Tag: punjabbudget2022

Punjab Budget 2022 – ਐਲਾਨਾਂ ਵਾਲੀ ਸਰਕਾਰ – Bhagwant Mann!
bhagwant maan, Politics

Punjab Budget 2022 – ਐਲਾਨਾਂ ਵਾਲੀ ਸਰਕਾਰ – Bhagwant Mann!

ਆਖ਼ਰ ਉਹ ਘੜੀ ਆ ਗਈ ਜਿਸ ਦੀ ਪੰਜਾਬ ਦੀ ਆਮ ਜਨਤਾ ਨੂੰ ਬੇਸਬਰੀ ਨਾਲ ਉਡੀਕ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ () ਨੇ ਅੱਜ ਪੰਜਾਬ ਦੇ ਬਜਟ (Punjab Budget 2022) ਵਾਲਾ ਪਿਟਾਰਾ ਖੋਲ੍ਹ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ ਦਿੱਲੀ ਤੋਂ ਲਿਆਂਦੀ ਚਾਂਦੀ ਰੰਗੀ ਜਾਦੂ ਵਾਲੀ ਛੜੀ ਇਸ ਪਿਟਾਰੇ ਵਿਚੋਂ ਕੋਈ ਅਜਿਹੀ ਦਾਰੂ ਕੱਢੇਗੀ, ਜਿਹੜੀ ਪੰਜਾਬ ਦੇ ਦੁੱਖਾਂ ਦਾ ਇਲਾਜ ਕਰ ਦੇਵੇਗੀ। ਪੰਜਾਬੀਓ ਕੰਨ ਖੜ੍ਹੇ ਨਾ ਕਰੋ, ਮੈਂ ਇੱਥੇ ਠੇਕੇ ਵਾਲੀ ਦਾਰੂ ਦੀ ਨਹੀਂ, ਮਹਾਨਕੋਸ਼ ਅਨੁਸਾਰ ਦਵਾਈ ਲਈ ਵਰਤੇ ਜਾਂਦੇ ਸ਼ਬਦ ਦਾਰੂ ਦੀ ਗੱਲ ਕੀਤੀ ਹੈ। Punjab Budget 2022 ਉਂਝ ਪੰਜਾਬ ਸਰਕਾਰ ਨੇ ਖ਼ਾਲੀ ਖ਼ਜਾਨੇ ਦਾ ਇਲਾਜ ਠੇਕੇ ਵਾਲੀ ਦਾਰੂ ਨਾਲ ਕਰਨ ਦੀ ਰਿਵਾਇਤ ਨੂੰ ਅੱਗੇ ਤੋਰਨ ਵਿਚ ਹੀ ਲੱਭਿਆ ਹੈ। ਨਾ ਸਿਰਫ਼ ਆਮ ਆਦਮੀ ਨੇ ਸਰਕਾਰ ਨੇ ਠੇਕੇ ਵਾਲੀ ਦਾਰੂ ਵਾਲੀ ਰਿਵਾਇਤ ਨੂੰ ਅੱਗੇ ਤੋਰਨਾ ਹੈ, ਬਲਕਿ ਉਸ ਨੇ ਨਵੀਂ ਆਬਕਾਰੀ ਨੀਤੀ ਘੜ ਕੇ ਖ਼ਜ਼ਾਨਾ ਭਰਨ ਦੀ ਇਸ ਨੀਤੀ ਨੂੰ ਹੋਰ ਪੱਕਾ ਕਰਨ ਦਾ ਦਾਅਵਾ ਕੀਤਾ ਹੈ। ਕਾਗਜ਼ਾਂ ਵਿਚਲੇ ਜਮ੍ਹਾਂ-ਘਟਾਉ ਦੇ ਹਿਸਾਬ ਨਾਲ ਤਾਂ ਨਵੀਂ ਬੋਤਲ ਵਿਚ ਇਹ ਪੁਰਾਣੀ ਸ਼ਰਾਬ ਸਰੂਰ ਜਿਹਾ...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com