the black prince

Entertainment, film-review, hollywood, punjabi film review, Satinder Sartaj, shabana azmi, the black prince

Film Review | The Black Prince | ਫ਼ਿਲਮ ਸਮੀਖਿਆ: ਦ ਬਲੈਕ ਪ੍ਰਿੰਸ

ਸਿੱਖ ਰਾਜ ਦੇ ਆਖ਼ਰੀ ਮਹਾਰਾਜੇ ਦੇ ਸਿਆਹ ਦਾਸਤਾਨ-ਦੀਪ ਜਗਦੀਪ ਸਿੰਘ-ਰੇਟਿੰਗ 2/5‘ਦ ਬਲੈਕ ਪ੍ਰਿੰਸ’, ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਅਤੇ ਲਾਹੌਰ ਦਰਬਾਰ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਆਪਣੇ ਵਜੂਦ ਦੀ ਤਲਾਸ਼ ਦਾ ਇਤਿਹਾਸਕ ਦਸਤਾਵੇਜ਼ ਹੈ।   ਜੇ ਤੁਸੀਂ ਸਿਰਫ਼ ਮਨੋਰੰਜਨ ਲਈ ਫ਼ਿਲਮ ਦੇਖਦੇ ਹੋ ਜਾਂ ਜ਼ਿੰਦਗੀ ਦੀਆਂ ਦੁੱਖ-ਤਕਲੀਫ਼ਾਂ ਭੁੱਲ ਕੇ ਕੁਝ ਦੇਰ ਲਈ ਸਕੂਨ ਦੀ ਦੁਨੀਆ ਵਿਚ ਜਾਣਾ ਚਾਹੁੰਦੇ ਹੋ, ਤੁਸੀਂ ਧਰਮ ਵਿਚ ਵਿਸ਼ਵਾਸ ਨਹੀਂ ਰੱਖਦੇ, ਖ਼ਾਸ ਕਰ ਸਿੱਖ ਧਰਮ ਵਿਚ ਤੁਹਾਡੀ ਕੋਈ ਦਿਲਚਸਪੀ ਨਹੀਂ ਤਾਂ ਇਹ ਫ਼ਿਲਮ ਬਿਲਕੁਲ ਵੀ ਤੁਹਾਡੇ ਲਈ ਨਹੀਂ ਹੈ। ਇਸਦੇ ਬਾਵਜੂਦ ਜੇਕਰ ਤੁਸੀਂ ‘ਦ ਬਲੈਕ ਪ੍ਰਿੰਸ’ ਦੇਖਣਾ ਚਾਹੁੰਦੇ ਹੋ ਤਾਂ ਜ਼ਾਹਿਰ ਹੈ ਕਿ ਤੁਸੀਂ ਯਥਾਰਥ ਉੱਤੇ ਆਧਾਰਿਤ ਕੁਝ ਵੱਖਰੀ ਕਿਸਮ ਦਾ ਸਿਨੇਮਾ ਦੇਖਣ ਵਿਚ ਦਿਲਚਸਪੀ ਰੱਖਦੇ ਹੋ, ਉਸਦੇ ਬਾਵਜੂਦ ਤੁਹਾਨੂੰ ਬਹੁਤ ਜ਼ਿਆਦਾ ਉਮੀਦ ਲੈ ਕੇ ਇਹ ਫ਼ਿਲਮ ਨਹੀਂ ਦੇਖਣ ਜਾਣਾ ਚਾਹੀਦਾ ਕਿਉਂਕਿ ‘ਦ ਬਲੈਕ ਪ੍ਰਿੰਸ’ ਦੇ ਪਹਿਲੇ ਕਰੀਬ ਚਾਲ੍ਹੀ ਮਿੰਟ ਵਿਚ ਤੁਹਾਨੂੰ ਥਕਾ ਦੇਣ ਵਾਲੇ ਅਕਾਊਪੁਣੇ ਨਾਲ ਰੂਬਰੂ ਹੋਣਾ ਪਵੇਗਾ। ਇਹ ਜਾਣ ਲੈਣਾ ਇਸ ਲਈ ਵੀ ਜ਼ਰੂਰੀ ਹੈ ਕ...