਾਲ ਤੋਂ ਲੈ ਕੇ ਇੱਕੀ ਸਾਲ ਦੇ ਨੌਜਵਾਨ ਥਲ (army), ਜਲ (navy) ਤੇ ਹਵਾਈ ਫ਼ੌਜ (airforce) ਵਿਚ ਭਰਤੀ ਕੀਤੇ ਜਾਣਗੇ। ਇਸ ਯੋਜਨਾ ਤਹਿਤ ਭਰਤੀ ਕੀਤੇ ਗਏ ਨੌਜਵਾਨ ਫ਼ੌਜੀ ਅਗਨੀਵੀਰ (agniveer) ਕਹਾਉਣਗੇ। ਛੇ ਮਹੀਨੇ ਦੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੀ ਖੇਤਰ ਵਿਚ ਤਾਇਨਾਤ ਕੀਤਾ ਜਾ ਸਕਦਾ ਹੈ। ਜਿਸ ਵਿਚ ਕੌਮਾਂਤਰੀ ਸਰਹੱਦਾਂ ਤੋਂ ਲੈ ਕੇ ਜੰਗ ਤੇ ਸੁਰੱਖਿਆ ਲਈ ਸੰਵੇਦਨਸ਼ੀਲ ਦੇਸ਼ ਦੇ ਅੰਦਰੂਨੀ ਖੇਤਰਾਂ ਦੀ ਤਾਇਨਾਤੀ ਸ਼ਾਮਲ ਹੈ।

Agnipath ‘ਤੇ Agniveer ਦਾ ਮਸਲਾ

ਮਸਲਾ ਇਹ ਹੈ ਕਿ ਇਹ ਤਾਇਨਾਤੀ ਸਿਰਫ਼ ਚਾਰ ਸਾਲ ਦੀ ਹੋਵੇਗੀ। ਚਾਰ ਸਾਲ ਬਾਅਦ ਅਗਨੀਵੀਰਾਂ (agniveer) ਨੂੰ ਸੇਵਾ-ਮੁਕਤ ਕਰ ਦਿੱਤਾ ਜਾਵੇਗਾ। ਨਾ ਇਨ੍ਹਾਂ ਨੂੰ ਫ਼ੌਜੀਆਂ ਜਾਂ ਸਾਬਕਾਂ ਫ਼ੌਜੀਆਂ ਵਾਲੇ ਕੋਈ ਸੇਵਾ-ਲਾਭ ਮਿਲਣਗੇ ਅਤੇ ਨਾ ਹੀ ਸੇਵਾ-ਮੁਕਤੀ ਤੋਂ ਬਾਅਦ ਕੋਈ ਪੈਨਸ਼ਨ ਮਿਲੇਗੀ। ਬਸ ਸੇਵਾ-ਮੁਕਤੀ ਵੇਲੇ ਯਕਮੁਸ਼ਤ ਇਕ ਰਕਮ ਦੇ ਕੇ ਇਨ੍ਹਾਂ ਅਗਨੀਵੀਰਾਂ ਨੂੰ ਅਗਨੀਪੱਥ (agnipath) ਵਾਲੀ ਜੀਟੀ ਰੋਡ ਤੋਂ ‘ਕੱਚੇ’ ਲਾਹ ਦਿੱਤਾ ਜਾਵੇਗਾ।

ਕੀ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਕਿ ਜਿਸ ਦੇਸ਼ ਦਾ ਨੇਤਾ ਸਾਮ, ਦਾਮ, ਦੰਡ, ਭੇਦ ਦੀ ਵਰਤੋਂ ਕਰਕੇ ਕੁਰਸੀ ਹਾਸਲ ਕਰਕੇ ਉਸ ‘ਤੇ ਪੰਜ ਸਾਲ ਰਹਿੰਦਾ ਹੈ। ਇਕ ਵਾਰ ਕੁਰਸੀ ਮਿਲ ਜਾਣ ਤੋਂ ਬਾਅਦ ਸਾਰੀ ਉਮਰ ਪੈਨਸ਼ਨ ਹਾਸਲ ਕਰਦਾ ਹੈ। ਉਸੇ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਜਵਾਨ ਦੀ ਨੌਕਰੀ ਹੁਣ ਮੁਸ਼ਕਲ ਨਾਲ ਚਾਰ ਸਾਲ ਦੀ ਹੋਵੇਗੀ। ਜਿਸ ਭਾਰਤ ਦੇਸ਼ ਦਾ ਨੇਤਾ ਕਦੇ ਰਿਟਾਇਰ ਨਹੀਂ ਹੁੰਦਾ, ਉਸ ਦੇਸ਼ ਦਾ ਅਗਨੀਵੀਰ (agniveer) ਪੱਕੀ ਨੌਕਰੀ ਲੱਗਣ ਦੀ ਭਰ ਜਵਾਨ ਉਮਰ ਵਿਚ ਰਿਟਾਇਰ ਹੋ ਜਾਵੇਗਾ। ਉਹ ਵੀ ਬਗ਼ੈਰ ਪੈਨਸ਼ਨ। ਸੁਆਲ ਪੈਦਾ ਹੁੰਦਾ ਹੈ ਚਾਰ ਸਾਲ ਅਗਨੀਪੱਥ ‘ਤੇ ਤੁਰਨ ਤੋਂ ਬਾਅਦ ਅਗਨੀਵੀਰ ਅਗਾਂਹ ਕਿੱਧਰ ਜਾਣਗੇ?

ਇਸ ਯੋਜਨਾ ਦਾ ਐਲਾਨ ਵੀ ਉਸ ਦਿਨ ਕੀਤਾ ਗਿਆ, ਜਿਸ ਦਿਨ ਭਾਰਤੀ ਰੇਲਵੇ ਨੂੰ ਠੇਕੇ ‘ਤੇ ਦਿੱਤੇ ਜਾਣ ਤੋਂ ਬਾਅਦ ਪਹਿਲੀ ਪ੍ਰਾਇਵੇਟ ਰੇਲਗੱਡੀ (private train) ਕੋਇੰਬਟੂਰ ਦੇ ਰੇਲਵੇ ਸਟੇਸ਼ਨ ਤੋਂ ਆਪਣੇ ਪਹਿਲੇ ਗੇੜੇ ‘ਤੇ ਰਵਾਨਾ ਹੋਈ। ਭਵਿੱਖ ਦੇ ਅਗਨੀਵੀਰਾਂ ਨੇ ਆਪਣੇ ਅੰਦਰਲੀ ਅੱਗ ਦੇ ਹੁਨਰ ਦਾ ਦਿਖਾਵਾ ਇਸ ਐਲਾਨ ਦੇ ਦੂਸਰੇ ਹੀ ਦਿਨ ਰੇਲਗੱਡੀਆਂ ਨੂੰ ਅੱਗ ਲਾ ਕੇ ਕਰ ਦਿੱਤਾ। ਨਤੀਜਤਨ ਹਰਿਆਣੇ ਤੋਂ ਲੈ ਕੇ ਮੱਧ-ਪ੍ਰਦੇਸ਼ ਤੱਕ ਅੱਧੀ ਦਰਜਨ ਤੋਂ ਜ਼ਿਆਦਾ ਸੂਬੇ ਅਗਨੀਪੱਥ ਬਣੇ ਹੋਏ ਹਨ, ਜਿੱਥੇ ਸਰਕਾਰੀ ਸੰਪੱਤੀ, ਸਰਕਾਰੀ ਮੁਲਾਜ਼ਮ ਤੇ ਨੇਤਾ ਅਗਨੀਵੀਰਾਂ ਦੇ ਸੀਨੇ ਵਿਚ ਸੁਲ਼ਗਦੀ ਗੁੱਸੇ ਦੀ ਅੱਗ ਦੇ ਸ਼ਿਕਾਰ ਹੋਏ।

ਭਾਰਤੀ ਫ਼ੌਜ (Indian army) ਵਿਚ ਭਰਤੀ (recruitment) ਹੋਣ ਵਾਲੇ ਨੌਜਵਾਨਾਂ ਦੀ ਵੱਡੀ ਗਿਣਤੀ ਪੰਜਾਬ ਸਮੇਤ ਇਨ੍ਹਾਂ ਰਾਜਾਂ ਤੋਂ ਹੀ ਆਉਂਦੀ ਹੈ। ਨੌਜਵਾਨਾਂ ਦਾ ਗੁੱਸਾ ਇਸ ਲਈ ਫੁੱਟਿਆ ਕਿ ਇਨ੍ਹਾਂ ਵਿਚੋਂ ਹਜ਼ਾਰਾਂ ਨੌਜਵਾਨ ਸਾਲਾਂ ਤੋਂ ਦਿਨ ਰਾਤ ਸਰੀਰਕ ਤੇ ਦਿਮਾਗ਼ੀ ਮਿਹਤਨ ਕਰਕੇ ਫ਼ੌਜ ਦੀ ਭਰਤੀ ਲਈ ਤਿਆਰੀ ਕਰ ਰਹੇ ਹਨ। ਕਈ ਆਪਣੀ ਯੋਗਤਾ ਦੀ ਉਮਰ ਵੀ ਲੰਘਾ ਚੁੱਕੇ ਹਨ ਤੇ ਮੋਦੀ ਸਰਕਾਰ ਵੱਲੋਂ ਉਮਰ ਵਿਚ ਛੋਟ ਦਿੱਤੇ ਜਾਣ ਦੇ ਜੁਮਲੇ ਦੇ ਆਸਰੇ ਭਰਤੀ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ।

ਰੱਖਿਆ ਮੰਤਰੀ ਦੇ ਅਗਨੀਪੱਥ ਵਾਲੇ ਐਲਾਨ ਨੇ ਉਨ੍ਹਾਂ ਦੀ ਉਮੀਦ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਉਨ੍ਹਾਂ ਦੇ ਅੰਦਰ ਸੁਲ਼ਗਦਾ ਰਹਿ ਗਿਆ ਕੋਈ ਕਿਣਕਾ ਅੰਗਿਆਰਿਆਂ ਦੇ ਰੂਪ ਵਿਚ ਸਰਕਾਰੀ ਸੰਪੱਤੀ ਫੂਧਧਕ ਰਿਹਾ ਹੈ। ਦੇਸ਼ ਇਸ ਵੇਲੇ ਜਿਸ ਕਿਸਮ ਦੇ ਮਾਹੌਲ ਵਿਚੋਂ ਲੰਘ ਰਿਹਾ ਹੈ, ਉਸ ਦੌਰ ਵਿਚ ਅਜਿਹਾ ਹੋਣਾ ਨਾ ਹੀ ਦੇਸ਼ ਲਈ ਠੀਕ ਹੈ ਤੇ ਨਾ ਹੀ ਦੇਸ਼ ਦੇ ਅਗਨੀਵੀਰਾਂ ਲਈ ਸੁਖਾਂਵਾਂ ਹੈ।

ਸਰਕਾਰ ਦੇ ਅਜਿਹੇ ਰੋਹ ਪੈਦਾ ਕਰਨ ਵਾਲੇ ਫ਼ੈਸਲੇ ਵਾਪਸ ਕਰਾਉਣ ਲਈ, ਨੌਜਵਾਨਾਂ ਨੂੰ ਪਿਛਲੇ ਸਾਲ ਦੇ ਕਿਸਾਨੀ ਸੰਘਰਸ਼ ਤੋਂ ਪ੍ਰੇਰਨਾ ਲੈਂਦਿਆਂ ਸ਼ਾਂਤਮਈ ਏਕੇ ਵਾਲਾ ਸੰਘਰਸ਼ ਲਾਮਬੰਦ ਕਰਨ ਵੱਲ ਤੁਰਨਾ ਚਾਹੀਦਾ ਹੈ। ਅਗਨੀਵੀਰ ਅਗਨੀਪੱਥ ਤੋਂ ਅਗਾਂਹ ਸੰਘਰਸ਼ ਦੇ ਰਾਹ ‘ਤੇ ਤੁਰਨ ਦੀ ਤਿਆਰੀ ਕਰ ਲੈਣ। ਆਮ ਚੋਣਾਂ ਵੱਲ ਵਧਦੀ ਕੇਂਦਰ ਸਰਕਾਰ ਨੂੰ ਇਕ ਵਾਰ ਫੇਰ ਆਪਣੇ ਲੋਕ-ਵਿਰੋਧੀ ਫ਼ੈਸਲੇ ਲਈ ਮੂੰਹ ਦੀ ਖਾਣ ਲਈ ਹੁਣੇ ਤੋਂ ਤਿਆਰ ਹੋ ਜਾਣਾ ਚਾਹੀਦਾ ਹੈ।


ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published.

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com