ਦਰਬਾਰ ਸਾਹਿਬ ਦਾ ਲੰਗਰ ਬਨਾਮ ਤਿਰੂਪਤੀ ਦਾ ਪ੍ਰਸਾਦ ਬਾਰੇ ਭਰਮ ਭੁਲੇਖੇ!
ਅੱਜ ਕੱਲ੍ਹ ਇਕ ਪੋਸਟ ਫੇਸਬੁੱਕ - ਵੱਟਸਐਪ ਉੱਤੇ ਅਲੱਗ-ਅਲੱਗ ਰੂਪਾਂ ਵਿਚ ਘੁੰਮ ਰਹੀ ਹੈ ਕਿ ਦਰਬਾਰ ਸਾਹਿਬ ਦੇ ਲੰਗਰ ਉੱਤੇ ਜੀਐਸਟੀ ਲੱਗ ਗਿਆ ਹੈ, ਪਰ ਆਂਧਰ ਪ੍ਰਦੇਸ਼ ਦੇ ਤਿਰੂਪਤੀ ਮੰਦਿਰ ਦੇ ਪਰਸਾਦ 'ਤੇ ਟੈਕਸ ਨਹੀਂ ਲੱਗਾ।ਪਹਿਲੀ ਨਜ਼ਰੇ ਪੋਸਟ ਪੜ੍ਹਕੇ ਇੰਝ ਲੱਗਦਾ ਹੈ ਜਿਵੇਂ ਕੇਂਦਰ ਸਰਕਾਰ ਨੇ ਇਕ ਵਾਰ ਫ਼ੇਰ ਸਿੱਖਾਂ ਦੇ ਧਾਰਮਿਕ ਸਥਾਨ ਵਿਚ ਦਖ਼ਲ-ਅੰਦਾਜ਼ੀ ਕਰਨ ਦੀ ਗੁਸਤਾਖ਼ੀ ਕੀਤੀ ਹੈ। ਪਰ ਅਸਲ ਵਿਚ ਇਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਕਰਕੇ ਇੰਝ ਲੱਗ ਰਿਹਾ ਹੈ।ਗੱਲ ਕਹਿਣ ਵਿਚ ਫ਼ਰਕ ਆਉਣ ਨਾਲ ਗੱਲ ਦਾ ਅਰਥ ਬਦਲ ਜਾਂਦਾ ਹੈ ਅਤੇ ਉਸਨੂੰ ਹੋਰ ਰੰਗਤ ਚੜ੍ਹ ਜਾਂਦੀ ਹੈ। ਕਿਸੇ ਵੀ ਧਾਰਮਿਕ ਸਥਾਨ ਦੀ ਕਿਸੇ ਧਾਰਮਿਕ ਪ੍ਰਕਿਰਿਆ ਜਾਂ ਲੰਗਰ 'ਤੇ ਕੋਈ ਟੈਕਸ ਜਾਂ ਜੀਐਸਟੀ ਨਹੀਂ ਲੱਗਾ। ਜੀਐਸਟੀ ਬਾਜ਼ਾਰ ਵਿਚੋਂ ਖਰੀਦੇ ਜਾਣ ਵਾਲੇ ਸਾਮਾਨ ਅਤੇ ਸੇਵਾਵਾਂ ਉੱਤੇ ਲੱਗਾ ਹੈ, ਜੋ ਵੀ ਸਾਮਾਨ ਆਪਾਂ ਬਾਜ਼ਾਰੋਂ ਖਰੀਦਾਂਗੇ, ਉਸ 'ਤੇ ਟੈਕਸ ਲੱਗੇਗਾ। ਸੋ ਇਹ ਟੈਕਸ ਸਿੱਧਾ ਸਿੱਖਾਂ ਦੇ ਕਿਸੇ ਧਾਰਮਿਕ ਸਥਾਨ 'ਤੇ ਨਹੀਂ ਲੱਗਾ ਇਸ ਨੂੰ ਦਰਬਾਰ ਸਾਹਿਬ ਬਨਾਮ ਇਤਿਹਾਸਕ ਹਿੰਦੂ ਮੰਦਿਰ ਦਾ ਮਾਮਲਾ ਬਣਾ ਕੇ ਧਾਰ...