Prof. Mohan Singh

Cultural News, Entertainment, Festivals, News, Prof. Mohan Singh, ਸਭਿਆਚਾਰਕ ਖ਼ਬਰਾਂ, ਪ੍ਰੋ. ਮੋਹਨ ਸਿੰਘ, ਮੇਲੇ

ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿਖੇ ਪੰਜਾਬ, ਪੰਜਾਬੀ, ਪੰਜਾਬਿਅਤ ਦੇ ਹਿਤ ਪਾਸ ਮਤੇ, ਤੁਸੀ ਆਪਣੇ ਵਿਚਾਰ ਟਿੱਪਣੀਆ ਰਾਹੀਂ ਦਿਉ

ਨਸਰਾਲਾ (ਹੁਸ਼ਿਆਰਪੁਰ) 21 ਅਕਤੂਬਰ: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਲੁਧਿਆਣਾ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰਲ ਸੁਸਾਇਟੀ ਸ਼ਾਮ ਚੁਰਾਸੀ ਵੱਲੋਂ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕਰਵਾਏ 31ਵੇਂ ਅੰਤਰ ਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲੇ ਮੌਕੇ ਹੇਠ ਲਿਖੇ ਮਤੇ ਪਾਸ ਕੀਤੇ ਗਏ। ਜਗਦੇਵ ਸਿੰਘ ਜੱਸੋਵਾਲ ਚੇਅਰਮੈਨ ਅਤੇ ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਦੀ ਅਗਵਾਈ ਹੇਠ ਮਤਾ ਤਿਆਰ ਕਰਨ ਵਾਲੀ ਕਮੇਟੀ ਵੱਲੋਂ ਸਕੱਤਰ ਜਨਰਲ ਗੁਰਭਜਨ ਗਿੱਲ ਨੇ ਇਹ ਮਤੇ ਪੜ੍ਹੇ ਅਤੇ ਪਾਸ ਹੋਣ ਉਪਰੰਤ ਜਾਰੀ ਕੀਤੇ। ਪੰਜਾਬ ਸਰਕਾਰ ਆਪਣੀ ਸਭਿਆਚਾਰਕ ਨੀਤੀ ਦਾ ਐਲਾਨ ਕਰੇ ਅਤੇ ਉਸ ਐਲਾਨ ਉਪਰੰਤ ਸੂਬੇ ਦੀਆਂ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਦੀ ਮਦਦ ਨਾਲ ਆਮ ਲੋਕਾਂ ਵਿੱਚ ਵਿਰਾਸਤ ਚੇਤਨਾ ਅਤੇ ਆਪਣੇ ਵਡਮੁੱਲੇ ਵਿਰਸੇ ਦੀ ਸੰਭਾਲ ਦਾ ਮਾਹੌਲ ਪੈਦਾ ਕਰੇ। ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਹਰ ਪੱਧਰ ਤੇ ਲਾਗੂ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਜਾਂਦੀ ਹੈ ਪਰ ਨਾਲ ਦੀ ਨਾਲ ਇਸ ਨੂੰ ਤੁਰੰਤ ਲਾਗੂ ਕਰਨ ਲਈ ਜਿਸ ਕਿਸਮ ਦੀ ਸ਼ਕਤੀ ਅਤੇ ਪ੍ਰਤੀਬੱਧਤਾ ਲੋੜੀਂਦੀ ...