Film Review | Channa Mereya | ਚੰਨਾ ਮੇਰਿਆ
"ਸੈਰਾਟ ਵਾਲੀ ਗੱਲ ਨੀ ਬਣੀ"-ਦੀਪ ਜਗਦੀਪ ਸਿੰਘ-ਰੇਟਿੰਗ - 2/5ਮਰਾਠੀ ਲਫ਼ਜ਼ ਸੈਰਾਟ ਦਾ ਮਤਲਬ ਹੈ ਦੀਵਾਨਾ। ਸੂਪਰ ਹਿੱਟ ਮਰਾਠੀ ਫ਼ਿਲਮ ਸੈਰਾਟ ਅੱਲੜ ਉਮਰ ਦੇ ਮੁੰਡੇ ਕੁੜੀ ਦੀ ਇਕ ਦੂਜੇ ਪ੍ਰਤੀ ਦੀਵਾਨਗੀ ਉੱਪਰ ਆਧਾਰਿਤ ਫ਼ਿਲਮ ਹੈ ਜਿਸਨੇ ਖੇਤਰੀ ਫ਼ਿਲਮ ਹੋਣ ਦੇ ਬਾਵਜੂਦ ਨਾ ਸਿਰਫ਼ ਕੌਮਾਂਤਰੀ ਪੱਧਰ ਉੱਤੇ ਚਰਚਾ ਖੱਟੀ ਬਲਕਿ ਆਪਣੇ ਵੱਖਰੇ ਕਿਸਮ ਦੇ ਅੰਤ ਲਈ ਇਕ ਵੱਖਰੀ ਪਛਾਣ ਵੀ ਬਣਾਈ। ਇਹ ਫ਼ਿਲਮ ਅਣਖ਼ ਖ਼ਾਤਰ ਹੋਣ ਵਾਲੇ ਕਤਲ ਦੇ ਵਿਸ਼ੇ ਨੂੰ ਛੋਂਹਦੀ ਹੈ। ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਇਸ ਫ਼ਿਲਮ ਦਾ ਓਫ਼ੀਸ਼ੀਅਲ ਪੰਜਾਬੀ ਰੀਮੇਕ ਹੈ, ਜਿਸਨੂੰ ਗੋਰਿਆਂ ਨੂੰ ਦਫ਼ਾ ਕਰੋ ਅਤੇ ਬੰਬੂਕਾਟ ਵਰਗੀਆਂ ਸਫ਼ਲ ਫ਼ਿਲਮਾਂ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਇਸ ਤੋਂ ਪਹਿਲਾਂ ਸਮੀਪ ਕੰਗ ਮਰਾਠੀ ਫ਼ਿਲਮ ਲੌਕ ਦਾ ਪੰਜਾਬੀ ਰੀਮੇਕ ਬਣਾ ਚੁੱਕੇ ਹਨ, ਜਿਸਨੇ ਪੰਜਾਬੀ ਦਰਸ਼ਕਾਂ ਨੂੰ ਕਾਫ਼ੀ ਨਿਰਾਸ਼ ਕੀਤਾ ਸੀ। ਮਰਾਠੀ ਦੀ ਚਰਚਿਤ ਫ਼ਿਲਮ ਸੈਰਾਟ ਦਾ ਪੰਜਾਬੀ ਰੀਮੇਕ ਹੋਣ ਕਰਕੇ ਪੰਕਜ ਬੱਤਰਾਂ ਤੋਂ ਢੇਰ ਸਾਰੀਆਂ ਉਮੀਦਾਂ ਸਨ। ਇਸਦੇ ਇਲਾਵਾ ਇਹ ਨੌਜਵਾਨਾਂ ਵਿਚ ਚਰਚਿਤ ਪੰਜਾਬੀ ਗਾਇਕਾਂ ਨਿੰਜਾ ਅਤੇ ਅੰਮ੍ਰਿਤ ਮਾਨ ਦੀ ਵੀ ...