punjabi film 2018

asees, Entertainment, film-review, punjabi film 2018, Rana Ranbir, ਆਸੀਸ, ਫ਼ਿਲਮ ਸਮੀਖਿਆ, ਫ਼ਿਲਮਾ

Film Review | Asees | ਆਸੀਸ

-ਦੀਪ ਜਗਦੀਪ ਸਿੰਘ-ਰੇਟਿੰਗ 3/5ਅਕਸਰ ਫ਼ਿਲਮਾਂ ਦੇ ਟਰੇਲਰ ਧੋਖੇਬਾਜ ਹੁੰਦੇ ਹਨ। ਹਰਜੀਤਾ, ਖਿੱਦੋ-ਖੁੰਡੀ, ਸੱਜਣ ਸਿੰਘ ਰੰਗਰੂਟ, ਮੇਜਰ ਜੋਗਿੰਦਰ ਸਿੰਘ ਦੇ ਟਰੇਲਰ ਅਜਿਹੇ ਨੇ ਜਿਨ੍ਹਾਂ ਜਿਹੜੇ ਧੋਖੇਬਾਜ ਸਾਬਤ ਹੋਏ ਅਤੇ ਜਿੰਨੇ ਵੱਡੇ ਧੋਖੇ ਇਨ੍ਹਾਂ ਨੇ ਦਿੱਤੇ ਉਨ੍ਹਾਂ ਤੋਂ ਮੈਂ ਸ਼ਾਇਦ ਕਦੀ ਉਭਰ ਨਾ ਸਕਾਂ। ਇਹੋ ਜਿਹਾ ਈ ਧੋਖਾ ਰਾਣਾ ਰਣਬੀਰ ਦੀ ਫ਼ਿਲਮ ਅਸੀਸ ਦੇ ਟਰੇਲਰ ਨੇ ਕੀਤਾ, ਬੱਸ ਫ਼ਰਕ ਇੰਨਾ ਸੀ ਕਿ ਟਰੇਲਰ ਦੇਖ ਕੇ ਮੈਨੂੰ ਫ਼ਿਲਮ ਤੋਂ ਕੋਈ ਬਹੁਤੀ ਆਸ ਨਹੀਂ ਬੱਝੀ ਸੀ, ਪਰ ਇਸ ਟਰੇਲਰ ਨੇ ਐਸਾ ਧੋਖਾ ਦਿੱਤਾ ਕਿ ਫ਼ਿਲਮ ਟਰੇਲਰ ਨਾਲੋਂ ਕਿਤੇ ਜ਼ਿਆਦਾ ਚੰਗੀ ਫ਼ਿਲਮ ਸਾਬਤ ਹੋ ਗਈ। ਮੈਂ ਆਪਣੀ ਸੀਟ ਦੇ ਪਿੱਛੋਂ ਆਵਾਜ਼ ਸੁਣੀ, ‘ਰਾਣਾ ਰਣਬੀਰ ਤੋਂ ਐਨੀ ਜ਼ਿਆਦਾ ਉਮੀਦ ਤਾਂ ਹੈ ਨੀ ਸੀ’। ਜੇ ਪੰਜਾਬੀ ਫ਼ਿਲਮਾਂ ਦੇ ਟਰੇਲਰ ਇਹੋ ਜਿਹੇ ਧੋਖੇ ਦੇਣ ਲੱਗ ਜਾਣ ਤਾਂ ਮੈਂ ਰੋਜ਼ ਧੋਖਾ ਖਾਣ ਨੂੰ ਤਿਆਰ ਹਾਂ। ਸੋ, ਗੱਲ ਕਰਦੇ ਹਾਂ, ਆਸੀਸ ਦੀ ਕਹਾਣੀ ਦੀ...ਆਸੀਸ ਦੀ ਕਹਾਣੀ ਬਹੁਤ ਹੀ ਸਾਦੀ ਹੈ ਅਤੇ ਕਾਫ਼ੀ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਹੈ। ਇਹ ਕਹਾਣੀ ਹੈ ਇਕ ਪੁੱਤ ਵੱਲੋਂ ਆਪਣੀਆਂ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਦਾਸਤਾਨ ...
Entertainment, film-review, punjabi film 2018

Film Review | Golak, Bugni, Bank Te Batua

-ਦੀਪ ਜਗਦੀਪ ਸਿੰਘ-ਰੇਟਿੰਗ 2/5{ਵੀਡੀਉ ਰਿਵਿਯੂ ਹੇਠਾਂ ਹੈ} ਗੱਲ ਸ਼ੁਰੂ ਕਰਦੇ ਹਾਂ ਫ਼ਿਲਮ ਦੀ ਕਹਾਣੀ ਤੋਂ, ਫ਼ਿਕਰ ਨਾ ਕਰੋ, ਮੈਂ ਤੁਹਾਨੂੰ ਫ਼ਿਲਮ ਦੀ ਪੂਰੀ ਕਹਾਣੀ ਬਿਲਕੁਲ ਨੀ ਦੱਸਣ ਲੱਗਾ, ਓਨੀ ਹੀ ਦਸੂੰਗਾ, ਜਿੰਨੀ ਪਹਿਲਾਂ ਹੀ ਟਰੇਲਰ ਤੇ ਪਰਮੋਸ਼ਨ ਵਿਚ ਦੱਸੀ ਜਾ ਚੁੱਕੀ ਹੈ।ਫ਼ਿਲਮ ਵਿਚ ਚਮਨ ਬਜਾਜੀ ਯਾਨੀ ਜਸਵਿੰਦਰ ਭੱਲਾ ਦੇ ਬੇਟੇ ਨੀਟੇ ਦਾ ਕਿਰਦਾਰ ਨਿਭਾਇਆ ਹਰੀਸ਼ ਵਰਮਾ ਨੇ, ਅਨੇਜੇ ਹਲਵਾਈ ਯਾਨੀ ਬੀਐਨ ਸ਼ਰਮਾ ਦੀ ਬੇਟੀ ਮਿਸ਼ਰੀ ਬਣੀ ਐ, ਸਿੰਮੀ ਚਾਹਲ। ਅਮਰਿੰਦਰ ਗਿੱਲ ਨੇ ਨਿਭਾਇਆ ਭੋਲੇ ਜਿਹੇ ਪੇਂਡੂ ਭੋਲੇ ਦਾ ਕਿਰਦਾਰ ਤੇ ਅਦਿਤੀ ਸ਼ਰਮਾ ਬਣੀ ਐ ਪਿੰਡ ਦੀ ਸੁਆਣੀ ਛਿੰਦੀ।ਵੇਖਣ ਨੂੰ ਕਹਾਣੀ ਬਿਲਕੁਲ ਸਾਧਾਰਨ ਹੈ, ਨੀਟੇ ਨੂੰ ਮਿਸ਼ਰੀ ਨਾਲ ਪਿਆਰ ਹੋ ਜਾਂਦੈ, ਜਿਸ ਖ਼ਿਲਾਫ਼ ਦੋਵਾਂ ਦੇ ਮਾਪੇ ਰਾਵਣ ਦਾ ਪਹਿਰਾ ਲਾ ਕੇ ਬੈਠ ਜਾਂਦੇ ਨੇ। ਮੌਕਾ ਦੇਖ ਕੇ ਮਿਸ਼ਰੀ ਆਪਣੇ ਬਾਪ ਦਾ ਨੋਟਾਂ ਦਾ ਭਰਿਆ ਬੈਗ਼ ਲੈ ਕੇ ਨੀਟੇ ਨਾਲ ਰਫ਼ੂਚੱਕਰ ਹੋ ਜਾਂਦੀ ਹੈ। ਬਦਕਿਸਮਤੀ ਨਾਲ ਇਹ ਅੱਠ ਨਵੰਬਰ 2016 ਦੀ ਰਾਤ ਹੈ, ਕੁਝ ਦੇਰ ਪਹਿਲਾਂ ਦੋਵੇਂ ਲੱਖ ਪਤੀ ਹੁੰਦੇ ਹਨ, ਪਰ ਪ੍ਰਧਾਨ ਮੰਤਰੀ ਜਿਉਂ ਹੀ ਨੋਟਬੰਦੀ ਦਾ ਐਲਾਨ ਕਰਦੇ ਹਨ, ...
Entertainment, Gurpreet Ghuggi, harby sangha, karamjit anmol, pali bhupinder singh, punjabi film 2018, punjabi film review, roshan prince, rubina bajwa, smeep kang

Film Review | Laavaan Phere | Roshan Prince | Rubina Bajwa

-ਦੀਪ ਜਗਦੀਪ ਸਿੰਘ-ਰੇਟਿੰਗ 2/5ਫ਼ਿਲਮ ਵਿਚ ਰੌਸ਼ਨ ਪ੍ਰਿੰਸ ਨੇ ਕਿਰਦਾਰ ਨਿਭਾਇਆ ਰੋਮੈਂਟਿਕ ਹੀਰੋ ’ਤੇ ਜੀਜਿਆਂ ਥੱਲੇ ਲੱਗੇ ਸਾਲੇ ੳਹਨੀ ਦਾ, ਤੇ ਰੂਬੀਨਾ ਬਾਜਵਾ ਬਣੀ ਐ, ਸਨਕੀ ਬਾਪੂ ਦੀ ਆਗਿਆਕਾਰ ਧੀ ਨੀਤੂ, ਮਲਕੀਤ ਰੌਣੀ ਬਣੇ ਨੇ ਆਪੇ ਬਣੇ ਜੱਥੇਦਾਰ ਤੇ ਨਾਲੇ ਹਨੀ ਦੇ ਬਾਪੂ ਜੀ, ’ਤੇ ਰੁਪਿੰਦਰ ਰੂਪੀ ਬਣੀ ਐ ਜਵਾਈਆਂ ਦੀ ਬਾਹਲੀ ਸਾਊ ਸੱਸ ਤੇ ਹਨੀ ਦੀ ਬੇਬੇ, ਬੀ. ਐਨ. ਸ਼ਰਮਾ ਨੇ ਮੌਰਿਸ਼ਸ ਦੇ ਕੁਪੱਤੇ ਸਨਕੀ ਪੁਲਸ ਅਫ਼ਸਰ ਬਖ਼ਤਾਵਰ ਸਿੰਘ ਤੇ ਨਾਲੇ ਵਿਚਾਰੀ ਨੀਤੂ ਦੇ ਕੱਬੇ ਪਾਪਾ ਤੇ ਹਨੀ ਦੇ ਜੀਜਿਆਂ ਦੇ ਸ਼ਰੀਕ, ਜੀਜਿਆਂ ਤੋਂ ਯਾਦ ਆਇਆ, ਸਭ ਤੋਂ ਵੱਡੇ ਜੀਜਾ ਜੀ ਉਰਫ਼ ਪੀਆਰਟੀਸੀ ਦੇ ਬੱਸ ਡਰਾਇਵਰ ਬਣੇ ਨੇ ਗੁਰਪ੍ਰੀਤ ਘੁੱਗੀ, ਕਬਾੜ ਦੇ ਠੇਕੇਦਾਰ ਨੇ ਕਰਮਜੀਤ ਅਨਮੋਲ, ਪਤਾ ਨੀ ਕਿੰਨੇ ਅਨਮੋਲ ਬਚੇ ਹੋਣੇ, ਕਿਉਂਕਿ ਫ਼ਿਲਮ ਤੇ ਪੈਸਾ ਬਹੁਤ ਖ਼ਰਚਿਆ ਉਨ੍ਹਾਂ ਪ੍ਰੋਡਿਊਸਰ ਬਣ ਕੇ, ਅਤੇ ਤੀਜੇ ਜੀਜਾ ਜੀ ਨੇ ਮੁਹੱਲੇ ਦੇ ਆਪੇ ਬਣੇ ਮੁੱਖ-ਮੰਤਰੀ ਧਾਲੀਵਾਲ ਸਾਹਬ ਯਾਨੀ ਹਰਬੀ ਸੰਘਾ। ਕਹਾਣੀ, ਸਕਰੀਨ ਪਲੇਅ ਅਤੇ ਡਾਇਲੌਗ ਲਿਖੇ ਹਨ, ਗੰਭੀਰ ਨਾਟਕਾਂ ਤੋਂ ਛੜੱਪਾ ਮਾਰ ਕੇ ਫ਼ਿਲਮਾਂ ਵਿਚ ਆਏ ਪਾਲੀ ਭੁਪਿੰਦਰ ਸਿੰਘ ਨੇ ਅਤੇ ਡਾ...