Rana Ranbir

asees, Entertainment, film-review, punjabi film 2018, Rana Ranbir, ਆਸੀਸ, ਫ਼ਿਲਮ ਸਮੀਖਿਆ, ਫ਼ਿਲਮਾ

Film Review | Asees | ਆਸੀਸ

-ਦੀਪ ਜਗਦੀਪ ਸਿੰਘ-ਰੇਟਿੰਗ 3/5ਅਕਸਰ ਫ਼ਿਲਮਾਂ ਦੇ ਟਰੇਲਰ ਧੋਖੇਬਾਜ ਹੁੰਦੇ ਹਨ। ਹਰਜੀਤਾ, ਖਿੱਦੋ-ਖੁੰਡੀ, ਸੱਜਣ ਸਿੰਘ ਰੰਗਰੂਟ, ਮੇਜਰ ਜੋਗਿੰਦਰ ਸਿੰਘ ਦੇ ਟਰੇਲਰ ਅਜਿਹੇ ਨੇ ਜਿਨ੍ਹਾਂ ਜਿਹੜੇ ਧੋਖੇਬਾਜ ਸਾਬਤ ਹੋਏ ਅਤੇ ਜਿੰਨੇ ਵੱਡੇ ਧੋਖੇ ਇਨ੍ਹਾਂ ਨੇ ਦਿੱਤੇ ਉਨ੍ਹਾਂ ਤੋਂ ਮੈਂ ਸ਼ਾਇਦ ਕਦੀ ਉਭਰ ਨਾ ਸਕਾਂ। ਇਹੋ ਜਿਹਾ ਈ ਧੋਖਾ ਰਾਣਾ ਰਣਬੀਰ ਦੀ ਫ਼ਿਲਮ ਅਸੀਸ ਦੇ ਟਰੇਲਰ ਨੇ ਕੀਤਾ, ਬੱਸ ਫ਼ਰਕ ਇੰਨਾ ਸੀ ਕਿ ਟਰੇਲਰ ਦੇਖ ਕੇ ਮੈਨੂੰ ਫ਼ਿਲਮ ਤੋਂ ਕੋਈ ਬਹੁਤੀ ਆਸ ਨਹੀਂ ਬੱਝੀ ਸੀ, ਪਰ ਇਸ ਟਰੇਲਰ ਨੇ ਐਸਾ ਧੋਖਾ ਦਿੱਤਾ ਕਿ ਫ਼ਿਲਮ ਟਰੇਲਰ ਨਾਲੋਂ ਕਿਤੇ ਜ਼ਿਆਦਾ ਚੰਗੀ ਫ਼ਿਲਮ ਸਾਬਤ ਹੋ ਗਈ। ਮੈਂ ਆਪਣੀ ਸੀਟ ਦੇ ਪਿੱਛੋਂ ਆਵਾਜ਼ ਸੁਣੀ, ‘ਰਾਣਾ ਰਣਬੀਰ ਤੋਂ ਐਨੀ ਜ਼ਿਆਦਾ ਉਮੀਦ ਤਾਂ ਹੈ ਨੀ ਸੀ’। ਜੇ ਪੰਜਾਬੀ ਫ਼ਿਲਮਾਂ ਦੇ ਟਰੇਲਰ ਇਹੋ ਜਿਹੇ ਧੋਖੇ ਦੇਣ ਲੱਗ ਜਾਣ ਤਾਂ ਮੈਂ ਰੋਜ਼ ਧੋਖਾ ਖਾਣ ਨੂੰ ਤਿਆਰ ਹਾਂ। ਸੋ, ਗੱਲ ਕਰਦੇ ਹਾਂ, ਆਸੀਸ ਦੀ ਕਹਾਣੀ ਦੀ...ਆਸੀਸ ਦੀ ਕਹਾਣੀ ਬਹੁਤ ਹੀ ਸਾਦੀ ਹੈ ਅਤੇ ਕਾਫ਼ੀ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਹੈ। ਇਹ ਕਹਾਣੀ ਹੈ ਇਕ ਪੁੱਤ ਵੱਲੋਂ ਆਪਣੀਆਂ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਦਾਸਤਾਨ ...
Entertainment, film review romeo ranjha, film reviews, film-review, garry sandhu, jazzy-b-movies, Movie Review, Navniat Singh, punjabi film review, punjabi film romeo ranjha review, Rana Jung Bahadur, Rana Ranbir, yograj singh

ਫ਼ਿਲਮ ਸਮੀਖਿਆ । ਰੋਮੀਉ ਰਾਂਝਾ

Punjabi Film Review | Romeo Ranjha | Jazzy B Garry Sandhuਸਾਲ 2014 ਦੀ ਸਭ ਤੋਂ ਬਰਦਾਸ਼ਤਹੀਣ ਫ਼ਿਲਮ ਹੈ, ਰੋਮੀਉ ਰਾਂਝਾਜੈਜ਼ੀ ਬੀ ?ਗੈਰੀ ਸੰਧੂ ?ਰਾਣਾ ਰਣਬੀਰ, ਕਿਉਂ ਭਾਜੀ?ਰਾਣਾ ਜੰਗ ਬਹਾਦੁਰ ?ਯੋਗਰਾਜ ਸਿੰਘ, ਕੀ ਕੀਤਾ ਈ ਸੱਜਣਾ?ਪਾਰੁਲ ਗੁਲਾਟੀ :) ਉਹ ! ਇਕ ਮਿੰਟ :(ਡਾਇਰੈਕਟਰ ਨਵਨੀਅਤ ਸਿੰਘ :Oਰੇਟਿੰਗ? ਥੋੜ੍ਹੀ ਦੇਰ ਵਿਚ ਦੇਵਾਂਗਾ, ਹਾਲੇ ਸਿਰ ਦਰਦ ਦੀ ਗੋਲੀ ਦਾ ਅਸਰ ਨੀ ਹੋਇਆ...ਹੋਰ ਲਿਖੀਏ ਸਮੀਖਿਆ? ਚਲੋ ਰਹਿਣ ਦਿੰਦੇ ਆਂ।
Amar Noorie, B.N. Sharma, Batra Showbiz, Entertainment, Gurpreet Ghuggi, Movies, Neeru Bajwa, Pata Ni Rabb Kehreya Ranga Wich Raazi, PTC Punjabi Movies, Punjabi movies on television, rana, Rana Ranbir, Tarun Khana, Television

ਪਤਾ ਨੀ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਦਾ ਟੈਲੀਵਿਜ਼ਨ ਪ੍ਰੀਮਿਅਰ ਐਤਵਾਰ

ਪੰਜਾਬੀ ਮੰਨੋਰੰਜਨ ਜਗਤ ਦਾ ਮੋਹਰੀ ਚੈਨਲ ਪੀਟੀਸੀ ਪੰਜਾਬੀ ਨਵੀਆਂ ਫ਼ਿਲਮਾਂ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਇਕ ਵਾਰ ਫੇਰ ਮੋਹਰੀ ਸਾਬਿਤ ਹੋਇਆ ਹੈ। ਇਸ ਐਤਵਾਰ ੨੯ ਜੁਲਾਈ ਨੂੰ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ਫਰਵਰੀ ਵਿਚ ਰਿਲੀਜ਼ ਹੋਈ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਲੈ ਕੇ ਆ ਰਿਹਾ ਹੈ।ਇਹ ਫ਼ਿਲਮ ਇਸੇ ਸਾਲ ਦੇ ਫਰਵਰੀ ਮਹੀਨੇ ਵਿਚ ਰਿਲੀਜ਼ ਹੋਈ। ਭਾਵੇਂ ਕਿ ਬੱਤਰਾ ਸ਼ੋਅ ਬਿਜ਼ ਦੇ ਬਤੌਰ ਡਿਸਟ੍ਰਿਬਿਊਟਰ ਜੁੜੇ ਹੋਣ ਕਰ ਕੇ ਦਰਸ਼ਕਾਂ ਨੂੰ ਇਸ ਤੋਂ ਭਾਰੀ ਉਮੀਦਾਂ ਸਨ, ਪਰ ਟਿਕਟ ਖਿੜਕੀ ਤੇ ਇਹ ਔਸਤ ਤੋਂ ਹੇਠਾਂ ਹੀ ਸਾਬਿਤ ਹੋਈ। ਪ੍ਰੋਡਿਊਸਰ ਹਰਮਨ ਦੀ ਕਲਮ ਤੋਂ ਲਿਖੀ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਰਵਿੰਦਰ ਪੀਪਟ ਨੇ ਕੀਤਾ ਹੈ। ਭਾਵੇਂ ਕਿ ਪੰਜਾਬੀ ਸਿਨੇਮਾ ਦੇ ਨਵੇਂ ਦੌਰ ਦਾ ਚਿਹਰਾ ਬਣ ਚੁੱਕੀ ਨੀਰੂ ਬਾਜਵਾ ਦੇ ਨਾਮ ਨਾਲ ਫ਼ਿਲਮ ਦਾ ਪ੍ਰਚਾਰ ਕੀਤਾ ਗਿਆ ਸੀ, ਪਰ ਨੀਰੂ ਦਾ ਨਾਮ ਵੀ ਦਰਸ਼ਕਾਂ ਨੂੰ ਟਿਕਟ ਖਿੜਕੀ ਤੇ ਲਿਆਉਣ ਵਿਚ ਨਾ-ਕਮਾਯਾਬ ਰਿਹਾ ਸੀ।ਇਹ ਫ਼ਿਲਮ ਹਰਮਨ ਨਾਮ ਦੇ ਇਕ ਗਰੀਬ ਪਰਿਵਾਰ ਦੇ ਮੁੰਡੇ ਦੀ ਕਹਾਣੀ ਬਿਆਨ ਕਰਦੀ ਹੈ, ਜੋ ਆਪਣੇ ਕਾਲਜ ਦੀ ਇਕ ਖੂਬਸੂ...