sukhbir singh badal

ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?
badal, lok sabha election 2019, Politics, sukhbir singh badal, ਸਿਆਸਤ, ਸੁਖਬੀਰ ਬਾਦਲ, ਬਾਦਲ, ਲੋਕ ਸਭਾ ਚੋਣਾ 2019

ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?

ਲੋਕ ਸਭਾ 2019 ਦੇ 23 ਮਈ ਨੂੰ ਆਏ ਨਤੀਜਿਆਂ ਤੋਂ ਬਾਅਦ 24 ਮਈ ਤੋਂ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਦਾ ਹਿਸਾਬ ਕਿਤਾਬ ਹੱਥ ਲਿਖਤ ਨਾਲ ਕੀਤਾ ਗਿਆ ਹੈ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਮੌਜੂਦ ਕੁੱਲ ਵੋਟਰਾਂ ਨਾਲੋਂ ਵਧ ਵੋਟਾਂ ਭੁਗਤ ਗਈਆਂ ਹਨ।ਕੀ ਇਹ ਹਿਸਾਬ-ਕਿਤਾਬ ਠੀਕ ਹੈ?ਕੀ ਸੱਚਮੁੱਚ ਮਸ਼ੀਨ ਵਿਚ ਗੜਬੜ ਕਰਕੇ ਸੁਖਬੀਰ ਬਾਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ ਹੈ?ਕੀ ਹੈ ਇਸ ਤਸਵੀਰ ਪਿੱਛੇ ਦੀ ਸੱਚਾਈ?ਆਉ ਤੁਹਾਨੂੰ ਦੱਸਦੇ ਹਾਂ... ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?ਇਹ ਪਰਚਾ ਦੱਸਦਾ ਹੈ ਕਿ ਫ਼ਿਰੋਜ਼ਪੁਰ ਹਲਕੇ ਵਿਚ ਵੋਟਰਾਂ ਦੀ ਕੁੱਲ ਗਿਣਤੀ 11, 37,000 ਹੈ ਜਦ ਕਿ 19 ਮਈ ਨੂੰ ਉਮੀਦਵਾਰਾਂ ਨੂੰ ਪਈਆਂ ਕੁੱਲ ਵੋਟਾਂ ਦੀ ਗਿਣਤੀ 11, 72, 033 ਹੈ, ਯਾਨੀ ਕਿ 35, 000 ਵੋਟਾਂ ਜ਼ਿਆਦਾ ਪੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਨੇ ਵੀ ਇਹ ਹਿਸਾਬ ਕਿਤਾਬ ਕੀਤਾ ਹੈ, ਉਸ ਦਾ ਹਿਸਾਬ ਬਹੁਤ ਕੱਚਾ ਹੈ ਅਤੇ ਉਸ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਬਾਰੇ ਬਿਲਕੁਲ ਜ...
arvind kejriwal, bhagwant maan, captain amrinder singh, parkash singh badal, Politics, Punjab Assembly Elections 2017, sukhbir singh badal

ਚੋਣ ਵਿਸ਼ਲੇਸ਼ਣ । ਕੌਣ ਜਿੱਤਿਆ, ਪਾਰਟੀਆਂ ਜਾਂ ਰਣਨੀਤੀ?

ਕਰੀਬ ਦੋ ਮਹੀਨੇ ਦੀ ਸ਼ਸ਼ੋਪੰਜ ਵਾਲੀ ਸਥਿਤੀ ਨੂੰ ਖ਼ਤਮ ਕਰਦਿਆਂ ਅੱਜ 11 ਮਾਰਚ 2017 ਨੂੰ ਪੰਜਾਬ ਦੇ ਚੋਣ ਨਤੀਜੇ ਆ ਹੀ ਗਏ, ਜਿਸ ਵਿਚ 77 ਸੀਟਾਂ ਦੀ ਮਜ਼ਬੂਤ ਜਿੱਤ ਹਾਸਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੇ ਪੰਜਾਬ ਦੀ ਸਿਆਸਤ ਵਿਚ ਵਾਪਸੀ ਕਰ ਲਈ।ਸੋਸ਼ਲ ਮੀਡੀਆ 'ਤੇ ਜਿੱਤ ਦਾ ਐਲਾਨ ਕਰੀ ਬੈਠੇ ਆਮ ਆਦਮੀ (ਆਪ) ਪਾਰਟੀ ਦੇ ਸਮਰਥਕਾਂ ਨੂੰ 22 ਸੀਟਾਂ ਨਾਲ ਸਬਰ ਦਾ ਘੁੱਟ ਭਰਨਾ ਪਿਆ, ਉੱਥੇ ਅਕਾਲੀ ਦਲ-ਭਾਜਪਾ ਗਠਜੋੜ ਦੀ ਝੋਲੀ 18 ਸੀਟਾਂ ਹੀ ਪੈ ਸਕੀਆਂ।ਇਨ੍ਹਾਂ ਚੋਣ ਨਤੀਜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਨੂੰ ਸਿਰਫ਼ ਬ੍ਰੇਕ ਦਵਾਈ ਗਈ ਹੈ, ਉਸਦੇ ਆਧਾਰ ਨੂੰ ਕੋਈ ਵੱਡਾ ਖੋਰਾ ਨਹੀਂ (ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਕਦੇ ਵੀ 25% ਤੋਂ ਥੱਲੇ ਨਹੀਂ ਗਿਆ) ਲੱਗਿਆ। ਸ਼ਾਇਦ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਉੱਤੇ ਆਪਣੀ ਸੱਤਾ ਜਾਂਦੀ ਹੋਈ ਨਜ਼ਰ ਆ ਗਈ ਸੀ ਅਤੇ ਉਸਨੇ ਪੂਰੀ ਤਰ੍ਹਾਂ ਸੋਚ ਸਮਝ ਕੇ ਅੰਦਰਖਾਤੇ (ਕਈ ਜਗ੍ਹਾ ਤਾਂ ਪੂਰੀ ਤਰ੍ਹਾਂ ਖੁੱਲ੍ਹ ਕੇ ਵੀ) ਕਾਂਗਰਸ ਨਾਲ ਰਲ਼ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਰਣਨੀਤੀ ਤਿਆਰ ਕੀਤੀ, ਜਿਸ ਵਿਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ।...