ਫ਼ਿਲਮ ਰਿਵੀਊ । ਸਰਘੀ । ਬੱਦਲਵਾਈ ‘ਚ ਘਿਰੀ
*ਦੀਪ ਜਗਦੀਪ ਸਿੰਘ*ਰੇਟਿੰਗ - ਡੇਢ ਸਟਾਰ ਬਟਾ ਪੰਜ ਸਟਾਰਨਿਰਦੇਸ਼ਕ - ਨੀਰੂ ਬਾਜਵਾਲੇਖਕ - ਜਗਦੀਪ ਸਿੱਧੂਸਿਤਾਰੇ – ਰੂਬੀਨਾ ਬਾਜਵਾ, ਜੱਸੀ ਗਿੱਲ, ਬੱਬਲ ਰਾਏ, ਕਰਮਜੀਤ ਅਨਮੋਲ, ਬੀਐਨ ਸ਼ਰਮਾਪੰਜਾਬੀ ਫਿਲਮ ਜਗਤ ਵਿਚ ਆਪਣੀ ਖੂਬਸੂਰਤੀ ਅਤੇ ਸਫ਼ਲ ਫਿਲਮਾਂ ਨਾਲ ਧਾਕ ਜਮਾਉਣ ਵਾਲੀ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ ਦੀ ਦੂਸਰੀ ਫਿਲਮ ਸਰਘੀ ਨਾਲ ਨਿਰਦੇਸ਼ਨ ਵਿਚ ਹੱਥ ਅਜ਼ਮਾਇਆ ਹੈ। ਇਹ ਫਿਲਮ ਉਸਨੇ ਆਪਣੀ ਨਿੱਕੀ ਭੈਣ ਰੂਬੀਨਾ ਬਾਜਵਾ ਨੂੰ ਵੱਡੇ ਪਰਦੇ ਉੱਪਰ ਉਤਾਰਨ ਲਈ ਬਣਾਈ ਹੈ। ਜਿਉਂ ਹੀ ਫਿਲਮ ਦੀ ਸ਼ੁਰੂਆਤ ਵਿਚ ਕਲਾਕਾਰਾਂ ਦੇ ਨਾਮ ਆਉਣੇ ਸ਼ੁਰੂ ਹੁੰਦੇ ਹਨ, ਦੇਖਦਿਆਂ ਹੀ ਤੁਹਾਨੂੰ ਮਹਿਸੂਸ ਹੋਵੇਗਾ ਕਿ ਨੀਰੂ ਰੂਬੀਨਾ ਬਾਰੇ ਕੁਝ ਜ਼ਿਆਦਾ ਹੀ ਭਾਵੁਕ ਹੈ। ਅਸਲ ਜ਼ਿੰਦਗੀ ਵਿਚ ਜੋਟੀਦਾਰ ਅਤੇ ਨੌਜਵਾਨ ਦਿਲਾਂ ਦੀ ਧੜਕਨ ਗਾਇਕ ਕਲਾਕਾਰ ਜੱਸੀ ਗਿੱਲ ਅਤੇ ਬੱਬਲ ਰਾਇ ਦੀ ਜੋੜੀ ਦੀ ਇਹ ਤੀਸਰੀ ਫਿਲਮ ਹੈ। ਸਰਘੀ ਰੁਮਾਂਟਿਕ-ਕਮੇਡੀ ਵਾਲੀ ਮਸਾਲਾ ਫਿਲਮ ਹੈ, ਜਿਸ ਵਿਚ ਕੁਝ ਯਾਦਗਰ ਪਲ ਮੌਜੂਦ ਹਨ ਪਰ ਨਿਰਦੇਸ਼ਨ ਦੇ ਮਾਮਲੇ ਵਿਚ ਨਿਰਾਸ਼ ਕਰਦੀ ਹੈ।ਕਹਾਣੀਨੱਕ ਪੂੰਝਣ ਦੀ ਉਮਰ ਤੋਂ ਹੀ ਬੱਬੂ (ਜੱਸੀ ਗਿੱਲ) ਸ...