punjabi movies

Entertainment, film-review, Movie Review, Movies, punjabi film review, punjabi movies

ਗੱਬਰ ਅਤੇ ਸਾਂਭਾ ਦੀ ਫ਼ਿਲਮ ਸਮੀਖਿਆ : ਚੰਨੋ ਕਮਲੀ ਯਾਰ ਦੀ

ਦੀਪ ਜਗਦੀਪ ਸਿੰਘ । ਸ਼ੋਅਲੇ ਆਲੇ ਗੱਬਰ ਸਿੰਘ ਨੇ ਚੰਨੋ ਫ਼ਿਲਮ ਦਾ ਟ੍ਰੇਲਰ ਦੇਖਿਆ ਤਾਂ ਚੰਨੋ ਨੂੰ ਸਾਂਭੇ ਦੀ ਗੰਨਪੁਆਇੰਟ ਤੇ ਰੱਖ ਕੇ ਪੁੱਛਿਆ, “ਨੀ ਚੰਨੋ, ਕੀ ਸੋਚ ਕੇ ਫ਼ਿਲਮ ਬਣਾਈ ਤੂੰ ਕਿ ਤੂੰ ਪ੍ਰੈਗਨੈਂਟ ਹੋ ਕੇ ਕਨੇਡਾ ਦੀਆਂ ਸੜਕਾਂ ਤੇ ਘੁੰਮੇਂਗੀ, ਲੋਕ ਦੇਖਣਗੇ, ਤਾੜੀਆਂ ਵਜਾਉਣਗੇ, ਹੰਝੂ ਵਹਾਉਣਗੇ। ਬਹੁਤ ਬੇਇੰਨਸਾਫ਼ੀ ਐ।”ਪਿੱਛੋਂ ਸਾਂਭਾ ਵੀ ‘ਦੀਵਾਰ’ ਫ਼ਿਲਮ ਦੇ ਅਮਿਤਾਬ ਬੱਚਨ ਦੀ ਸੁਰ ਵਿਚ ਬੋਲਿਆ, “ਮੇਰੇ ਕੋਲ ਵੱਡੇ ਸਿਤਾਰੇ ਨੇ, ਗਲੈਮਰ ਏ, ਪ੍ਰਮੋਸ਼ਨ ਏ, ਤੇਰੇ ਕੋਲ ਕੀ ਏ ਚੰਨੋ?” ਉਸ ਵੇਲੇ ਤਾਂ ਚੰਨੋਂ ਸ਼ਸੀ ਕਪੂਰ ਵਾਂਗੂੰ ਬੱਸ ਇਹੀ ਕਹਿ ਸਕੀ, “ਮੇਰੇ ਕੋਲ ਕਹਾਣੀ ਏ।”    ਚੰਨੋ ਦੀਆਂ ਗੱਲਾਂ ’ਚ ਆ ਕੇ ਗੱਬਰ ਨੂੰ ਬਿਨ੍ਹਾਂ ਦੱਸੇ ਸਾਂਭਾ ਲੁਧਿਆਣੇ ਦੇ ਮਲਟੀਪਲੈਕਸ ਵਿਚੋਂ ‘ਚੰਨੋ ਕਮਲੀ ਯਾਰ’ ਦੀ ਦੇਖ ਕੇ ਮੁੜਿਆ ਤਾਂ ਆਉਂਦਿਆਂ ਗੱਬਰ ਨੇ ਘੇਰ ਲਿਆ, ਪੇਸ਼ ਹੈ ਅੱਖੀਂ ਡਿੱਠਾ ਹਾਲ-“ਓਏ ਸਾਂਭਿਆ, ਚੱਲ ਦੱਸ ਚੰਨੋ ਨੇ ਕਿੰਨੇ ਭਰਮ ਤੋੜੇ ਨੇ ਉਏ!”“ਪੰਜ ਸਰਦਾਰ!”“ਹੀਰੋਈਨ ਇੱਕ ’ਤੇ ਭਰਮ ਤੋੜੇ ਪੰਜ, ਬੜੀ ਬੇਇੰਨਸਾਫ਼ੀ ਕੀਤੀ ਊ ਉਏ!”“ਨਈਂ ਸਰਦਾਰ, ਉਹ ’ਕੱਲੀ ਕਿੱਥੇ, ਉਹਦੇ ਨਾਲ ਡਾ...
Entertainment, featured, harish verma, harpal singh, jaspinder cheema hot, punjabi cinema golden honours, punjabi film festival, punjabi film festivals, punjabi movies, sarabjit cheema, satish kaul, yuvraj hans

ਸਿਨੇਮਾ ਵਿਚ ਇਕ ਨਵੀਂ ਲਹਿਰ ਪੰਜਾਬੀ ਸਿਨੇਮਾ ਗੋਲਡਨ ਆਨਰਜ਼

ਪੰਜਾਬੀ ਸਿਨੇਮਾ ਨੇ ਨਵੀਂ ਪੁਲਾਂਘ ਪੁੱਟੀ ਹੈ ਤਾਂ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਵੱਖ-ਵੱਖ ਅੰਦਾਜ਼ ਵਿਚ ਉਸ ਨਾਲ ਜੁੜਨ ਅਤੇ ਉਸ ਨੂੰ ਉਤਸ਼ਾਹਤ ਕਰਨ ਲਈ ਕਈ ਹੀਲੇ ਕਰ ਰਹੇ ਹਨ। ਅਜਿਹਾ ਹੀ ਹੀਲਾ ਫਗਵਾੜੇ ਦੀ ਸੰਸਥਾ ਪੰਜਾਬੀ ਕੈਨਵਸ ਵੱਲੋਂ ਪੰਜਾਬੀ ਸਿਨੇਮਾ ਗੋਲਡਨ ਆਰਨਰਜ਼ ਦੇ ਰੂਪ ਵਿਚ ਜਲੰਧਰ ਦੇ ਸੀ.ਟੀ. ਇੰਸਟੀਚਿਊਟ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਸਿਨੇਮਾ ਦੀ ਪਿਛਲੀ ਪੀੜ੍ਹੀ, ਮੌਜੂਦਾ ਪੀੜ੍ਹੀ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਇਕੋ ਮੰਚ ’ਤੇ ਜੁੜ ਬੈਠੀ। ਇਸ ਦੀ ਸਭ ਤੋਂ ਵੱਡੀ ਖ਼ਾਸਿਅਤ ਇਕ ਹਿੰਦੀ ਅਤੇ ਪੰਜ ਪੰਜਾਬੀ ਲਘੂ ਫ਼ਿਲਮਾਂ ਦੀ ਪੇਸ਼ਕਾਰੀ ਸੀ, ਜਿਸ ਵਿਚ ਰਾਮ ਸਰੂਪ ਅਣਖੀ ਦੀ ਕਹਾਣੀ ’ਤੇ ਆਧਾਰਿਤ ਪ੍ਰਸਿੱਧ ਗੀਤਕਾਰ ਅਮਰਦੀਪ ਗਿੱਲ ਦੀ ਲਘੂ ਫ਼ਿਲਮ ਸੁੱਤਾ ਨਾਗ ਸਭ ਤੋਂ ਸਫ਼ਲ ਪੇਸ਼ਕਾਰੀ ਹੋ ਨਿੱਬੜੀ। ਦੂਜੇ ਪੜਾਅ ਵਿਚ ਪੰਜਾਬੀ ਸਿਨੇਮਾ ਦੀ ਦਸ਼ਾ ਅਤੇ ਦਿਸ਼ਾ ਵਿਸ਼ੇ ਉੱਪਰ ਵਿਚਾਰ ਚਰਚਾ ਹੋਈ। ਤੀਸਰੇ ਪੜਾਅ ਵਿਚ ਪੰਜਾਬੀ ਸਿਨੇਮਾ ਦੇ ਵਿਕਾਸ ਲਈ ਯੋਗਦਾਨ ਦੇ ਰਹੀਆਂ ਸ਼ਖ਼ਸੀਅਤਾਂ ਦਾ ਸਨਮਾਨ ਹੋਇਆ ਅਤੇ ਕਲਾਕਾਰਾਂ ਨੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ...