ਫ਼ਿਲਮ ਸਮੀਖਿਆ । ਜ਼ੋਰਾਵਰ
ਦੀਪ ਜਗਦੀਪ ਸਿੰਘਰੇਟਿੰਗ ਡੇਢ ਤਾਰਾ/ਪੰਜ ਤਾਰਾਜ਼ੋਰਾਵਰ ਇਕ ਹੋਰ ਪੰਜਾਬੀ ਫ਼ਿਲਮ ਬਣ ਗਈ ਹੈ ਜਿਹੜੀ ਸਿਤਾਰੇ ਦੀ ਸ਼ੌਹਰਤ ਦੀ ਭੇਂਟ ਚੜ੍ਹ ਗਈ ਹੈ, ਇਸ ਸਿਤਾਰੇ ਦਾ ਨਾਮ ਹੈ ਯੌ ਯੌ ਹਨੀ ਸਿੰਘ। ਦਿਲਜੀਤ ਦੀ ਅੰਬਸਰੀਆ ਤੋਂ ਬਾਅਦ 2016 ਵਿਚ ਰਿਲੀਜ਼ ਹੋਈ ਇਹ ਦੂਸਰੀ ਫ਼ਿਲਮ ਹੈ ਜਿਸਨੂੰ ਪੂਰੀ ਤਰ੍ਹਾਂ ਪਕਾਇਆ ਹੀ ਨਹੀਂ ਗਿਆ। ਇਸੇ ਕਰਕੇ ਸਾਲ ਦੀ ਸਭ ਤੋਂ ਵੱਧ ਉਤਸੁਕਤਾ ਨਾਲ ਉਡੀਕੀ ਜਾ ਰਹੀ ਐਕਸ਼ਨ ਅਤੇ ਥ੍ਰਿਲ ਭਰਪੂਰ ਦੱਸੀ ਜਾਂਦੀ ਇਹ ਫ਼ਿਲਮ ‘ਹਾਸੇ’ ਦਾ ਸਾਮਾਨ ਬਣ ਕੇ ਰਹਿ ਗਈ ਹੈ। ਜ਼ੋਰਾਵਰ ਸਿੰਘ (ਯੋ ਯੋ ਹਨੀ ਸਿੰਘ) ਸੀਕਰੇਟ ਆਰਮੀ ਫੋਰਸ (ਐਸਏਐਫ਼) ਦਾ ਇਕ ਧੂੰਆਂਧਾਰ ਫੌਜੀ ਹੈ ਜੋ ’ਕੱਲਾ ਹੀ ਖ਼ਤਰਨਾਕ ਹਾਲਾਤ ਨਾਲ ਜੂਝ ਜਾਂਦਾ ਹੈ, ਇੱਥੋਂ ਤੱਕ ਕਿ ਉਹ ਆਪਣੇ ਫ਼ੌਜੀ ਅਫ਼ਸਰ ਦੇ ਹੁਕਮਾਂ ਦੀ ਪਰਵਾਹ ਵੀ ਨਹੀਂ ਕਰਦਾ। ਉਹ ਪੰਜਾਬ ਦੇ ਕਿਸੇ ਪਿੰਡ ਵਿਚ ਆਪਣੀ ਮਾਂ ਸ਼ੀਤਲ (ਅਚਿੰਤ ਕੌਰ) ਨਾਲ ਰਹਿੰਦਾ ਹੈ ਅਤੇ ਇਕ ਦਿਨ ਪਿੰਡ ਗਿਆਂ ਉਸਨੂੰ ਪਹਿਲੀ ਹੀ ਮੁਲਾਕਾਤ ਵਿਚ ਜਸਲੀਨ (ਪਾਰੁਲ ਗੁਲਾਟੀ) ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਦੋਵਾਂ ਦੀ ਪਿਆਰ ਦੀ ਗੱਡੀ ਅੱਗੇ ਰੁੜ੍ਹਦੀ ਇਕ ਦਿਨ ਅਚਾਨਕ ਸ਼ੀਤਲ ਨੂੰ ਆ...