Kendri Lekhak Sabha Elections ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ 2026

Kendri Punjabi Lekhak Sabha,  Central Punjabi Writers association Elections 2026. Punjabi writers associated with two political parties are confronting.

ਪੰਜਾਬੀ ਲੇਖਕਾਂ ਦੀ ਸਭ ਤੋਂ ਵੱਡੀ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (Kendri Lekhak Sabha) ਦੀ ਤਿੰਨ ਸਾਲ ਬਾਅਦ ਹੋਣ ਵਾਲੀ ਚੋਣ ਵਿੱਚ ਇਸ ਵਾਰ ਦੋ ਸਿਆਸੀ ਪਾਰਟੀਆਂ ਨਾਲ ਸੰਬੰਧਤ ਧੜਿਆਂ ਦੇ ਲੇਖਕ ਸਿੱਧੇ ਮੁਕਾਬਲੇ ਵਿੱਚ ਹਨ।

ਬਹੁਤ ਸਾਰੇ ਪੰਜਾਬੀ ਲੇਖਕ, ਪਾਠਕ ਅਤੇ ਆਮ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਲੇਖਕ ਬਹੁਤ ਪ੍ਰਬੁੱਧ ਹੁੰਦੇ ਹਨ। ਇਹ ਆਪਣੀਆਂ ਸੰਸਥਾਵਾਂ ਦਾ ਪ੍ਰਬੰਧ ਰਲ-ਮਿਲ ਕੇ ਕਿਉਂ ਨਹੀਂ ਕਰ ਲੈਂਦੇ। ਇਹ ਕੁਝ ਸਾਲਾਂ ਬਾਅਦ ਆਪਸ ਵਿੱਚ ਚੋਣਾਂ ਕਿਉਂ ਲੜਨ ਲੱਗ ਜਾਂਦੇ ਹਨ। ਇਸ ਦਾ ਸਿੱਧਾ ‘ਤੇ ਸਰਲ ਜਵਾਬ ਹੈ ਕਿ ਲੇਖਕਾਂ ਦੀ ਆਪਸ ਵਿੱਚ ਕਈ ਕਾਰਨਾਂ ਕਰਕੇ ਧੜੇਬੰਦੀਆਂ ਹਨ।

ਧੜੇਬੰਦੀ ਦਾ ਸਭ ਤੋਂ ਵੱਡਾ ਕਾਰਨ ਕੁਝ ਲੇਖਕਾਂ ਦਾ ਸਿਆਸੀ ਪਾਰਟੀਆਂ ਨਾਲ ਜੁੜੇ ਹੋਣਾ ਹੈ। ਉਹ ਲੇਖਕ ਅਤੇ ਉਨ੍ਹਾਂ ਦੀਆਂ ਪਾਰਟੀਆਂ ਹਮੇਸ਼ਾ ਇਹ ਜ਼ੋਰ ਲਾਉਂਦੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਤ ਧੜੇ ਦੇ ਲੇਖਕ ਵੱਧ ਤੋਂ ਵੱਧ ਅਹੁਦਿਆਂ ਹਾਸਲ ਕਰਨ ਤਾਂ ਜੋ ਸਾਹਿਤਕ ਸੰਸਥਾਵਾਂ ਉੱਤੇ ਉਨ੍ਹਾਂ ਦਾ ਪ੍ਰਭਾਵ ਕਾਇਮ ਰਹੇ। ਇਸ ਨਾਲ ਹਰ ਪਾਰਟੀ ਦੇ ਹਰ ਲੇਖਕ ਧੜੇ ਨੂੰ ਬਹੁਤ ਫ਼ਾਇਦੇ ਮਿਲਦੇ ਹਨ।

Kendri Lekhak Sabha Election 2026

Kendri Lekhak Sabha ਕੇਂਦਰੀ ਲੇਖਕ ਸਭਾ: ਕਿਹੜਾ ਲੇਖਕ, ਕਿਹੜੀ ਪਾਰਟੀ, ਕਿਹੜਾ ਧੜਾ?

ਹੁਣ ਸਵਾਲ ਇਹ ਹੈ ਕਿ ਕਿਹੜੀ ਪਾਰਟੀ ਦਾ ਕਿਹੜਾ ਧੜਾ ਹੈ ਅਤੇ ਉਸ ਨਾਲ ਕਿਹੜੇ ਲੇਖਕ ਸੰਬੰਧਤ ਹਨ। ਇਸ ਰਿਪੋਰਟ ਵਿੱਚ ਤੁਹਾਨੂੰ ਵਿਸਤਾਰ ਸਹਿਤ ਦੱਸਾਂਗੇ।

ਸਭ ਤੋਂ ਪਹਿਲਾਂ ਤੁਸੀਂ ਚੋਣ ਮੁਕਾਬਲੇ ਦੇ ਵੱਖ-ਵੱਖ ਅਹੁਦਿਆਂ ਅਤੇ ਉਸ ਵਿੱਚ ਖੜ੍ਹੇ ਲੇਖਕਾਂ ਦੇ ਨਾਮ ਦੇਖੋ।

Kendri Lekhak Sabha

ਪ੍ਰਧਾਨ (ਕੁੱਲ ਸੀਟ: 1)

ਸਿੱਧਾ ਮੁਕਾਬਲਾ

  • ਸੁਸ਼ੀਲ ਦੁਸਾਂਝ [RMPI]
  • ਸੁਰਜੀਤ ਜੱਜ [CPI]

ਸੀਨੀਅਰ ਮੀਤ ਪ੍ਰਧਾਨ (ਕੁੱਲ ਸੀਟ: 1)

ਤਿਕੋਣਾ ਮੁਕਾਬਲਾ

  • ਅਮਰਿੰਦਰ ਸਿੰਘ ਸੋਹਲ [IND]
  • ਡਾ. ਸ਼ਿੰਦਰਪਾਲ ਸਿੰਘ (ਪ੍ਰੋ.) [RMPI]
  • ਡਾ. ਗੁਰਵਿੰਦਰ ਅਮਨ [CPI]

ਜਨਰਲ ਸਕੱਤਰ (ਕੁੱਲ ਸੀਟ: 1)

ਸਿੱਧਾ ਮੁਕਾਬਲਾ

  • ਮੱਖਣ ਸਿੰਘ ਕੁਹਾੜ [RMPI]
  • ਹਰਮੀਤ ਵਿਦਿਆਰਥੀ [CPI]

ਮੀਤ ਪ੍ਰਧਾਨ (ਕੁੱਲ ਸੀਟਾਂ: 5)

  • ਰਾਖਵੀਂ ਸੀਟ (ਇਸਤਰੀਆਂ ਲਈ – 1 ਸੀਟ):
  • ਸੁਰਿੰਦਰ ਗਿੱਲ ਜੈਪਾਲ [RMPI] — ਬਿਨਾਂ ਮੁਕਾਬਲਾ ਜੇਤੂ (Unopposed)
  • ਜਨਰਲ ਸੀਟਾਂ (4 ਸੀਟਾਂ ਲਈ ਉਮੀਦਵਾਰ):
  • ਦੀਪ ਦੇਵਿੰਦਰ ਸਿੰਘ [RMPI]
  • ਜੈਨਿੰਦਰ ਚੌਹਾਨ [RMPI]
  • ਸੁਰਿੰਦਰਪ੍ਰੀਤ ਸਿੰਘ ਘਣੀਆਂ [RMPI]
  • ਗੁਰਮੀਤ ਸਿੰਘ ਬਾਜਵਾ [RMPI]
  • ਹਰਜੀਤ ਸਿੰਘ ਸੰਧੂ [IND]
  • ਬਲਦੇਵ ਸਿੰਘ ਬੱਲੀ [CPI]
  • ਸ਼ਬਦੀਸ਼ [CPI]
  • ਬਲਵਿੰਦਰ ਸਿੰਘ ਭੁੱਲਰ [CPI]
  • ਪਾਲ ਗੁਰਦਾਸ ਪੁਰੀ [CPI]

ਸਕੱਤਰ (ਕੁੱਲ ਸੀਟਾਂ: 4)

1 ਸੀਟ ਇਸਤਰੀਆਂ ਲਈ ਰਾਖਵੀਂ, 3 ਜਨਰਲ ਸੀਟਾਂ

  • ਯਤਿੰਦਰ ਕੌਰ ਮਾਹਲ [RMPI]
  • ਸ਼ੈਲਿੰਦਰਜੀਤ ਸਿੰਘ ਰਾਜਨ [RMPI]
  • ਸੁਰਿੰਦਰਜੀਤ ਚੌਹਾਨ [RMPI]
  • ਜਗਤਾਰ ਗਿੱਲ [IND]
  • ਕਰਮ ਸਿੰਘ ਵਕੀਲ [CPI]
  • ਸੁੱਚਾ ਸਿੰਘ ਰੰਧਾਵਾ [CPI]
  • ਤਰਲੋਚਨ ਝਾਂਡੇ [CPI]
  • ਮਨਦੀਪ ਰਿੰਪੀ [CPI]

Kendri Lekhak Sabha ਧੜੇਵਾਰ ਉਮੀਦਵਾਰਾਂ ਦਾ ਵੇਰਵਾ

ਆਜ਼ਾਦ (IND): 3 ਉਮੀਦਵਾਰ (ਅਮਰਿੰਦਰ ਸਿੰਘ ਸੋਹਲ, ਹਰਜੀਤ ਸਿੰਘ ਸੰਧੂ, ਜਗਤਾਰ ਗਿੱਲ)

RMPI ਪੈਨਲ: 9 ਉਮੀਦਵਾਰ ਚੋਣ ਮੈਦਾਨ ਵਿੱਚ + 1 ਨਿਰਵਿਰੋਧ ਜੇਤੂ (ਸੁਰਿੰਦਰ ਗਿੱਲ ਜੈਪਾਲ) = 10

CPI ਪੈਨਲ: 12 ਉਮੀਦਵਾਰ

ਪ੍ਰਧਾਨ (ਕੁੱਲ ਸੀਟ: 1)

ਸਿੱਧਾ ਮੁਕਾਬਲਾ

  • ਸੁਸ਼ੀਲ ਦੁਸਾਂਝ [RMPI]
  • ਸੁਰਜੀਤ ਜੱਜ [CPI]

ਸੀਨੀਅਰ ਮੀਤ ਪ੍ਰਧਾਨ (ਕੁੱਲ ਸੀਟ: 1)

ਤਿਕੋਣਾ ਮੁਕਾਬਲਾ

  • ਅਮਰਿੰਦਰ ਸਿੰਘ ਸੋਹਲ [IND]
  • ਡਾ. ਸ਼ਿੰਦਰਪਾਲ ਸਿੰਘ (ਪ੍ਰੋ.) [RMPI]
  • ਡਾ. ਗੁਰਵਿੰਦਰ ਅਮਨ [CPI]

ਜਨਰਲ ਸਕੱਤਰ (ਕੁੱਲ ਸੀਟ: 1)

ਸਿੱਧਾ ਮੁਕਾਬਲਾ

  • ਮੱਖਣ ਸਿੰਘ ਕੁਹਾੜ [RMPI]
  • ਹਰਮੀਤ ਵਿਦਿਆਰਥੀ [CPI]

ਮੀਤ ਪ੍ਰਧਾਨ (ਕੁੱਲ ਸੀਟਾਂ: 5)

  • ਰਾਖਵੀਂ ਸੀਟ (ਇਸਤਰੀਆਂ ਲਈ – 1 ਸੀਟ):
    • ਸੁਰਿੰਦਰ ਗਿੱਲ ਜੈਪਾਲ [RMPI] — ਬਿਨਾਂ ਮੁਕਾਬਲਾ ਜੇਤੂ (Unopposed)
  • ਜਨਰਲ ਸੀਟਾਂ (4 ਸੀਟਾਂ ਲਈ ਉਮੀਦਵਾਰ):
    • ਦੀਪ ਦੇਵਿੰਦਰ ਸਿੰਘ [RMPI]
    • ਜੈਨਿੰਦਰ ਚੌਹਾਨ [RMPI]
    • ਸੁਰਿੰਦਰਪ੍ਰੀਤ ਸਿੰਘ ਘਣੀਆਂ [RMPI]
    • ਗੁਰਮੀਤ ਸਿੰਘ ਬਾਜਵਾ [RMPI]
    • ਹਰਜੀਤ ਸਿੰਘ ਸੰਧੂ [IND]
    • ਬਲਦੇਵ ਸਿੰਘ ਬੱਲੀ [CPI]
    • ਸ਼ਬਦੀਸ਼ [CPI]
    • ਬਲਵਿੰਦਰ ਸਿੰਘ ਭੁੱਲਰ [CPI]
    • ਪਾਲ ਗੁਰਦਾਸ ਪੁਰੀ [CPI]

ਸਕੱਤਰ (ਕੁੱਲ ਸੀਟਾਂ: 4)

1 ਸੀਟ ਇਸਤਰੀਆਂ ਲਈ ਰਾਖਵੀਂ, 3 ਜਨਰਲ ਸੀਟਾਂ

  • ਯਤਿੰਦਰ ਕੌਰ ਮਾਹਲ (ਔਰਤਾਂ ਲਈ ਰਾਖਵੀਂ ਸੀਟ) [RMPI]
  • ਸ਼ੈਲਿੰਦਰਜੀਤ ਸਿੰਘ ਰਾਜਨ [RMPI]
  • ਸੁਰਿੰਦਰਜੀਤ ਚੌਹਾਨ [RMPI]
  • ਜਗਤਾਰ ਗਿੱਲ [IND]
  • ਕਰਮ ਸਿੰਘ ਵਕੀਲ [CPI]
  • ਸੁੱਚਾ ਸਿੰਘ ਰੰਧਾਵਾ [CPI]
  • ਤਰਲੋਚਨ ਝਾਂਡੇ [CPI]
  • ਮਨਦੀਪ ਰਿੰਪੀ [CPI]

ਧੜੇਵਾਰ ਉਮੀਦਵਾਰਾਂ ਦਾ ਵੇਰਵਾ

  • RMPI ਪੈਨਲ: 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਸ ਵਿੱਚੋਂ 1 ਇਸਤਰੀ ਉਮੀਦਵਾਰ ਸੁਰਿੰਦਰ ਗਿੱਲ ਜੈਪਾਲ ਨਿਰਵਿਰੋਧ ਜੇਤੂ ਹੋ ਚੁੱਕੇ ਹਨ।
    • ਕੁੱਲ ਉਮੀਦਵਾਰ = 10
  • CPI ਪੈਨਲ:12 ਕੁੱਲ ਉਮੀਦਵਾਰ
  • ਆਜ਼ਾਦ (IND):3 ਉਮੀਦਵਾਰ
    • ਅਮਰਿੰਦਰ ਸਿੰਘ ਸੋਹਲ,
    • ਹਰਜੀਤ ਸਿੰਘ ਸੰਧੂ,
    • ਜਗਤਾਰ ਗਿੱਲ

Kendri Lekhak Sabha ਸਿਆਸੀ ਪਾਰਟੀਆਂ ਕਿਹੜੀਆਂ ਹਨ?

ਤੁਸੀਂ ਉਮੀਦਵਾਰਾਂ ਦੇ ਨਾਮਾਂ ਦੇ ਨਾਲ ਆਰਐਮਪੀਆਈ, ਸੀਪੀਆਈ, ਆਈਐਨਡੀ ਲਿਖਿਆ ਦੇਖਿਆ ਹੋਵੇਗਾ। ਖੱਬੇ-ਪੱਖੀ ਸਿਆਸਤ ਨਾਲ ਜੁੜੇ ਹੋਏ ਲੋਕ ਤਾਂ ਜਾਣਦੇ ਹਨ ਕਿ ਇਹ ਦੋ ਖੱਬੇ-ਪੱਖੀਆਂ ਪਾਰਟੀਆਂ ਦੇ ਨਾਮ ਹਨ। ਆਈਐਨਡੀ ਅੰਗਰੇਜ਼ੀ ਦੇ ਸ਼ਬਦ ਇੰਡੀਪੈਂਡੇਂਟ ਦਾ ਛੋਟਾ ਰੂਪ ਹੈ ਜੋ ਆਜ਼ਾਦ ਉਮੀਦਵਾਰਾਂ ਲਈ ਵਰਤਿਆ ਗਿਆ ਹੈ।

ਸੀਪੀਆਈ – ਕਮਿਊਨਿਸਟ ਪਾਰਟੀ ਆਫ਼ ਇੰਡੀਆ – ਪ੍ਰਗਤੀਸ਼ੀਲ ਲੇਖਕ ਸੰਘ

ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਦੀ ਸਭ ਤੋਂ ਪੁਰਾਣੀ ਖੱਬੇਪੱਖੀ ਪਾਰਟੀ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦਾ ਲੇਖਕ ਵਿੰਗ ਹੈ। ਪਾਰਟੀ ਨੇ ਭਾਰਤ ਭਰ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਆਪਣੇ ਨਾਲ ਜੋੜਨ ਲਈ ਇਸ ਵਿੰਗ ਦਾ ਗਠਨ ਕਈ ਦਹਾਕੇ ਪਹਿਲਾਂ ਕੀਤਾ ਸੀ।

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਨਾਮਵਰ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਇਸ ਵੇਲੇ ਇਸ ਪ੍ਰਗਤੀਸ਼ੀਲ ਲੇਖਕ ਸੰਘ ਦੇ ਭਾਰਤ ਦੇ ਕੌਮੀ ਜਰਨਲ ਸਕੱਤਰ ਹਨ। ਉੱਘੇ ਸ਼ਾਇਰ ਸੁਰਜੀਤ ਜੱਜ ਇਸ ਦੇ ਪੰਜਾਬ ਦੇ ਪ੍ਰਧਾਨ ਹਨ, ਜੋ ਇਸ ਵੇਲੇ ਸੀਪੀਆਈ ਪੈਨਲ ਵੱਲੋਂ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ।

ਆਰਐਮਪੀਆਈ – ਰੈਵਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਪਾਸਲਾ)

ਰੈਵਲਿਊਸ਼ਰਨੀ ਮਾਰਕਸਿਸਟ ਪਾਰਟੀ ਮੂਲ ਰੂਪ ਵਿੱਚ ਸੀਪੀਆਈ (ਐਮ) ਤੋਂ ਅੱਡ ਹੋ ਕੇ ਬਣੀ ਸੀ, ਜਿਸ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਹਨ। ਕੌਮੀ ਪੱਧਰ ਉੱਤੇ ਇਸ ਨਾਲ ਸੰਬੰਧਤ ਕਈ ਲੇਖਕ ਸੀਪੀਆਈ (ਐਮ) ਦੇ ਲੇਖਕ ਵਿੰਗ ਜਨਵਾਦੀ ਲੇਖਕ ਸੰਘ ਨਾਲ ਜੁੜੇ ਰਹੇ ਹਨ। ਸੀਪੀਆਈ (ਐਮ) ਤੋਂ ਅੱਡ ਹੋਣ ਤੋਂ ਬਾਅਦ ਬਹੁਤ ਸਾਰੇ ਲੇਖਕ ਵੀ ਨਵੀਂ ਪਾਰਟੀ ਆਰਐਮਪੀਆਈ ਵਿੱਚ ਆ ਗਏ।

ਸੀਨੀਅਰ ਪੱਤਰਕਾਰ, ਸ਼ਾਇਰ ਅਤੇ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ ਮੁੱਢਲੇ ਦੌਰ ਤੋਂ ਹੀ ਆਰਐਮਪੀਆਈ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਰਹੇ ਹਨ। ਖ਼ਾਸ ਕਰ ਪਾਰਟੀ ਦੀਆਂ ਲੋਕ ਸੰਪਰਕ ਸਰਗਰਮੀਆਂ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ। ਇਸ ਕਰਕੇ ਉਨ੍ਹਾਂ ਦਾ ਪੱਤਰਕਾਰਾਂ ਤੇ ਲੇਖਕਾਂ ਦੋਵਾਂ ਨਾਲ ਕਰੀਬੀ ਸੰਪਰਕ ਰਿਹਾ ਹੈ। ਉਹ ਆਰਐਮਪੀਆਈ ਦੇ ਲੇਖਕ ਵਿੰਗ ਦੀ ਅਗਵਾਈ ਕਰਦੇ ਹਨ।

Kendri Lekhak Sabha ਆਜ਼ਾਦ ਉਮੀਦਵਾਰ

ਸ਼ਾਇਰ ਅਮਰਿੰਦਰ ਸਿੰਘ ਸੋਹਲ ਪੰਜਾਬ ਦੀਆਂ ਸਭ ਤੋਂ ਪੁਰਾਣੀਆ ਸਾਹਿਤ ਸਭਾਵਾਂ ਵਿੱਚੋਂ ਇੱਕ ਰਾਮਪੁਰ ਸਾਹਿਤ ਸਭਾ (ਜ਼ਿਲ੍ਹਾ ਲੁਧਿਆਣਾ) ਦੇ ਮੌਜੂਦਾ ਪ੍ਰਧਾਨ ਹਨ। ਉਹ ਸਪਰੈੱਡ ਪਬਲਿਕੇਸ਼ਨ ਦੇ ਨਾਮ ਉੱਤੇ ਆਪਣਾ ਪ੍ਰਕਾਸ਼ਨ ਅਦਾਰਾ ਚਲਾਉਂਦੇ ਹਨ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਉਹ ਸਮਰੱਥ ਗ਼ਜ਼ਲ ਸ਼ਾਇਰ ਵਜੋਂ ਜਾਣੇ ਜਾਂਦੇ ਹਨ।

ਕਵੀ ਹਰਜੀਤ ਸਿੰਘ ਸੰਧੂ ਦਾ ਸੰਬੰਧ ਮਾਝੇ ਇਲਾਕੇ ਨਾਲ ਹੈ। ਕਵੀ ਜਗਤਾਰ ਗਿੱਲ ਦਾ ਸੰਬੰਧ ਵੀ ਮਾਝੇ ਇਲਾਕੇ ਨਾਲ ਹੈ।

ਪਿਛਲੇ ਕਰੀਬ ਇੱਕ ਦਹਾਕੇ ਤੋਂ ਲਗਾਤਾਰ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਰਬ-ਸੰਮਤੀ ਨਾਲ ਦੋ ਧੜਿਆਂ ਵੱਲੋਂ ਅਹੁਦੇ ਆਪਸ ਵਿੱਚ ਵੰਡ ਲਏ ਜਾਣ ਦੇ ਵਰਤਾਰੇ ਨੂੰ ਠੱਲ ਪਾਉਣ ਲਈ ਇਨ੍ਹਾਂ ਤਿੰਨਾ ਲੇਖਕਾਂ ਨੇ ਚੋਣ ਲੜਨ ਦਾ ਫ਼ੈਸਲਾ ਕੀਤਾ। ਜਿੱਥੇ ਅਮਰਿੰਦਰ ਸਿੰਘ ਸੋਹਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੇ ਦਾਅਵੇਦਾਰ ਬਣਨ ਨਾਲ ਮੁਕਾਬਲਾ ਤਿੰਨ ਕੋਣਾ ਹੋ ਗਿਆ ਹੈ, ਉੱਥੇ ਹੀ ਮੀਤ ਪ੍ਰਧਾਨ ਦੇ ਅਹੁਦੇ ਲਈ ਹਰਜੀਤ ਸਿੰਘ ਸੰਧੂ ਅਤੇ ਸਕੱਤਰ ਦੇ ਅਹੁਦੇ ਲਈ ਜਗਤਾਰ ਗਿੱਲ ਨੇ ਉਮੀਦਵਾਰੀ ਦਾਖ਼ਲ ਕਰਕੇ ਇਨ੍ਹਾਂ ਅਹੁਦਿਆਂ ਦਾ ਚੋਣ ਮੁਕਾਬਲਾ ਵੀ ਦਿਲਚਸ ਬਣਾ ਦਿੱਤਾ ਹੈ।

ਹੁਣ ਦੇਖਣਾ ਹੋਵੇਗਾ ਕਿ 25 ਅਕਤੂਬਰ 2026 ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਣ ਵਾਲੀ ਚੋਣ ਦੇ ਉਸ ਸ਼ਾਮ ਆਉਣ ਵਾਲੇ ਨਤੀਜਿਆਂ ਵਿੱਚ ਕੌਣ ਕਿਸ ਅਹੁਦੇ ਲਈ ਬਾਜ਼ੀ ਮਾਰਦਾ ਹੈ।

Kendri Lekhak Sabha Election 2026 Results on 25 Octorber 2026 6:30 PM

ਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

Your email address will not be published. Required fields are marked *