ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 8

0 0
Read Time:16 Minute, 24 Second
zordar-times-punjabi-logo

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ।

ਸੁਰਖ਼ੀਆਂ

ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ।

  • ਕੈਨੇਡਾ ਦਾ ਪੱਤਰਕਾਰ ਮੰਗਦਾ ਏ ਮੌਤ
  • ਫੌਜਣਾ ਨੇ ਕਢਾਏ ਏਕਤਾ ਕਪੂਰ ਦੇ ਵਰੰਟ
  • ਕੀ ਧਰਤੀ ਨੂੰ ਤਬਾਹ ਕਰ ਦੇਵੇਗਾ 310 ਮੀਲ ਦਾ ਗੋਲਾ
  • ਬਠਿੰਡੇ ਦੀਆਂ ਕੰਧਾਂ ਦੇ ਸਵੰਬਰ ਦੇ ਪੋਸਟਰ ਲਾਉਣ ਵਾਲੇ ਪਿਓ-ਪੁੱਤ ਪੁਲਸ ਦੇ ਧੱਕੇ ਚੜ੍ਹੇ
  • ਆਮੀਰ ਖ਼ਾਨ ਬਣਿਆ ਘਰ-ਜਵਾਈ, ਭਗਵਾ ਬ੍ਰਿਗੇਡ ਸ਼ਾਦੀ ਰੁਕਵਾਈ
  • ਬਾਈਡਨ ਦੀ ਤੋਏ-ਤੋਏ ਵਾਲੇ ਵੀਡੀਓ ਨੇ ਇੰਟਰਨੈੱਟ ਨੂੰ ਲਾਈ ਚੰਗਿਆੜੀ
  • ਜਦੋਂ ਉਸਤਾਦ ਫ਼ਿਰਾਕ ਗੋਰਖਪੁਰੀ ਨੂੰ ਚੇਲੇ ਨੇ ਪੜ੍ਹਨੇ ਪਾਇਆ!

ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ

ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 8

ਬਖ਼ਸ਼ਿੰਦਰ ਦੇ ਬਾਕੀ ਲੇਖ ਪੜ੍ਹਨ ਤੇ ਰੇਡੀਓ ਪ੍ਰੋਗਰਾਮ ਸੁਣਨ ਲਈ ਕਲਿੱਕ ਕਰੋ

ਕੈਨੇਡਾ ਦਾ ਪੱਤਰਕਾਰ ਮੰਗਦਾ ਏ ਮੌਤ

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕੈਨੇਡਾ ਵਿਚ, ਮਰੀਜ਼ਾਂ ਦਾ ਇਲਾਜ ਕਰਨ ਬਾਰੇ ਬਹੁਤ ਜ਼ਿਆਦਾ ਤੇ ਵਧੀਆ ਹੀਲੇ ਕੀਤੇ ਜਾਂਦੇ ਹੋਣ ਤੇ ਵੀ ਕਈ ਲੋਕ, ਇਲਾਜ ਨਾ ਹੋਣ ਦੀ ਸੂਰਤ ਵਿਚ ਮਰ ਜਾਣ ਨੂੰ ਤਰਜੀਹ ਦਿੰਦੇ ਨੇ, ਪਰ ਕੈਨੇਡਾ ਦਾ ਕਾਨੂੰਨ ਅਜਿਹੇ ਮਰੀਜ਼ਾਂ ਦੀ ਇਹ ਇੱਛਾ, ਨਾ ਪੂਰੀ ਕਰਦਾ ਏ, ਨਾ ਕਰਨ ਦਿੰਦਾ ਏ।
ਇਕ, 81 ਸਾਲਾ ਪੱਤਰਕਾਰ ਜੌਹਨ ਸਕੱਲੀ, 35 ਸਾਲ ਤੋਂ ਬਹੁਤ ਜ਼ਿਆਦਾ ਢਹਿੰਦੀਆਂ ਕਲ਼ਾਂ ਦਾ, ਨਿਰਾਸ਼ਾ ਦਾ, ਚਿੰਤਾ ਦਾ, ਆਤਮਘਾਤੀ ਰੁਝਾਨਾਂ ਦਾ ਅਤੇ ਬਹੁਤ ਸਾਰੀਆਂ ਹੋਰ ਭੈੜੀਆਂਭੈੜੀਆਂ ਬਿਮਾਰੀਆਂ ਦਾ ਸ਼ਿਕਾਰ ਏ।
ਇਸ ਵਜ੍ਹਾ ਨਾਲ਼ ਹੀ ਉਹ, ਮਰ ਜਾਣ ਦੀ ਇਜਾਜ਼ਤ ਚਾਹੁੰਦਾ ਏ।
ਉਸ ਦਾ ਕਹਿਣ ਏ, ਮੈਂ ਰਾਹਤ ਚਾਹੁੰਦਾ ਹਾਂ। ਮੇਰੇ ਲਈ ਇਹੋ ਰਾਹਤ ਏ।
ਪਤਾ ਲੱਗਿਆ ਏ ਕਿ ਕਿਸੇ ਵੱਲੋਂ, ਡਾਕਟਰੀ ਸਹਾਇਤਾ ਨਾਲ਼ ਮਰ ਜਾਣਾ ਚਾਹੁਣ ਦੇ ਸਬੰਧ ਵਿਚ, ਕੈਨੇਡਾ ਸਰਕਾਰ, ਅਗਲੇ ਸਾਲ 17 ਮਾਰਚ ਨੂੰ, ਆਪਣੇ ਕਾਨੂੰਨਾਂ ਵਿਚ ਅਦਲਾਬਦਲੀ ਕਰੇਗੀ।
ਇਹ ਕਾਨੂੰਨੀ ਅਦਲਾਬਦਲੀ ਹੋ ਜਾਣ ਮਗਰੋਂ, ਮਾਨਸਕ ਬਿਮਾਰੀਆਂ ਦੇ ਲਾਇਲਾਜ ਮਰੀਜ਼, ਡਾਕਟਰੀ ਸਹਾਇਤਾ ਨਾਲ਼ ਮਰ ਜਾਣ ਦੇ ਹੱਕਦਾਰ ਹੋ ਜਾਣਗੇ।
ਹੋ ਸਕਦਾ ਏ ਕਿ ਮੈਂ ਮਾੜਾ ਜਿਹਾ ਸੰਗੀਤ ਸੁਣਦਾਸੁਣਦਾ, ਆਰਾਮ ਨਾਲ਼ ਹੀ ਮਰ ਜਾਵਾਂ, ਜੌਹਨ ਸਕੱਲੀ ਨੇ ਇਹ ਗੱਲ, ਸੀ. ਟੀ. ਵੀ. ਦੇ ਇਕ ਪ੍ਰੋਗਰਾਮ ਵਿਚ ਕਹੀ ਏ।
ਇਸੇ ਹੀ ਪ੍ਰੋਗਰਾਮ ਵਿਚ ਉਸ ਨੇ ਇਹ ਵੀ ਕਿਹਾ ਸੀ, ਮੈਂ ਵਾਰਵਾਰ, ਮਰਨ ਦਾ ਯੱਭ ਨਹੀਂ ਸਹੇੜਨਾ ਚਾਹੁੰਦਾ ਕਿਉਂ ਕਿ ਮੈਂ ਦੋ ਵਾਰ ਇਸ ਤਰ੍ਹਾਂ ਦਾ ਪੰਗਾ ਲੈ ਚੁੱਕਾ ਹਾਂ।
ਜੌਹਨ ਸਕੱਲੀ ਦਾ ਕਹਿਣ ਹੈ ਕਿ ਇਸ ਸਬੰਧ ਵਿਚ, ਉਸ ਦੀ ਮਾਨਸਕ ਸਥਿਤੀ ਬਹੁਤ ਸਪੱਸ਼ਟ ਹੈ ਤੇ ਇਸ ਦਾ ਸਬੂਤ ਹਨ, ਐੱਮ ਆਈ ਡੈੱਡ ਯੈੱਟ: ਏ ਜਰਨਲਸਿਟਸ ਪਰਸਪੈਕਟਿਵ ਔਨ ਟੈਰਰਿਜ਼ਮ ਸਮੇਤ, ਉਸ ਵੱਲੋਂ ਲਿਖੀਆਂ ਹੋਈਆਂ ਤਿੰਨ ਕਿਤਾਬਾਂ।
ਉਸ ਨੇ ਇਸ ਸਬੰਧ ਵਿਚ, ਕਾਗ਼ਜ਼ੀ ਕਾਰਵਾਈ ਸ਼ੁਰੂ ਵੀ ਕਰ ਦਿੱਤੀ ਏ।
ਤੇ ਉਹ ਇਸ ਬਾਰੇ ਆਪਣੇ ਦੋ ਬੱਚਿਆਂ ਤੇ ਪਤਨੀ ਟੋਨੀ ਤੋਂ ਸਹਿਮਤੀ ਵੀ ਲੈ ਚੁੱਕਾ ਏ।
ਇਕ ਰਿਪੋਰਟ ਅਨੁਸਾਰ, 2021 ਵਿਚ ਦਸ ਹਜ਼ਾਰ ਤੋਂ ਵੱਧ ਕੈਨੇਡੀਅਨ ਲੋਕ, ਡਾਕਟਰੀ ਮਦਦ ਨਾਲ਼ ਮਰ ਚੁੱਕੇ ਹਨ।

ਫੌਜਣਾ ਨੇ ਕਢਾਏ ਏਕਤਾ ਕਪੂਰ ਦੇ ਵਰੰਟ

ਭਾਰਤੀ ਸੁਪਰੀਮ ਕੋਰਟ ਨੇ ਫ਼ਿਲਮ ਨਿਰਮਾਤਰੀ ਏਕਤਾ ਕਪੂਰ ਨੂੰ ਓਟੀਟੀ ਉੱਤੇ ਅਸ਼ਲੀਲ ਵੈੱਬਸੀਰੀਜ਼ ਪ੍ਰੋਸਣ ਤੇ ਭਰਭਰ ਕੇ ਲਾਹਨਤਾਂ ਪਾਈਆਂ ਨੇ।
ਇਸ ਅਦਾਲਤ ਦੇ ਦੋ ਜੱਜਾਂ, ਜਸਟਿਸ ਅਜੈ ਰਸਤੋਗੀ ਤੇ ਜਸਟਿਸ ਸੀਟੀ ਰਵੀ ਕੁਮਾਰ ਨੇ ਏਦਾਂ ਕਿਹਾ, ਤੁਸੀਂ, ਨੌਜੁਆਨਾਂ ਦੇ ਦਿਮਾਗ਼ ਭ੍ਰਿਸ਼ਟ ਕਰ ਰਹੇ ਹੋ। ਤੁਸੀਂ, ਲੋਕਾਂ ਨੂੰ ਇਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਰਹੇ ਹੋ?
ਇੱਥੇ ਦੱਸਣਾ ਬਣਦਾ ਏ ਕਿ ਬਿਹਾਰ ਦੇ ਬੇਗੂਸਰਾਏ ਵਿਚ ਸਾਬਕਾ ਫੌਜੀ ਸ਼ੰਭੂ ਕੁਮਾਰ ਨੇ, ਇਕ ਹੇਠਲੀ ਅਦਾਲਤ ਵਿਚ, ਏਕਤਾ ਕਪੂਰ ਦੇ ਖ਼ਿਲਾਫ਼ ਇਹ ਸ਼ਿਕਾਇਤ ਕੀਤੀ ਸੀ ਕਿ ਏਕਤਾ ਕਪੂਰ ਨੇ, ਇਕ ਵੈੱਬ ਸੀਰੀਜ਼ ਵਿਚ, ਇਕ ਫੌਜੀ ਦੀ ਪਤਨੀ ਬਾਰੇ ਬਹੁਤ ਹੀ ਇਤਰਾਜ਼ਯੋਗ ਦ੍ਰਿਸ਼ ਦਿਖਾਏ ਸੀ।
ਜਿਨ੍ਹਾਂ ਨਾਲ਼ ਫੌਜੀਆਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਸੀ।
ਇਸੇ ਹੀ ਸ਼ਿਕਾਇਤ ਦੇ ਆਧਾਰ ਤੇ ਹੇਠਲੀ ਅਦਾਲਤ ਨੇ, ਏਕਤਾ ਕਪੂਰ ਦੀ ਗ਼੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਸੀ।
ਪਰ ਗ਼੍ਰਿਫ਼ਤਾਰੀ ਤੋਂ ਬਚਣ ਲਈ ਏਕਤਾ ਕਪੂਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ, ਅਦਾਲਤ ਨੇ ਏਕਤਾ ਕਪੂਰ ਦੇ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ ਕਿ ਉਹ, ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਪਟਨਾ ਹਾਈ ਕੋਰਟ ਅੱਗੇ ਕਿਉਂ ਨਹੀਂ ਪੇਸ਼ ਹੋਏ? ਵਕੀਲ ਨੇ ਕਿਹਾ ਕਿ ਪਟੀਸ਼ਨ ਤਾਂ ਉੱਥੇ ਹੀ ਦਾਇਰ ਕੀਤੀ ਹੋਈ ਏ, ਪਰ ਉੱਥੇ ਉਸ ਦੀ ਸੁਣਵਾਈ ਛੇਤੀ ਹੋਣ ਦੀ ਆਸ ਨਹੀਂ ਸੀ। ਇਸ ਤੋਂ ਖਿਝ ਕੇ ਜੱਜਾਂ ਨੇ ਕਿਹਾ ਕਿ ਤੁਸੀਂ ਨਿਆਂ ਪ੍ਰਣਾਲੀ ਨੂੰ ਕੀ ਸਮਝਦੇ ਹੋ? ਇੱਥੇ ਪਟੀਸ਼ਨ ਦਾਇਰ ਕਰਨ ਦੀ ਫੀਸ, ਅਲੱਗ ਵਸੂਲੀ ਜਾਵੇਗੀ।
ਇਸ ਤਰ੍ਹਾਂ ਹੇਠਲੀ ਅਦਾਲਤ ਨੂੰ ਨਜ਼ਰਅੰਦਾਜ਼ ਕਰਨਾ ਨਿਆਂ ਪ੍ਰਣਾਲੀ ਹੱਤਕ ਏ। ਜੱਜਾਂ ਨੇ ਹਾਈ ਕੋਰਟ ਦਾ ਫ਼ੈਸਲਾ ਆਉਣ ਤਕ, ਏਕਤਾ ਕਪੂਰ ਦੀ ਪਟੀਸ਼ਨ ਰੋਕ ਲਈ ਏ।

ਕੀ ਧਰਤੀ ਨੂੰ ਤਬਾਹ ਕਰ ਦੇਵੇਗਾ 310 ਮੀਲ ਦਾ ਗੋਲਾ

ਤਕਰੀਬਨ ਹਰ ਸਾਲ, ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਬ੍ਰਹਿਮੰਡ ਵਿਚ ਤਾਰਾਮੱਛੀ ਵਰਗਾ, ਕੋਈ ਇਹੋ ਜਿਹਾ ਉਪਗ੍ਰਹਿ ਘੁੰਮ ਰਿਹਾ ਏ, ਜੋ ਹਰ ਗੇੜੇ, ਧਰਤੀ ਨੇ ਨੇੜੇਨੇੜੇ ਆਈ ਜਾਂਦੈ ਤੇ ਕਿਸੇ ਵੀ ਵੇਲ਼ੇ ਧਰਤੀ ਨਾਲ਼ ਟਕਰਾ ਕੇ ਇਸ ਨੂੰ ਤਬਾਹ ਕਰ ਸੁੱਟੇਗਾ।
ਫੇਰ ਪਤਾ ਨਹੀਂ, ਉਸ ਉਪਗ੍ਰਹਿ ਦਾ ਕੀ ਹੁੰਦਾ ਏ ਤੇ ਧਰਤੀ ਉਸ ਦੇ ਖ਼ਤਰਿਉਂ ਬਾਹਰ ਹੋ ਜਾਂਦੀ ਏ।
ਹੁਣ ਨਰਡਿਸਟ ਡਾਟ ਕਾਮ ਨਾਂ ਦੀ ਇਕ ਵੈੱਬਸਾਈਟ ਲਈ ਲੇਖ ਲਿਖਦੀ ਮੈਲਿਸਾ ਟੀ. ਮਿੱਲਰ ਨਾਂ ਦੀ ਇਕ ਬੀਬੀ ਨੇ ਇਸ ਸਾਈਟ ਉੱਤੇ ਹੀ ਇਹ ਦੱਸਿਆ ਏ ਕਿ ਜੇ ਹੁਣ, ਧਰਤੀ ਵੱਲ ਆ ਰਿਹਾ 310 ਮੀਲ ਲੰਬਾ ਉਪਗ੍ਰਹਿ, ਧਰਤੀ ਨਾਲ਼ ਟਕਰਾ ਗਿਆ ਤਾਂ ਕੀ ਹੋਏਗਾ।
ਇਸ ਵੈੱਬਸਾਈਟ ਵਾਲ਼ਿਆਂ ਨੇ ਇਸ ਸਬੰਧ ਵਿਚ, ਡਿਸਕਵਰੀ ਚੈਨਲ ਦੇ ਪ੍ਰਬੰਧਕਾਂ ਵੱਲੋਂ 2005 ਵਿਚ ਬਣਾਈ ਹੋਈ ਉਹ ਵਿਡੀਓ ਵੀ, ਮੈਲਿਸਾ ਦੇ ਲੇਖ ਨਾਲ਼ ਹੀ ਅਪਲੋਡ ਕੀਤੀ ਹੋਈ ਏ, ਜਿਸ ਵਿਚ ਇਹ ਦਿਖਾਇਆ ਹੋਇਆ ਏ ਕਿ ਜੇ ਇਸ ਤਰ੍ਹਾਂ ਦਾ ਕੋਈ ਉਪਗ੍ਰਹਿ, ਆਪਣੀ ਧਰਤੀ ਨਾਲ਼ ਟਕਰਾ ਜਾਵੇ ਤਾਂ ਧਰਤੀ ਉੱਤੇ ਕੀਕੀ ਹੋ ਸਕਦੈ।
ਇਹ ਵਿਡੀਓ ਇਕ ਨਜ਼ਰੇ ਤਾਂ, ਤਬਾਹੀ ਭਰੀ ਕਿਸੇ ਫ਼ਿਲਮ ਵਰਗੀ ਹੀ ਲੱਗਦੀ ਏ।
ਇਸ ਵਿਡੀਓ ਵਿਚ ਦਿਖਾਇਆ ਗਿਆ ਉਪਗ੍ਰਹਿ, ਪੈਸਿਫਿਕ ਓਸ਼ਨ ਯਾਨੀ ਪ੍ਰਸ਼ਾਂਤ ਮਹਾਸਾਗਰ ਨਾਲ਼ ਟਕਰਾਉਂਦਾ ਦਿਖਾਇਆ ਗਿਆ ਏ ਤੇ ਉਹ, ਬਹੁਤ ਤੇਜ਼ੀ ਨਾਲ਼ ਤਬਾਹੀ ਮਚਾਉਂਦਾ ਏ।
ਸਮੁੰਦਰ ਦਾ ਪਾਣੀ, ਗਰਮੀ ਨਾਲ਼ ਖੌਲਣ ਲੱਗ ਪੈਂਦਾ ਏ, ਹਿਮਾਲਾ ਦੀ ਬਰਫ਼ ਇਕ ਦਮ ਭਾਫ ਬਣ ਕੇ ਉੱਡ ਜਾਂਦੀ ਏ ਤੇ ਧਰਤੀ ਦਾ ਤਲ ਉੱਫਣ ਜਾਂਦਾ ਏ।
ਹੈਰਾਨੀ ਵਾਲ਼ੀ ਗੱਲ ਇਹ ਵੀ ਏ ਕਿ ਮਿਰੇਕਲ ਪਲੈਨੈੱਟ ਸਿਰਲੇਖ ਅਧੀਨ ਬਣਾਈ ਹੋਈ ਇਕ ਦਸਤਾਵੇਜ਼ੀ ਫ਼ਿਲਮ ਵਿਚੋਂ ਲੈ ਕੇ, ਪ੍ਰਸਾਰਤ ਕੀਤੇ ਗਏ ਇਸ ਵਿਡੀਓਟੋਟੇ ਵਿਚ, ਧਰਤੀ ਦਾ ਜੋ ਹਾਲ ਹੁੰਦਾ ਦਿਖਾਇਆ ਗਿਆ ਏ, ਉਸ ਦੇ ਸਬੰਧ ਵਿਚ ਵਿਗਿਆਨੀਆਂ ਦਾ ਇਹ ਖ਼ਿਆਲ ਹੈ
ਕਿ ਧਰਤੀ ਉੱਤੇ ਇਸ ਦੇ ਹਾਲਾਤ, ਪਹਿਲਾਂ ਵੀ ਬਹੁਤ ਵਾਰ ਬਣ ਚੁੱਕੇ ਨੇ।
ਇਸ ਤਰ੍ਹਾਂ ਦੀ ਬਰਬਾਦੀ ਤੋਂ ਬਾਅਦ, ਹਜ਼ਾਰਾਂ ਸਾਲਾਂ ਵਿਚ ਧਰਤੀ ਉੱਤੇ ਫਿਰ ਸਭ ਕੁੱਝ ਆਮ ਵਰਗਾ ਹੋ ਜਾਂਦਾ ਏ।
ਇੱਥੇ ਦੱਸਣਾ ਬਣਦੈ ਕਿ ਇਸੇ ਤਰ੍ਹਾਂ ਦਾ ਇਕ ਉਪਗ੍ਰਹਿ ਇਨ੍ਹੀਂ ਦਿਨੀਂ ਧਰਤੀ ਨਾਲ਼ ਟਕਰਾਉਣੋਂ ਰੋਕਣ ਲਈ ਪੁਲਾੜੀ ਏਜੰਸੀ ਨਾਸਾ ਵੱਲੋਂ ਡਾਰਟ ਮਿਸ਼ਨ ਵਿੱਢੇ ਹੋਣ ਦੀ ਵਜ੍ਹਾ ਨਾਲ ਹੀ, ਇਹ ਵਿਡੀਓ ਬਹੁਤ ਜ਼ਿਆਦਾ ਦੇਖਿਆ ਜਾ ਰਿਹੈ।

ਬਠਿੰਡੇ ਦੀਆਂ ਕੰਧਾਂ ਦੇ ਸਵੰਬਰ ਦੇ ਪੋਸਟਰ ਲਾਉਣ ਵਾਲੇ ਪਿਓ-ਪੁੱਤ ਪੁਲਸ ਦੇ ਧੱਕੇ ਚੜ੍ਹੇ

ਸੁਨੱਖੀਆਂ ਕੁੜੀਆਂ ਨੂੰ ਵਿਆਹ ਕੇ, ਕੈਨੇਡਾ ਭੇਜਣ ਲਈ ਛਾਂਟਣ ਵਾਸਤੇ, ਬਠਿੰਡਾ ਦੇ ਇਕ ਹੋਟਲ ਵਿਚ ਸੁੰਦਰਤਾ ਮੁਕਾਬਲਾ ਕਰਾਉਣ ਖ਼ਾਤਰ, ਅਖ਼ਬਾਰਾਂ ਵਿਚ ਇਸ਼ਤਿਹਾਰ ਛਪਾਉਣ ਵਾਲ਼ੇ ਪਿਉ-ਪੁੱਤ ਹਿਰਾਸਤ ਵਿਚ ਲੈ ਲਏ ਗਏ ਨੇ। ਇਹ ਇਸ਼ਤਿਹਾਰ, ਅਖ਼ਬਾਰਾਂ ਵਿਚ ਹੀ ਨਹੀਂ ਛਪਾਏ ਗਏ ਸਨ, ਸਗੋਂ ਬਠਿੰਡਾ ਦੇ ਬਜ਼ਾਰਾਂ ਵਿਚ ਬੋਰਡਾਂ ਵਜੋਂ ਵੀ ਲੁਆਏ ਗਏ ਸੀ।
ਪੁਲਸ ਨੇ ਇਹ ਕੌਤਕ ਰਚਣ ਦੇ ਦੋਸ਼ ਹੇਠ, ਮੁਲਤਾਨੀ ਰੋਡ ਨੇੜੇ ਰਹਿੰਦੇ ਸੁਰਿੰਦਰ ਸਿੰਘ ਤੇ ਉਸ ਦੇ ਬਾਪ ਰਾਮਦਿਆਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਏ।
ਇਹ ਕਾਰਵਾਈ, ਉਸ ਹੋਟਲ ਦੇ ਮਾਲਕ ਦੀ ਸ਼ਿਕਾਇਤ ਤੇ ਕੀਤੀ ਗਈ, ਜਿਸ ਵਿਚ ਇਹ ਸੁੰਦਰਤਾ ਮੁਕਾਬਲਾ ਕਰਾਉਣ ਸਬੰਧੀ ਸੂਚਨਾ ਦਿੱਤੀ ਗਈ ਸੀ।
ਹੋਟਲ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਹੋਟਲ ਦਾ ਨਾਂ ਐਵੇਂ ਬਦਨਾਮ ਕੀਤਾ ਗਿਆ ਏ ਕਿਉਂ ਕਿ ਉਸ ਨੂੰ ਇਸ ਕੰਜਰ ਮੁਕਾਬਲੇ ਬਾਰੇ ਕੋਈ ਵੀ ਇਲਮ ਨਹੀਂ ਏ।

ਆਮੀਰ ਖ਼ਾਨ ਬਣਿਆ ਘਰ-ਜਵਾਈ, ਭਗਵਾ ਬ੍ਰਿਗੇਡ ਸ਼ਾਦੀ ਰੁਕਵਾਈ

ਅਜੇ ਫ਼ਿਲਮ ਲਾਲ ਸਿੰਘ ਚੱਡਾ ਦੇ ਸਬੰਧ ਵਿਚ, ਆਮਿਰ ਖ਼ਾਨ ਦੀ ਦੁਰਗਤ ਦੀ ਇਬਾਰਤ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਉਸ ਨਾਲ਼ ਹੋਰ ਦੁਰਗਤ ਹੋਣ ਦੀਆਂ ਖ਼ਬਰਾਂ ਆ ਗਈਆਂ ਨੇ।
ਇਹ ਜੱਗੋਂ ਤੇਰ੍ਹਵੀਂ ਇਸ ਤਰ੍ਹਾਂ ਹੋਈ ਕਿ ਆਮਿਰ ਖ਼ਾਨ ਅਤੇ ਕਿਆਰਾ ਅਡਵਾਨੀ ਦੀ ਇਕ ਇਸ਼ਤਿਹਾਰੀ ਫ਼ਿਲਮ ਉੱਤੇ, ਹਿੰਦੂ ਧਰਮ ਨਾਲ਼ ਧੱਕਾ ਕਰਨ ਦਾ ਦੋਸ਼ ਲਾ ਕੇ, ਉਸ ਦਾ ਪ੍ਰਸਾਰਣ ਰੋਕ ਦਿੱਤਾ ਗਿਆ ਏ।
ਇਸ ਫ਼ਿਲਮ ਵਿਚ, ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਨੇ ਪਹਿਲੀ ਵਾਰੀ ਇਕੱਠਿਆਂ ਕੰਮ ਕੀਤਾ ਏ।
ਇਹ ਇਸ਼ਤਿਹਾਰੀ ਫ਼ਿਲਮ, ਏ ਯੂ ਬੈਂਕ ਦੀਆਂ ਦੀਆਂ ਕੁੱਝ ਸੇਵਾਵਾਂ ਦਾ ਪ੍ਰਚਾਰ ਕਰਨ ਖ਼ਾਤਰ ਬਣਾਈ ਗਈ ਹੋਈ ਏ।
ਇਸ ਫ਼ਿਲਮ ਉੱਤੇ ਇਹ ਦੋਸ਼ ਲਾਇਆ ਗਿਆ ਏ ਕਿ ਇਸ ਨਾਲ਼, ਵਿਆਹ ਸਬੰਧੀ ਕੁੱਝ ਹਿੰਦੂ ਰਹੁਰੀਤਾਂ ਦੀ ਭੰਡੀ ਕੀਤੀ ਹੋਈ ਏ।
ਓਦਾਂ ਕੁੱਝ ਲੋਕਾਂ ਨੇ ਇਕ ਜਮੂਦ ਜਿਹਾ ਤੋੜਨ ਲਈ, ਇਸ ਇਸ਼ਤਿਹਾਰੀ ਵਿਡੀਓ ਦੀਆਂ ਸਿਫ਼ਤਾਂ ਵੀ ਕੀਤੀਆਂ ਨੇ। ਇਸ ਨਾਲ਼ ਸਭ ਤੋਂ ਵੱਧ ਤਕਲੀਫ਼, ਫ਼ਿਲਮ ਦਾ ਕਸ਼ਮੀਰ ਫਾਈਲਜ਼ ਬਣਾਉਣ ਵਾਲ਼ੇ ਵਿਵੇਕ ਅਗਨੀਹੋਤਰੀ ਨੂੰ ਹੋਈ ਲੱਗਦੀ ਏ।
ਸਬੰਧਤ ਬੈਂਕ ਵੱਲੋਂ ਇਹ ਇਸ਼ਤਿਹਾਰੀ ਫ਼ਿਲਮ ਵਾਪਸ ਲੈ ਲਈ ਗਈ ਏ।
ਹੁਣ ਸੁਣੋ ਕਿ ਇਸ ਫ਼ਿਲਮ ਵਿਚ ਕਿਹੜਾ ਸੱਪ ਦਿਖਾਇਆ ਗਿਆ ਏ!
ਇਸ ਫ਼ਿਲਮ ਵਿਚ, ਕੁੜੀ ਦਾ ਮੁਕਲਾਵਾ ਲਿਜਾਏ ਜਾਣ ਦੀ ਥਾਂ, ਕੁੜੀ ਮੁੰਡੇ ਦਾ ਮੁਕਲਾਵਾ ਲੈ ਕੇ ਜਾਂਦੀ ਦਿਖਾਈ ਗਈ ਏ ਕਿਉਂ ਕਿ ਮੁੰਡੇ ਨੇ ਘਰਜੁਆਈ ਬਣ ਕੇ ਰਹਿਣਾ ਹੁੰਦਾ ਏ।
ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਘਰਜੁਆਈ ਰੱਖਣ ਦੀ ਰਸਮ ਕਿੰਨੀ ਪੁਰਾਣੀ ਏ।
ਦੂਜੇ ਪਾਸੇ ਸ਼੍ਰੀ ਅਗਨੀਹੋਤਰੀ ਨੇ ਇਕ ਟਵੀਟ ਰਾਹੀਂ ਇਹ ਫ਼ਰਮਾਇਆ ਹੋਇਆ ਏ,
ਮੁਝੇ ਯੇਹ ਸਮਝ ਨਹੀਂ ਆਤਾ ਕਿ ਬੈਂਕੋਂ ਨੇ ਹਮਾਰੀ ਧਾਰਮਿਕ ਔਰ ਸਮਾਜਿਕ ਰਸਮੇਂ ਬਦਲਨੇ ਕੀ ਜ਼ਿੰਮੇਦਾਰੀ ਕਬ ਸੇ ਸੰਭਾਲ ਲੀ ਹੈ। ਇਸ ਬੈਂਕ ਕੋ, ਯੇਹ ਸਬ ਕਰਨੇ ਕੀ ਦੀ ਜਗ੍ਹੇ, ਬੈਂਕੋਂ ਕਾ ਭ੍ਰਿਸ਼ਟ ਸਿਸਟਮ ਬਦਲਨੇ ਕੇ ਲੀਏ ਕੁੱਛ ਕਰਨਾ ਚਾਹੀਏ। ਫਿਰ ਐਸੀ ਬਕਵਾਸ ਕਰਤੇ ਹੈਂ ਔਰ ਕਹਿਤੇ ਹੈਂ ਹਿੰਦੂ ਹਮੇਂ ਟਰੌਲ ਕਰਤੇ ਹੈਂ। ਈਡੀਅਟਸ।

ਬਾਈਡਨ ਦੀ ਤੋਏ-ਤੋਏ ਵਾਲੇ ਵੀਡੀਓ ਨੇ ਇੰਟਰਨੈੱਟ ਨੂੰ ਲਾਈ ਚੰਗਿਆੜੀ

ਦੁੱਧ ਤੇ ਬੁੱਧ ਦੇ ਫਿੱਟਣ ਨੂੰ ਕੋਈ ਲੰਮਾਚੌੜਾ ਟੈਮ ਨਹੀਂ ਲੱਗਦੈ।
ਓਦਾਂ ਤਾਂ ਇਹ ਵੀ ਗੱਲ ਸਿਆਣਿਆਂ ਨੇ ਹੀ ਕਹੀ ਹੋਈ ਏ ਕਿ ਉਮਰੋਂ ਸਿਆਣੇ ਬੰਦੇ ਦੀ ਬੁੱਧ ਬੱਚਿਆਂ ਦੀ ਬੁੱਧ ਵਰਗੀ ਹੀ ਹੋ ਜਾਂਦੀ ਏ, ਸੋ ਹੋ ਗਈ।
ਤੇ ਇਸ ਵਾਰ ਇਹ ਸਿਆਣਾ ਬੰਦਾ ਏ, ਅਮਰੀਕਾ ਦਾ ਅੱਸੀਆਂ ਨੂੰ ਢੁੱਕਿਆ ਹੋਇਐ, 46 ਵਾਂ ਰਾਸ਼ਟਰਪਤੀ ਜੋਅ ਬਾਈਡਨ, ਜਿਸ ਦਾ ਪੂਰਾ ਨਾਮ ਜੋਜ਼ਫ਼ ਰੌਬਿਨੈੱਟ ਬਾਈਡਨ ਜੂਨੀਅਰ ਏ। ਕਹਿੰਦੇ ਨੇ ਕਿ ਇਹ ਬੁੜਾ, ਅੱਲ੍ਹੜ ਉਮਰ ਦੀਆਂ ਕੁੜੀਆਂ ਦੇ ਮੋਢਿਆਂ ਉੱਤੇ ਹੱਥ ਰੱਖਰੱਖ ਕੇ, ਉਨ੍ਹਾਂ ਨੂੰ ਡੇਟਿੰਗ ਕਰਨ ਦੀਆਂ ਮੱਤਾਂ ਦਿੰਦਾ ਫੜਿਆ ਗਿਐ। ਹੋਇਆ ਇਹ, ਕਿ ਇਹ ਬਾਬਾ ਜੀ ਯਾਨੀ ਰਾਸ਼ਟਰਪਤੀ ਸਾਹਬ, ਇਰਵਿਨ ਵੈਲੀ ਕਮਿਊਨਿਟੀ ਕਾਲਜ ਵਿਚ, ਕਿਸੇ ਸਮਾਗਮ ਚ ਸ਼ਿਰਕਤ ਕਰਨ ਗਏ ਹੋਏ ਸੀ ਕਿ ਉਨ੍ਹਾਂ ਨੇ ਪਿਤਰੀ ਵੱਜਦ ਜਿਹੀ ਚ ਆ ਕੇ, ਇਕ ਕੁੜੀ ਦੇ ਮੋਢੇ ਉੱਤੇ ਹੱਥ ਰੱਖ ਕੇ ਏਦਾਂ ਕਿਹਾ,
ਤੀਹ ਸਾਲ ਦੀ ਉਮਰ ਹੋਣ ਤਕ ਕਿਸੇ ਨੂੰ ਸੀਰੀਅਸਲੀ ਮੂੰਹ ਨਹੀਂ ਲਾਉਣਾ।
ਇਹ ਸੁਣ ਕੇ ਕੁੜੀਆਂ ਨੇ ਠਹਾਕੇ ਮਾਰਤੇ ਤੇ ਕੁੱਝ ਪੱਤਰਕਾਰਾਂ ਨੇ ਇਸ ਮਾਮਲੇ ਦੀ ਵਿਡੀਓ ਖਿੱਚ ਲਈ।
ਹੁਣ ਇਹ ਵਿਡੀਓ ਦੇਖ-ਦੇਖ ਕੇ ਲੋਕਾਂ ਨੇ ਕੰਪਿਊਟਰ ਲੂਹਣੇ ਕੀਤੇ ਹੋਏ ਨੇ।

ਜਦੋਂ ਉਸਤਾਦ ਫ਼ਿਰਾਕ ਗੋਰਖਪੁਰੀ ਨੂੰ ਚੇਲੇ ਨੇ ਪੜ੍ਹਨੇ ਪਾਇਆ!

ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਾ ਹੋਵੇ ਕਿ ਉਰਦੂ ਦੇ ਸ਼ਾਇਰ ਫ਼ਿਰਾਕ ਗੋਰਖ਼ਪੁਰੀ, ਜਿਨ੍ਹਾਂ ਦਾ ਅਸਲੀ ਨਾਂ ਰਘੁਪਤੀ ਸਹਾਏ ਸੀ, ਅੰਗਰੇਜ਼ੀ ਪੜ੍ਹਾਉਂਦੇ ਹੁੰਦੇ ਸੀ।
ਜਸਟਿਸ ਮਾਰਕੰਡੇ ਕਾਟਜੂ, ਫ਼ਿਰਾਕ ਗੋਰਖ਼ਪੁਰੀ ਤੋਂ ਅੰਗਰੇਜ਼ੀ ਪੜ੍ਹਦੇ ਰਹੇ ਨੇ।
ਜਸਟਿਸ ਕਾਟਜੂ ਵੱਲੋਂ ਸੋਸ਼ਲ ਮੀਡੀਆ ਉੱਤੇ ਦਿੱਤੀ ਹੋਈ ਜਾਣਕਾਰੀ ਕੁੱਝ ਇਸ ਤਰ੍ਹਾਂ ਏ:
ਅਲਾਹਾਬਾਦ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੇ ਪ੍ਰੋਫੈਸਰ ਫ਼ਿਰਾਕ ਗੋਰਖ਼ਪੁਰੀ ਕਈ ਦਿਨ ਛੁੱਟੀ ਤੇ ਰਹਿਣ ਮਗਰੋਂ ਕਲਾਸ ਚ ਆਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਕਿਹਾ,
ਫ਼ਿਰਾਕ ਕੁੱਛ ਦਿਨ ਸੇ ਬੀਮਾਰ ਥਾ।
ਉਹ ਆਪਣੇਆਪ ਬਾਰੇ, ਕਿਸੇ ਤੀਜੇ ਬੰਦੇ ਬਾਰੇ ਗੱਲ ਕਰਨ ਵਾਂਗ ਹੀ, ਗੱਲ ਕਰਿਆ ਕਰਦੇ ਹੁੰਦੇ ਸੀ।
ਇਹ ਸੁਣ ਕੇ ਇਕ ਵਿਦਿਆਰਥੀ ਨੇ ਤੁਰੰਤ ਹੀ ਕਹਿ ਦਿੱਤਾ, ਫ਼ਿਰਾਕ ਤੋ ਖ਼ੁਦਬਖ਼ੁਦ ਏਕ ਬੀਮਾਰੀ ਹੈ।
ਇਹ ਸੁਣ ਕੇ ਪ੍ਰੋਫੈਸਰ ਸਹਾਏ ਯਾਨੀ ਫ਼ਿਰਾਕ ਗੋਰਖ਼ਪੁਰੀ, ਉਸ ਮੁੰਡੇ ਵੱਲ ਬਹੁਤ ਹੀ ਸਖ਼ਤ ਨਜ਼ਰਾਂ ਨਾਲ਼ ਦੇਖਦਿਆਂ, ਉਸ ਕੋਲ਼ ਗਏ ਤੇ ਕਹਿਣ ਲੱਗੇ, ਬਰਖ਼ੁਰਦਾਰ, ਆਪ ਕਹਾਂ ਕੇ ਰਹਿਨੇ ਵਾਲੇ ਹੈਂ? ਡਰੇ ਹੋਏ ਮੁੰਡੇ ਨੇ ਰਤਾ ਕੁ ਠਰ੍ਹੰਮੇ ਜਿਹੇ ਨਾਲ਼ ਕਿਹਾ, ਹਜ਼ੂਰ ਮੈਂ ਅਲੀਗੜ੍ਹ ਕਾ ਰਹਿਨੇ ਵਾਲਾ ਹੂੰ। ਇਹ ਸੁਣ ਕੇ, ਉਨ੍ਹਾਂ ਨੇ ਉਸ ਦਾ ਮੋਢਾ ਥਾਪੜਦਿਆਂ ਕਿਹਾ, ਤਭੀ ਆਪ ਇਤਨੀ ਅੱਛੀ ਉਰਦੂ ਜਾਨਤੇ ਹੈਂ।
ਇੱਥੇ ਇਹ ਦੱਸੇ ਬਗ਼ੈਰ ਨਹੀਂ ਸਰਨਾ ਕਿ ਫ਼ਿਰਾਕ ਦਾ ਸ਼ਾਬਦਿਕ ਅਰਥ ਜੁਦਾਈ ਏ।
ਸੋ ਉਸ ਵਿਦਿਆਰਥੀ ਦੇ ਕਹਿਣ ਦਾ ਮਤਲਬ ਵੀ ਇਹੋ ਸੀ ਕਿ ਆਪਣੇ ਮਾਸ਼ੂਕ ਤੋਂ ਵੱਖ ਰਿਹਾ ਬੰਦਾ ਵੀ ਬੀਮਾਰ ਹੀ ਹੁੰਦਾ ਏ।

ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Happy
Happy
100 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com