ਰਾਸ਼ਟਰਪਤੀ ਕੋਵਿੰਦ ਦਾ ਟਵਿੱਟਰ ਅਤੇ ਫ਼ੇਕ ਫ਼ੋਲੋਅਰਜ਼ ਦੀ ਫ਼ੇਕ ਖ਼ਬਰ
14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਹੈਂਡਲ ਉੱਤੇ 3 ਲੱਖ ਤੋਂ ਜ਼ਿਆਦਾ ਫੋਲੋਅਰਜ਼ ਆ ਜਾਣ ਦੀ ਅਫ਼ਵਾਹ ਵਾਲੀ ਖ਼ਬਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਕੁਝ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਨੇ ਬਿਨਾਂ ਤਕਨੀਕੀ ਪੱਖ ਨੂੰ ਦੇਖੇ ਜਾਂ ਜਾਣਬੁੱਝ ਕੇ ਲੁਕਾਉਂਦੇ ਹੋਏ ਕੇ ਇਸ ਗੱਲ ਨੂੰ ਹਵਾ ਦਿੱਤੀ। ਜਦੋਂ ਕੁਝ ਸੋਸ਼ਲ ਮੀਡੀਆ ਮਾਹਿਰਾਂ ਨੇ ਇਸ ਗੱਲ ਦੀ ਘੋਖ ਕੀਤੀ ਤਾਂ ਮਾਮਲਾ ਦੀ ਅਸਲੀਅਤ ਸਾਹਮਣੇ ਆਈ ਅਤੇ ਇਹ 3 ਲੱਖ ਫੋਲੋਅਰ ਵਾਲੀ ਗੱਲ ਕੋਰੀ ਅਫ਼ਵਾਹ ਨਿਕਲੀ। ਦਰਅਸਲ ਇਸ ਗੱਲ ਦੇ ਤਕਨੀਕੀ ਪੱਖ ਨੂੰ ਸਮਝਣ ਲਈ ਟਵਿੱਟਰ ਦੀਆਂ ਕੁਝ ਤਕਨੀਕੀ ਬਾਰੀਕੀਆਂ ਨੂੰ ਸਮਝਣਾ ਪਵੇਗਾ।ਫੇਸਬੁੱਕ ਵਾਂਗ ਹੀ ਟਵਿੱਟਰ ਵਿਚ ਵੀ ਹਰ ਬੰਦੇ ਦੀ ਇਕ ਆਈ. ਡੀ. ਹੁੰਦੀ ਹੈ, ਉਸਨੂੰ ਉਸਦਾ ਹੈਂਡਲ ਕਿਹਾ ਜਾਂਦਾ ਹੈ।ਉਸ ਹੈਂਡਲ ਨਾਲ ਲੌਗਿਨ ਕਰਨ ਉੱਤੇ ਫੇਸਬੁੱਕ ਵਾਂਗ ਹੀ ਨਿਊਜ਼ ਫ਼ੀਡ ਖੁੱਲ੍ਹ ਜਾਂਦੀ ਹੈ। ਹੈਂਡਲ ਵਾਲਾ ਬੰਦਾ ਜੋ ਵੀ ਪੋਸਟ ਪਾਉਂਦਾ ਹੈ, ਉਸਨੂੰ ਟਵੀਟ ਕਿਹਾ ਜਾਂਦਾ ਹੈ, ਜੋ ਉਸਦੀ ਟਾੲਲੀਲਾਈਨ ਉੱਪਰ ਫੇਸਬੁੱਕ ਦੀ ਟਾਈਮਲਾਈਨ ਵਾਂਗ ਹੀ ਦੇਖੇ ਜਾ ਸਕਦੇ ਹਨ। ਫੇਸਬੁੱਕ ਉੱਤੇ ...