Tarun Khana

Amar Noorie, B.N. Sharma, Batra Showbiz, Entertainment, Gurpreet Ghuggi, Movies, Neeru Bajwa, Pata Ni Rabb Kehreya Ranga Wich Raazi, PTC Punjabi Movies, Punjabi movies on television, rana, Rana Ranbir, Tarun Khana, Television

ਪਤਾ ਨੀ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਦਾ ਟੈਲੀਵਿਜ਼ਨ ਪ੍ਰੀਮਿਅਰ ਐਤਵਾਰ

ਪੰਜਾਬੀ ਮੰਨੋਰੰਜਨ ਜਗਤ ਦਾ ਮੋਹਰੀ ਚੈਨਲ ਪੀਟੀਸੀ ਪੰਜਾਬੀ ਨਵੀਆਂ ਫ਼ਿਲਮਾਂ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਇਕ ਵਾਰ ਫੇਰ ਮੋਹਰੀ ਸਾਬਿਤ ਹੋਇਆ ਹੈ। ਇਸ ਐਤਵਾਰ ੨੯ ਜੁਲਾਈ ਨੂੰ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ਫਰਵਰੀ ਵਿਚ ਰਿਲੀਜ਼ ਹੋਈ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਲੈ ਕੇ ਆ ਰਿਹਾ ਹੈ।ਇਹ ਫ਼ਿਲਮ ਇਸੇ ਸਾਲ ਦੇ ਫਰਵਰੀ ਮਹੀਨੇ ਵਿਚ ਰਿਲੀਜ਼ ਹੋਈ। ਭਾਵੇਂ ਕਿ ਬੱਤਰਾ ਸ਼ੋਅ ਬਿਜ਼ ਦੇ ਬਤੌਰ ਡਿਸਟ੍ਰਿਬਿਊਟਰ ਜੁੜੇ ਹੋਣ ਕਰ ਕੇ ਦਰਸ਼ਕਾਂ ਨੂੰ ਇਸ ਤੋਂ ਭਾਰੀ ਉਮੀਦਾਂ ਸਨ, ਪਰ ਟਿਕਟ ਖਿੜਕੀ ਤੇ ਇਹ ਔਸਤ ਤੋਂ ਹੇਠਾਂ ਹੀ ਸਾਬਿਤ ਹੋਈ। ਪ੍ਰੋਡਿਊਸਰ ਹਰਮਨ ਦੀ ਕਲਮ ਤੋਂ ਲਿਖੀ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਰਵਿੰਦਰ ਪੀਪਟ ਨੇ ਕੀਤਾ ਹੈ। ਭਾਵੇਂ ਕਿ ਪੰਜਾਬੀ ਸਿਨੇਮਾ ਦੇ ਨਵੇਂ ਦੌਰ ਦਾ ਚਿਹਰਾ ਬਣ ਚੁੱਕੀ ਨੀਰੂ ਬਾਜਵਾ ਦੇ ਨਾਮ ਨਾਲ ਫ਼ਿਲਮ ਦਾ ਪ੍ਰਚਾਰ ਕੀਤਾ ਗਿਆ ਸੀ, ਪਰ ਨੀਰੂ ਦਾ ਨਾਮ ਵੀ ਦਰਸ਼ਕਾਂ ਨੂੰ ਟਿਕਟ ਖਿੜਕੀ ਤੇ ਲਿਆਉਣ ਵਿਚ ਨਾ-ਕਮਾਯਾਬ ਰਿਹਾ ਸੀ।ਇਹ ਫ਼ਿਲਮ ਹਰਮਨ ਨਾਮ ਦੇ ਇਕ ਗਰੀਬ ਪਰਿਵਾਰ ਦੇ ਮੁੰਡੇ ਦੀ ਕਹਾਣੀ ਬਿਆਨ ਕਰਦੀ ਹੈ, ਜੋ ਆਪਣੇ ਕਾਲਜ ਦੀ ਇਕ ਖੂਬਸੂ...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com