Satinder Sartaj

Entertainment, film-review, hollywood, punjabi film review, Satinder Sartaj, shabana azmi, the black prince

Film Review | The Black Prince | ਫ਼ਿਲਮ ਸਮੀਖਿਆ: ਦ ਬਲੈਕ ਪ੍ਰਿੰਸ

ਸਿੱਖ ਰਾਜ ਦੇ ਆਖ਼ਰੀ ਮਹਾਰਾਜੇ ਦੇ ਸਿਆਹ ਦਾਸਤਾਨ-ਦੀਪ ਜਗਦੀਪ ਸਿੰਘ-ਰੇਟਿੰਗ 2/5‘ਦ ਬਲੈਕ ਪ੍ਰਿੰਸ’, ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਅਤੇ ਲਾਹੌਰ ਦਰਬਾਰ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਆਪਣੇ ਵਜੂਦ ਦੀ ਤਲਾਸ਼ ਦਾ ਇਤਿਹਾਸਕ ਦਸਤਾਵੇਜ਼ ਹੈ।   ਜੇ ਤੁਸੀਂ ਸਿਰਫ਼ ਮਨੋਰੰਜਨ ਲਈ ਫ਼ਿਲਮ ਦੇਖਦੇ ਹੋ ਜਾਂ ਜ਼ਿੰਦਗੀ ਦੀਆਂ ਦੁੱਖ-ਤਕਲੀਫ਼ਾਂ ਭੁੱਲ ਕੇ ਕੁਝ ਦੇਰ ਲਈ ਸਕੂਨ ਦੀ ਦੁਨੀਆ ਵਿਚ ਜਾਣਾ ਚਾਹੁੰਦੇ ਹੋ, ਤੁਸੀਂ ਧਰਮ ਵਿਚ ਵਿਸ਼ਵਾਸ ਨਹੀਂ ਰੱਖਦੇ, ਖ਼ਾਸ ਕਰ ਸਿੱਖ ਧਰਮ ਵਿਚ ਤੁਹਾਡੀ ਕੋਈ ਦਿਲਚਸਪੀ ਨਹੀਂ ਤਾਂ ਇਹ ਫ਼ਿਲਮ ਬਿਲਕੁਲ ਵੀ ਤੁਹਾਡੇ ਲਈ ਨਹੀਂ ਹੈ। ਇਸਦੇ ਬਾਵਜੂਦ ਜੇਕਰ ਤੁਸੀਂ ‘ਦ ਬਲੈਕ ਪ੍ਰਿੰਸ’ ਦੇਖਣਾ ਚਾਹੁੰਦੇ ਹੋ ਤਾਂ ਜ਼ਾਹਿਰ ਹੈ ਕਿ ਤੁਸੀਂ ਯਥਾਰਥ ਉੱਤੇ ਆਧਾਰਿਤ ਕੁਝ ਵੱਖਰੀ ਕਿਸਮ ਦਾ ਸਿਨੇਮਾ ਦੇਖਣ ਵਿਚ ਦਿਲਚਸਪੀ ਰੱਖਦੇ ਹੋ, ਉਸਦੇ ਬਾਵਜੂਦ ਤੁਹਾਨੂੰ ਬਹੁਤ ਜ਼ਿਆਦਾ ਉਮੀਦ ਲੈ ਕੇ ਇਹ ਫ਼ਿਲਮ ਨਹੀਂ ਦੇਖਣ ਜਾਣਾ ਚਾਹੀਦਾ ਕਿਉਂਕਿ ‘ਦ ਬਲੈਕ ਪ੍ਰਿੰਸ’ ਦੇ ਪਹਿਲੇ ਕਰੀਬ ਚਾਲ੍ਹੀ ਮਿੰਟ ਵਿਚ ਤੁਹਾਨੂੰ ਥਕਾ ਦੇਣ ਵਾਲੇ ਅਕਾਊਪੁਣੇ ਨਾਲ ਰੂਬਰੂ ਹੋਣਾ ਪਵੇਗਾ। ਇਹ ਜਾਣ ਲੈਣਾ ਇਸ ਲਈ ਵੀ ਜ਼ਰੂਰੀ ਹੈ ਕ...
Entertainment, Events, News, punjabi-music, Satinder Sartaj, ਸਤਿੰਦਰ ਸਰਤਾਜ, ਖ਼ਬਰਾਂ

ਸਤਿੰਦਰ ਸਰਤਾਜ ਦੀ ਮਹਿਫ਼ਿਲ ਦਿੱਲੀ ਵਿਚ

ਦਿੱਲੀ ਵਾਲਿਓ ਵੱਡੇ ਦਿਨ ਨੂੰ ਖੁਸ਼ਆਮਦੀਦ ਕਹੋ, ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਅਤੇ ਅਰਥ-ਭਰਪੂਰ ਸ਼ਾਇਰੀ ਦੇ ਨਾਲ, ਕਿਉਂ ਕਿ ਕ੍ਰਿਸਮਿਸ ਮਨਾਉਣ ਦਿੱਲੀ ਆ ਰਿਹਾ ਹੈ, ਸਤਿੰਦਰ ਸਰਤਾਜ। ਪੰਜਾਬੀ ਬਾਗ਼ ਕ੍ਰਿਸਮਿਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਦੀ ਸ਼ਾਮ, ਸਰਤਾਜ ਦੀ ਮਹਿਫ਼ਿਲ ਕਰਵਾ ਰਿਹਾ ਹੈ। ਮਹਿਫ਼ਲ ਦਾ ਮਜ਼ਾ ਲੈਣ ਲਈ ਸਾਧਾਰਣ ਟਿਕਟ ਲਈ 1000 ਅਤੇ ਖ਼ਾਸ ਟਿਕਟ ਲਈ 1500 ਰੁਪਏ ਖਰਚਣੇ ਪੈਣਗੇ, ਪਰ ਜੇ ਤੁਸੀ ਸਰਤਾਜ ਦੇ ਫੈਨ ਹੀ ਨਹੀਂ 10 ਟਨ ਦੇ ਏਅਰ ਕੰਡੀਸ਼ਨਰ ਹੋ ਤਾਂ ਇਹ ਸੌਦਾ ਮਹਿੰਗਾ ਨਹੀਂ ਹੈ। ਸਰਤਾਜ ਸ਼ਾਮ ਛੇ ਵਜੇ ਤੋਂ ਸ਼ੁਰੂ ਕਰ ਕੇ ਚਾਰ ਘੰਟੇ ਲਈ ਤੁਹਾਡੇ ਦਿਲੋ-ਦਿਮਾਗ ਤੇ ਛਾ ਜਾਣ ਦੀ ਪੂਰੀ ਤਿਆਰੀ ਵਿਚ ਹੈ। ਮਹਿਫ਼ਿਲ ਬਾਰੇ ਜਿਆਦਾ ਜਾਣਕਾਰੀ ਲਈ ਅਤੇ ਟਿਕਟਾਂ ਖਰੀਦਣ ਲਈ ਇੱਥੇ ਕਲਿੱਕ ਕਰੋ।...
Celebrities, Cultural News, Entertainment, Issues, News, punjabi-music, Satinder Sartaj, ਸਤਿੰਦਰ ਸਰਤਾਜ, ਸਭਿਆਚਾਰਕ ਖ਼ਬਰਾਂ, ਖ਼ਬਰਾਂ, ਮਸਲੇ, ਲੁਧਿਆਣਾ

ਹੁਣ ਸਰਤਾਜ ਬਚਾਏਗਾ ਰੁੱਖ

ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ ਸਵੈ-ਸੇਵੀ ਸੰਸਥਾ ਨੇਚਰ ਟ੍ਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ ਨੇ ਸਰਤਾਜ ਨੂੰ ਪੰਜ ਸਾਲਾਂ ਲਈ ਸੰਸਥਾ ਦਾ ‘ਬਰੈਂਡ ਐਂਬੈਸਡਰ’ ਬਣਾਏ ਜਾਣ ਦਾ ਐਲਾਨ ਕੀਤਾ। ਲੱਖੇਵਾਲੀ ਮੁਤਾਬਕ ਸਰਤਾਜ ਨੇ ਇਹ ਕਦਮ ਕੈਨੇਡਾ ਰਹਿੰਦੇ ਪ੍ਰਵਾਸੀ ਪੰਜਾਬੀ ਪ੍ਰਮੋਟਰ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਇਕਬਾਲ ਮਾਹਲ ਨੇ ਹੀ ਸਰਤਾਜ ਨੂੰ ਦੇਸ਼-ਵਿਦੇਸ਼ ਦੇ ਮੰਚਾਂ ਉੱਤੇ ਪੇਸ਼ ਕਰ ਕੇ ਗਾਇਕੀ ਦੇ ਪਿੜ ਵਿਚ ਉਤਾਰਿਆ ਸੀ।ਇਸ ਮੌਕੇ ਸਤਿੰਦਰ ਸਰਤਾਜ ਨੂੰ ਚਿੱਤਰਕਾਰ ਸੁਖਵੰਤ ਵੱਲੋਂ ਚਿਤਰਿਆ ਗਿਆ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਲਿਖੀ ਕਵਿਤਾ ਦਾ ਪੋਸਟਰ ਭੇਂਟ ਕੀਤਾ ਗਿਆ।     &n...
controversies, Deep Jagdeep Singh, Entertainment, Issues, Satinder Sartaj, ਸੂਫੀ ਗਾਇਕੀ, ਦੀਪ ਜਗਦੀਪ ਸਿੰਘ, ਮਸਲੇ, ਲੇਖ

ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ

ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ 'ਚੋਰੀ' ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ 'ਲਾਰਾ' ਲਾ ਕੇ ਜਹਾਜ਼ ਚੜ੍ਹ ਗਿਆ ਅਤੇ ਮਸਲਾ ਅੱਜ ਤੱਕ ਲਟਕਦਾ ਆ ਰਿਹਾ ਹੈ। ਹੁਣ ਇਹ ਕਾਨੂੰਨੀ ਰਾਹ 'ਤੇ ਤੁਰ ਪਿਆ ਹੈ। ਸਰਤਾਜ ਦੇ ਵਿਦੇਸ਼ੀ ਦੌਰੇ ਜਾਣ ਵੇਲੇ ਵੀ ਮੈਂ ਇਹੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਇਹ ਬੱਸ ਮਸਲੇ ਨੂੰ ਟਾਲਣ ਵਾਲਾ ਬਹਾਨਾ ਹੋ ਸਕਦਾ ਹੈ, ਤਾਂ ਜੋ ਵਿਦੇਸ਼ੀ ਫੇਰੀ ਦੌਰਾਨ ਉਸ ਨੂੰ ਵਿਰੋਧਾਂ/ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ, ਪਰ ਧੁਖ਼ਦੇ ਸਵਾਲ ਕਦੇ ਪਿੱਛਾ ਨਹੀਂ ਛੱਡਦੇ ਹੁੰਦੇ। ਸੋ, ਆਪਣੀ 15 ਅਗਸਤ 2010 ਦੀ ਲੁਧਿਆਣਾ ਵਾਲੀ ਮਹਿਫ਼ਿਲ ਤੋਂ ਪਹਿਲਾਂ ਵੀ ਉਸ ਨੂੰ ਆਪਣੀ ਸਫ਼ਾਈ ਵਾਲੇ ਪ੍ਰੈਸ ਨੋਟ ਜਾਰੀ ਕਰਨੇ ਪਏ। ਇਹ ਪੂਰਾ ਘਟਨਾਕ੍ਰਮ ਨਾਟਕੀ ਸੀ ਅਤੇ ਲੇਖ ਲਿਖਦਿਆਂ ਇਸ ਵਿਚ ਨਾਟਕੀਯਤਾ ਆਉਣੀ ਲਾਜ਼ਮੀ ਸੀ। ਸੋ ਇਹ ਲੇਖ ਵਰਤਮਾਨ ਅਤੇ ਫਲੈਸ਼ਬੈਕ (ਅਤੀਤ ...
controversies, Entertainment, Music Review, Satinder Sartaj, Sufi Music, ਸੰਗੀਤ ਸਮੀਖਿਆ, ਸਤਿੰਦਰ ਸਰਤਾਜ, ਸੂਫੀ ਗਾਇਕੀ, ਲੇਖ

ਸੁਰਿੰਦਰ ਸੋਹਲ ਦਾ ‘ਸਰਵਿਸ ਸੈਂਟਰ’ ਤੇ ਸਰਤਾਜ ਦਾ ‘ਯਾਮਹਾ’

ਫਿਰੋਜ਼ਪੁਰ ਦੇ ਸ਼ਾਇਰ ਤਰਲੋਕ ਸਿੰਘ ਜੱਜ ਦੇ ਸ਼ਿਅਰ ਬਿਨ੍ਹਾਂ ਇਜਾਜ਼ਤ ਭੰਨ੍ਹ ਤੋੜ ਸਤਿੰਦਰ ਸਰਤਾਜ ਨਾਮੀਂ ਗਾਇਕ ਵੱਲੋਂ ਗਾਏ ਜਾਣ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ, ਸਰਤਾਜ ਅਤੇ ਉਸਦੀ ਸ਼ਾਇਰੀ ਬਾਰੇ ਇੰਟਰਨੈੱਟ ਉਤੇ ਚਰਚਾ ਮਹੀਨੇ ਭਰ ਤੋਂ ਚਲ ਰਹੀ ਹੈ। ਅੱਜ (12 ਅਪ੍ਰੈਲ 2010), ਤਰਲੋਕ ਸਿੰਘ ਜੱਜ ਵੱਲੋਂ ਦਿੱਤੀ ਗਈ 15 ਦਿਨਾਂ ਵਿਚ ਮਾਫ਼ੀ ਮੰਗਣ ਦੀ ਮੋਹਲਤ ਵੀ ਮੁਕ ਜਾਵੇਗੀ। ਮਸਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ, ਇਹ ਤਾਂ ਹਾਲੇ ਵਕਤ ਦੀ ਕੁੱਖ ਵਿਚ ਪਿਆ ਹੈ, ਪਰ ਇਸ ਮਸਲੇ ਨੇ ਸਰਤਾਜ ਦੀ ਗਾਇਕੀ ਅਤੇ ਸ਼ਾਇਰੀ ਦੀ ਪੜ੍ਹਚੋਲ ਕਰਨ (ਅਤੇ ਉਸ ਨੂੰ ਸਵੈ ਪੜ੍ਹਚੋਲ ਕਰਨ) ਦਾ ਮੌਕਾ ਜ਼ਰੂਰ ਦਿੱਤਾ ਹੈ। ਭਾਵੇਂ ਇਸ ਮਸਲੇ ਤੋਂ ਕੁਝ ਵਕਤ ਲਈ ਪੱਲਾ ਛੁਡਾ ਕੇ ਸਰਤਾਜ ਵਿਦੇਸ਼ ਫੇਰੀ ਤੇ ਚਲਾ ਗਿਆ ਹੈ, ਪਰ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠੇ ਵਿਦਵਾਨ ਲਗਾਤਾਰ ਇਹ ਮਸਲਾ ਗੰਭੀਰਤਾ ਨਾਲ ਘੋਖ ਰਹੇ ਹਨ। ਸਰਤਾਜ ਪੱਖੀ ਅਤੇ ਅਦਬ ਦੇ ਹਾਮੀ ਆਪੋ-ਆਪਣੇ ਵਿਚਾਰ ਰੱਖ ਰਹੇ ਹਨ। ਸੰਪੂਰਨ ਰੂਪ ਵਿਚ ਸਰਤਾਜ ਬਾਰੇ ਚਰਚਾ ਕਰਨ ਦੇ ਨਾਲ ਹੀ ਹੁਣ ਕਲਾਮ-ਏ-ਸਰਤਾਜ ਬਾਰੇ ਬਾਰੀਕ ਬੀਨੀ ਨਾਲ ਵਿਚਾਰ ਹੋ ਰਹੀ ਹੈ, ਇਸ ਪੱਖੋਂ ਸ਼ੁਰੂਆਤ ਕੀਤੀ ਹੈ ...
Entertainment, Ludhiana, News, punjabi-music, Satinder Sartaj, Sufi Music, ਸਤਿੰਦਰ ਸਰਤਾਜ, ਸੂਫੀ ਗਾਇਕੀ, ਲੁਧਿਆਣਾ

ਲੁਧਿਆਣਾ ‘ਚ ਸਰਤਾਜ ਦੀ ਮਹਿਫ਼ਿਲ

ਵਿਦੇਸ਼ਾਂ ਚ ਵਸੇ ਸਰੋਤਿਆਂ ਨੂੰ ਆਪਣੀ ਸ਼ਾਇਰੀ, ਵਖਰੇ ਅੰਦਾਜ਼ ਅਤੇ ਸੂਫ਼ੀ ਰੰਗ ਵਿਚ ਰੰਗੀ ਗਾਇਕੀ ਰਾਹੀਂ ਪੰਜਾਬੀਅਤ ਦੇ ਰੰਗ ਵਿਚ ਰੰਗਣ ਤੋਂ ਬਾਅਦ ਨੌਜਵਾਨ ਗਾਇਕ ਸਤਿੰਦਰ ਸਰਤਾਜ ਨੇ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਆਪਣੇ ਗਾਇਕੀ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ· ਮਨਜੀਤ ਸਿੰਘ ਕੰਗ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਕਦੇ ਵੀ ਸ਼ੋਰ ਨਹੀਂ ਸੀ ਹੁੰਦਾ ਸਗੋਂ ਰੂਹ ਦੀਆਂ ਤਰਬਾਂ ਛੇੜਨ ਵਾਲਾ ਅੰਦਾਜ਼ ਸੀ, ਪਰ ਪਿਛਲੇ ਕੁਝ ਵਰ੍ਹਿਆਂ ਤੋਂ ਮਨ ਅੰਦਰਲੇ ਸ਼ੋਰ ਦਾ ਪ੍ਰਗਟਾਵਾ ਸੰਗੀਤ ਰਾਹੀਂ ਭੜਕੀਲੇ ਰੂਪ ਵਿੱਚ ਹੋ ਰਿਹਾ ਹੈ ਜਿਸ ਨੂੰ ਰੋਕਣ ਲਈ ਸਤਿੰਦਰ ਸਰਤਾਜ ਵਰਗੇ ਅਨੇਕਾਂ ਨੌਜਵਾਨ ਗਾਇਕਾਂ ਦੀ ਜ਼ਰੂਰਤ ਹੈ । ਡਾ· ਕੰਗ ਨੇ ਆਖਿਆ ਕਿ ਅਲਾਈਵ ਆਰਟਿਸਟ ਗਰੁੱਪ ਲੁਧਿਆਣਾ ਪ੍ਰੋ· ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਪੰਜਾਬੀ ਸਭਿਆਚਾਰ ਅਕਾਦਮੀ, ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਸਭਿਆਚਾਰਕ ਸੱਥ ਪੰਜਾਬ ਲੁਧਿਆਣਾ ਨੂੰ ਏਨਾ ਸੁਰੀਲਾ ਅਤੇ ਅਰਥਵਾਨ ਬੋਲਾਂ ਵਾਲਾ ਗਾਇਕ ਸੁਣਾਉਣ ਲਈ ਮੁਬਾਰ...